ਨਾਨ ਬੋਰਡ ਜਮਾਤਾਂ ਦੀਆਂ ਪ੍ਰੀਖਿਆਵਾਂ ਸਵੇਰ ਅਤੇ ਬਾਅਦ ਦੁਪਿਹਰ ਦੋ ਸ਼ਿਫਟਾਂ ਵਿਚ ਹੋਣਗੀਆਂ।
ਨਾਨ ਬੋਰਡ ਜਮਾਤਾਂ ਦੀਆਂ ਪ੍ਰੀਖਿਆਵਾਂ ਸਵੇਰ ਅਤੇ ਬਾਅਦ ਦੁਪਿਹਰ ਦੋ ਸ਼ਿਫਟਾਂ ਵਿਚ ਹੋਣਗੀਆਂ , ਸਿੱਖਿਆ ਵਿਭਾਗ ਇਸ ਸਬੰਧੀ ਜਲਦ ਹੀ ਨਵੀਂ ਡੇਟਸੀਟ ਜਾਰੀ ਕਰੇਗਾ।
ਪ੍ਰੀਖਿਆ ਸੰਬੰਧੀ ਸਿੱਖਿਆ ਵਿਭਾਗ ਨੇ SOP ਵੀ ਜਾਰੀ ਕੀਤੀਆਂ ਹਨ।
ਨਾਨ-ਬੋਰਡਡ ਜਮਾਤਾਂ ਦੀ ਪ੍ਰੀਖਿਆ ਸੰਬੰਧੀ SOP
1. ਸਮੂਹ ਸਕੂਲ ਮੁਖੀਆਂ ,ਅਧਿਆਪਕਾਂ ਅਤੇ ਵਿਦਿਆਰਥੀਆਂ ਦੁਆਰਾ ਮਾਸਕ ਦੀ ਵਰਤੋਂ ਯਕੀਨੀ ਬਣਾਈ
ਜਾਵੇ।
2. ਬਿਨਾਂ ਮਾਸਕ ਦੇ ਕਿਸੇ ਵੀ ਵਿਦਿਆਰਥੀ ਦੀ ਪ੍ਰੀਖਿਆ ਨਾ ਲਈ ਜਾਵੇ।
3. ਕਿਸੇ ਵੀ ਚੀਜ਼ ਜਿਵੇਂ ਮਾਸਕ/ ਰੁਮਾਲ, ਕਾਪੀ, ਪੈੱਨ, ਜਮੈਟਰੀ ਬਾਕਸ, ਪਾਣੀ ਦੀ ਬੋਤਲ ਆਦਿ ਦੀ ਸਾਂਝੇ
ਤੌਰ 'ਤੇ ਵਰਤੋਂ ਨਾ ਕੀਤੀ ਜਾਵੇ।
4. ਆਪਸੀ ਦੂਰੀ ਬਣਾ ਕੇ ਰੱਖੀ ਜਾਵੇ।
5. ਪ੍ਰੀਖਿਆ ਵਿੱਚ ਬੈਂਚ ਦੀ ਵਰਤੋਂ ਕਰਦੇ ਸਮੇਂ ਬੈਂਚ ਉੱਪਰ ਸਿਰਫ ਇੱਕ ਹੀ ਬੱਚਾ ਬਠਾਇਆ ਜਾਵੇ, ਉਸ
ਨਾਲ ਕਿਸੇ ਵੀ ਹੋਰ ਜਮਾਤ ਦਾ ਬੱਚਾ ਨਾ ਬਿਠਾਇਆ ਜਾਵੇ।
6. ਜੇਕਰ ਉਕਤ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਬੈਂਚ ਘਟਦੇ ਹਨ ਤਾਂ ਵਿਦਿਆਰਥੀਆਂ ਦੀ ਪ੍ਰੀਖਿਆ
ਕਮਰਿਆਂ ਤੋਂ ਬਾਹਰ ਵਰਾਂਡੇ ਜਾਂ ਮੈਦਾਨ ਵਿੱਚ ਲਈ ਜਾਵੇ।
7.
ਸਰਕਾਰ ਦੁਆਰਾ ਜਾਰੀ sOP ਦੀ ਪਾਲਣਾ ਕਰਨਾ ਯਕੀਨੀ ਬਣਾਉਣਾ ਸਕੂਲ ਮੁਖੀ ਦੀ ਜਿੰਮੇਵਾਰੀ ਹੈ।