ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੂਲਾਂ ਵਿੱਚ ਅਧਿਆਪਕਾਂ ਦੀ ਭਰਤੀ , ਨੋਟੀਫਿਕੇਸ਼ਨ ਜਾਰੀ

 

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੂਲਾਂ ਵਿੱਚ ਟੀਚਿੰਗ ਅਸਾਮੀਆਂ ਵਿਦਿਅਕ ਸੈਸ਼ਨ 2021-22 ਲਈ ਵੱਖੋ-ਵੱਖਰੀਆਂ ਟੀਚਿੰਗ ਅਸਾਮੀਆਂ (ਐਡਹਾਕ ਪੱਧਰ 'ਤੇ) ਲਈ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਦੀ ਵੈਬਸਾਈਟ www.desgpc.org ਤੇ ONLINE ਹੀ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਦੀ ਅੰਤਿਮ ਮਿਤੀ 21-04-2021 ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਸਕੂਲਾਂ ਲਈ ਟੀਚਿੰਗ ਟੀਚਿੰਗ ਅਸਾਮੀਆਂ ਦੀ ਭਰਤੀ ਲਈ ਜਰੂਰੀ ਹਦਾਇਤਾਂ  
ਆਨਲਾਈਨ ਰਜਿਸਟ੍ਰੇਸ਼ਨ ਫੀਸ 500/- ਰੁਪਏ 
ਆਨਲਾਈਨਨ ਅਰਜ਼ੀਆਂ ਭਰਨ ਦੀ ਆਖਰੀ ਮਿਤੀ: 21-04-2021 ਫੋਨ ਨੰ. 75270-07300,75270-0740
ਜਰੂਰੀ ਹਦਾਇਤਾਂ:-
1. ਉਮੀਦਵਾਰ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਦੀ ਵੈੱਬਸਾਈਟ www.desgpc.org ਤੇ ਆਨਲਾਈਨ ਹੀ ਅਪਲਾਈ ਕਰ ਸਕਦੇ ਹਨ।
2. ਅਰਜੀ ਫਾਰਮ ਡਾਕ/ਦਸਤੀ ਪ੍ਰਵਾਨ ਨਹੀਂ ਕੀਤੇ ਜਾਣਗੇ ਅਤੇ ਅਰਜੀ ਫਾਰਮ ਦੀ ਪ੍ਰਿੰਟ ਕਾਪੀ ਵੀ ਭੇਜਣ ਦੀ ਜਰੂਰਤ ਨਹੀਂ ਹੈ।
3. ਉਮੀਦਵਾਰ ਇੱਕ ਤੋਂ ਵੱਧ ਸਕੂਲਾਂ ਵਿੱਚ ਅਪਲਾਈ ਕਰ ਸਕਦੇ ਹਨ। ਇਸ ਲਈ ਵੱਖਰਾ ਫਾਰਮ ਅਤੇ ਫੀਸ ਲੱਗੇਗੀ।
4. ਲਿਖਤੀ ਟੈਸਟ/ਇੰਟਰਵਿਊ ਸਬੰਧੀ ਸਮਾਂ ਸਾਰਨੀ ਮਿਤੀ 26-04-2021 ਨੂੰ ਵੈੱਬਸਾਈਟ 'ਤੇ ਦੇਖੀ ਜਾ ਸਕਦੀ ਹੈ।
5. ਇਹ ਅਸਾਮੀਆਂ ਸਕੂਲਾਂ ਵਿੱਚ ਐਡਹਾਕ ਪੱਧਰ ਤੇ ਵਿਦਿਅਕ ਸੈਸ਼ਨ 2021-22 ਦੇ ਅੰਤ ਤੱਕ ਲਈ ਭਰੀਆਂ ਜਾਣੀਆਂ ਹਨ।
6. ਵਿਸ਼ਾ ਅਧਿਆਪਕ (ਪੀ.ਜੀ.ਟੀ.) ਲਈ ਉਮੀਦਵਾਰ ਨੇ ਪੋਸਟ ਗ੍ਰੈਜੂਏਸ਼ਨ, ਗ੍ਰੈਜੂਏਸ਼ਨ ਅਤੇ ਬੀ.ਐਡ ਕੀਤੀ ਹੋਵੇ ਅਤੇ ਉਕਤ ਸਾਰੀਆਂ ਡਿਗਰੀਆਂ ਵਿਚ ਘੱਟ ਤੋਂ ਘੱਟ 60% ਅੰਕ ਹੋਣੇ ਲਾਜ਼ਮੀ ਹਨ। ਵਿਸ਼ਾ ਅਧਿਆਪਕ ਲਈ ਪੋਸਟ ਗ੍ਰੈਜੂਏਸ਼ਨ ਸਬੰਧਤ ਵਿਸ਼ੇ ਵਿਚ ਹੀ ਹੋਣੀ ਚਾਹੀਦੀ ਹੈ।
7. ਵਿਸ਼ਾ ਅਧਿਆਪਕ (ਟੀ.ਜੀ.ਟੀ.) ਲਈ ਉਮੀਦਵਾਰ ਨੇ ਪੋਸਟ ਗ੍ਰੈਜੂਏਸ਼ਨ, ਗ੍ਰੈਜੂਏਸ਼ਨ ਅਤੇ ਬੀ.ਐਡ ਕੀਤੀ ਹੋਵੇ ਅਤੇ ਉਕਤ ਸਾਰੀਆਂ ਡਿਗਰੀਆਂ ਵਿਚ ਘੱਟ ਤੋਂ ਘੱਟ 50% ਅੰਕ ਹੋਣੇ ਲਾਜ਼ਮੀ ਹਨ। ਵਿਸ਼ਾ ਅਧਿਆਪਕ ਲਈ ਪੋਸਟ ਗ੍ਰੈਜੂਏਸ਼ਨ ਸਬੰਧਤ ਵਿਸ਼ੇ ਵਿਚ ਹੀ ਹੋਣੀ ਚਾਹੀਦੀ ਹੈ।
8. ਫਿਜ਼ੀਕਲ ਐਜੂਕੇਸ਼ਨ ਦੀ ਅਸਾਮੀ ਲਈ ਐਮ.ਪੀਐਡ. ਡਿਗਰੀ, ਮਿਊਜ਼ਿਕ ਦੀ ਅਸਾਮੀ ਲਈ ਐਮ.ਏ. (ਮਿਊਜ਼ਿਕ), ਆਰਟ ਐਂਡ
ਕਰਾਫਟ ਦੀ ਅਸਾਮੀ ਐਮ.ਏ. ਫਾਈਨ ਆਰਟਸ) ਅਤੇ ਕੰਪਿਊਟਰ ਲਈ ਮਾਸਟਰ ਡਿਗਰੀ ਕੰਪਿਊਟਰ ਵਿਸ਼ੇ ਵਿਚ ਹੋਣੀ ਚਾਹੀਦੀ ਹੈ
ਅਤੇ ਉਕਤ ਵਿਸ਼ਿਆਂ ਲਈ ਬੀ.ਐੱਡ. ਲਾਜ਼ਮੀ ਨਹੀਂ ਹੈ।
9. ਜਨਰਲ ਅਧਿਆਪਕਾਂ ਲਈ ਉਮੀਦਵਾਰ ਨੇ ਗ੍ਰੈਜੂਏਸ਼ਨ ਅਤੇ ਬੀ.ਐਡ ਕੀਤੀ ਹੋਵੇ ਅਤੇ ਉਕਤ ਡਿਗਰੀਆਂ ਵਿੱਚ ਘੱਟ ਤੋਂ ਘੱਟ 50% ਅੰਕ ਹੋਣੇ ਲਾਜ਼ਮੀ ਹਨ।
10. ਉਮੀਦਵਾਰ ਨੇ ਦਸਵੀਂ ਪੱਧਰ ਤੱਕ ਪੰਜਾਬੀ ਪਾਸ ਕੀਤੀ ਹੋਣੀ ਚਾਹੀਦੀ ਹੈ।
11. ਉਮੀਦਵਾਰ ਦਾ ਤਜ਼ਰਬਾ ਕੇਵਲ ਕਿਸੇ ਵੀ ਬੋਰਡ ਤੋਂ ਮਾਨਤਾ ਪ੍ਰਾਪਤ ਸਕੂਲ ਦਾ ਹੀ ਮੰਨਿਆ ਜਾਵੇਗਾ ਅਤੇ ਤਜ਼ਰਬਾ ਸਰਟੀਫਿਕੇਟ ਜਿਲ੍ਹਾ ਸਿੱਖਿਆ ਅਫਸਰ ਤੋਂ ਤਸਦੀਕ ਹੋਣਾ ਲਾਜ਼ਮੀ ਹੈ।
12. ਉਮੀਦਵਾਰਾਂ ਦੀ ਗਿਣਤੀ ਵੱਧ ਹੋਣ ਦੀ ਸੂਰਤ ਵਿੱਚ ਲਿਖਤੀ ਟੈਸਟ ਵੀ ਲਿਆ ਜਾ ਸਕਦਾ ਹੈ। ਪੀ.ਆਰ.ਟੀ. (ਜਨਰਲ ਅਧਿਆਪਕ) ਲਈ ਟੈਸਟ Multiple Choice Questions ਹੋਵੇਗਾ। ਟੈਸਟ ਦਾ ਸਿਲੇਬਸ ਜਨਰਲ ਅੰਗਰੇਜ਼ੀ, ਸਿੱਖ ਹਿਸਟਰੀ, General Awareness and Teaching Aptitude ਹੈ। ਟੀ.ਜੀ.ਟੀਪੀ.ਜੀ.ਟੀ. (ਵਿਸ਼ਾ ਅਧਿਆਪਕ) ਲਈ ਟੈਸਟ Multiple Choice Questions ਹੋਵੇਗਾ। ਟੈਸਟ ਦਾ ਸਿਲੇਬਸ ਸਬੰਧਤ ਵਿਸ਼ਾ, ਜਨਰਲ ਅੰਗਰੇਜ਼ੀ, ਸਿੱਖ ਹਿਸਟਰੀ, General Awareness and Teaching Aptitude ਹੈ।
13. ਉਮੀਦਵਾਰ ਚੰਗੇ ਅਕਾਦਮਿਕ ਪਿਛੋਕੜ ਵਾਲੇ ਅਤੇ ਅੰਗਰੇਜ਼ੀ ਬੋਲਣ ਵਿਚ ਨਿਪੁੰਨਤਾ ਖਾਸ ਕਰਕੇ (ਸੀ.ਬੀ.ਐਸ.ਈ. ਸਕੂਲਾਂ ਲਈ) ਰੱਖਦੇ ਹੋਣ।
14. ਇੰਟਰਵਿਊ ਸਮੇਂ ਉਮੀਦਵਾਰ ਕੋਲ ਮਾਸਟਰ ਡਿਗਰੀ (ਪੋਸਟ ਗਰੈਜੂਏਸ਼ਨ ਅਤੇ ਬੀ.ਐਡ) ਦਾ ਫਾਈਨਲ ਰਿਜ਼ਲਟ ਹੋਣਾ ਲਾਜ਼ਮੀ ਹੈ।
15. ਇੰਟਰਵਿਊ ਸਮੇਂ ਉਮੀਦਵਾਰ ਨੂੰ ਆਪਣੀ ਯੋਗਤਾ ਅਤੇ ਤਜ਼ਰਬੇ ਦੇ ਅਸਲ ਦਸਤਾਵੇਜ਼ ਨਾਲ ਲੈ ਕੇ ਆਉਣੇ ਲਾਜ਼ਮੀ ਹਨ।
16. ਸਿੱਖ ਉਮੀਦਵਾਰ ਪਤਿਤ ਨਹੀਂ ਹੋਣਾ ਚਾਹੀਦਾ।
17. ਅਸਾਮੀਆਂ ਦੀ ਗਿਣਤੀ ਵਰਕਲੋਡ ਅਨੁਸਾਰ ਘੱਟ-ਵੱਧ ਹੋ ਸਕਦੀ ਹੈ।
18. ਨਿਮਨ ਹਸਤਾਖਰੀ ਪਾਸ ਇੰਟਰਵਿਊ ਨੂੰ ਰੱਦ/ਮੁਲਤਵੀ ਕਰਨ ਦਾ ਅਧਿਕਾਰ ਰਾਖਵਾਂ ਹੈ।
19. ਇੰਟਰਵਿਊ ਲਈ ਆਉਣ ਵਾਸਤੇ ਉਮੀਦਵਾਰਾਂ ਨੂੰ ਕੋਈ ਟੀ.ਏ./ਡੀ.ਏ. ਨਹੀਂ ਦਿੱਤਾ ਜਾਵੇਗਾ।
20. ਉਮੀਦਵਾਰ ਇੰਟਰਵਿਊ ’ਤੇ ਆਉਣ ਤੋਂ ਇੱਕ ਦਿਨ ਪਹਿਲਾਂ ਵੈੱਬਸਾਈਟ www.desgpc.org) ਜਰੂਰ ਦੇਖਣ ਕਿਉਂਕਿ ਇੰਟਰਵਿਊ ਦੀ ਮਿਤੀ/ਸਮਾਂ ਬਦਲਿਆ ਜਾ ਸਕਦਾ ਹੈ।




Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

HOLIDAY ANNOUNCED: ਪੰਜਾਬ ਸਰਕਾਰ ਨੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਪੂਰਬ ਮੌਕੇ ਸਥਾਨਕ ਛੁੱਟੀ ਦਾ ਐਲਾਨ ਕੀਤਾ

 ਪੰਜਾਬ ਸਰਕਾਰ ਨੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਪੂਰਬ ਮੌਕੇ ਸਥਾਨਕ ਛੁੱਟੀ ਦਾ ਐਲਾਨ ਕੀਤਾ ਅੰਮ੍ਰਿਤਸਰ, 16 ਅਕਤੂਬਰ 2024 ( ਜਾਬਸ ਆਫ ਟੁਡੇ) ਪੰਜਾਬ ਸਰਕਾਰ ਨੇ ਸ਼੍ਰੀ...

RECENT UPDATES

Trends