ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭਲਾਣ ਦੇ ਵਿਦਿਆਰਥੀਆਂ ਨੂੰ 5228
ਕਾਪੀਆਂ ਦੇਣ ਲਈ ਡਾ. ਜੇ.ਪੀ.ਐਸ. ਸਾਂਘਾ ਦਾ ਸਿੱਖਿਆ ਸੱਕਤਰ ਵਲੋਂ ਸਨਮਾਨ
ਨੰਗਲ 6 ਅਪ੍ਰੈਲ:( ) ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭਲਾਣ ਦੇ
ਵਿਦਿਆਰਥੀਆਂ ਨੂੰ 5228 ਕਾਪੀਆਂ ਦੇ ਯੋਗਦਾਨ ਲਈ ਡਾ. ਜੇ.ਪੀ.ਐਸ. ਸਾੰਘਾ ਦਾ
ਸਿੱਖਿਆ ਸੱਕਤਰ ਵਲੋਂ ਸਨਮਾਨ ਕੀਤਾ ਗਿਆ ਹੈ। ਪ੍ਰਿੰਸੀਪਲ ਮੋਨਿਕਾ ਭੁਟਾਨੀ ਨੇ ਦਸਿਆ
ਕਿ ਡਾ. ਜੇ.ਪੀ.ਐਸ. ਸਾੰਘਾ, ਸਾੰਘਾ ਹਸਪਤਾਲ ਰੂਪਨਗਰ ਵਲੋਂ ਸੈਸਨ 2020-21 ਲਈ 2000
ਕਾਪੀਆਂ ਅਤੇ ਸੈਸ਼ਨ 2021-22 ਲਈ 3228 ਕਾਪੀਆਂ ਭਲਾਣ ਸਕੂਲ ਦੇ
ਵਿਦਿਆਰਥੀਆਂ ਨੂੰ ਦਿਤੀਆਂ ਹਨ, ਜਿਸ ਲਈ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵਲੋਂ
ਡਾ. ਜੇ.ਪੀ.ਐਸ ਸਾੰਘਾ ਨੂੰ ਪ੍ਰਸੰਸਾ ਪੱਤਰ ਪ੍ਰਦਾਨ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਸਮੂਹ
ਸਟਾਢ , ਵਿਦਿਆਰਥੀ ਅਤੇ ਉਹਨਾਂ ਦੇ ਮਾਪੇ ਵੀ ਡਾ. ਜੇ.ਪੀ.ਐਸ. ਸੰਘਾ ਦੀ ਇਸ ਮਦਦ
ਦਾ ਧੰਨਵਾਦ ਕਰਦੇ ਹਨ ।
ਇਹ ਜਾਣਕਾਰੀ ਸਕੂਲ ਮੀਡੀਆ ਕੋਆਰਡੀਨਟਰ ਲੈਕਚਰਾਰ ਫਿਜਿਕਸ ਦੇਵਰਾਜ ਵਲੋਂ
ਦਿਤੀ ਗਈ , ਉਹਨਾਂ ਕਿਹਾ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭਲਾਣ
ਵਿਖੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਹਰੇਕ ਤਰਾਂ ਦੀਆਂ ਸਹੂਲਤਾਂ ਮੌਜੂਦ
ਹਨ ਅਤੇ ਅਪੀਲ ਕੀਤੀ ਕਿ ਬੱਚਿਆਂ ਨੂੰ ਭਲਾਣ ਸਕੂਲ ਵਿਚ ਚਲ ਰਹੀਆਂ ਜਮਾਤਾਂ
ਸਾਂਇੰਸ , ਕਾਮਰਸ , ਆਰਟਸ , ਹੌਰਟੀਕਲਚਰ , ਮਾਡਰਨ ਆਫਿਸ ਪਰੈਕਟਿਸ , ਹੈਲਥਕੇਅਰ
ਅਤੇ ਕੰਸਟ੍ਰਕਸ਼ਨ ਵਿਚ ਦਾਖਲ ਕਰਵਾਉਣ ਅਤੇ ਵਧੀਆ ਸਹੂਲਤਾਂ ਦਾ ਲਾਭ ਲੈਣ।