ਈ-ਪ੍ਰਾਸਪੈਕਟਸ ਸਿੱਖਿਆ ਵਿਭਾਗ ਦੀ ਇੱਕ ਹੋਰ ਨਿਵੇਕਲੀ ਪਹਿਲਕਦਮੀ :ਸਿੱਖਿਆ ਸਕੱਤਰ

 ਈ-ਪ੍ਰਾਸਪੈਕਟਸ ਪੇਸ਼ ਕਰ ਰਹੇ ਹਨ ਸਰਕਾਰੀ ਸਕੂਲਾਂ ਦੀ ਬਦਲੀ ਨੁਹਾਰ ਵਾਲੀ ਤਸਵੀਰ –ਸਿੱਖਿਆ ਸਕੱਤਰ


ਈ-ਪ੍ਰਾਸਪੈਕਟਸ ਸਿੱਖਿਆ ਵਿਭਾਗ ਦੀ ਇੱਕ ਹੋਰ ਨਿਵੇਕਲੀ ਪਹਿਲਕਦਮੀ


ਆਧੁਨਿਕ ਸਹੂਲਤਾਂ ਦੀਆਂ ਝਲਕੀਆਂ, ਹੋਣਹਾਰ ਬੱਚਿਆਂ ਦੀਆਂ ਤਸਵੀਰਾਂ ਅਤੇ ਹੋਰ ਲੋੜੀਂਦੀ ਜਾਣਕਾਰੀ ਨਾਲ ਭਰਪੂਰ ਦਸਤਾਵੇਜ ਹੈ ਈ-ਪ੍ਰਾਸਪੈਕਟਸ


ਐੱਸ.ਏ.ਐੱਸ. ਨਗਰ 11 ਮਾਰਚ-(ਪ੍ਰਮੋਦ ਭਾਰਤੀ) 


ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਵਿੱਚ ਪੰਜਾਬ ਸਕੂਲੀ ਸਿੱਖਿਆ ਦੇ ਖੇਤਰ ‘ਚ ਨਿਵੇਕਲੀਆਂ ਪਹਿਲਕਦਮੀਆਂ ਰਾਹੀਂ ਵਿਦਿਆਰਥੀਆਂ ਨੂੰ ਗੁਣਾਤਮਿਕ ਸਿੱਖਿਆ ਪ੍ਰਦਾਨ ਰਿਹਾ ਹੈ। ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਰਾਜ ਦੇ ਸਰਕਾਰੀ ਸਕੂਲਾਂ ਵੱਲੋਂ ਚਲਾਈ ਈ-ਪ੍ਰਾਸਪੈਕਟ ਮੁਹਿੰਮ ਸਬੰਧੀ ਸਕੂਲ ਮੁਖੀਆਂ ਦੀ ਹੌਂਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਉਹਨਾਂ ਨੂੰ ਮਾਣ ਹੈ ਕਿ ਸਰਕਾਰੀ ਸਕੂਲਾਂ ਦੇ ਮੁਖੀ ਆਪਣੇ ਸਕੂਲਾਂ ਦੀਆਂ ਬਿਹਤਰੀਨ ਪ੍ਰਾਪਤੀਆਂ ਨੂੰ ਦਰਸਾਉਣ ਲਈ ਈ-ਪ੍ਰਾਸਪੈਕਟਸ ਤਿਆਰ ਕਰ ਰਹੇ ਹਨ। ਮਾਪਿਆਂ ਨੂੰ ਬਿਨਾਂ ਕਿਸੇ ਖਰਚੇ ਦੇ ਇਹ ਈ-ਪ੍ਰਾਸਪੈਕਸ ਦੀ ਸੁਵਿਧਾ ਤਾਂ ਮਿਲ ਹੀ ਰਹੀ ਹੈ ਨਾਲ ਹੀ ਆਮ ਲੋਕਾਂ ਨੂੰ ਰਾਜ ਦੇ ਸਰਕਾਰੀ ਸਕੂਲਾਂ ਵਿੱਚ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਬਿਹਤਰੀਨ ਬੁਨਿਆਦੀ ਢਾਂਚਾਗਤ ਸਿੱਖਿਆ ਸਹੂਲਤਾਂ ਬਾਰੇ ਜਾਣਕਾਰੀ ਮਿਲ ਰਹੀ ਹੈ।



ਜ਼ਿਕਰਯੋਗ ਹੈ ਕਿ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਆਦੇਸ਼ਾਂ ਅਨੁਸਾਰ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਅਗਵਾਈ ਵਿੱਚ ਰਾਜ, ਜ਼ਿਲ੍ਹਾ ਅਤੇ ਬਲਾਕ ਪੱਧਰੀ ਐਨਰੋਲਮੈਂਟ ਬੂਸਟਰ ਟੀਮਾਂ ਬਣਾਈਆਂ ਗਈਆਂ ਹਨ। ਇਹਨਾਂ ਟੀਮਾਂ ਵੱਲੋਂ ਜਿੱਥੇ ਦਾਖ਼ਲਿਆਂ ਨੂੰ ਵਧਾਉਣ ਲਈ ਸੋਸ਼ਲ਼ ਮੀਡੀਆ, ਸਥਾਨਕ ਸਮਾਜਿਕ/ਸਰਵਜਨਿਕ ਸਥਾਨਾਂ ਤੋਂ ਅਪੀਲਾਂ ਕੀਤੀਆਂ ਜਾ ਰਹੀਆਂ ਹਨ ਇਸਦੇ ਨਾਲ ਹੀ ਸਕੂਲ ਮੁਖੀਆਂ ਵੱਲੋਂ ਸਿੱਖਿਆ ਵਿਭਾਗ ਦੇ ਵੱਲੋਂ ਪ੍ਰਦਾਨ ਕੀਤੀਆਂ ਜਾ ਰਹੀਆਂ ਸਕੂਲਾਂ ਦੀਆਂ ਬੁਨਿਆਦੀ ਸਹੂਲਤਾਂ ਨੂੰ ਦਰਸਾਉਂਦੇ ਈ-ਪ੍ਰਾਸਪੈਕਟਸ ਵੀ ਜਾਰੀ ਕੀਤੇ ਜਾ ਰਹੇ ਹਨ।


ਈ-ਪ੍ਰਾਸਪੈਕਟਸ ਦੇ ਮੁੱਖ ਪੰਨੇ ਨੂੰ ਸਕੂਲ ਮੁਖੀ ਸਕੂਲਾਂ ਦੇ ਸੋਹਣੇ ਅਤੇ ਵੱਡ-ਆਕਾਰੀ ਮੁੱਖ ਗੇਟਾਂ, ਰੰਗਦਾਰ ਇਮਾਰਤਾਂ, ਬੱਚਿਆਂ ਦੀਆਂ ਕਿਰਿਆਵਾਂ ਅਤੇ ਵਿਭਾਗ ਵੱਲੋਂ ਜਾਰੀ ਵੱਖ-ਵੱਖ ਮੁਹਿੰਮਾਂ ਦੇ ਪੋਸਟਰ ਨਾਲ ਸਜਾ ਰਹੇ ਹਨ। ਇਸਦੇ ਨਾਲ ਹੀ ਸਕੂਲ ਮੁਖੀਆਂ ਅਤੇ ਅਧਿਆਪਕਾਂ ਦੇ ਸੁਨੇਹਿਆਂ ਨਾਲ ਭਰਪੂਰ ਇਹ ਈ-ਪ੍ਰਾਸਪੈਕਸ ਵਿੱਚ ਸਮਾਰਟ ਕਲਾਸਰੂਮਜ਼ ਅੰਦਰ ਸੁਸੱਜਿਤ ਆਧੁਨਿਕ ਸੁਵਿਧਾਵਾਂ ਅਤੇ ਉਹਨਾਂ ਨਾਲ ਕਿਰਿਆਵਾਂ ਕਰ ਰਹੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀਆਂ ਤਸਵੀਰਾਂ ਵੀ ਲਗਾਈਆਂ ਜਾ ਰਹੀਆਂ ਹਨ। ਇਹਨਾਂ ਵਿੱਚ ਸਮਾਰਟ ਕਲਾਸਰੂਮਜ਼, ਲਾਇਬ੍ਰੇਰੀਆਂ, ਸਾਇੰਸ, ਗਣਿਤ, ਸਮਾਜਿਕ ਸਿੱਖਿਆ, ਅੰਗਰੇਜ਼ੀ, ਪੰਜਾਬੀ, ਮਿਊਜ਼ਿਕ ਪ੍ਰਯੋਗਸ਼ਾਲਾਵਾਂ, ਬਾਹਰ ਦੀ ਲੈਂਡਸਕੇਪਿੰਗ ਅਤੇ ਵੱਖ-ਵੱਖ ਵਿਸ਼ਿਆਂ ਦੇ ਵਿੱਦਿਅਕ ਪਾਰਕਾਂ ਦੀਆਂ ਫੋਟੋਆਂ ਵੀ ਲਗਾਈਆਂ ਗਈਆਂ ਹਨ। ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਵੱਖ-ਵੱਖ ਮੁਕਾਬਲਿਆਂ ਵਿੱਚ ਅੱਵਲ ਸਥਾਨ ਪ੍ਰਾਪਤ ਕਰਨ ਕਰਕੇ ਹੋਣਹਾਰ ਵਿਦਿਆਰਥੀਆਂ ਜਾਂ ਚਮਕਦੇ ਸਿਤਾਰਿਆਂ ਦੇ ਕਾਲਮ ਹੇਠ ਵੀ ਈ-ਪ੍ਰਾਸਪੈਕਟਸ ਵਿੱਚ ਬੱਚਿਆਂ ਨੂੰ ਬਣਦਾ ਮਾਣ ਦਿੱਤਾ ਜਾ ਰਿਹਾ ਹੈ।


ਸਰਕਾਰੀ ਸਕੂਲਾਂ ਵਿੱਚ ਪਿਛਲੇ ਸਮੇਂ ਦੌਰਾਨ ਕਰਵਾਈਆਂ ਗਈਆਂ ਗਤੀਵਿਧੀਆਂ ਜਿਵੇਂ ਕਿ ਸਮਾਰਟ ਸਕੂਲ ਉਦਘਾਟਨ, ਸਮਾਰਟ ਫੋਨ ਵੰਡ ਸਮਾਗਮ, ਵਿੱਦਿਅਕ ਮੁਕਾਬਲਿਆਂ ਦੇ ਆਯੋਜਨ, ਸਕੂਲਾਂ ਵਿੱਚ ਕੋਰੋਨਾ ਦੌਰਾਨ ਕਰਵਾਈਆਂ ਗਈਆਂ ਆਨ-ਲਾਈਨ ਕਿਰਿਆਵਾਂ, ਕਿਤਾਬਾਂ ਦੇ ਘਰ-ਘਰ ਜਾ ਕੇ ਵੰਡਣ ਦੀਆਂ ਤਸਵੀਰਾਂ ਨੂੰ ਵੀ ਸਕੂਲ ਮੁਖੀ ਪ੍ਰਮੁੱਖਤਾ ਨਾਲ ਈ-ਪ੍ਰਾਸਪੈਕਟਸ ਦੀ ਸ਼ਾਨ ਬਣਾ ਰਹੇ ਹਨ। ਸਕੂਲਾਂ ਦੀਆਂ ਬਾਹਰੀ ਦੀਵਾਰਾਂ 'ਤੇ ਕੀਤੀਆਂ ਗਈ ਸ਼ਾਨਦਾਰ ਅਤੇ ਆਕਰਸ਼ਕ ਪੇਂਟਿੰਗਾਂ, ਸੁਨੇਹਿਆਂ, ਸਕੂਲ ਦੀ ਇਮਾਰਤ 'ਤੇ ਕੀਤੇ ਗਏ ਬਾਲਾ ਵਰਕ ਦੀਆਂ ਤਸਵੀਰਾਂ ਨੂੰ ਵੀ ਈ-ਪ੍ਰਾਸਪੈਕਟਸ ਵਿੱਚ ਅਲੱਗ ਪੰਨ੍ਹੇ ਤੇ ਜਗ੍ਹਾ ਦੇ ਕੇ ਸਕੂਲੀ ਸੁੰਦਰਤਾ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ।


ਈ-ਪ੍ਰਾਸਪੈਕਟਸ ਵਿੱਚ ਦੇਸ਼ ਦੀਆਂ ਵੱਖ-ਵੱਖ ਭਾਸ਼ਾਵਾਂ ਵਿਚ ਛਪਦੀਆਂ ਨੈਸ਼ਨਲ ਅਤੇ ਸਥਾਨਕ ਪ੍ਰਿੰਟ/ਵੈੱਬ ਮੀਡੀਆ ਦੀਆਂ ਕਲਿੱਪਿੰਗ ਨੂੰ ਵੀ ਕੋਲਾਜ ਬਣਾ ਕੇ ਸਥਾਨ ਦਿੱਤਾ ਜਾ ਰਿਹਾ ਹੈ। ਸਕੂਲ ਦੇ ਮਿਹਨਤੀ ਸਟਾਫ਼ ਦੀ ਸਾਂਝੀ ਤਸਵੀਰ ਅਤੇ ਉਹਨਾਂ ਦੇ ਨਾਵਾਂ ਦੇ ਨਾਲ ਉਹਨਾਂ ਦੀਆਂ ਉੱਚ ਵਿੱਦਿਅਕ ਯੋਗਤਾਵਾਂ ਨਾਲ ਮਾਪਿਆਂ ਅਤੇ ਪਾਠਕਾਂ ਨੂੰ ਦੱਸਣ ਦੀ ਕੋਸ਼ਿਸ਼ ਹੈ ਕਿ ਸਰਕਾਰੀ ਸਕੂਲਾਂ ਵਿੱਚ ਬਹੁਤ ਹੀ ਮਿਹਨਤੀ, ਉੱਚ ਯੋਗਤਾ ਅਤੇ ਤਜ਼ੁਰਬੇ ਵਾਲਾ ਅਧਿਆਪਕ ਵਰਗ ਕੰਮ ਕਰ ਰਿਹਾ ਹੈ। ਸਕੂਲਾਂ ਵਿੱਚ ਚਲ ਰਹੇ ਨੈਤਿਕ ਸਿੱਖਿਆ ਸਬੰਧੀ ਪ੍ਰੋਗਰਾਮਾਂ, ਇੰਗਲਿਸ਼ ਬੂਸ਼ਟਰ ਕਲੱਬ, ਬਡੀ ਗਰੁੱਪ, ਈਕੋ ਕਲੱਬ, ਐੱਨ.ਸੀ.ਸੀ. ਐੱਨ.ਐੱਸ.ਐੱਸ., ਸਕਾਉਟ ਐਂਡ ਗਾਈਡ, ਸ਼ਾਨਦਾਰ ਨਤੀਜਿਆਂ ਸਬੰਧੀ ਜਾਣਕਾਰੀ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਮੁਫ਼ਤ ਸਹੂਲਤਾਂ ਦਾ ਜ਼ਿਕਰ ਵੀ ਈ-ਪ੍ਰਾਸਪੈਕਟਸ ਵਿੱਚ ਕੀਤਾ ਜਾ ਰਿਹਾ ਹੈ।



Featured post

PRE BOARD DATESHEET REVISED: ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ

ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ ਚੰਡੀਗੜ੍ਹ, 16 ਜਨਵਰੀ: ਸਿੱਖਿਆ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਸੂਬੇ ਦੇ ਸਾਰੇ ਸਕੂਲਾਂ ਵ...

RECENT UPDATES

Trends