ਜ਼ਿਲ੍ਹਾ ਫ਼ਾਜ਼ਿਲਕਾ ਦੀਆਂ ਪ੍ਰਾਇਮਰੀ ਸਕੂਲ ਖੇਡਾਂ ਦੀ ਹੋਈ ਜ਼ੋਰਦਾਰ ਸ਼ੁਰੁਆਤ ਪ੍ਰਾਇਮਰੀ ਖੇਡਾਂ ਨੇ ਖਿਡਾਰੀਆਂ ਦੀ‌ ਨਰਸਰੀ -ਡੀਈਓ ਸਤੀਸ਼ ਕੁਮਾਰ

 ਜ਼ਿਲ੍ਹਾ ਫ਼ਾਜ਼ਿਲਕਾ ਦੀਆਂ ਪ੍ਰਾਇਮਰੀ ਸਕੂਲ ਖੇਡਾਂ ਦੀ ਹੋਈ ਜ਼ੋਰਦਾਰ ਸ਼ੁਰੁਆਤ 


ਪ੍ਰਾਇਮਰੀ ਖੇਡਾਂ ਨੇ ਖਿਡਾਰੀਆਂ ਦੀ‌ ਨਰਸਰੀ -ਡੀਈਓ ਸਤੀਸ਼ ਕੁਮਾਰ 




ਵਿਦਿਆਰਥੀਆਂ ਲੈ ਰਹੇ ਨੇ ਉਤਸ਼ਾਹ ਨਾਲ ਹਿੱਸਾ


ਸਿੱਖਿਆ ਮੰਤਰੀ ਪੰਜਾਬ ਸ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਵਿਚ ਸਿੱਖਿਆ ਵਿਭਾਗ ਵੱਲੋਂ ਕਰਵਾਏ ਜਾ ਰਹੇ ਖੇਡ ਮੁਕਾਬਲਿਆਂ ਦੀ ਲੜੀ ਵਿਚ ਜਿ਼ਲ੍ਹੇ ਫਾਜਿ਼ਲਕਾ ਦੀਆਂ ਪ੍ਰਾਇਮਰੀ ਖੇਡਾਂ ਦੀ ਸ਼ਹੀਦ ਭਗਤ ਸਿੰਘ ਬਹੁ ਮੰਤਵੀ ਖੇਡ ਸਟੇਡੀਅਮ  ਵਿਖੇ ਜੋਰਦਾਰ ਸ਼ੁਰੂਆਤ ਹੋਈ। 

ਇਸ ਮੌਕੇ ਨੰਨ੍ਹੇ ਖਿਡਾਰੀਆਂ ਦੀ ਹੌਂਸਲਾਂ ਅਫਜਾਈ ਲਈ ਪਹੁੰਚੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਤੀਸ਼ ਕੁਮਾਰ ਨੇ ਕਿਹਾ ਕਿ ਪ੍ਰਾਇਮਰੀ ਖੇਡਾਂ ਖਿਡਾਰੀਆਂ ਦੀ ਨਰਸਰੀ ਹੈ। ਇਹਨਾਂ ਨਿੱਕੇ ਖਿਡਾਰੀਆਂ ਵਿੱਚੋ ਹੀ ਭੱਵਿਖ ਦੇ ਨਾਮਵਰ ਖਿਡਾਰੀ ਪੈਦਾ ਹੋਣਗੇ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਸਕੂਲੀ ਖੇਡਾਂ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਹਰ ਸੰਭਵ ਉਪਰਾਲੇ ਕਰ ਰਹੀ ਹੈ। 

ਇਸ ਖੇਡ ਪ੍ਰੋਗਰਾਮ ਦੀ ਨਿਗਰਾਨੀ ਕਰਦਿਆਂ ਬੀਪੀਈਓ ਪ੍ਰਮੋਦ ਕੁਮਾਰ, ਬੀਪੀਈਓ ਸੁਨੀਲ ਕੁਮਾਰ, ਬੀਪੀਈਓ ਜਸਪਾਲ ਸਿੰਘ, ਬੀਪੀਈਓ ਸਤੀਸ਼ ਮਿਗਲਾਨੀ ਬੀਪੀਈਓ ਨਰਿੰਦਰ ਸਿੰਘ, ਬੀਪੀਈਓ ਜਸਪਾਲ ਸਿੰਘ ਵੱਲੋਂ ਵੀ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਕੀਤੀ ਗਈ।

ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਇਨਕਲਾਬ ਗਿੱਲ  ਨੇ ਕਿਹਾ ਕਿ ਇਹਨਾਂ ਖੇਡਾਂ ਵਿੱਚ ਬਲਾਕ ਫਾਜ਼ਿਲਕਾ 1, ਬਲਾਕ ਫਾਜ਼ਿਲਕਾ 2 ਜਲਾਲਾਬਾਦ 1, ਜਲਾਲਾਬਾਦ 2,ਗੁਰੂਹਰਸਹਾਏ 3, ਅਬੋਹਰ 1, ਅਬੋਹਰ 2 ਅਤੇ ਖੂਈਆਂ ਸਰਵਰ ਬਲਾਕਾਂ ਦੇ ਖਿਡਾਰੀਆਂ ਨੇ ਵੱਖ ਵੱਖ ਖੇਡਾਂ ਵਿਚ ਪੂਰੇ ਜੋਸ਼ ਅਤੇ ਚਾਅ ਨਾਲ ਹਿੱਸਾ ਲਿਆ। ਨਿੱਕੇ ਖਿਡਾਰੀਆਂ ਨੇ ਆਪਣੀ ਤਾਕਤ ਦਾ ਬਾਖੂਬੀ ਪ੍ਰਦਰਸ਼ਨ ਕੀਤਾ। 

ਇਹਨਾਂ ਖੇਡਾਂ ਲਈ  ਵੱਖ ਵੱਖ  ਖੇਡ ਕਮੇਟੀਆ ਵੱਲੋਂ ਵੱਲੋਂ ਸ਼ਲਾਘਾਯੋਗ ਪ੍ਰਬੰਧ ਕੀਤੇ ਗਏ ਸਨ। 

ਸਮੁੱਚੇ ਖੇਡ ਪ੍ਰਬੰਧਾ ਦੀ ਨਿਗਰਾਨੀ ਬੀਪੀਈਓ ਫਾਜ਼ਿਲਕਾ 1 ਸੁਨੀਲ ਕੁਮਾਰ,ਬੀਪੀਈਓ ਫਾਜ਼ਿਲਕਾ 2 ਪ੍ਰਮੋਦ ਕੁਮਾਰ ਵੱਲੋਂ ਕੀਤੀ ਗਈ।

 ਸੀਐਚਟੀ ਮਨੋਜ ਧੂੜੀਆ, ਸੀਐਚਟੀ ਲਵਜੀਤ ਸਿੰਘ ਗਰੇਵਾਲ,ਮੈਡਮ ਨੀਲਮ ਬਜਾਜ,ਮੈਡਮ ਪ੍ਰਵੀਨ ਕੌਰ ਅਤੇ ਮੈਡਮ ਅੰਜੂ ਬਾਲਾ ,ਮੈਡਮ ਸੋਨਮ ਠਕਰਾਲ, ਕੁਲਬੀਰ ਸਿੰਘ, ਮੈਡਮ ਰੀਤੂ ਕਮਲ , ਰਮੇਸ਼ ਕੁਮਾਰ ,ਅਭਿਸ਼ੇਕ ਕਟਾਰੀਆ, ਮਹਾਂਵੀਰ ਟਾਂਕ ਨੇ ਇਸ ਖੇਡ ਪ੍ਰੋਗਰਾਮ ਵਿੱਚ ਸ਼ਿਰਕਤ ਕਰਕੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ।

ਬਲਾਕ ਸਪੋਰਟਸ ਅਫ਼ਸਰ ਸੁਰਿੰਦਰ ਵਿਨਾਇਕ,ਮੈਡਮ ਵੰਦਨਾ ,ਰਾਮ ਕੁਮਾਰ, ਮੁਕੇਸ਼ ਕੁਮਾਰ ਦੇ ਨਾਲ ਸਤਿੰਦਰ ਸਿੰਘ ਅਤੇ ਮਨਜੀਤ ਸਿੰਘ ਵੱਲੋਂ ਖੇਡਾਂ ਦੇ ਸੰਚਾਲਨ ਲਈ ਸੇਵਾਵਾਂ ਨਿਭਾਈਆਂ।

ਸਟੇਟ ਸੰਚਾਲਨ, ਸੁਨੀਲ ਕੁਮਾਰ ਅਤੇ ਰਾਜ ਕੁਮਾਰ ਵੱਲੋਂ ਬਾਖੂਬੀ ਕੀਤਾ ਗਿਆ। ਅਧਿਆਪਕ ਸਵੀਕਾਰ ਗਾਂਧੀ, ਸਿਮਲਜੀਤ ਸਿੰਘ,  ਬਲਜੀਤ ਸਿੰਘ,ਰਜੀਵ ਚੱਗਤੀ,ਅਮਨ ਬਰਾੜ , ਸੁਰਿੰਦਰ ਕੰਬੋਜ,ਇੰਦਰਜੀਤ ਸਿੰਘ,ਸੁਖਦੇਵ ਸਿੰਘ ,ਜਸਕਰਨ ਸਿੰਘ, ਸੁਖਵਿੰਦਰ ਸਿੰਘ ਸਿੱਧੂ, ਅਸ਼ੋਕ ਕੁਮਾਰ,ਨਿਸ਼ਾਂਤ ਅਗਰਵਾਲ, ਸ਼ਗਨ ਲਾਲ,ਰਾਜ ਕੁਮਾਰ ਖੱਤਰੀ,ਮਨੋਜ ਕੁਮਾਰ,ਦੀਪਮ ਜੁਨੇਜਾ, ਕਪਿਲ ਮੋਂਗਾ, ਹਰਭਜਨ ਲਾਲ,ਮੈਡਮ ਮਿਨਾਕਸ਼ੀ,ਮੈਡਮ ਪ੍ਰੀਤੀ,ਮੈਡਮ ਅਮ੍ਰਿਤਪਾਲ ਕੌਰ ,ਮੈਡਮ ਗਾਇਤਰੀ ਮੈਡਮ ਮਮਤਾ ਸਚਦੇਵਾ,ਮੈਡਮ ਹਿਨਾ,ਮੈਡਮ ਕਿਰਨ ਜੋਤੀ,ਮੈਡਮ ਮੋਨਿਕਾ ਰਾਣੀ,ਮੈਡਮ ਰੇਣੂ ਬਾਲਾ,ਮੈਡਮ ਗੀਤਾ ਰਾਣੀ,ਮੈਡਮ ਸੈਲਿਕਾ,ਕੁਮਾਰੀ ਸ਼ੀਤਲ, ਅਨੰਤਦੀਪ, ਸਮਾਇਲ ਕੰਬੋਜ, ਅਧਿਆਪਕ ਸਾਹਿਲ ਪਰੂਥੀ, ਸੁਰਿੰਦਰਪਾਲ,ਓਮ ਪ੍ਰਕਾਸ਼,ਰਾਕੇਸ਼ ਸੰਧਾ, ਸੁਨੀਲ ਕੁਮਾਰ,ਰਾਜ ਕੁਮਾਰ,ਨਰੇਸ ਚਾਵਲਾ, ਸੰਜੀਵ ਛਾਬੜਾ,ਸੁਭਾਸ਼ ਚੰਦਰ,ਧੀਰਜ ਮਿਗਲਾਨੀ, ਰਾਘਵ ਉਬਵੇਜਾ, ਨਰਿੰਦਰ ਕੁਮਾਰ, ਵਿਕਰਮ, ਵਿਜੇ ਕੁਮਾਰ, ਨਵਜੋਤ ਕੰਬੋਜ, ਬ੍ਰਿਜ ਲਾਲ, ਪ੍ਰਦੀਪ ਕੁੱਕੜ, ਤਜਿੰਦਰ ਸਿੰਘ,ਪ੍ਰਮਜੀਤ ਸਿੰਘ,ਪਵਨ ਕੁਮਾਰ ਅਤੇ ਵੱਖ ਵੱਖ ਖੇਡ ਕਮੇਟੀਆ ਸਮੇਤ ਸਮੂਹ ਅਧਿਆਪਕਾ ਵੱਲੋਂ ਸ਼ਲਾਘਾਯੋਗ ਸੇਵਾਵਾਂ ਨਿਭਾਈਆਂ ਗਈਆਂ।

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends