ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਵੱਲੋਂ ਸੈਵਨ ਫੋਕਸ ਏਰੀਆਜ਼ ਪ੍ਰੋਜੈਕਟ ਤਹਿਤ ਲੋੜਵੰਦ ਮਰੀਜ਼ ਦੀ ਅੱਖ ਦੀ ਸਰਜਰੀ ਕਰਵਾਈ

 ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਵੱਲੋਂ ਸੈਵਨ ਫੋਕਸ ਏਰੀਆਜ਼ ਪ੍ਰੋਜੈਕਟ ਤਹਿਤ ਲੋੜਵੰਦ ਮਰੀਜ਼ ਦੀ ਅੱਖ ਦੀ ਸਰਜਰੀ ਕਰਵਾਈ 


ਅੰਮ੍ਰਿਤਸਰ,  4 ਜੁਲਾਈ: 


ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਨੇ ਸ਼ੁੱਕਰਵਾਰ ਨੂੰ ਸੈਵਨ ਪ੍ਰੋਜੈਕਟ ਫੋਕਸ ਏਰੀਆਜ਼ ਤਹਿਤ  , ਇੱਕ ਸਮਾਜਿਕ ਜ਼ਿੰਮੇਵਾਰੀ ਪਹਿਲ ਦੇ ਹਿੱਸੇ ਵਜੋਂ  ਲੋੜਵੰਦ ਔਰਤ ਦੀ ਅੱਖ ਦੀ ਸਰਜਰੀ ਕਰਵਾਈ ਗਈ। ਨਿਰਮਲਜੋਤ ਆਈ ਹਸਪਤਾਲ ਦੇ ਡਾ. ਭੁਪਿੰਦਰ ਸਿੰਘ ਨੇ ਕਲੱਬ ਦੇ ਪ੍ਰਧਾਨ ਅਸ਼ੋਕ ਸ਼ਰਮਾ ਅਤੇ ਸਕੱਤਰ ਸਰਬਜੀਤ ਸਿੰਘ ਦੀ ਅਗਵਾਈ ਹੇਠ ਸ


ਫਲਤਾਪੂਰਵਕ ਸਰਜਰੀ ਕਰਵਾਈ।  ਇਹ ਜਾਣਕਾਰੀ ਕਲੱਬ  ਪੀਆਰਓ ਅਸ਼ਵਨੀ ਅਵਸਥੀ ਤੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਨੇ ਦਿੱਤੀ। ਜਾਣਕਾਰੀ ਸਾਂਝੀ ਕਰਦੇ ਹੋਏ ਉਹਨਾਂ ਦੱਸਿਆ ਕਿ ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਵੱਲੋਂ ਨਵੇਂ ਰੋਟਰੀ ਵਰੇ ਦੀ ਸ਼ੁਰੂਆਤ ਆਈਐਮਏ ਅੰਮ੍ਰਿਤਸਰ ਦੇ ਸਹਿਯੋਗ ਨਾਲ ਲੱਗੇ ਖੂਨਦਾਨ ਕੈਂਪ ਅਤੇ ਅੱਖਾਂ ਦੇ ਆਪਰੇਸ਼ਨ ਨਾਲ ਕੀਤੀ। ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਦਾ ਮੁੱਖ ਉਦੇਸ਼ ਸਿੱਖਿਆ ਅਤੇ ਸਿਹਤ ਸਹੂਲਤਾਂ ਨੂੰ ਮਜ਼ਬੂਤ ਕਰਨਾ ਅਤੇ ਗਰੀਬ ਲੋਕਾਂ ਦੀ ਸਹਾਇਤਾ ਕਰਨਾ ਹੈ। ਇਸੇ ਲੜੀ ਤਹਿਤ ਸ਼੍ਰੀਮਤੀ

 ਕੁਲਵੰਤ ਕੌਰ ਨਾਮ ਦੀ ਇੱਕ ਔਰਤ ਨੇ ਕਲੱਬ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਦੱਸਿਆ ਕਿ ਉਸਦੀ ਸੱਜੀ ਅੱਖ ਵਿੱਚ ਮੋਤੀਆਬਿੰਦ ਹੈ। ਕਿਉਂਕਿ ਕਲੱਬ ਇਸ ਉਦੇਸ਼ ਲਈ ਇੱਕ ਪ੍ਰੋਜੈਕਟ ਲਗਾਤਾਰ ਚੱਲਾ ਰਿਹਾ ਹੈ, ਇਸ ਲਈ ਉਨ੍ਹਾਂ ਨੇ ਮੁਫ਼ਤ ਅੱਖਾਂ ਦੀ ਸਰਜਰੀ ਦੀ ਬੇਨਤੀ ਕੀਤੀ।  ਉਨ੍ਹਾਂ ਮਰੀਜ਼ ਦੀ ਪੁਸ਼ਟੀ ਕੀਤੀ, ਅਤੇ ਵਿਨੋਦ ਕਪੂਰ ਅਤੇ ਸਾਬਕਾ ਅਸਿਸਟੈਂਟ  ਗਵਰਨਰ ਗੁਰਮੀਤ ਰਾਮ ikmਸਿੰਘ ਹੀਰਾ  ਜੀ ਨੇ ਸਰਜਰੀ ਦੀ ਲਾਗਤ ਨੂੰ ਪੂਰਾ ਕਰਨ ਲਈ ਸਹਿਮਤੀ ਦਿੱਤੀ। ਇਸ ਤੋਂ ਬਾਅਦ, ਕਲੱਬ ਦੀ ਟੀਮ ਨੇ ਅੱਜ ਨਿਰਮਲਜੋਤ ਆਈ ਹਸਪਤਾਲ ਵਿਖੇ ਕੁਲਵੰਤ ਕੌਰ 'ਤੇ ਅੱਖਾਂ ਦੀ ਮੁਫਤ ਸਰਜਰੀ ਕਰਵਾਈ। ਇਸ ਮੌਕੇ ਪ੍ਰਧਾਨ ਅਸ਼ੋਕ ਸ਼ਰਮਾ, ਸਕੱਤਰ ਸਰਬਜੀਤ ਸਿੰਘ, ਸਾਬਕਾ ਜੋਨਲ ਚੇਅਰਮੈਨ ਜਤਿੰਦਰ ਸਿੰਘ ਪੱਪੂ, ਸਾਬਕਾ ਪ੍ਰਧਾਨ ਪਰਮਜੀਤ ਸਿੰਘ, ਡਿਸਟ੍ਰਿਕਟ ਕੋਆਰਡੀਨੇਟਰ ਲਿਟਰੇਸੀ ਅਸ਼ਵਨੀ ਅਵਸਥੀ, ਮਨਮੋਹਨ ਸਿੰਘ ਅਤੇ ਸਾਬਕਾ ਅਸਿਸਟੈਂਟ ਗਵਰਨਰ ਗੁਰਮੀਤ ਸਿੰਘ ਹੀਰਾ, ਅਤੇ ਵਿਨੋਦ ਕਪੂਰ ਵੀ ਮੌਜੂਦ ਸਨ।


ਕੈਪਸ਼ਨ: ਰੋਟਰੀ ਕਲੱਬ ਆਸਥਾ ਦੇ ਪ੍ਰਧਾਨ ਅਸ਼ੋਕ ਸ਼ਰਮਾ, ਪਰਮਜੀਤ ਸਿੰਘ ਅਤੇ ਅਸ਼ਵਨੀ ਅਵਸਥੀ ਅੱਖਾਂ ਦੇ ਅਪਰੇਸ਼ਨ ਤੋਂ ਬਾਅਦ ਕੁਲਵੰਤ ਕੌਰ ਨੂੰ ਹਸਪਤਾਲ ਤੋਂ ਉਸ ਦੇ ਘਰ ਰਵਾਨਾ ਕਰਦੇ ਹੋਏ।

💐🌿Follow us for latest updates 👇👇👇

Featured post

HOLIDAYS HOME WORK JUNE 2026 (1-12) : ਸਿੱਖਿਆ ਵਿਭਾਗ ਵੱਲੋਂ ਪਹਿਲੀ ਤੋਂ 12ਵੀਂ ਜਮਾਤ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ ( 2026) ਜਾਰੀ ,ਕਰੋ ਡਾਉਨਲੋਡ

  Punjab School Holidays Homework June 2026 ਪੰਜਾਬ ਸਿੱਖਿਆ ਵਿਭਾਗ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ SC...

RECENT UPDATES

Trends