ਜ਼ਿਲ੍ਹਾ ਰੂਪਨਗਰ ਵਿੱਚ ਕੋਵਿਡ ਪਾਬੰਦੀਆਂ 31 ਮਈ ਤੱਕ ਵਧਾਈਆਂ
ਰੂਪਨਗਰ 16 ਮਈ : ਪੰਜਾਬ ਰਾਜ ਵਿੱਚ ਕੋਵਿਡ -19 ਮਹਾਂਮਾਰੀ ਦੇ ਵੱਧ ਰਹੇ ਮਾਮਲਿਆਂ ਨੂੰ ਵੇਖਦਿਆਂ, ਪੰਜਾਬ ਸਰਕਾਰ, ਗ੍ਰਹਿ ਮਾਮਲਿਆਂ ਅਤੇ ਨਿਆਂ ਵਿਭਾਗ, ਚੰਡੀਗੜ੍ਹ ਨੇ ਪੱਤਰ ਨੰ. 7/56/2020 / 2H4 / 2330 ਮਿਤੀ: 16-05-2021 ਰਾਹੀਂ ਵਾਧੂ ਪਾਬੰਦੀਆਂ ਦੇ ਆਦੇਸ਼ ਜਾਰੀ ਕੀਤੇ ਹਨ l
ਇਨ੍ਹਾਂ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਅਤੇ ਜ਼ਿਲਾ ਮੈਜਿਸਟ੍ਰੇਟ ਰੂਪਨਗਰ ਦੇ ਦਫਤਰ ਵੱਲੋਂ ਪਹਿਲਾਂ ਤੋਂ ਜਾਰੀ ਆਦੇਸ਼ ਨੰ. 15001-70 / ਐਮਸੀ (1) ਮਿਤੀ: 07-05-2021 ਦੀ ਲਗਾਤਾਰਤਾ ਵਿੱਚ ਸ੍ਰੀਮਤੀ ਸੋਨਾਲੀ ਗਿਰੀ, ਆਈਏਐਸ, ਜ਼ਿਲ੍ਹਾ ਮੈਜਿਸਟਰੇਟ, ਰੂਪਨਗਰ ਨੇ ਧਾਰਾ 144, ਸੀਆਰਪੀਸੀ 1973
ਦੇ ਅਧੀਨ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ, ਜ਼ਿਲ੍ਹਾ ਰੂਪਨਗਰ ਵਿਚ 16-05 -21ਤੋਂ 31.05.2021 ਤਕ ਵਾਧੂ ਪਾਬੰਦੀਆਂ ਲਾਏ ਜਾਣ ਦੇ ਹੁਕਮ ਜਾਰੀ ਕੀਤੇ ਹਨ l
ਉਪਰੋਕਤ ਪੱਤਰਾਂ ਵਿੱਚ ਦਰਜ ਹਦਾਇਤਾਂ ਨੂੰ 31 ਮਈ, 2021 ਤੱਕ ਜ਼ਿਲੇ ਭਰ ਵਿੱਚ ਸਖਤੀ ਅਤੇ ਸਾਵਧਾਨੀ ਨਾਲ ਲਾਗੂ ਕੀਤਾ ਜਾਣਾ ਜਾਰੀ ਰਹੇਗਾ।