ਅਧਿਆਪਕ ਬਦਲੀਆਂ ਸੰਬੰਧੀ ਵਾਇਰਲ ਹੋਇਆ ਪੱਤਰ ਬਿਲਕੁਲ ਜ਼ਾਅਲੀ

 *ਅਧਿਆਪਕ ਬਦਲੀਆਂ ਸੰਬੰਧੀ ਵਾਇਰਲ ਹੋਇਆ ਪੱਤਰ ਬਿਲਕੁਲ ਜ਼ਾਅਲੀ*


 *ਬਦਲੀਆਂ ਸੰਬੰਧੀ ਗ਼ਲਤ ਅਫ਼ਵਾਹਾਂ ਫੈਲਾਉਣ ਵਾਲੇ ਅਸਮਾਜਿਕ ਤੱਤਾਂ ਖਿਲਾਫ਼ ਵਿਭਾਗ ਕਰੇਗਾ ਕਾਰਵਾਈ*

  

  ਐੱਸ.ਏ.ਐੱਸ. ਨਗਰ 1 ਅਪ੍ਰੈਲ ( ਪ੍ਰਮੋਦ ਭਾਰਤੀ) ਅਧਿਆਪਕਾਂ ਦੀਆਂ ਬਦਲੀਆਂ ਨੂੰ ਰੱਦ ਕਰਨ ਸੰਬੰਧੀ ਵਾਇਰਲ ਕੀਤਾ ਗਿਆ ਪੱਤਰ ਬਿਲਕੁਲ ਝੂਠਾ, ਫਰਜ਼ੀ ਅਤੇ ਜ਼ਾਅਲੀ ਹੈ। ਬਦਲੀਆਂ ਰੱਦ ਕਰਨ ਸੰਬੰਧੀ ਝੂਠੀਆਂ ਅਫ਼ਵਾਹਾਂ ਫੈ਼ਲਾਉਣ ਵਾਲੇ ਅਸਮਾਜਿਕ ਤੱਤਾਂ ਖਿਲਾਫ਼ ਸਿੱਖਿਆ ਵਿਭਾਗ ਵੱਲੋਂ ਬਣਦੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਵਿਭਾਗ ਵੱਲੋਂ ਅਧਿਆਪਕਾਂ ਦੀਆਂ ਕੀਤੀਆਂ ਗਈਆਂ ਆਨਲਾਈਨ ਬਦਲੀਆਂ ਲਾਗੂ ਰਹਿਣਗੀਆਂ। 




    ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਇਸ ਸੰਬੰਧੀ ਜਨਤਕ ਸੂਚਨਾ ਜਾਰੀ ਕੀਤੀ ਗਈ ਹੈ ਜਿਸ ਅਨੁਸਾਰ ਵਿਭਾਗ ਵੱਲੋਂ ਬਦਲੀਆਂ ਦੀ ਲਿਸਟ ਨੂੰ ਰੱਦ ਕਰਨ ਸੰਬੰਧੀ ਅਜਿਹਾ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ ਅਤੇ ਨਾ ਹੀ ਅਜਿਹਾ ਕੋਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।

   ਇੱਥੇ ਇਹ ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਦੀ ਅਧਿਆਪਕ ਤਬਾਦਲਾ ਨੀਤੀ-2019 ਤਹਿਤ ਵਿਭਾਗ ਵੱਲੋਂ ਕੁੱਝ ਦਿਨ ਪਹਿਲਾਂ ਨਿਰੋਲ ਪਾਰਦਰਸ਼ੀ ਢੰਗ ਨਾਲ ਆਨਲਾਈਨ ਕੀਤੀਆਂ ਗਈਆਂ ਬਦਲੀਆਂ ਦੀ ਸੂਚੀ ਜਾਰੀ ਕੀਤੀ ਗਈ ਸੀ।

Featured post

PRE BOARD DATESHEET REVISED: ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ

ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ ਚੰਡੀਗੜ੍ਹ, 16 ਜਨਵਰੀ: ਸਿੱਖਿਆ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਸੂਬੇ ਦੇ ਸਾਰੇ ਸਕੂਲਾਂ ਵ...

RECENT UPDATES

Trends