*ਮੁਲਾਜ਼ਮਾਂ ਅਤੇ ਪੈਨਸਨਰਾਂ ਵੱਲੋਂ ਕੇਂਦਰੀ ਸਕੇਲ ਲਾਗੂ ਕਰਨ ਦਾ ਪੱਤਰ ਫੂਕਿਆ ਗਿਆ*
*7 ਅਗਸਤ ਨੂੰ ਚੰਡੀਗੜ੍ਹ ਵਿਖੇ ਹੋਵੇਗੀ ਸੂਬਾਈ ਰੈਲੀ*
ਨਵਾਂ ਸ਼ਹਿਰ 17 ਜੁਲਾਈ ( ) ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਵਲੋਂ 17 ਜੁਲਾਈ ਨੂੰ ਜਿਲ੍ਹਾ ਪੱਧਰ 'ਤੇ ਕੇਂਦਰੀ ਸਕੇਲ ਲਾਗੂ ਕਰਨ ਵਾਲਾ 17-07-2020 ਦਾ ਪੱਤਰ ਫੂਕਣ ਦੇ ਫੈਸਲੇ ਅਨੁਸਾਰ ਅੱਜ ਨਵਾਂ ਸ਼ਹਿਰ ਵਿਖੇ ਡਿਪਟੀ ਕਮਿਸ਼ਨਰ ਦਫਤਰ ਸਾਹਮਣੇ ਸੋਮ ਲਾਲ ਥੋਪੀਆ, ਕੁਲਵਿੰਦਰ ਸਿੰਘ ਅਟਵਾਲ, ਜੀਤ ਲਾਲ ਗੋਹਲੜੋਂ, ਦਸੌਂਦਾ ਸਿੰਘ ਅਤੇ ਮੁਲਖ ਰਾਜ ਦੀ ਅਗਵਾਈ ਵਿੱਚ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਲੋਂ ਧਰਨੇ ਉਪਰੰਤ ਕੇਂਦਰੀ ਸਕੇਲ ਲਾਗੂ ਕਰਨ ਦਾ ਪੱਤਰ ਫੂਕਿਆ ਗਿਆ।
ਇਸ ਸਮੇਂ ਧਰਨੇ ਨੂੰ ਸੰਬੋਧਨ ਕਰਦਿਆਂ ਵਿਜੇ ਕੁਮਾਰ, ਕਰਨੈਲ ਸਿੰਘ ਰਾਹੋਂ, ਮਦਨ ਲਾਲ, ਬਲਵਿੰਦਰ ਕੁਮਾਰ ਗੋਰਾਇਆਂ, ਜਿਲ੍ਹਾ ਪ੍ਰੀਸ਼ਦ ਮੈਂਬਰ ਭਲਵਿੰਦਰ ਪਾਲ, ਅਸ਼ਵਨੀ ਕੁਮਾਰ, ਜਸਵੀਰ ਸਿੰਘ ਮੋਰੋਂ, ਸੋਮ ਨਾਥ ਤੱੱਕਲਾ, ਕਮਲ ਦੇਵ, ਅਸ਼ੋਕ ਕੁਮਾਰ, ਜੋਗਾ ਸਿੰਘ, ਰਵਿੰਦਰ ਕੁਮਾਰ ਨੇ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਵਲੋਂ ਕੇਂਦਰੀ ਸਕੇਲ ਲਾਗੂ ਕਰਨ ਦੀ ਨਿਖੇਧੀ ਕੀਤੀ। ਜਦੋਂ ਕਿ ਕੇਂਦਰ ਸਰਕਾਰ ਵਲੋਂ ਐਲਾਨ ਕੀਤੀਆਂ ਜਾਂਦੀਆਂ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਦੇਣ ਤੋਂ ਪੰਜਾਬ ਸਰਕਾਰ ਮੁਕਰ ਰਹੀ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪੰਜਾਬ ਸਰਕਾਰ ਮਹਿੰਗਾਈ ਭੱਤੇ ਨੂੰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਹੱਕ ਮੰਨਣ ਤੋਂ ਇਨਕਾਰੀ ਹੈ। ਜਦੋਂ ਕਿ ਸੁਪਰੀਮ ਕੋਰਟ ਵਲੋਂ ਪੱਛਮੀ ਬੰਗਾਲ ਅਤੇ ਕੇਰਲ ਦੇ ਮਾਮਲੇ ਵਿੱਚ ਮਹਿੰਗਾਈ ਭੱਤੇ ਨੂੰ ਮੁਲਾਜ਼ਮਾਂ ਪੈਨਸ਼ਨਰਾਂ ਦਾ ਸੰਵਿਧਾਨਿਕ ਹੱਕ ਮੰਨਿਆ ਹੈ।
ਆਗੂਆਂ ਨੇ 29 ਜੁਲਾਈ ਨੂੰ ਜੁਆਇੰਟ ਪੈਨਸ਼ਨਰ ਫਰੰਟ ਵਲੋਂ ਸੰਗਰੂਰ ਵਿਖੇ ਕੀਤੀ ਜਾ ਰਹੀ ਸੂਬਾਈ ਰੈਲੀ ਅਤੇ 7 ਅਗਸਤ ਨੂੰ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਵੱਲੋਂ ਦਾਣਾ ਮੰਡੀ ਚੰਡੀਗੜ੍ਹ ਵਿਖੇ ਕੀਤੀ ਜਾ ਰਹੀ ਸੂਬਾਈ ਰੈਲੀ ਵਿੱਚ ਭਰਵੀਂ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।
ਇਸ ਸਮੇਂ ਗੁਰਦਿਆਲ ਸਿੰਘ, ਰਾਮ ਪਾਲ, ਸੁਰਿੰਦਰ ਪਾਲ, ਮੋਹਣ ਸਿੰਘ, ਰੇਸ਼ਮ ਲਾਲ, ਸੰਤ ਰਾਮ, ਸੋਹਣ ਸਿੰਘ, ਅਮਰੀਕ ਸਿੰਘ, ਜਸਵੀਰ ਸਿੰਘ ਮੰਗੂਵਾਲ, ਸਵਰਨ ਸਿੰਘ, ਹਰੀ ਸਿੰਘ, ਹਰਭਜਨ ਸਿੰਘ, ਅਜਮੇਰ ਸਿੰਘ, ਸੁਰਿੰਦਰ ਸਿੰਘ, ਅਵਤਾਰ ਸਿੰਘ, ਰਾਜਿੰਦਰ ਸਿੰਘ ਦੇਹਲ, ਸ਼ੰਬੂ ਨਰਾਇਣ, ਅਜੀਤ ਸਿੰਘ, ਵਿਜੇ ਕੁਮਾਰ, ਸੁਰਜੀਤ ਮਾਣਕ, ਦੇਸ ਰਾਜ ਬੱਜੋਂ, ਧੰਨਾ ਰਾਮ, ਸ੍ਰੀ ਕਿਸ਼ਨ, ਸੰਤਨ ਕੁਮਾਰ, ਹਰਦਿਆਲ ਸਿੰਘ, ਅਮਰਜੀਤ ਲਾਲ, ਬਲਵੀਰ ਸਿੰਘ, ਪ੍ਰੇਮ ਕੁਮਾਰ, ਧਰਮ ਪਾਲ, ਹਰਭਜਨ ਸਿੰਘ ਕਿਸ਼ਨਪੁਰਾ ਆਦਿ ਹਾਜ਼ਰ ਸਨ।
