ਮਾਸਟਰ ਕੇਡਰ ਯੂਨੀਅਨ ਪੰਜਾਬ ਦਾ ਵਫਦ ਪ੍ਰਮੋਸ਼ਨਾਂ ਨੂੰ ਲੈ ਕੇ ਡਾਇਰੈਕਟਰ ਸਕੂਲ ਸਿੱਖਿਆ ਸੈਕੰਡਰੀ ਨੂੰ ਮਿਲਿਆ ਹੈਡਮਾਸਟਰ ਅਤੇ ਪ੍ਰਿੰਸੀਪਲਾਂ ਦੀਆਂ ਪ੍ਰਮੋਸ਼ਨਾਂ ਜਲਦੀ

 ਮਾਸਟਰ ਕੇਡਰ ਯੂਨੀਅਨ ਪੰਜਾਬ ਦਾ ਵਫਦ ਪ੍ਰਮੋਸ਼ਨਾਂ ਨੂੰ ਲੈ ਕੇ ਡਾਇਰੈਕਟਰ ਸਕੂਲ ਸਿੱਖਿਆ  ਸੈਕੰਡਰੀ ਨੂੰ ਮਿਲਿਆ


ਹੈਡਮਾਸਟਰ ਅਤੇ ਪ੍ਰਿੰਸੀਪਲਾਂ ਦੀਆਂ ਪ੍ਰਮੋਸ਼ਨਾਂ ਜਲਦੀ



 ਮਾਸਟਰ ਕੇਡਰ ਯੂਨੀਅਨ ਜਿਲ੍ਹਾ ਸਰਪ੍ਰਸਤ ਧਰਮਿੰਦਰ ਗੁਪਤਾ ਜ,  ਜਿਲਾ ਪ੍ਰਧਾਨ ਬਲਵਿੰਦਰ ਸਿੰਘ, ਜ਼ਿਲ੍ਾ ਜਨਰਲ ਸਕੱਤਰ ਹਰਜਿੰਦਰ ਸਿੰਘ, ਸੂਬਾ ਕਮੇਟੀ ਮੈਂਬਰ ਸੁਰਿੰਦਰ ਕੁਮਾਰ ਅਤੇ ਕੈਸ਼ੀਅਰ ਪਵਨ ਕੁਮਾਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਸਟਰ ਕੇਡਰ ਯੂਨੀਅਨ ਪੰਜਾਬ ਦਾ ਵਫਦ ਪ੍ਰਮੋਸ਼ਨਾਂ, ਅਧਿਆਪਕਾਂ ਦੀਆਂ ਹੋਈਆਂ ਬਦਲੀਆਂ ਨੂੰ ਰਿਲੀਵ ਕਰਨ ਸਬੰਧੀ ਅਤੇ ਅਧਿਆਪਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦੇ ਹੱਲ  ਸੰਬੰਧੀ ਡਾਇਰੈਕਟਰ ਸਿੱਖਿਆ ਸਕੂਲ ਸੈਕੰਡਰੀ ਸ. ਸਕੱਤਰ ਸਿੰਘ ਬੱਲ ਨੂੰ ਉਨਾਂ ਦੇ ਦਫਤਰ ਵਿਖੇ ਸੂਬਾ ਪ੍ਰਧਾਨ ਬਲਜਿੰਦਰ ਸਿੰਘ ਧਾਲੀਵਾਲ, ਸੂਬਾ ਜਨਰਲ ਸਕੱਤਰ ਗੁਰਮੀਤ ਸਿੰਘ ਭੁੱਲਰ ,ਸੂਬਾ ਜੋਆਇੰਟ ਸਕੱਤਰ ਦਲਜੀਤ ਸਿੰਘ ਸਬਰਵਾਲ ,ਸੀਨੀਅਰ ਮੀਤ ਪ੍ਰਧਾਨ ਅਮਰਬੀਰ ਸਿੰਘ ਰੰਧਾਵਾ ਅਤੇ ਧਰਮਿੰਦਰ ਸਿੰਘ ਫਰੀਦਕੋਟ ਦੀ ਸਾਂਝੀ ਅਗਵਾਈ ਵਿੱਚ ਮਿਲੇ । ਆਗੂਆਂ ਵੱਲੋਂ ਮਾਸਟਰ ਕੇਡਰ ਤੋਂ ਹੈੱਡਮਾਸਟਰ ਦੀਆਂ ਪ੍ਰਮੋਸ਼ਨਾਂ ਸਬੰਧੀ ਪੁੱਛੇ ਜਾਣ ਤੇ ਡੀ ਐਸ ਈ ਨੇ ਕਿਹਾ ਕਿ ਮਾਸਟਰ ਕੇਡਰ ਤੋਂ ਹੈੱਡਮਾਸਟਰ ਦੀਆਂ ਪ੍ਰਮੋਸ਼ਨਾਂ ਪ੍ਰਿੰਸੀਪਲਾਂ ਦੀਆਂ ਪ੍ਰਮੋਸ਼ਨਾਂ ਤੋਂ ਬਾਅਦ ਸਤੰਬਰ ਵਿੱਚ ਕੀਤੀਆਂ ਜਾਣਗੀਆਂ ਅਤੇ ਈਟੀਟੀ ਤੋਂ ਮਾਸਟਰ ਕੇਡਰ ਦੀਆਂ ਪ੍ਰਮੋਸ਼ਨਾਂ 21 ਅਗਸਤ ਦੀ ਕੋਰਟ ਦੀ ਸੁਣਵਾਈ ਤੋਂ ਬਾਅਦ ਨਿਯਮਾਂ ਅਨੁਸਾਰ ਕਰ ਦਿੱਤੀਆਂ ਜਾਣਗੀਆਂ ਤਾਂ ਜੋ 50% ਦੀ ਸ਼ਰਤ ਪੂਰੀ ਨਾ ਕਰਦੇ ਹੋਏ ਅਧਿਆਪਕਾਂ ਦੇ ਸਕੂਲਾਂ ਵਿੱਚ ਪ੍ਰਮੋਟ ਕੀਤੇ ਅਧਿਆਪਕਾਂ ਨੂੰ ਭੇਜਿਆ ਜਾਵੇਗਾ ਤਾਂ ਜੋ ਜਿਨਾਂ ਅਧਿਆਪਕਾਂ   ਦੀ ਬਦਲੀ ਹੋਈ ਹੈ ਉਹਨਾਂ ਨੂੰ ਰਿਲੀਵ ਕੀਤਾ ਜਾ ਸਕੇ।   ਮਾਸਟਰ ਕੇਡਰ ਤੋਂ ਲੈਕਚਰਾਰ ਦੀਆਂ ਪ੍ਰਮੋਸ਼ਨਾ  ਲੈਕਚਰਾਰ ਦੀ 1013 ਸਿੱਧੀ ਭਰਤੀ ਤੋਂ ਬਾਅਦ ਸਾਰੇ ਵਿਸ਼ੇ ਦੀਆਂ ਹੋਈਆਂ ਸਾਲ 2024 ਅਤੇ 2025 ਦੀਆਂ ਪ੍ਰਮੋਸ਼ਨਾਂ ਨੂੰ ਘੋਖ ਕੇ ਕੀਤੀਆਂ ਜਾਣਗੀਆਂ  ।ਹੈੱਡਮਾਸਟਰ ਦੀਆਂ ਪ੍ਰਮੋਸ਼ਨਾਂ ਵਾਸਤੇ ਟੈੱਟ ਅਤੇ ਐੱਮ ਏ ਦੀ ਸ਼ਰਤ ਖਤਮ ਕਰਨ ਦੀ ਵੀ ਜਥੇਬੰਦੀ ਨੇ ਮੰਗ ਕੀਤੀ ਅਤੇ ਇਸ ਸਬੰਧੀ ਡੀ ਈਐਸ ਦਾ ਰਵਈਆ ਹਾਂ ਪੱਖੀ ਸੀ। ਜਥੇਬੰਦੀ ਵੱਲੋਂ ਹੈੱਡਮਾਸਟਰਾਂ ਦੀਆਂ ਪ੍ਰਮੋਸ਼ਨਾਂ ਵਾਸਤੇ ਸੀਨੀਅਰਤਾ   70 ਹਜਾਰ ਤੱਕ ਕਰਨ ਦੀ ਮਾਸਟਰ ਕੇਡਰ ਯੂਨੀਅਨ ਵੱਲੋਂ ਮੰਗ ਕੀਤੀ ਅਤੇ ਡੀ ਐਸ ਈ ਨੇ ਕਿਹਾ ਕਿ ਸਾਰੇ ਜਿਲਿਆਂ ਦੇ ਕੇਸਾਂ ਨੂੰ ਘੋਖ ਕੇ ਇਸ ਦਾ ਫੈਸਲਾ ਲਿਆ ਜਾਵੇਗਾ। ਐੱਸ ਐੱਸ ਏ/ ਰਮਸਾ ਦੀਆਂ ਲੈਂਥ ਆਫ ਸਰਵਿਸ ਅਨੁਸਾਰ ਅਚਨਚੇਤ ਛੁੱਟੀਆਂ ਦੇਣ ਸਬੰਧੀ ਡੀ ਐਸ ਈ ਨੇ ਕਿਹਾ ਕਿ ਨਿਯਮ ਨੂੰ ਘੋਖ ਕੇ ਇਸਦਾ ਫੈਸਲਾ ਕੀਤਾ ਜਾਵੇਗਾ। ਜਥੇਬੰਦੀ ਵੱਲੋਂ 2024 ਦੀ ਮਾਸਟਰ ਕੇਡਰ ਦੀ ਸੀਨੀਅਰ  ਸੂਚੀ ਸੌਂਧਣ ਸਬੰਧੀ ਵੀ ਡੀ ਐਸ ਈ ਨੂੰ ਅਪੀਲ ਕੀਤੀ ਗਈ ਅਤੇ ਉਹਨਾਂ ਵੱਲੋਂ ਪ੍ਰਮੋਸ਼ਨਾਂ ਤੋਂ ਬਾਅਦ ਸੀਨੀਅਰਤਾ ਸੂਚੀ ਵਿੱਚ ਸੁਧਾਈ ਕਰਨ ਦਾ ਭਰੋਸਾ ਦਿੱਤਾ। ਜਥੇਬੰਦੀ ਵੱਲੋਂ ਵਾਧੂ ਐਪਾਂ ਵਿੱਚ ਅਧਿਆਪਕਾਂ ਨੂੰ ਨਾ ਉਲਝਾਉਣ ਦੀ ਵੀਗੱਲ  ਰੱਖੀ। ਇਸ ਵਫਦ ਵਿੱਚ ਹੋਰਨਾਂ ਤੋਂ ਇਲਾਵਾ ਨਿਰਵੈਰ ਸਿੰਘ, ਗੁਰਪ੍ਰੀਤ ਸਿੰਘ, ਰਣਜੀਤ ਸਿੰਘ ਬੇਗਮਪੁਰਾ ,ਰਾਜਨ ਕੁਮਾਰ ,ਮੈਡਮ ਰੀਤੂ ਗੁਪਤਾ ਫਗਵਾੜਾ ,ਕਿਸ਼ਨ ਦਾਸ ਜਿਲਾ ਪ੍ਰਧਾਨ ਮੋਹਾਲੀ ,ਪਰਮਿੰਦਰ ਸਿੰਘ ਬੇਗਮਪੁਰਾ ਆਦਿ ਹਾਜ਼ਰ ਸਨ।

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends