ਸਕੂਲੀ ਜਮਾਤਾਂ ਦੇ ਪੇਪਰ ਵੀ
31 ਮਾਰਚ ਤੱਕ ਮੁਲਤਵੀ
ਚੰਡੀਗੜ੍ਹ: ਪੰਜਾਬ ਦੇ ਸਿੱਖਿਆ ਮੰਤਰੀ
ਵਿਜੈਇੰਦਰ ਸਿੰਗਲਾ ਨੇ ਦੱਸਿਆ ਕਿ ਕੋਵਿਡ
ਦੇ ਮੱਦੇਨਜ਼ਰ ਸਿੱਖਿਆ ਸੰਸਥਾਵਾਂ ਨੂੰ ਬੰਦ
ਰੱਖਣ ਦੇ ਕੀਤੇ ਗਏ ਐਲਾਨ ਤੋਂ ਬਾਅਦ
ਸਕੂਲ ਸਿੱਖਿਆ ਵਿਭਾਗ ਨੇ ਸਾਰੀਆਂ ਸਕੂਲੀ
ਕਲਾਸਾਂ ਦੇ ਪੇਪਰ 31 ਮਾਰਚ ਤੱਕ ਮੁਲਤਵੀ
ਕਰਨ ਦਾ ਫੈਸਲਾ ਕੀਤਾ ਹੈ।
ਉਨ੍ਹਾਂ ਕਿਹਾ ਕਿ
ਹਾਲਾਤ ਸੁਖਾਵੇਂ ਰਹੇ ਤਾਂ ਸਿੱਖਿਆ ਵਿਭਾਗ 31
ਮਾਰਚ ਤੋਂ ਪਹਿਲਾਂ ਪੇਪਰਾਂ ਦੀ ਡੇਟਸ਼ੀਟ ਅਤੇ
ਪੇਪਰ ਲੈਣ ਦਾ ਤਰੀਕਾ (ਮੋਡ ਮੁੜ ਜਾਰੀ
ਕਰੇਗਾ। ਉਧਰ ਸਕੂਲ ਸਿੱਖਿਆ ਵਿਭਾਗ
ਪੰਜਾਬ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ
ਕੋਵਿਡ ਦੇ ਫੈਲਾਅ ਕਾਰਨ ਭਾਵੇਂ ਸਾਰੇ ਸਕੂਲ
31 ਮਾਰਚ ਤੱਕ ਬੰਦ ਰਹਿਣਗੇ, ਪਰ
ਅਧਿਆਪਕ ਆਮ ਵਾਂਗ ਹੀ ਸਕੂਲਾਂ ਵਿਚ
ਆਉਣਗੇ। ਇਸ ਦੌਰਾਨ ਸਿੱਖਿਆ ਵਿਭਾਗ
ਦੇ ਦਫ਼ਤਰ ਵੀ ਖੁੱਲ੍ਹੇ ਰਹਿਣਗੇ।