ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਦੀ 12ਵੀਂ ਜਮਾਤ ਦੀ ਪ੍ਰੀਖਿਆ ਕਰੋਨਾ ਕਾਰਨ ਰੱਦ ਕਰਨ ਜਾਂ ਕਰਵਾਉਣ ਬਾਰੇ ਅੱਜ ਯਾਨੀ 17 ਮਈ ਨੂੰ ਫ਼ੈਸਲਾ ਹੋ ਸਕਦਾ ਹੈ।
ਇਸ ਸਬੰਧੀ ਕੇਂਦਰੀ ਸਿੱਖਿਆ
ਮੰਤਰੀ ਰਮੇਸ਼ ਨਿਸ਼ੰਕ ਪੋਖਰਿਆਲ ਵੱਲੋਂ
ਸਾਰੇ ਸੂਬਿਆਂ ਦੇ ਸਿੱਖਿਆ ਸਕੱਤਰਾਂ ਨਾਲ
ਭਲਕੇ ਮੀਟਿੰਗ ਕੀਤੀ ਜਾਵੇਗੀ ਤੇ ਇਸ
ਤੋਂ ਬਾਅਦ ਬੋਰਡ ਪ੍ਰੀਖਿਆ ਸਬੰਧੀ ਫ਼ੈਸਲਾ
ਕੀਤਾ ਜਾ ਸਕਦਾ ਹੈ।
ਇਸ ਪ੍ਰੀਖਿਆ ਦੇ ਕੁਝ
ਸਮੇਂ ਲਈ ਮੁਲਤਵੀ ਹੋਣ ਦੇ ਵੀ ਚਰਚੇ
ਹਨ। ਇਸ ਤੋਂ ਇਲਾਵਾ ਸਰਵਉੱਚ
ਅਦਾਲਤ ਵਿੱਚ ਬੋਰਡ ਪ੍ਰੀਖਿਆ ਰੱਦ
ਕਰਨ ਸਬੰਧੀ ਪਟੀਸ਼ਨ ਵੀ ਪਾਈ ਗਈ
ਹੈ। ਇਸ ਵੇਲੇ ਵਿਦਿਆਰਥੀਆਂ ਨੇ
ਹੈਸ਼ਟੈਗ ਸੇਵ ਬੋਰਡ ਸਟੂਡੈਂਟਸ' ਮੁਹਿੰਮ
ਚਲਾਈ ਹੈ, ਜਿਸ ਨਾਲ ਲਗਭਗ 90 ਹਜ਼ਾਰ ਦੇ
ਕਰੀਬ ਵਿਦਿਆਰਥੀ ਜੁੜ ਚੁੱਕੇ ਹਨ ਅਤੇ
ਮੰਗ ਕਰ ਰਹੇ ਹਨ ਕਿ ਬਾਰੂਵੀਂ ਜਮਾਤ
ਦੀਆਂ ਪ੍ਰੀਖਿਆਵਾਂ ਰੱਦ ਕੀਤੀਆਂ ਜਾਣ
ਤੇ ਨਤੀਜਾ ਇੰਟਰਨਲ ਅਸੈੱਸਮੈਂਟ ਦੇ
ਆਧਾਰ ਤੇ ਜਾਰੀ ਕੀਤਾ ਜਾਵੇ।
ਜਾਣਕਾਰੀ ਅਨੁਸਾਰ ਬੋਰਡ
ਪ੍ਰੀਖਿਆਵਾਂ ਕਰਵਾਉਣ ਬਾਰੇ ਬੋਰਡ ਵੱਲੋਂ
ਮਾਹਿਰਾਂ ਦੀਆਂ ਸੇਵਾਵਾਂ ਵੀ ਲਈਆਂ ਜਾ
ਰਹੀਆਂ ਹਨ ਤੇ ਭਲਕੇ ਸਿੱਖਿਆ
ਸਕੱਤਰਾਂ ਨਾਲ ਮੀਟਿੰਗ ਤੋਂ ਬਾਅਦ
ਕੇਂਦਰੀ ਸਿੱਖਿਆ ਮੰਤਰੀ ਵੱਲੋਂ ਇਸ
ਸਬੰਧੀ ਐਲਾਨ ਕੀਤਾ ਜਾਵੇਗਾ।
ਸੀ
ਸੀਬੀਐੱਸਈੇ ਵਿਚਲੇ
ਅਧਿਕਾਰੀਆਂ ਅਨੁਸਾਰ ਭਲਕੇ ਦੀ
ਮੀਟਿੰਗ ਦੌਰਾਨ ਹਰ ਰਾਜ ਵਿੱਚ ਕਰੋਨਾ
ਕੇਸਾਂ ਦੀ ਸਥਿਤੀ ਤੇ ਹਾਲਾਤ ਬਾਰੇ
ਰਿਪੋਰਟ ਲਈ ਜਾਵੇਗੀ ਤੇ ਉਥੇ
ਪ੍ਰੀਖਿਆਵਾਂ ਕਰਵਾਉਣ ਜਾਂ ਨਾ
ਕਰਵਾਉਣ ਬਾਰੇ ਫੀਡਬੈਕ ਲਈ
ਜਾਵੇਗੀ। ਇਹ ਵੀ ਚਰਚਾ ਹੈ ਕਿ
ਸਰਕਾਰ ਹਾਲੇ ਪ੍ਰੀਖਿਆਵਾਂ ਕੁਝ ਸਮੇਂ
ਲਈ ਫੋਰ ਮੁਲਤਵੀ ਕਰ ਸਕਦੀ ਹੈ ਪਰ
ਇਸ ਸਬੰਧੀ ਫ਼ੈਸਲਾ ਕੇਂਦਰੀ ਮੰਤਰੀ ਵੱਲੋਂ
ਹੀ ਲਿਆ ਜਾਵੇਗਾ।
ਸਰਵਉਚ ਅਦਾਲਤ ਵਿੱਚ ਦੋ ਦਿਨ
ਪਹਿਲਾਂ ਪਟੀਸ਼ਨ ਪਾ ਕੇ ਮੰਗ ਕੀਤੀ ਗਈ
ਹੈ ਕਿ ਇਹ ਪ੍ਰੀਖਿਆਵਾਂ ਰੱਦ ਕੀਤੀਆਂ
ਜਾਣ। ਮਾਪਿਆਂ ਨੇ ਵੀ ਕੇਂਦਰੀ ਸਿੱਖਿਆ
ਮੰਤਰੀ ਤੋਂ ਮੰਗ ਕੀਤੀ ਹੈ ਕਿ ਜੂਨ ਜਾਂ
ਜੁਲਾਈ ਵਿੱਚ ਹੋਣ ਵਾਲੀਆਂ
ਪ੍ਰੀਖਿਆਵਾਂ ਰੱਦ ਕੀਤੀਆਂ ਜਾਣ।