ਐਲੀਮੈਂਟਰੀ ਟੀਚਰਜ਼ ਯੂਨੀਅਨ ਦੀ ਸਿੱਖਿਆ ਸਕੱਤਰ ਨਾਲ ਅਹਿਮ ਮੀਟਿੰਗ

 ਐਲੀਮੈਂਟਰੀ ਟੀਚਰਜ਼ ਯੂਨੀਅਨ ਦੀ ਸਿੱਖਿਆ ਸਕੱਤਰ ਨਾਲ ਅਹਿਮ ਮੀਟਿੰਗ

 

ਰਹਿੰਦੇ ਸਟੇਸ਼ਨ ਸੋਅ ਹੋਣਗੇ,ਜਲਦ ਪਰਮੋਸ਼ਨਾਂ,ਏਸੀਪੀ ਲਾਗੂ ਤੇ ਪਰਬੇਸ਼ਨ ਪੀਰਡ ਘੱਟ ਤੇ ਬਦਲੀਆਂ ਸਮੇਂ ਕਿਸੇ ਨਾਲ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ

 


 ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਦੀ ਪ੍ਰਾਇਮਰੀ ਪੱਧਰ ਦੀਆਂ ਅਹਿਮ ਮੰਗਾਂ ਨੂੰ ਲੈ ਕੇ  ਸਿੱਖਿਆ ਸਕੱਤਰ ਪੰਜਾਬ ਸ੍ਰੀ ਕ੍ਰਿਸ਼ਨ ਕੁਮਾਰ ਨਾਲ ਹਰਜਿੰਦਰ ਪਾਲ ਸਿੰਘ ਪੰਨੂ ਦੀ ਅਗਵਾਈ ਵਿੱਚ ਅਹਿਮ ਮੀਟਿੰਗ ਹੋਈ।ਮੀਟਿੰਗ ਵਿੱਚ ਸਕੂਲਾਂ ਵਿੱਚ ਬੱਚਿਆ ਦੀ ਵੱਧੀ ਗਿਣਤੀ ਦੇ ਅਧਾਰ ਤੇ ਹੈੱਡ ਟੀਚਰਜ਼ ਦੀਆਂ ਪਹਿਲੀਆਂ 6230 ਪੋਸਟਾਂ ਤੋ ਇਲਾਵਾ 2562 ਹੋਰ ਨਵੀਆਂ ਪੋਸਟਾਂ ਭਰਨ ਲਈ ਸਰਕਾਰ ਤੋ ਮਨਜੂਰੀ ਸੰਬੰਧੀ ਲਿਖਿਆ।ਰਹਿੰਦੇ ਜਿਲਿਆਂ ਅੰਮ੍ਰਿਤਸਰ, ਫਾਜਿਲਕਾ, ਨਵਾਂਸ਼ਹਿਰ,ਸੰਗਰੂਰ,ਮੁਕਤਸਰ ਸਮੇਤ ਹੋਰ ਜਿਲਿਆਂ ਚ ਹੈੱਡ ਟੀਚਰਜ਼/ਸੈਂਟਰ ਹੈੱਡ ਟੀਚਰਜ਼ ਦੀਆਂ ਪਰਮੋਸ਼ਨਾ ਜਲਦ ਹੋਣ ਦਾ ਵਿਸ਼ਵਾਸ਼ ਦਿੱਤਾ।ਬੀਪੀਈਓ ਦੀਆਂ  ਪਰਮੋਸ਼ਨਾ ਸਬੰਧੀ ਕੋਰਟ ਕੇਸ ਹੱਲ ਹੋਣ ਤੇ ਜਲਦ ਭਰੀਆ ਜਾਣਗੀਆ।



ਅੰਤਰ ਜਿਲਾ ਬਦਲੀਆਂ ਦੌਰਾਨ ਪੰਜਾਬ ਭਰ ਦੇ ਜਿਲਿਆਂ ਵਿੱਚ 75 % ਕੋਟੇ ਤਹਿਤ ਬਣਦੀਆਂ ਖਾਲੀ ਹੈੱਡ ਟੀਚਰਜ਼/ਸੈਂਟਰ ਹੈੱਡ ਟੀਚਰਜ਼ ਦੀ ਕੋਈ ਪੋਸਟ ਪ੍ਰਭਾਵਿਤ ਨਹੀ ਹੋਵੇਗੀ।ਬਦਲੀਆਂ ਲਈ ਸ਼ੋ ਨਾ ਹੋ ਰਹੇ ਸਾਰੇ ਸਟੇਸ਼ਨ ਸ਼ੋ ਕਰਕੇ 2 ਦਿਨ ਹੋਰ ਸਟੇਸ਼ਨ ਚੋਣ ਦਾ ਮੌਕਾ ਦਿੱਤਾ ਜਾਵੇਗਾ।2016 ਵਿੱਚ ਭਰਤੀ ਹੋਏ 6505 ਈਟੀਟੀ ਅਧਿਆਪਕਾਂ ਦਾ 2020 ਚ ਬਣਦਾ ਏਸੀਪੀ ਲਾਭ ਦੇਣ ਲਈ ਵਿਭਾਗ ਵੱਲੋ ਵਿੱਤ ਵਿਭਾਗ ਕੋਲੋ ਮਨਜੂਰੀ ਲਈ ਲਿਖਿਆ ਪੱਤਰ।



ਅੰਮ੍ਰਿਤਸਰ ਜਿਲੇ ਵਿੱਚ 2016 ਵਾਲੇ ਪਰਮੋਸ਼ਨ ਪਰੋਸੈਸ ਵਿੱਚ ਕੋਰਟ ਕੇਸ ਕਾਰਣ ਜੂਨ 2017 ਵਿੱਚ ਬਣੇ ਹੈਡ ਟੀਚਰਜ਼ ਦਾ 4 ਸਾਲਾ ਏ ਸੀ ਪੀ 2020 ਤੋ ਦੇਣ ਸਬੰਧੀ ਲੋੜੀਂਦੀ ਵਿਭਾਗੀ ਕਾਰਵਾਈ ਲਈ  ਮੰਗੀ ਅਧਿਆਪਕਾਂ ਦੀ ਲਿਸਟ।ਜਿਲਾ ਪ੍ਰੀਸ਼ਦ ਅਧਿਆਪਕਾਂ ਦੇ ਸਮੇ ਦੇ ਸੀ ਪੀ ਐਫ ਦੇ ਬਕਾਇਆ ਸਬੰਧੀ ਪ੍ਰਿੰਸੀਪਲ ਸੈਕਟਰੀ ਨਾਲ ਜਲਦ ਮੀਟਿੰਗ।ਵਿਭਾਗ ਵਿੱਚੋ ਹੀ ਸਿੱਧੀ ਭਰਤੀ ਤਹਿਤ ਨਿਯੁਕਤ ਹੋਏ ਅਧਿਆਪਕਾਂ ਦਾ ਪਰਬੇਸ਼ਨ ਪੀਰੀਅਡ ਖਤਮ ਕਰਨ ਲਈ ਵਿੱਤ ਵਿਭਾਗ ਨੂੰ ਭੇਜੀ ਜਾਵੈਗੀ ਪਰਪੋਜਲ ।


ਇਸ ਤੋ ਇਲਾਵਾ ਸੈਂਟਰ ਪੱਧਰ ਤੇ ਡਾਟਾ ਐਂਟਰੀ ਅਪਰੇਟਰ ਦੇ ਕੇ ਅਧਿਆਪਕਾਂ ਦਾ ਆਨਲਾਈਨ ਕੰਮ ਦਾ ਬੋਝ ਘਟਾਉਣ,ਆਉਣ ਵਾਲੇ ਸਮੇ ਵਿੱਚ ਸੈਂਟਰ ਹੈੱਡ ਟੀਚਰਜ਼ ਦੀਆ ਟਰੇਨਿੰਗਾਂ ਜਿਲਾ ਪੱਧਰ ਤੇ ਲਗਾਉਣ,ਬੋਰਡ ਵੱਲੋਂ ਪੰਜਵੀ ਸ਼੍ਰੇਣੀ ਲਈ ਵਸੂਲੀ ਲੇਟ ਫੀਸ ਵਾਪਿਸ ਕਰਾਉਣ,ਸੀ ਪੀ ਐਫ ਖਾਤਿਆ ਚ ਪਾਏ ਜਾਣ ਵਾਲੇ ਹਿੱਸੇ 4% ਨੂੰ ਟੈਕਸ ਮੁਕਤ ਕਰਾਉਣ ./ਮੈਡੀਕਲ ਬਿਲਾਂ ਲਈ ਬਜਟ ਜਾਰੀ ਕਰਾਉਣ ,ਪਰਾਇਮਰੀ ਪੱਧਰ ਤੇ ਚੌਕੀਦਾਰ /ਸਫਾਈ ਸੇਵਿਕਾ ਪੋਸਟ ਦੇਣ ਤੇ ਵਿਚਾਰ ਵਟਾਂਦਰਾ ਕੀਤਾ ਗਿਆ।ਅੱਜ ਡੀਪੀਆਈ(ਐਲੀਮੈਂਟਰੀ)ਪੰਜਾਬ ਸ੍ਰੀ ਲਲਿਤ ਘਈ ਨਾਲ ਵੀ ਵੱਖਰੇ ਤੌਰ ਤੇ ਹੋਈ ਮੀਟਿੰਗ ਚ ਕਈ ਮਸਲੇ ਵਿਚਾਰੇ ਗਏ ।                                 

       ਅੱਜ ਦੀ ਮੀਟਿੰਗ ਚ ਈ ਟੀ ਯੂ (ਰਜਿ;) ਪੰਜਾਬ ਦੇ ਆਗੂ ਹਰਜਿੰਦਰ ਪਾਲ  ਸਿੰਘ ਪੰਨੂੰ, ਸਤਵੀਰ ਸਿੰਘ ਰੌਣੀ, ਗੁਰਿੰਦਰ ਸਿੰਘ ਘੁੱਕੇਵਾਲੀ ਦੀਦਾਰ ਸਿੰਘ ਪਟਿਆਲਾ, ਤਰਸੇਮ ਲਾਲ ਜਲੰਧਰ, ਜਗਨੰਦਨ ਸਿੰਘ ਫਾਜਿਲਕਾ, ਗੁਰਮੇਲ ਸਿੰਘ ਬਰੇ, ਪਰਮਿੰਦਰ ਚੌਹਾਨ, ਅਵਤਾਰ ਸਿੰਘ ਮਾਨ, ਸਤਬੀਰ ਸਿੰਘ ਬੋਪਾਰਾਏ, ਪਵਨ ਕੁਮਾਰ ਜਲੰਧਰ, ਰਿਸ਼ੀ ਕੁਮਾਰ, ਹਰਦੀਪ ਸਿੰਘ ਬਾਹੋਮਾਜਰਾ,ਜਗਰੂਪ ਸਿੰਘ ਢਿੱਲੋਂ ਲੁਧਿਆਣਾ ਰਘਵਿੰਦਰ ਸਿੰਘ ਸੰਗਰੂਰ, ਬਲਜੀਤ ਸਿੰਘ ਸੰਗਰੂਰ , ਗੁਰਭੇਜ ਸਿੰਘ, ਜਗਜੀਤਪਾਲ ਸਿੰਘ, ਸ਼ਤੀਸ ਕੁਮਾਰ, ਦਲਜੀਤ ਸਿੰਘ ਮਾਨਸਾ, ਨਰਿੰਦਰ ਕਾਲੜਾ, ਦਲੀਪ ਸਿੰਘ,ਚਿਮਨ ਸਿੰਘ ਤੇ ਹੋਰ ਵੱਖ ਵੱਖ ਜਿਲਿਆ ਵਿੱਚੋ ਕਈ ਆਗੂ ਸ਼ਾਮਿਲ ਸਨ।

💐🌿Follow us for latest updates 👇👇👇

Featured post

PSTET Previous Year Question Papers Solved & Study Materials

PSTET 2026 Previous Year Question Papers Solved & Study Materials If you are preparing for PSTET 2026 , then practicing PSTET Previous...

RECENT UPDATES

Trends