Latest updates

सोमवार, 12 अप्रैल 2021

ਘੋਰ ਕਲਯੁਗ! ਅਧਿਆਪਕ ਗਿਣਤੀ ਬਨਾਉਣ ਲਈ ਗੱਲਿਆਂ ਵਿੱਚ ,ਤੇ ਵਿਦਿਆਰਥੀ ਵਲੋਂ ਦਾਤ ਨਾਲ ਹਮਲਾ
ਕਦੇ ਸਮਾਂ ਹੁੰਦਾ ਸੀ ਕਿ ਵਿਦਿਆਰਥੀ ਆਪਦੇ ਅਧਿਆਪਕ ਨੂੰ ਰੱਬ ਦੇ ਸਮਾਨ ਪੂਜਦਾ ਸੀ ਤੇ ਅੱਜ ਇਹ ਸਮਾਂ ਆ ਗਿਆ ਕਿ ਵਿਦਿਆਰਥੀਆਂ ਦਾ ਭਵਿੱਖ ਬਣਾਉਣ ਵਾਲੇ ਗੁਰੂ ਨੂੰ ਉਸ ਦੇ ਵਿਦਿਆਰਥੀ ਵੱਲੋਂ ਦਾਤ ਮਾਰ ਕੇ ਜ਼ਖੀ ਕਰ ਦਿੱਤਾ ਗਿਆ ।ਅਜਿਹੀ ਇੱਕ ਘਟਨਾ ਪੰਜਗਰਾਈਆ ਵਿੱਚ ਵਾਪਰੀ ,ਜਿੱਥੇ ਸਰਕਾਰੀ ਹਾਈ ਸਕੂਲ ਦੀ ਹਿਸਾਬ ਦੀ ਅਧਿਆਪਕਾ ਸ੍ਰੀ ਮਤੀ ਸੰਤੋਂਸ ਰਾਣੀ ਨੂੰ ਉਸ ਵੇਲੇ ਉਸੇ ਦੇ ਇੱਕ ਪੁਰਾਣੇ ਵਿਦਿਆਰਥੀ ਨੇ ਦਾਤ ਮਾਰ ਕੇ ਬੁਰੀ ਤਰਾਂ ਜ਼ਖਮੀ ਕਰ ਦਿੱਤਾ, ਜਦੋਂ ਉਹ ਪਿੰਡ ਵਿੱਚ ਘਰ ਘਰ ਜਾ ਕੇ ਦਾਖਲੇ ਸੰਬੰਧੀ ਲੋਕਾਂ ਨੂੰ ਪੇ੍ਰਿਤ ਕਰ ਰਹੀ ਸੀ। ਭਾਵੇਂ ਇਸ ਘਟਨਾ ਸੰਬੰਧੀ ਠੋਸ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ , ਗੁਰੂ ਚੇਲੇ ਦੇ ਰਿਸ਼ਤੇ ਵਿੱਚ ਆ ਰਹੀ ਕੜਵਾਹਟ ਸਾਹਮਣੇ ਆਉਣ ਲੱਗ ਪਈ ਹੈ ਨਾਲ਼ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਕੰਮ ਕਰ ਰਹੇ ਅਧਿਆਪਕਾਂ ਦੀ ਸੁਰੱਖਿਆ ਸੰਬੰਧੀ ਸਵਾਲ ਵੀ ਉੱਠਣ ਲੱਗ ਪਏ ਹਨ। ਪਿੰਡ ਦੀਆਂ ਗਲੀਆਂ ਵਿੱਚ ਅਧਿਆਪਕ ਗਿਣਤੀ ਵਧਾਉਣ ਲਈ ਬੱਚਿਆਂ ਦੇ ਘਰਾਂ ਵਿੱਚ ਜਾ ਰਹੇ ਸਨ, ਇਕ ਲੜਕਾ ਘਰੋਂ ਨਿਕਲਿਆ ਤੇ ਸਿਰ ਵਿੱਚ ਦਾਤ ਮਾਰ ਦਿੱਤਾ ਬਿਨਾ ਕਿਸੇ ਗੱਲ ਕਦੇ, ਬਿਨਾ ਕਿਸੇ ਭੜਕਾਟ ਦੇ। ਜਾਣਕਾਰੀ ਮੁਤਾਬਕ ਵਿਦਿਆਰਥੀ ਅਧਿਆਪਕਾ ਕੋਲੋ ਪੜਿਆ ਵੀ ਨਹੀਂ ਸਨ । ਅਜੇ ਤੀਕ ਇਹ ਪਤਾ ਨਹੀਂ ਲਗਾ ਕਿ ਵਿਦਿਆਰਥੀ ਨੇ ਇੰਜ ਕਿਉਂ ਕੀਤਾ। 


ਹਮਲਾ ਸੰਤੋਸ਼ ਕੁਮਾਰੀ ਅਧਿਆਪਕਾ ਤੇ ਹੋਇਆ ਜਦੋਂ ਉਹ ਪਿੰਡ ਦੀਆਂ ਗਲੀਆਂ ਵਿਚ ਗਿਣਤੀ ਵਧਾਉਣ ਲਈ ਬੱਚਿਆਂ ਦੇ ਘਰਾਂ ਵਿੱਚ ਜਾ ਰਹੇ ਸਨ। ਗੰਭੀਰ ਹਾਲਤ ਵਿੱਚ ਅਮ੍ਰਿਤਸਰ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਹਨ।

Ads