ਜ਼ਿਲੇ ਵਿਚ ਜਾਰੀ ਪਾਬੰਦੀਆਂ ਵਿਚ 31 ਮਈ ਤੱਕ ਦਾ ਵਾਧਾ: ਜ਼ਿਲ੍ਹਾ ਮੈਜਿਸਟ੍ਰੇਟ ਸੰਗਰੂਰ

 ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਸੰਗਰੂਰ

ਜ਼ਿਲੇ ਵਿਚ ਜਾਰੀ ਪਾਬੰਦੀਆਂ ਵਿਚ 31 ਮਈ ਤੱਕ ਦਾ ਵਾਧਾ: ਜ਼ਿਲ੍ਹਾ ਮੈਜਿਸਟ੍ਰੇਟ

*ਦੁੱਧ ਵਿਕਰੇਤਾ ਤੇ ਡੇਅਰੀ ਹੁਣ ਸਾਰੇ ਦਿਨ 24 ਘੰਟੇ ਕਰ ਸਕਣਗੇ ਕੰਮ

ਬਾਕੀ ਦੁਕਾਨਾਂ ਦੀ ਪਹਿਲਾਂ ਵਾਂਗ ਹੀ ਰਹੇਗੀ ਸਮਾਂ ਸਾਰਣੀ

*ਫਲ-ਸਬਜੀਆਂ, ਮੀਟ ਦੀਆਂ ਦੁਕਾਨਾਂ ਰੋਜਾਨਾ ਸਵੇਰ 5 ਤੋਂ ਸਵੇਰੇ 9 ਵਜੇ ਤੱਕ ਅਤੇ ਕਰਿਆਨੇ ਸਮੇਤ ਦੂਜੀਆਂ ਦੁਕਾਨਾਂ ਸੋਮਵਾਰ ਤੋਂ ਸੁੱਕਰਵਾਰ ਤੱਕ ਸਵੇਰ 10 ਤੋਂ ਬਾਅਦ ਦੁਪਹਿਰ 2 ਵਜੇ ਤੱਕ ਖੁੱਲ੍ਹਣਗੀਆਂ

*ਰੇਹੜੀ ਵਾਲਿਆਂ ਨੂੰ ਦੁਪਹਿਰ 2 ਵਜੇ ਤੱਕ ਗਲੀਆਂ ਵਿਚ ਫਲ-ਸਬਜ਼ੀਆਂ ਵੇਚਣ ਦੀ ਇਜਾਜ਼ਤ ਪਰ ਖੜ੍ਹਣ ਦੀ ਮਨਾਹੀ

ਸੰਗਰੂਰ, 17 ਮਈ:

ਕੋਵਿਡ 19 ਦੀ ਰੋਕਥਾਮ ਲਈ ਜ਼ਿਲ੍ਹਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਨੇ ਗ੍ਰਹਿ ਤੇ ਨਿਆਂ ਵਿਭਾਗ, ਪੰਜਾਬ ਵੱਲੋਂ ਜਾਰੀ ਪਾਬੰਦੀਆਂ ਨੂੰ 31 ਮਈ 2021 ਤੱਕ ਵਾਧਾ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਸ ਦੇ ਨਾਲ ਹੀ ਜਾਰੀ ਹੁਕਮਾਂ ਵਿਚ ਦੁੱਧ ਵਿਕਰੇਤਾ ਅਤੇ ਡੇਅਰੀ ਨੂੰ ਛੱਡ ਕੇ ਬਾਕੀ ਦੁਕਾਨਾਂ ਦੀ ਸਮਾਂ ਸਾਰਣੀ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ।




ਸ੍ਰੀ ਰਾਮਵੀਰ ਨੇ ਦੱਸਿਆ ਕਿ ਸੇਵਾਵਾਂ ਦੇ ਨਿਰਧਾਰਿਤ ਕੀਤੇ ਸਮੇਂ ਮੁਤਾਬਿਕ ਜ਼ਿਲ੍ਹਾ ਸੰਗਰੂਰ ਅੰਦਰ ਹੁਣ ਦੁੱਧ/ਦੁੱਧ ਵਿਕਰੇਤਾ, ਡੇਅਰੀ ਰੋਜ਼ਾਨਾ 24 ਘੰਟੇ ਅਪਣਾ ਕੰਮ ਕਰ ਸਕਣਗੇ।ਹੁਕਮਾਂ ਅਨੁਸਾਰ ਸਵੇਰ 5 ਵਜੇ ਤੋਂ ਸਵੇਰ 9 ਵਜੇ ਤੱਕ ਰੋਜਾਨਾ ਫ਼ਲ, ਸਬਜ਼ੀਆਂ, ਕਰਿਆਨਾ, ਮੀਟ ਅਤੇ ਪੋਲਟਰੀ ਦੀਆਂ ਦੁਕਾਨਾਂ ਖੋਲ੍ਹਣ ਦੀ ਆਗਿਆ ਹੋਵੇਗੀ ਅਤੇ ਸ਼ਾਮ 4 ਵਜੇ ਤੋਂ 6 ਵਜੇ ਤੱਕ ਹਰ ਰੋਜ ਫ਼ਲ ਅਤੇ ਸਬਜ਼ੀਆਂ, ਮੀਟ ਅਤੇ ਪੋਲਟਰੀ ਦੀਆਂ ਦੁਕਾਨਾਂ ਖੁਲ੍ਹਣਗੀਆਂ। ਉਨ੍ਹਾਂ ਦੱਸਿਆ ਕਿ ਸਵੇਰ 9 ਵਜੇ ਤੋਂ 10 ਵਜੇ ਤੱਕ ਮੈਡੀਕਲ, ਪੈਟਰੌਲ ਪੰਪ ਤੇ ਦੁੱਧ ਦੀਆਂ ਦੁਕਾਨਾਂ ਤੋਂ ਇਲਾਵਾ ਹੋਰ ਸਾਰੀਆਂ ਦੁਕਾਨਾਂ ਬੰਦ ਰਹਿਣਗੀਆਂ। ਇਸ ਤੋਂ ਇਲਾਵਾ ਸੋਮਵਾਰ ਤੋਂ ਸੁੱਕਰਵਾਰ ਤੱਕ 10 ਵਜੇ ਸਵੇਰ ਤੋਂ ਬਾਅਦ ਦੁਪਹਿਰ 2 ਵਜੇ ਤੱਕ ਕਰਿਆਨਾ ਦੀਆਂ ਦੁਕਾਨਾਂ ਸਮੇਤ ਬਾਕੀ ਰਹਿੰਦੀਆਂ ਸ੍ਰੇਣੀਆਂ ਦੀਆਂ ਦੁਕਾਨਾਂ ਨੂੰ ਖੋਲ੍ਹਣ ਦੀ ਆਗਿਆ ਹੋਵੇਗੀ।

ਹੁਕਮਾਂ ਅਨੁਸਾਰ ਵੱਧ ਤੋਂ ਵੱਧ 72 ਘੰਟੇ ਪੁਰਾਣੀ ਨੈਗਟਿਵ ਕੋਵਿਡ ਰਿਪੋਰਟ ਜਾਂ ਦੋ ਹਫ਼ਤਿਆਂ ਤੋਂ ਜ਼ਿਆਦਾ ਪੁਰਾਣਾ ਟੀਕਾਕਰਨ ਸਰਟੀਫਿਕੇਟ (ਘੱਟੋ ਘੱਟ ਇਕ ਡੋਜ਼) ਤੋਂ ਬਿਨਾਂ ਕੋਈ ਵੀ ਵਿਅਕਤੀ ਨੂੰ ਸੰਗਰੂਰ ਅੰਦਰ ਹਵਾਈ, ਰੇਲ ਜਾਂ ਸੜਕੀ ਆਵਾਜਾਈ ਰਾਹੀਂ ਦਾਖ਼ਲ ਹੋਣ ਦੀ ਮਨਾਹੀ ਹੋਵੇਗੀ।

ਪੰਜਾਬ ਦੇ ਹਰ ਜ਼ਿਲ੍ਹੇ ਦੀ ਕਰੋਨਾ ਦੇਖੋ ਇਥੇ

ਉਨ੍ਹਾਂ ਦੱਸਿਆ ਕਿ ਬਾਰ, ਸਿਨੇਮਾ ਹਾਲ, ਸੈਲੂਨ, ਜਿੰਮ, ਆਈਲੈੱਟਸ ਸੈਂਟਰ, ਟਿਊਸ਼ਨ ਸੈਂਟਰ, ਸੀਵਿੰਮਗ ਪੁਲ, ਸਪੋਰਟਸ ਕੰਪਲੈਕਸ਼, ਸਾਰੇ ਪੀ.ਜੀ. ਸਣੇ ਹੋਰ ਵਿੱਦਿਅਕ ਸੰਸਥਾਵਾਂ ਆਦਿ ਸਮੇਤ ਪੰਜਾਬ ਸਰਕਾਰ ਵੱਲੋਂ ਜਾਰੀ ਪਹਿਲੀਆਂ ਹਦਾਇਤਾਂ ਅਨੁਸਾਰ ਪਾਬੰਦੀ ਸ਼ੁਦਾ ਸ੍ਰੇਣੀਆਂ ਨੂੰ ਖੋਲ੍ਹਣ ਦੀ ਮਨਾਹੀ ਹੋਵੇਗੀ।

ਜ਼ਿਲ੍ਹਾ ਮੈਜਿਸਟ੍ਰੇਟ ਨੇ ਅੱਗੇ ਦੱਸਿਆ ਕਿ ਬਾਕੀ ਹਦਾਇਤਾਂ ਅਤੇ ਹੁਕਮ ਪਹਿਲਾਂ ਵਾਂਗ ਹੀ ਜਾਰੀ ਰਹਿਣਗੇ ਜ਼ਿਲ੍ਹੇ ਦੇ ਹਸਪਤਾਲ, ਡਿਸਪੈਂਸਰੀਆਂ, ਕੈਮਿਸਟ ਸ਼ਾਪ, ਮੈਡੀਕਲ ਉਪਕਰਣ ਦੀਅ ਦੁਕਾਨਾਂ, ਲੈਬਾਰਟਰੀਆਂ, ਕਲੀਨਿਕਸ, ਨਰਸਿੰਗ ਹੋਮ, ਐਂਬੂਲੈਂਸ, ਪੈਟਰੋਲ ਪੰਪ ਆਦਿ ਹਫ਼ਤੇ ਦੇ ਸਾਰੇ ਦਿਨ 24 ਘੰਟੇ ਆਪਣੀਆਂ ਸੇਵਾਵਾਂ ਦੇਣਗੇ। ਸਿਹਤ ਸੇਵਾਵਾਂ ਨਾਲ ਸਬੰਧਤ ਕਰਮੀਆਂ, ਡਾਕਟਰ, ਨਰਸਾਂ, ਪੈਰਾ ਮੈਡੀਕਲ ਸਟਾਫ਼, ਹਸਪਤਾਲਾਂ ਅਤੇ ਲੈਬਾਰਟਰੀਆਂ ਆਦਿ ਵਿੱਚ ਕੰਮ ਕਰਨ ਵਾਲਾ ਅਮਲਾ ਵੀ ਹਫ਼ਤੇ ਦੇ ਸਾਰੇ ਦਿਨ 24 ਘੰਟੇ ਆਪਣੀਆਂ ਸੇਵਾਵਾਂ ਦੇ ਸਕਦੇ ਹਨ, ਲਾਕਡਾਊਨ ਨਾਲ ਸਬੰਧਤ ਪਾਬੰਦੀਆਂ ਤੋਂ ਇਨ੍ਹਾਂ ਨੂੰ ਛੋਟ ਹੋਵੇਗੀ।

ਉਨ੍ਹਾਂ ਕਿਹਾ ਕਿ ਪੇਂਡੂ ਤੇ ਸਹਿਰੀ ਖੇਤਰਾਂ ਵਿੱਚ ਉਸਾਰੀ ਦੇ ਕੰਮਾਂ ਤੇ ਉਤਪਾਦਨ ਸਨਅਤਾਂ ਨੂੰ ਕੰਮ ਕਰਨ ਦੀ ਮਨਜੂਰੀ ਹੋਵੇਗੀ। ਸਮੂਹ ਢਾਬੇ ਤੇ ਹੋਰ ਖਾਣ ਪੀਣ ਦੀਆਂ ਦੁਕਾਨਾਂ ‘ਚ ਬੈਠਣ ਦੀ ਆਗਿਆ ਨਹੀਂ ਹੋਵੇਗੀ ਪਰ ਇਹਨਾਂ ਦੇ ਪ੍ਰਬੰਧਕਾਂ ਨੂੰ ਰਾਤ 9 ਵਜੇ ਤੱਕ ਹੋਮ ਡਿਲੀਵਰੀ ਦੀ ਆਗਿਆ ਹੋਵੇਗੀ। ਹੋਟਲਾਂ ਵਿੱਚ ਮਹਿਮਾਨ ਰੱਖਣ ਮੌਕੇ ਪ੍ਰਬੰਧਕਾਂ ਨੂੰ ਮਹਿਮਾਨ ਦੀ 72 ਘੰਟੇ ਪਹਿਲਾਂ ਦੀ ਆਰ ਟੀ ਪੀ ਸੀ ਆਰ ਰਿਪੋਰਟ ਨੈਗੇਟਿਵ ਲੈਣੀ ਜਰੂਰੀ ਹੋਵੇਗੀ। ਸਾਰੇ ਪੀ.ਜੀ., ਹਫਤਾਵਾਰੀ ਬਾਜਾਰ ਤੇ ਮਨੋਰੰਜਨ ਪਾਰਕ ਬੰਦ ਰਹਿਣਗੇ। ਉਨ੍ਹਾਂ ਕਿਹਾ ਕਿ ਈ-ਕਾਮਰਸ ਲਈ ਸਵੇਰੇ 9 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਆਗਿਆ ਹੋਵੇਗੀ। ਉਨ੍ਹਾਂ ਦੱਸਿਆ ਕਿ ਸ਼ਬਜੀ ਮੰਡੀ ਅਤੇ ਫਰੂਟ ਮੰਡੀ ਸਵੇਰੇ 10 ਵਜ੍ਹੇ ਤੱਕ ਖੁੱਲੀ ਰਹੇਗੀ ਅਤੇ ਰੇਹੜੀਆਂ ਵਾਲਿਆਂ ਦੁਪਹਿਰ 2 ਵਜ੍ਹੇ ਗਲੀਆਂ ’ਚ ਹਫ਼ਤੇ ਦੇ ਸਾਰੇ ਦਿਨ ਸ਼ਬਜੀ ਵੇਚ ਸਕਣਗੇ, ਪਰੰਤੂ ਇਕ ਥਾਂ ਖੜ੍ਹਨ ਦੀ ਇਜਾਜਤ ਨਹੀ ਹੋਵੇਗੀ। ਇਸ ਤੋਂ ਇਲਾਵਾ ਮੰਡੀ ਅੰਦਰ ਹੋਲਸੇਲ ਤੋਂ ਇਲਾਵਾ ਰਿਟੇਲ ਵਿੱਚ ਫਰੂਟ ਅਤੇ ਸ਼ਬਜੀ ਵੇਚਣ ਦੀ ਆਗਿਆ ਨਹੀ ਹੋਵੇਗੀ। ਜੇਕਰ ਕੋਈ ਹੋਲਸੇਲ ਮਾਰਕੀਟ ’ਚ ਰਿਟੇਲ ਵੇਚਦਾ ਪਕੜਿਆ ਗਿਆ ਤਾਂ ਜ਼ਿਲ੍ਹਾ ਮੰਡੀ ਅਫ਼ਸਰ ਦੁਆਰਾ ਉਸਦਾ ਲਾਇਸੰਸ ਰੱਦ ਕੀਤਾ ਜਾਵੇਗਾ।

ਹੁਕਮਾਂ ਦੀ ਉਲੰਘਣਾ ਕਰਨ ਵਾਲਿਆ ਖਿਲਾਫ਼ ਇੰਡੀਅਨ ਪੈਨਲ ਕੋਡ ਦੀ ਧਾਰਾ 199 ਅਤੇ ਡਿਜਾਸਟਰ ਮੈਨਜਮੈਂਟ ਐਕਟ 2005 ਦੀ ਧਾਰਾ 51-60 ਤਹਿਤ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।          

Featured post

PSEB 8th Result 2024 BREAKING NEWS: 8 ਵੀਂ ਜਮਾਤ ਦਾ ਨਤੀਜਾ ਇਸ ਦਿਨ

PSEB 8th Result 2024 : DIRECT LINK Punjab Board Class 8th result 2024  :  ਸਮੂਹ ਸਕੂਲ ਮੁੱਖੀਆਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਅੱਠਵੀਂ ਦੇ ਪ੍ਰੀਖਿਆਰਥੀਆਂ...

RECENT UPDATES

Trends