TGT CHANDIGARH DEPUTATION 2026: ਚੰਡੀਗੜ੍ਹ ਦੇ ਸਕੂਲਾਂ 'ਚ TGT ਅਧਿਆਪਕਾਂ ਦੀਆਂ 73 ਡੈਪੂਟੇਸ਼ਨ ਅਸਾਮੀਆਂ ਲਈ ਅਰਜ਼ੀਆਂ ਦੀ ਮੰਗ

ਚੰਡੀਗੜ੍ਹ ਦੇ ਸਕੂਲਾਂ 'ਚ TGT ਅਧਿਆਪਕਾਂ ਦੀਆਂ 73 ਡੈਪੂਟੇਸ਼ਨ ਅਸਾਮੀਆਂ ਲਈ ਅਰਜ਼ੀਆਂ ਦੀ ਮੰਗ

ਮਿਤੀ: 05 ਅਗਸਤ 2026 | ਕੈਟੇਗਰੀ: ਸਿੱਖਿਆ ਖ਼ਬਰਾਂ | ਸ੍ਰੋਤ: ਸਕੂਲ ਸਿੱਖਿਆ ਡਾਇਰੈਕਟੋਰੇਟ ਪੰਜਾਬ
ਚੰਡੀਗੜ੍ਹ ਪ੍ਰਸ਼ਾਸਨ ਦੇ ਸਿੱਖਿਆ ਵਿਭਾਗ ਵੱਲੋਂ ਯੂ.ਟੀ. ਚੰਡੀਗੜ੍ਹ ਦੇ ਸਕੂਲਾਂ ਵਿੱਚ ਮਾਸਟਰ/ਮਿਸਟ੍ਰੈਸ (TGT) ਕਾਡਰ ਦੀਆਂ ਖਾਲੀ ਪਈਆਂ 73 ਅਸਾਮੀਆਂ ਨੂੰ ਡੈਪੂਟੇਸ਼ਨ ਕੋਟੇ ਅਧੀਨ ਭਰਨ ਲਈ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਯੋਗ ਅਧਿਆਪਕਾਂ ਪਾਸੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।

ਐਸ.ਏ.ਐਸ. ਨਗਰ / ਚੰਡੀਗੜ੍ਹ: ਡਾਇਰੈਕਟੋਰੇਟ ਆਫ ਸਕੂਲ ਐਜੂਕੇਸ਼ਨ (ਸੈਕੰਡਰੀ) ਪੰਜਾਬ ਵੱਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ (ਸੈ.ਸਿ.) ਨੂੰ ਪੱਤਰ ਜਾਰੀ ਕਰਕੇ ਡੈਪੂਟੇਸ਼ਨ 'ਤੇ ਚੰਡੀਗੜ੍ਹ ਜਾਣ ਦੇ ਚਾਹਵਾਨ ਯੋਗ ਅਧਿਆਪਕਾਂ ਦੇ ਕੇਸ ਭੇਜਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਹ ਕਾਰਵਾਈ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਭੇਜੇ ਗਏ ਪੱਤਰ ਨੰਬਰ DSE-UT-S2-641483/4375 (ਮਿਤੀ 30.07.2026) ਦੇ ਸਬੰਧ ਵਿੱਚ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

ਵਿਸ਼ੇਵਾਰ ਖਾਲੀ ਅਸਾਮੀਆਂ ਦਾ ਵੇਰਵਾ

ਯੂ.ਟੀ. ਚੰਡੀਗੜ੍ਹ ਵਿੱਚ ਵੱਖ-ਵੱਖ ਵਿਸ਼ਿਆਂ ਦੀਆਂ ਕੁੱਲ 73 ਅਸਾਮੀਆਂ ਡੈਪੂਟੇਸ਼ਨ ਦੇ ਆਧਾਰ 'ਤੇ ਭਰੀਆਂ ਜਾਣਗੀਆਂ:

ਲੜੀ ਨੰ. ਵਿਸ਼ਾ (Cadre) ਖਾਲੀ ਅਸਾਮੀਆਂ ਦੀ ਗਿਣਤੀ
1 ਹਿੰਦੀ (Hindi) 06
2 ਗਣਿਤ (Mathematics) 06
3 ਪੰਜਾਬੀ (Punjabi) 08
4 ਸੰਸਕ੍ਰਿਤ (Sanskrit) 06
5 ਸਾਇੰਸ - ਮੈਡੀਕਲ (Science Medical) 02
6 ਸਾਇੰਸ - ਨਾਨ ਮੈਡੀਕਲ (Science Non-Medical) 12
7 ਸਮਾਜਿਕ ਸਿੱਖਿਆ (Social Studies) 33
ਕੁੱਲ ਅਸਾਮੀਆਂ 73

ਜ਼ਰੂਰੀ ਯੋਗਤਾਵਾਂ ਅਤੇ ਲੋੜੀਂਦੇ ਦਸਤਾਵੇਜ਼

ਅਪਲਾਈ ਕਰਨ ਵਾਲੇ ਅਧਿਆਪਕਾਂ ਲਈ ਹੇਠ ਲਿਖੀਆਂ ਸ਼ਰਤਾਂ ਅਤੇ ਦਸਤਾਵੇਜ਼ ਪੂਰੇ ਕਰਨੇ ਲਾਜ਼ਮੀ ਹਨ:

  • ਤਜ਼ਰਬਾ: ਮੌਜੂਦਾ ਕਾਡਰ ਵਿੱਚ ਘੱਟੋ-ਘੱਟ 5 ਸਾਲ ਦਾ ਤਜ਼ਰਬਾ।
  • ACR ਰਿਪੋਰਟਾਂ: ਪਿਛਲੇ 5 ਸਾਲਾਂ ਦੀਆਂ ਸਲਾਨਾ ਗੁਪਤ ਰਿਪੋਰਟਾਂ (ACRs) ਜੋ ਕਿ ਸਮੱਰਥ ਅਥਾਰਟੀ ਤੋਂ ਕਾਉਂਟਰ ਸਾਈਨ ਹੋਣ।
  • ਨਤੀਜੇ: ਪਿਛਲੇ 5 ਸਾਲਾਂ ਦੇ ਸਕੂਲੀ ਨਤੀਜੇ।
  • ਸਰਟੀਫਿਕੇਟ: ਕੋਈ ਵੀ ਸ਼ਿਕਾਇਤ/ਪੜ੍ਹਤਾਲ ਪੈਂਡਿੰਗ ਨਾ ਹੋਣ ਸਬੰਧੀ ਸਰਟੀਫਿਕੇਟ, ਇੰਟੈਗਰੈਟੀ ਸਰਟੀਫਿਕੇਟ, ਅਤੇ ਵਿਜੀਲੈਂਸ ਕਲੀਅਰੈਂਸ ਸਰਟੀਫਿਕੇਟ।
  • ਨਿਯੁਕਤੀ ਹੁਕਮ: ਮੁੱਢਲਾ ਨਿਯੁਕਤੀ ਪੱਤਰ ਅਤੇ ਰੈਗੂਲਰ/ਕਨਫਰਮ ਹੋਣ ਦੇ ਹੁਕਮ।

ਮਹੱਤਵਪੂਰਨ ਮਿਤੀਆਂ

  • ਪੰਜਾਬ ਡਾਇਰੈਕਟੋਰੇਟ ਵਿਖੇ ਕੇਸ ਭੇਜਣ ਦੀ ਆਖਰੀ ਮਿਤੀ: 10 ਅਗਸਤ 2026 (ਦੁਪਹਿਰ 2:00 ਵਜੇ ਤੱਕ) ਵਿਸ਼ੇਸ਼ ਹਰਕਾਰੇ ਰਾਹੀਂ।
  • ਈਮੇਲ ਸਬਮਿਸ਼ਨ: ਨਿਰਧਾਰਤ ਪ੍ਰੋਫਾਰਮੇ ਵਿੱਚ ਐਕਸਲ ਸ਼ੀਟ dpise.amla4@punjabeducation.gov.in 'ਤੇ ਭੇਜਣੀ ਜ਼ਰੂਰੀ ਹੈ।
  • ਚੰਡੀਗੜ੍ਹ ਪ੍ਰਸ਼ਾਸਨ ਕੋਲ ਪਹੁੰਚਣ ਦੀ ਅੰਤਿਮ ਮਿਤੀ: 14 ਅਗਸਤ 2026 (ਪ੍ਰੌਪਰ ਚੈਨਲ ਰਾਹੀਂ)।

ਚੰਡੀਗੜ੍ਹ ਪ੍ਰਸ਼ਾਸਨ ਅਨੁਸਾਰ ਚੋਣ ਪ੍ਰਕਿਰਿਆ ਇੰਟਰੈਕਸ਼ਨ (Interaction) ਦੇ ਆਧਾਰ 'ਤੇ ਹੋਵੇਗੀ। ਕੋਈ ਵੀ ਸਿੱਧੀ ਅਰਜ਼ੀ (Direct Application) ਸਵੀਕਾਰ ਨਹੀਂ ਕੀਤੀ ਜਾਵੇਗੀ।

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends