PUNJABI LECTURER PREVIOUS YEAR QUESTION PAPER ( 2016) FULLY SOLVED
1. ਸੂਫ਼ੀ ਸ਼ਬਦ ਕਿਸ ਤੋਂ ਬਣਿਆ ਹੈ ?
(a) ਸੂਫ਼
(b) ਅਹਿਲਸੁਫ਼ਨ
(c) ਸੂਫ਼ੀਮਤ
(d) ਉਪਰੋਕਤ ਕੋਈ ਨਹੀਂ
Correct Answer: (a)
2. ਬੁੱਲ੍ਹੇ ਸ਼ਾਹ ਦਾ ਸੰਬੰਧ ਕਿਸ ਧਾਰਾ ਨਾਲ ਹੈ ?
(a) ਗੁਰਮਤਿ
(b) ਸੂਫ਼ੀ
(c) ਅਧਿਆਤਮਕ
(d) ਭਗਤੀ
Correct Answer: (b)
3. ਸੁਲਤਾਨ ਬਾਹੂ ਨੇ ਕਿਸ ਕਾਵਿ ਰੂਪ ਵਿਚ ਰਚਨਾ ਕੀਤੀ ?
(a) ਸੀਹਰਫ਼ੀਆਂ
(b) ਦੋਹੜੇ
(c) ਬੈਂਤ
(d) ਕਾਫ਼ੀਆਂ
Correct Answer: (a)
4. 'ਵਾਰ' ਲਿਖੀ ਜਾਂਦੀ ਹੈ:-
(a) ਪਉੜੀਆਂ ਵਿਚ
(b) ਸ਼ਲੋਕਾਂ ਵਿਚ
(c) ਅਸ਼ਟਪਦੀਆਂ ਵਿਚ
(d) ਉਪਰੋਕਤ ਸਾਰੇ ਠੀਕ ਹਨ
Correct Answer: (a)
5. ਪੰਜਾਬੀ ਵਿਚ ਸਭ ਤੋਂ ਵੱਧ ਕਿੱਸੇ ਕਿਸ ਨੇ ਲਿਖੇ ?
(a) ਕਾਦਰਯਾਰ
(b) ਅਹਿਮਦਯਾਰ
(c) ਇਮਾਮ ਬਖ਼ਸ਼
(d) ਫ਼ਜ਼ਲ ਸ਼ਾਹ
Correct Answer: (b)
6. ਸ਼ਾਹ ਹੁਸੈਨ ਦਾ ਸੰਬੰਧ ਕਿਸ ਸੂਫ਼ੀ ਸੰਪਰਦਾ ਨਾਲ ਹੈ ?
(a) ਚਿਸ਼ਤੀ
(b) ਮਲਾਮਤੀ
(c) ਨਕਸ਼ਬੰਦੀ
(d) ਸੁਹਰਾਵਰਦੀ
Correct Answer: (b)
7. 'ਹਮਦ' ਦਾ ਸੰਬੰਧ ਹੈ:-
(a) ਰਸੂਲ ਨਾਲ
(b) ਹਜ਼ਰਤ ਅਲੀ ਨਾਲ
(c) ਇਮਾਮ ਹੁਸੈਨ ਨਾਲ
(d) ਖ਼ੁਦਾ ਨਾਲ
Correct Answer: (d)
8. ਦਮੋਦਰ ਦਾ ਸੰਬੰਧ ਕਿਸ ਕਾਵਿ ਧਾਰਾ ਨਾਲ ਹੈ ?
(a) ਬੀਰ ਕਾਵਿ ਧਾਰਾ ਨਾਲ
(b) ਸੂਫ਼ੀ ਕਾਵਿ ਧਾਰਾ ਨਾਲ
(c) ਕਿੱਸਾ ਕਾਵਿ ਧਾਰਾ ਨਾਲ
(d) ਗੁਰਮਤਿ ਕਾਵਿ ਧਾਰਾ ਨਾਲ
Correct Answer: (c)
9. ਗੁਰੂ ਗੋਬਿੰਦ ਸਿੰਘ ਜੀ ਨੇ ਕਿਸ ਵਾਰ ਦੀ ਰਚਨਾ ਕੀਤੀ ?
(a) ਆਸਾ ਦੀ ਵਾਰ
(b) ਚੰਡੀਆਂ ਦੀ ਵਾਰ
(c) ਚੰਡੀ ਦੀ ਵਾਰ
(d) ਨਾਦਰਸ਼ਾਹ ਦੀ ਵਾਰ
Correct Answer: (c)
10. ਕਿਹੜੀ ਵਾਰ ਪਹਿਲਾਂ ਲਿਖੀ ਗਈ ?
(a) ਨਜਾਬਤ ਰਚਿਤ ਵਾਰ ਨਾਦਰ ਸ਼ਾਹ
(b) ਪੀਰ ਮੁਹੰਮਦ ਦੀ ਚੱਠਿਆਂ ਦੀ ਵਾਰ
(c) ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ 10
(d) ਅਗਰਾ ਰਚਿਤ ਵਾਰ ਹਕੀਕਤ ਰਾਏ
Correct Answer: (c)
11. ਹੇਠ ਲਿਖਿਆਂ ਵਿਚੋਂ ਕਿਹੜਾ 'ਸੱਸੀ ਪੁੰਨੂੰ' ਦਾ ਕਿੱਸਾਕਾਰ ਨਹੀਂ ਹੈ ?
(a) ਹਾਫਿਜ਼ ਬਰਖੁਰਦਾਰ
(b) ਹਾਸ਼ਮ
(c) ਅਹਿਮਦਯਾਰ
(d) ਪੀਲੂ
Correct Answer: (d)
12. 'ਹਸਨੇ ਮਹਿਮੇ ਦੀ ਵਾਰ' ਕਿਸ ਕਾਲ ਦੀ ਹੈ:-
(a) ਗੁਰੂ ਨਾਨਕ ਕਾਲ
(b) ਉੱਤਰ ਗੁਰੂ ਨਾਨਕ ਕਾਲ
(c) ਪੂਰਵ ਨਾਨਕ ਕਾਲ
(d) ਇਨ੍ਹਾਂ ਵਿਚੋਂ ਕੋਈ ਨਹੀਂ
Correct Answer: (c)
13. ਕਿਸ ਸੂਫ਼ੀ ਸ਼ਾਇਰ ਦਾ ਜੀਵਨ ਕਾਲ 1539 ਈ. ਤੋਂ 1593 ਈ. ਹੈ ?
(a) ਬੁੱਲ੍ਹੇ ਸ਼ਾਹ
(b) ਸੁਲਤਾਨ ਬਾਹੂ
(c) ਸ਼ਾਹ ਹੁਸੈਨ
(d) ਸ਼ਾਹ ਸ਼ਰਫ ਬਟਾਲਵੀ
Correct Answer: (c)
14. 'ਲੈਲਾ ਮਜਨੂੰ ਆਸਕੀ ਚਹੁੰ ਚੱਕੀ ਜਾਤੀ। ਸੋਰਠਿ ਬੀਜਾ ਗਾਵੀਐ ਜਸ ਸੂਘੜਾ ਵਾਤੀ।' ਕਿਸ ਮਹਾਂਕਵੀ ਦੀਆਂ ਕਾਵਿ-ਟੁਕਾਂ ਹਨ:-
(a) ਵਾਰਿਸ ਸ਼ਾਹ
(b) ਭਾਈ ਗੁਰਦਾਸ
(c) ਦਮੋਦਰ
(d) ਭਾਈ ਵੀਰ ਸਿੰਘ
Correct Answer: (b)
15. ਵਾਰਿਸ ਸ਼ਾਹ ਨੇ ਆਪਣੇ ਕਿੱਸੇ ਹੀਰ ਰਾਂਝਾ ਦੇ ਮੁੱਢਲੇ ਭਾਗ ਵਿਚ ਆਪਣਾ ਪ੍ਰੇਰਨਾ-ਸ੍ਰੋਤ ਦੱਸਿਆ ਹੈ:-
(a) ਰੱਬੀ ਬਖਸ਼ਿਸ਼
(b) ਯਾਰਾਂ ਦੀ ਫੁਰਮਾਇਸ਼
(c) ਮੁੱਖ ਪਾਤਰਾਂ ਦਾ ਸੁਪਨੇ ਵਿਚ ਆ ਕੇ ਪ੍ਰੇਰਿਤ
(d) ਇਨ੍ਹਾਂ ਵਿਚੋਂ ਕੋਈ ਵੀ ਨਹੀਂ
Correct Answer: (b)
16. ਜੰਗਨਾਮੇ ਵਿਚ ਇਕੱਠੇ ਚੱਲਦੇ ਹਨ:-
(a) ਸਾਹਿਤ ਅਤੇ ਰਸ
(b) ਸਾਹਿਤ ਅਤੇ ਯਥਾਰਥ
(c) ਸਾਹਿਤ ਅਤੇ ਪ੍ਰਕਿਰਤੀ
(d) ਸਾਹਿਤ ਅਤੇ ਇਤਿਹਾਸ
Correct Answer: (d)
17. ਗੁਰੂ ਨਾਨਕ ਦੇਵ ਜੀ ਨੇ ਬਾਣੀ ਰਚੀ:-
(a) ਤੀਹ ਰਾਗਾਂ ਵਿਚ
(b) ਸਤਾਰਾਂ ਰਾਗਾਂ ਵਿਚ
(c) ਉਨੀ ਰਾਗਾਂ ਵਿਚ
(d) ਇਕੱਤੀ ਰਾਗਾਂ ਵਿਚ
Correct Answer: (c)
18. ਗੁਰਮਤਿ ਕਾਵਿ ਸਿਧਾਂਤ ਤੇ ਵਿਹਾਰ ਪੁਸਤਕ ਦਾ ਕਰਤਾ ਹੈ:-
(a) ਜਗਬੀਰ ਸਿੰਘ
(b) ਡਾ. ਤਾਰਨ ਸਿੰਘ
(c) ਡਾ. ਹਰਿਭਜਨ ਸਿੰਘ
(d) ਪ੍ਰਿੰਸੀਪਲ ਜੋਧ ਸਿੰਘ
Correct Answer: (a)
19. ਗੁਰੂ ਰਾਮਦਾਸ ਜੀ ਨੇ 'ਘੋੜੀਆਂ' ਦੀ ਰਚਨਾ ਕੀਤੀ:-
(a) ਆਸਾ ਰਾਗ ਵਿਚ
(b) ਤੁਖਾਰੀ ਰਾਗ ਵਿਚ
(c) ਧਨਾਸਰੀ ਰਾਗ ਵਿਚ
(d) ਵਡਹੰਸ ਰਾਗ ਵਿਚ
Correct Answer: (d)
20. 'ਜਪੁਜੀ' ਕਿਸ ਗੁਰੂ ਸਾਹਿਬ ਦੀ ਰਚਨਾ ਹੈ ?
(a) ਗੁਰੂ ਰਾਮਦਾਸ ਜੀ ਦੀ
(b) ਗੁਰੂ ਅਮਰਦਾਸ ਜੀ ਦੀ
(c) ਗੁਰੂ ਅਰਜਨ ਦੇਵ ਜੀ ਦੀ
(d) ਗੁਰੂ ਨਾਨਕ ਦੇਵ ਜੀ ਦੀ
Correct Answer: (d)
21. ਗੁਰੂ ਨਾਨਕ ਦੇਵ ਜੀ ਨੇ ਕਿਸ ਰਾਗ ਵਿਚ ਬਾਰਹਮਾਹ ਦੀ ਰਚਨਾ ਕੀਤੀ ?
(a) ਰਾਗ ਮਾਝ
(b) ਰਾਗ ਮਲਾਰ
(c) ਰਾਗ ਬਸੰਤ
(d) ਰਾਗ ਤੁਖਾਰੀ
Correct Answer: (d)
22. ਗੁਰੂ ਤੇਗ ਬਹਾਦਰ ਜੀ ਨੇ ਰਚਨਾ ਕੀਤੀ:-
(a) ਦੋਹੜਿਆਂ ਵਿਚ
(b) ਸ਼ਬਦਾਂ ਤੇ ਸ਼ਲੋਕਾਂ ਵਿਚ
(c) ਕਾਫ਼ੀਆਂ ਵਿਚ
(d) ਸੀਹਰਫ਼ੀਆਂ ਵਿਚ
Correct Answer: (b)
23. ਗੁਰੂ ਗ੍ਰੰਥ ਸਾਹਿਬ ਵਿਚ ਕਿੰਨੇ ਗੁਰੂ ਸਾਹਿਬਾਨ ਦੀ ਬਾਣੀ ਸ਼ਾਮਿਲ ਹੈ ?
(a) 10
(b) 7
(c) 5
(d) 6
Correct Answer: (d)
24. 'ਸਿੱਖਾਂ ਦੀ ਭਗਤ ਮਾਲਾ' ਦਾ ਕਰਤਾ ਹੈ :-
(a) ਭਾਈ ਗੁਰਦਾਸ ਜੀ
(b) ਭਾਈ ਵੀਰ ਸਿੰਘ
(c) ਗਿਆਨੀ ਗਿਆਨ ਸਿੰਘ
(d) ਭਾਈ ਮਨੀ ਸਿੰਘ
Correct Answer: (d)
25. ਭਗਤੀ ਸਾਹਿਤ ਦਾ ਆਧਾਰ ਹੈ:-
(a) ਰੋਮਾਂਸਵਾਦ
(b) ਅਸਤਿਤ੍ਵਵਾਦ
(c) ਰਹੱਸਵਾਦ
(d) ਯਥਾਰਥਵਾਦ
Correct Answer: (c)
26. 'ਜਬ ਹਮ ਹੋਤੇ ਤਬ ਤੂ ਨਾਹੀ, ਅਬ ਤੂ ਹੀ ਮੈ ਨਾਹੀ।' ਕਿਸ ਭਗਤ-ਕਵੀ ਦੀ ਕਾਵਿ-ਟੁਕ ਹੈ ?
(a) ਭਗਤ ਨਾਮਦੇਵ
(b) ਭਗਤ ਕਬੀਰ
(c) ਭਗਤ ਰਵੀਦਾਸ
(d) ਭਗਤ ਧੰਨਾ
Correct Answer: (c)
27. ਬਾਬਾ ਸ਼ੇਖ਼ ਫ਼ਰੀਦ ਜੀ ਦੇ ਕਿੰਨੇ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ ?
(a) 112
(b) 4
(c) 8
(d) 114
Correct Answer: (b)
28. 'ਸੁਖਮਨੀ ਸਾਹਿਬ' ਕਿਸ ਗੁਰੂ ਸਾਹਿਬ ਦੀ ਰਚਨਾ ਹੈ ?
(a) ਗੁਰੂ ਅਰਜਨ ਦੇਵ ਜੀ ਦੀ
(b) ਗੁਰੂ ਰਾਮਦਾਸ ਜੀ ਦੀ
(c) ਗੁਰੂ ਅਮਰਦਾਸ ਜੀ ਦੀ
(d) ਗੁਰੂ ਨਾਨਕ ਦੇਵ ਜੀ ਦੀ
Correct Answer: (a)
29. ਪੁਰਾਤਨ ਜਨਮ ਸਾਖੀ ਦਾ ਸੰਪਾਦਕ ਕੌਣ ਹੈ ?
(a) ਰਤਨ ਸਿੰਘ ਜੱਗੀ
(b) ਭਾਈ ਵੀਰ ਸਿੰਘ
(c) ਤਾਰਨ ਸਿੰਘ
(d) ਸ. ਪਿਆਰ ਸਿੰਘ
Correct Answer: (b)
30. 'ਆਰਸੀ' ਕੀ ਹੈ ?
(a) ਜੀਵਨੀ
(b) ਸਵੈ-ਜੀਵਨੀ
(c) ਸਫ਼ਰਨਾਮਾ
(d) ਡਾਇਰੀ
Correct Answer: (b)
31. ਕਿਸ ਵਾਰਤਕਕਾਰ ਨੂੰ ਸ਼ਬਦਾਂ ਦਾ ਜਾਦੂਗਰ ਕਿਹਾ ਜਾਂਦਾ ਹੈ ?
(a) ਗੁਰਬਖਸ਼ ਸਿੰਘ ਪ੍ਰੀਤਲੜੀ
(b) ਡਾ. ਨਰਿੰਦਰ ਸਿੰਘ ਕਪੂਰ
(c) ਡਾ. ਕਰਨੈਲ ਸਿੰਘ ਸੋਮਲ
(d) ਡਾ. ਗੁਰਬਖਸ਼ ਭੰਡਾਲ
Correct Answer: (a)
32. ਰੇਖਾ ਚਿੱਤਰ ਜ਼ਿੰਦਗੀ ਦੀਆਂ ਘਟਨਾਵਾਂ ਦਾ ਹੁੰਦਾ ਹੈ:-
(a) ਅਧਿਐਨ
(b) ਕਲਾਤਮਕ ਬਿਆਨ
(c) ਕ੍ਰਮਵਾਰ ਬਿਆਨ
(d) ਸਿੱਧਾ ਬਿਆਨ
Correct Answer: (b)
33. ਕਿਹੜਾ ਲੱਛਣ ਨਿਬੰਧ ਲਈ ਜ਼ਰੂਰੀ ਹੈ ?
(a) ਸੰਖੇਪਤਾ
(b) ਵਿਸਥਾਰ
(c) ਯਥਾਰਥ
(d) ਉਪਰੋਕਤ ਸਾਰੇ
Correct Answer: (a)
34. ਜਨਮਸਾਖੀ ਕੀ ਹੈ:-
(a) ਸਫ਼ਰਨਾਮਾ
(b) ਇਤਿਹਾਸ
(c) ਜੀਵਨੀ
(d) ਕਥਾ
Correct Answer: (c)
35. ਸਫ਼ਰਨਾਮੇ ਦੀ ਪਹਿਲੀ ਸ਼ਰਤ:-
(a) ਵਾਸਤਵਿਕਤਾ
(b) ਕਲਪਨਾ
(c) ਸ਼ੈਲੀ
(d) ਭਾਸ਼ਾ
Correct Answer: (a)
36. ਜਨਮ ਸਾਖੀ ਪਰੰਪਰਾ ਕਿਸ ਗੁਰੂ ਦੇ ਜੀਵਨ-ਬਿਰਤਾਂਤ ਨਾਲ ਸੰਬੰਧ ਰੱਖਦੀ ਹੈ ?
(a) ਗੁਰੂ ਨਾਨਕ
(b) ਬਾਬਾ ਫ਼ਰੀਦ
(c) ਗੁਰੂ ਗੋਬਿੰਦ ਸਿੰਘ ਜੀ
(d) ਗੁਰੂ ਹਰਕਿਸ਼ਨ
Correct Answer: (a)
37. ਸਵੈ-ਜੀਵਨੀ ਹੁੰਦੀ ਹੈ:-
(a) ਸਾਹਿਤ ਕੇਂਦਰਿਤ
(b) ਪਾਠਕ ਕੇਂਦਰਿਤ
(c) ਸਮਾਜ ਕੇਂਦਰਿਤ
(d) ਆਤਮ ਕੇਂਦਰਿਤ
Correct Answer: (d)
38. 'ਘਰ ਦਾ ਪਿਆਰ' ਨਿਬੰਧ ਕਿਸ ਲੇਖਕ ਦਾ ਹੈ ?
(a) ਭਾਈ ਵੀਰ ਸਿੰਘ
(b) ਪ੍ਰੋ. ਪੂਰਨ ਸਿੰਘ
(c) ਪ੍ਰਿੰ. ਤੇਜਾ ਸਿੰਘ
(d) ਗੁਰਬਖਸ਼ ਸਿੰਘ ਪ੍ਰੀਤਲੜੀ
Correct Answer: (c)
39. ਸੰਸਮਰਣ ਦਾ ਅਰਥ ਹੈ:-
(a) ਸਾਹਿਤ ਸਹਾਰੇ ਸੋਚੀਆਂ ਯਾਦਾਂ
(b) ਯਾਦਾਂ ਸਹਾਰੇ ਸੋਚਿਆ ਸਾਹਿਤ
(c) ਯਾਦਾਂ ਦੀ ਸਮੀਖਿਆ
(d) ਆਤਮ ਕਥਾ ਦੇ ਵਧੀਆ ਭਾਗ ਦੀ ਪੇਸ਼ਕਾਰੀ
Correct Answer: (d)
40. ਕਿਸ ਵਾਰਤਕਕਾਰ ਨੇ ਸਿੱਖ ਸਿਧਾਂਤਾਂ ਨੂੰ ਆਧੁਨਿਕ ਸਰੋਕਾਰਾਂ ਨਾਲ ਜੋੜਿਆ ?
(a) ਸਾਹਿਬ ਸਿੰਘ
(b) ਬਲਬੀਰ ਸਿੰਘ
(c) ਕਪੂਰ ਸਿੰਘ
(d) ਭਾਈ ਵੀਰ ਸਿੰਘ
Correct Answer: (c)
41. ਜੀਵਨੀ, ਸਵੈਜੀਵਨੀ ਦਾ ਵਿਭੇਦਕ ਲੱਛਣ ਹੈ:-
(a) ਇਤਿਹਾਸਕਤਾ
(b) ਸਮੂਹਿਕਤਾ
(c) ਸਵੈ-ਪਰਕਤਾ
(d) ਗਾਲਪਨਿਕਤਾ
Correct Answer: (c)
42. ਭਾਈ ਵੀਰ ਸਿੰਘ ਦੀ ਕਵਿਤਾ ਕਿਸ ਕਾਵਿ ਰੂਪਾਕਾਰ ਅਧੀਨ ਆਉਂਦੀ ਹੈ ?
(a) ਗ਼ਜ਼ਲ
(b) ਸੰਬੋਧਕ ਗੀਤ
(c) ਖੁੱਲ੍ਹੀ ਕਵਿਤਾ
(d) ਪ੍ਰਗੀਤ
Correct Answer: (d)
43. ਅਰਬੀ ਭਾਸ਼ਾ ਦੇ ਸ਼ਬਦ 'ਨਜ਼ਮ' ਦਾ ਅਰਥ ਹੈ:-
(a) ਕਵਿਤਾ ਰਚਣੀ
(b) ਮੋਤੀਆਂ ਨੂੰ ਧਾਗੇ ਵਿਚ ਪਰੋਣਾ
(c) ਸਿਰ ਗੁੰਦਣਾ
(d) ਕਸੀਦਾ ਕੱਢਣਾ
Correct Answer: (b)
44. ਡਾ. ਹਰਿਭਜਨ ਸਿੰਘ ਕਿਸ ਕਾਵਿ ਧਾਰਾ ਨਾਲ ਸੰਬੰਧਿਤ ਹੈ ?
(a) ਪ੍ਰਗਤੀਵਾਦੀ
(b) ਪ੍ਰਯੋਗਵਾਦੀ
(c) ਸੂਹਜਵਾਦੀ
(d) ਜੁਝਾਰਵਾਦੀ
Correct Answer: (c)
45. ਕਿਸ ਕਵੀ ਵਿਚ ਲੋਕ-ਯੋਗਤਾ ਦੀ ਵਧੇਰੇ ਵਰਤੋਂ ਹੋਈ ਹੈ ?
(a) ਸੁਰਜੀਤ ਪਾਤਰ
(b) ਸ. ਸ. ਮੀਸ਼ਾ
(c) ਸ਼ਿਵ ਕੁਮਾਰ ਬਟਾਲਵੀ
(d) ਜਗਤਾਰ
Correct Answer: (c)
46. 'ਰੁੱਖ ਤੇ ਰਿਸ਼ੀ' ਕੀ ਹੈ ?
(a) ਨਾਵਲ
(b) ਕਹਾਣੀ
(c) ਕਵਿਤਾ
(d) ਨਾਟਕ
Correct Answer: (c)
47. 'ਸੁਗੰਧ ਸਮੀਰ' ਕਾਵਿ-ਸੰਗ੍ਰਹਿ ਕਿਸ ਵਾਦ ਨਾਲ ਸੰਬੰਧਿਤ ਹੈ ?
(a) ਯਥਾਰਥਵਾਦ
(b) ਪ੍ਰਕਿਰਤੀਵਾਦ
(c) ਜੁਝਾਰਵਾਦ
(d) ਪ੍ਰਗਤੀਵਾਦ
Correct Answer: (a)
48. ਹੇਠ ਲਿਖਿਆਂ ਵਿਚੋਂ ਕਿਹੜਾ ਜੁੱਟ ਸਹੀ ਨਹੀਂ ਹੈ ?
(a) ਅੰਮ੍ਰਿਤਾ ਪ੍ਰੀਤਮ-ਜੁਝਾਰਵਾਦ
(b) ਪਾਸ਼-ਪ੍ਰਯੋਗਵਾਦ
(c) ਜਸਬੀਰ ਸਿੰਘ ਆਹਲੂਵਾਲੀਆ-ਆਦਰਸ਼ਵਾਦ
(d) ਜਸਵੰਤ ਸਿੰਘ ਨੇਕੀ-ਰਹੱਸਵਾਦ
Correct Answer: (c)
49. ਪ੍ਰਗਤੀਵਾਦੀ ਕਾਵਿ ਪ੍ਰਵਿਰਤੀ ਦਾ ਆਰੰਭ 20ਵੀਂ ਸਦੀ ਦੇ ਕਿਸ ਦਹਾਕੇ ਵਿਚ ਹੋਇਆ ?
(a) ਪਹਿਲੇ
(b) ਦੂਜੇ
(c) ਤੀਜੇ
(d) ਚੌਥੇ
Correct Answer: (d)
50. ਖੁੱਲ੍ਹੀ ਕਵਿਤਾ ਦਾ ਆਰੰਭ ਪੰਜਾਬੀ ਵਿਚ ਕਿਸ ਕਵੀ ਦੁਆਰਾ ਹੋਇਆ ?
(a) ਭਾਈ ਵੀਰ ਸਿੰਘ
(b) ਮੋਹਨ ਸਿੰਘ
(c) ਪੂਰਨ ਸਿੰਘ
(d) ਧਨੀ ਰਾਮ ਚਾਤ੍ਰਿਕ
Correct Answer: (c)
51. 'ਜੁਗਨੂੰ ਦੀਵਾ ਤੇ ਦਰਿਆ' ਪੁਸਤਕ ਦਾ ਲੇਖਕ ਹੈ:-
(a) ਸੁਰਜੀਤ ਪਾਤਰ
(b) ਪਾਸ਼
(c) ਜਗਤਾਰ
(d) ਸੰਤ ਰਾਮ ਉਦਾਸੀ
Correct Answer: (c)
52. ਮੋਹਨ ਸਿੰਘ ਨੂੰ ਕਿਸ ਪੁਸਤਕ ਉੱਤੇ ਲੈਨਿਨ ਪੁਰਸਕਾਰ ਪ੍ਰਾਪਤ ਹੋਇਆ ?
(a) ਜੰਦਰੇ
(b) ਜੈ ਮੀਰ
(c) ਨਨਕਾਇਣ
(d) ਸਾਵੇ ਪੱਤਰ
Correct Answer: (b)
53. 2014 ਦਾ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਕਿਸ ਪੁਸਤਕ ਨੂੰ ਮਿਲਿਆ ਹੈ ?
(a) ਅਗਰਬੱਤੀ
(b) ਸੁਨੇਹੜੇ
(c) ਕੱਚ-ਸੱਚ
(d) ਸਾਵੇ ਪੱਤਰ
Correct Answer: (a)
54. ਮਹਾਂਕਾਵਿ ਨੂੰ ਕਾਵਿ ਦੀ ਕਿਸ ਸ਼੍ਰੇਣੀ ਵਿਚ ਰੱਖਿਆ ਜਾਂਦਾ ਹੈ ?
(a) ਨਾਟ ਕਾਵਿ
(b) ਪ੍ਰਗੀਤ ਕਾਵਿ
(c) ਮੁਕਤ ਕਾਵਿ
(d) ਬਿਰਤਾਂਤ ਕਾਵਿ
Correct Answer: (d)
55. 'ਦੂਸਰੀ ਸੀਤਾ', 'ਤੀਲੀ ਦਾ ਨਿਸ਼ਾਨ', 'ਇਹ ਹਮਾਰਾ ਜੀਵਨਾ' ਅਤੇ ਨੰਗੇ ਪੈਰਾਂ ਦਾ ਸਫ਼ਰ ਕਿਸ ਦੀਆਂ ਰਚਨਾਵਾਂ ਹਨ ?
(a) ਬਚਿੰਤ ਕੌਰ
(b) ਦਲੀਪ ਕੌਰ ਟਿਵਾਣਾ
(c) ਅਜੀਤ ਕੌਰ
(d) ਅੰਮ੍ਰਿਤਾ ਪ੍ਰੀਤਮ
Correct Answer: (b)
56. ਇਨ੍ਹਾਂ ਵਿਚੋਂ ਕਿਹੜਾ ਨਾਵਲ ਉਨੀਵੀਂ ਸਦੀ ਵਿਚ ਪ੍ਰਕਾਸ਼ਿਤ ਨਹੀਂ ਹੋਇਆ ?
(a) ਬਾਬਾ ਨੌਧ ਸਿੰਘ
(b) ਪਿਸੂਚੀ ਮੁਸਾਫ਼ਰ ਦੀ ਜਾਤ੍ਰਾ
(c) ਜਯੋਤਿਰੁਦਯ
(d) ਸੁੰਦਰੀ
Correct Answer: (a)
57. 'ਮਸਲੇ ਗਲਪ ਦੇ' ਦਾ ਕਰਤਾ ਹੈ :-
(a) ਟੀ. ਆਰ. ਵਿਨੋਦ
(b) ਜੋਗਿੰਦਰ ਸਿੰਘ ਰਾਹੀ
(c) ਕੇਸਰ ਸਿੰਘ ਕੇਸਰ
(d) ਰਜਨੀਸ਼ ਬਹਾਦਰ ਸਿੰਘ
Correct Answer: (b)
58. ਕਿਹੜਾ ਨਾਵਲਕਾਰ ਮਹਾਂਨਗਰੀ ਮਾਨਸਿਕਤਾ ਦੀ ਪ੍ਰਤਿਨਿਧਤਾ ਕਰਦਾ ਹੈ ?
(a) ਸੁਖਬੀਰ
(b) ਮੋਹਨ ਕਾਹਲੋਂ
(c) ਰਾਮ ਸਰੂਪ ਅਣਖੀ
(d) ਬਲਜੀਤ ਕੌਰ ਬੱਲੀ
Correct Answer: (a)
59. ਪੰਜਾਬੀ ਨਾਵਲ ਅਧਿਐਨ ਬਾਰੇ ਕਿਹੜੀ ਪੁਸਤਕ ਸਭ ਤੋਂ ਪਹਿਲਾਂ ਪ੍ਰਕਾਸ਼ਿਤ ਹੋਈ ?
(a) ਪੰਜਾਬੀ ਨਾਵਲ - ਜੋਗਿੰਦਰ ਸਿੰਘ ਰਾਹੀ
(b) ਪੰਜਾਬੀ ਇਤਿਹਾਸਕ ਨਾਵਲ - ਸੁਰਿੰਦਰ ਸਿੰਘ ਦੁਸਾਂਝ
(c) ਪੰਜਾਬੀ ਨਾਵਲ ਦਾ ਮੁਹਾਂਦਰਾ - ਨਰਿੰਦਰ ਤਸਨੀਮ
(d) ਪੰਜਾਬੀ ਨਾਵਲ ਦਾ ਇਤਿਹਾਸ - ਗੁਰਚਰਨ ਸਿੰਘ
Correct Answer: (d)
60. 'ਪੰਜਾਬੀ ਨਾਵਲ-ਵਿਧੀ ਤੇ ਵਿਚਾਰ' ਪੁਸਤਕ ਦਾ ਲੇਖਕ ਕੌਣ ਹੈ ?
(a) ਡਾ. ਸਵਿੰਦਰ ਸਿੰਘ ਉੱਪਲ
(b) ਡਾ. ਰਜਨੀਸ਼ ਬਹਾਦਰ
(c) ਡਾ. ਰਵਿੰਦਰ 'ਰਵੀ'
(d) ਨਰਿੰਜਨ ਤਸਨੀਮ
Correct Answer: (a)
61. 'ਪ੍ਰੀਤ ਕਹਾਣੀਆਂ' ਕਿਸਦੀ ਰਚਨਾ ਹੈ ?
(a) ਗੁਰਬਖਸ਼ ਸਿੰਘ
(b) ਨਾਨਕ ਸਿੰਘ
(c) ਕੁਲਵੰਤ ਸਿੰਘ ਵਿਰਕ
(d) ਦਰਸ਼ਨ ਧੀਰ
Correct Answer: (a)
62. ਆਧੁਨਿਕ ਪੰਜਾਬੀ ਨਾਵਲ ਦਾ ਪਿਤਾਮਾ :-
(a) ਭਾਈ ਮੋਹਨ ਸਿੰਘ ਵੈਦ
(b) ਭਾਈ ਵੀਰ ਸਿੰਘ
(c) ਰਾਮ ਸਰੂਪ ਅਣਖੀ
(d) ਗੁਰਦਿਆਲ ਸਿੰਘ ਫੁੱਲ
Correct Answer: (b)
63. 'ਮਰਸੀਆ' ਹੈ :-
(a) ਨਾਵਲ
(b) ਕਹਾਣੀ ਸੰਗ੍ਰਹਿ
(c) ਕਹਾਣੀਆਂ
(d) ਕਾਵਿ-ਸੰਗ੍ਰਹਿ
Correct Answer: (a)
64. 'ਲਹੂ ਮਿੱਟੀ' ਨਾਵਲ ਦਾ ਕਰਤਾ ਹੈ :-
(a) ਨਾਨਕ ਸਿੰਘ
(b) ਗੁਰਬਖਸ਼ ਸਿੰਘ ਪ੍ਰੀਤਲੜੀ
(c) ਸੋਹਣ ਸਿੰਘ ਸੀਤਲ
(d) ਪ੍ਰਿੰ. ਸੰਤ ਸਿੰਘ ਸੇਖੋਂ
Correct Answer: (d)
65. ਪ੍ਰੋ. ਗੁਰਦਿਆਲ ਸਿੰਘ ਦੇ ਕਿਹੜੇ ਨਾਵਲ 'ਤੇ ਫਿਲਮ ਬਣੀ ?
(a) ਮੜ੍ਹੀ ਦਾ ਦੀਵਾ
(b) ਪਰਸਾ
(c) ਅੱਧ ਚਾਨਣੀ ਰਾਤ
(d) ਕੁਵੇਲਾ
Correct Answer: (a)
66. 'The Novel and The People' ਰਚਨਾ ਕਿਸਨੇ ਰਚੀ ?
(a) ਈਗਲ
(b) ਕਾਡਵੈਲ
(c) ਜੂਲੀਅਟ
(d) ਰਾਲਫ਼ ਫ਼ਾਕਸ
Correct Answer: (d)
67. ਆਧੁਨਿਕ ਯੁੱਗ ਦੀ ਹਰਮਨ ਪਿਆਰੀ ਸਾਹਿਤਕ ਵੰਨਗੀ ?
(a) ਡਾਇਰੀ
(b) ਨਿੱਕੀ ਕਹਾਣੀ
(c) ਰੇਖਾ ਚਿੱਤਰ
(d) ਸਵੈ ਜੀਵਨੀ
Correct Answer: (b)
68. ਹੇਠ ਲਿਖਿਆਂ ਵਿਚੋਂ ਕੌਣ ਚੌਥੀ ਪੀੜ੍ਹੀ ਦਾ ਕਹਾਣੀਕਾਰ ਹੈ ?
(a) ਸੁਜਾਨ ਸਿੰਘ
(b) ਅਜੀਤ ਕੌਰ
(c) ਬਲਬੀਰ ਪਰਵਾਨਾ
(d) ਸੰਤ ਸਿੰਘ ਸੇਖੋਂ
Correct Answer: (c)
69. 'ਫਾਲਤੂ ਔਰਤ' ਦਾ ਸੰਕਲਪ ਕਿਸਨੇ ਦਿੱਤਾ ?
(a) ਦਲੀਪ ਕੌਰ ਟਿਵਾਣਾ
(b) ਅਜੀਤ ਕੌਰ
(c) ਅੰਮ੍ਰਿਤਾ ਪ੍ਰੀਤਮ
(d) ਬਚਿੰਤ ਕੌਰ
Correct Answer: (b)
70. 'ਰੇਤ' ਨਾਵਲ ਕਿਸਦਾ ਹੈ ?
(a) ਫ਼ਖ਼ਰ ਜ਼ਮਾਨ
(b) ਮਨਮੋਹਨ ਬਾਵਾ
(c) ਭਾਈ ਵੀਰ ਸਿੰਘ
(d) ਹਰਜੀਤ ਅਟਵਾਲ
Correct Answer: (d)
71. ਅਸਤਿਤ੍ਵਵਾਦ ਨਾਲ ਸੰਬੰਧਿਤ ਗਲਪਕਾਰ ਹੈ :-
(a) ਦਲੀਪ ਕੌਰ ਟਿਵਾਣਾ
(b) ਸੁਰਜੀਤ ਸਿੰਘ ਸੇਠੀ
(c) ਅਜੀਤ ਕੌਰ
(d) ਗੁਰਦਿਆਲ ਸਿੰਘ
Correct Answer: (b)
72. ਸਾਹਿਤਕ ਕਿਰਤਾਂ ਦੀ ਖੁਦਮੁਖਤਿਆਰੀ ਦਾ ਸੰਕਲਪ ਕਿਸ ਨੇ ਦਿੱਤਾ ?
(a) ਸੰਤ ਸਿੰਘ ਸੇਖੋਂ
(b) ਟੀ. ਆਰ. ਵਿਨੋਦ
(c) ਜਗਬੀਰ ਸਿੰਘ
(d) ਜੋਗਿੰਦਰ ਸਿੰਘ ਰਾਹੀ
Correct Answer: (d)
73. 'ਭੂਆ' ਕਹਾਣੀ ਵਿਚਲਾ ਮਸਲਾ ਕਿਸ ਨਾਲ ਸੰਬੰਧਿਤ ਹੈ ?
(a) ਪੁਨਰ ਵਿਆਹ ਨਾਲ
(b) ਪੇਂਡੂ ਪਰਾਹੁਣਚਾਰੀ ਨਾਲ
(c) ਅਨਪੜ੍ਹਤਾ ਨਾਲ
(d) ਗਰੀਬੀ ਨਾਲ
Correct Answer: (b)
74. ਕਿਹੜਾ ਕਹਾਣੀਕਾਰ ਮਨੋਵਿਗਿਆਨਕ ਤੱਤਾਂ ਦੀ ਪੇਸ਼ਕਾਰੀ ਕਰਕੇ ਜਾਣਿਆਂ ਜਾਂਦਾ ਹੈ ?
(a) ਸੁਜਾਨ ਸਿੰਘ
(b) ਚਰਨ ਸਿੰਘ ਸ਼ਹੀਦ
(c) ਕਰਤਾਰ ਸਿੰਘ ਦੁੱਗਲ
(d) ਬਲਵੰਤ ਗਾਰਗੀ
Correct Answer: (c)
75. ਕਲਿੰਗਾ ਦੇ ਯੁੱਧ ਦਾ ਬਿਰਤਾਂਤ ਕਿਸ ਨਾਵਲ ਵਿਚ ਪੇਸ਼ ਹੋਇਆ ਹੈ ?
(a) ਤੋਸ਼ਾਲੀ ਦੀ ਹੰਸੋ
(b) ਕੌਰਵ ਸਭਾ
(c) ਯੁੱਧ ਨਾਦ
(d) ਇੱਕ ਮਿਆਨ ਦੋ ਤਲਵਾਰਾਂ
Correct Answer: (a)
76. 'ਖ਼ਾਮੋਸ਼ੀ ਦਾ ਜਜ਼ੀਰਾ' ਪੁਸਤਕ ਕਿਸ ਕਹਾਣੀਕਾਰ ਦੀ ਕਹਾਣੀ ਨਾਲ ਸੰਬੰਧਿਤ ਹੈ ?
(a) ਕੁਲਵੰਤ ਸਿੰਘ ਵਿਰਕ
(b) ਅਜੀਤ ਕੌਰ
(c) ਪ੍ਰੇਮ ਪ੍ਰਕਾਸ਼
(d) ਮੋਹਨ ਕਾਹਲੋਂ
Correct Answer: (c)
77. ਆਧੁਨਿਕ ਨਾਟਕ ਸਾਹਿਤ ਦੀ ਨੱਕੜ ਦਾਦੀ ਕੌਣ ਹੈ ?
(a) ਅੰਮ੍ਰਿਤਾ ਪ੍ਰੀਤਮ
(b) ਅਜੀਤ ਕੌਰ
(c) ਮਿਸਿਜ਼ ਨੌਰਾ ਰਿਚਰਡਜ਼
(d) ਸ੍ਰੀਮਤੀ ਪਰਮ ਕੌਰ
Correct Answer: (c)
78. ਨਾਟਕ ਵਿਚ ਕਥਾਰਸਿਸ ਦਾ ਸੰਕਲਪ ਦੇਣ ਹੈ :-
(a) ਪਲੈਟੋ ਦੀ
(b) ਅਰਸਤੂ ਦੀ
(c) ਬਰੈਡਲੇ ਦੀ
(d) ਸ਼ੈਕਸਪੀਅਰ ਦੀ
Correct Answer: (b)
79. ਨਾਟ-ਸ਼ਾਲਾ ਅੰਮ੍ਰਿਤਸਰ ਦਾ ਸੰਸਥਾਪਕ ਕੌਣ ਹੈ ?
(a) ਅਨੀਤਾ ਦੇਵਗਨ
(b) ਜਤਿੰਦਰ ਬਰਾੜ
(c) ਹਰਦੀਪ
(d) ਜਗਦੀਸ਼ ਸਚਦੇਵਾ
Correct Answer: (b)
80. ਬਲਵੰਤ ਗਾਰਗੀ ਦਾ ਨਾਟਕ 'ਲੋਹਾ-ਕੁੱਟ' ਕਦੋਂ ਲਿਖਿਆ ਗਿਆ ?
(a) 1942
(b) 1944
(c) 1946
(d) 1945
Correct Answer: (b)
81. ਚਰਨ ਦਾਸ ਸਿੱਧੂ ਦੇ ਨਾਵਲਾਂ ਦਾ ਮੁੱਖ ਆਂਚਲਿਕ ਖੇਤਰ :-
(a) ਮਾਲਵਾ
(b) ਦੁਆਬਾ
(c) ਮਾਝਾ
(d) ਪਹਾੜੀ
Correct Answer: (b)
82. ਰੇਡੀਓ ਨਾਟਕ ਵਿਚ ਕਿਸ ਉੱਪਰ ਵਧੇਰੇ ਬਲ ਹੈ ?
(a) ਸੰਗੀਤ
(b) ਆਵਾਜ਼
(c) ਸੰਵਾਦ
(d) ਤਿੰਨਾਂ ਉੱਪਰ
Correct Answer: (d)
83. ਪੰਜਾਬੀ ਨਾਟਕ ਵਿਚ ਲੋਕ-ਨਾਟ ਵਿਧੀਆਂ ਨੂੰ ਅਪਨਾਉਣ ਵਾਲਾ ਨਾਟਕਕਾਰ ਹੈ :-
(a) ਬਲਵੰਤ ਗਾਰਗੀ
(b) ਕਪੂਰ ਸਿੰਘ ਘੁੰਮਣ
(c) ਹਰਚਰਨ ਸਿੰਘ
(d) ਆਤਮ ਜੀਤ
Correct Answer: (a)
84. ਨਾਟਕ ਦਾ ਮੂਲ ਤੱਤ ਹੈ :-
(a) ਪਾਤਰ ਚਿਤਰਣ
(b) ਵਾਰਤਾਲਾਪ
(c) ਕਥਾਨਕ
(d) ਜੀਵਨ-ਦਰਸ਼ਨ
Correct Answer: (b)
85. ਨਾਟਯ ਸ਼ਾਸਤਰ ਕਿਸਦੀ ਰਚਨਾ ਹੈ ?
(a) ਦੰਡੀ
(b) ਹਰਸ਼ ਵਰਧਨ
(c) ਭਰਤ ਮੁਨੀ
(d) ਕਾਲੀਦਾਸ
Correct Answer: (c)
86. 'ਉਹ ਚੰਨ ਵਰਗਾ ਹੈ' ਅਲੰਕਾਰ ਦੀ ਕਿਹੜੀ ਕਿਸਮ ਹੈ ?
(a) ਅਨੁਪ੍ਰਾਸ
(b) ਅਤਿ-ਕਥਨੀ
(c) ਉਪਮਾ
(d) ਰੂਪਕ
Correct Answer: (c)
87. 'ਸਿਸਟਮੀ ਆਲੋਚਨਾ' ਦਾ ਸੰਕਲਪ ਕਿਸ ਨੇ ਅਪਣਾਇਆ ?
(a) ਸਤਿੰਦਰ ਸਿੰਘ ਨੂਰ
(b) ਤਰਲੋਕ ਸਿੰਘ ਕੰਵਰ
(c) ਗੁਰਬਚਨ
(d) ਹਰਿਭਜਨ ਸਿੰਘ
Correct Answer: (d)
88. 'ਕਾਵਿ-ਸ਼ਾਸਤਰ, ਦੇਹ ਤੇ ਕ੍ਰਾਂਤੀ' ਦਾ ਕਰਤਾ :-
(a) ਡਾ. ਤੇਜਵੰਤ ਸਿੰਘ ਗਿੱਲ
(b) ਡਾ. ਕੇਸਰ ਸਿੰਘ ਕੇਸਰ
(c) ਡਾ. ਗੁਰਭਗਤ ਸਿੰਘ
(d) ਡਾ. ਗੁਰਚਰਨ ਸਿੰਘ ਅਰਸ਼ੀ
Correct Answer: (c)
89. ਕਿਹੜੀ ਆਲੋਚਨਾ ਪ੍ਰਣਾਲੀ ਦਾ ਆਧਾਰ ਦਾਰਸ਼ਨਿਕ ਹੈ ?
(a) ਸ਼ੈਲੀ ਵਿਗਿਆਨਕ
(b) ਰੂਪਵਾਦੀ
(c) ਮਨੋਵਿਗਿਆਨਕ
(d) ਮਾਰਕਸਵਾਦੀ
Correct Answer: (d)
90. 'ਵਿਰਸਾ ਤੇ ਵਰਤਮਾਨ' ਪੁਸਤਕ ਦਾ ਲੇਖਕ ਹੈ ?
(a) ਡਾ. ਅਤਰ ਸਿੰਘ
(b) ਸੰਤ ਸਿੰਘ ਸੇਖੋਂ
(c) ਡਾ. ਰਵਿੰਦਰ ਰਵੀ
(d) ਡਾ. ਹਰਿਭਜਨ ਸਿੰਘ
Correct Answer: (c)
91. 'ਪ੍ਰਯੋਗਵਾਦ' ਦਾ ਉਦੇਸ਼ ਹੈ :-
(a) ਪ੍ਰਚਲਤ ਰੂਪਾਕਾਰਾਂ ਰਾਹੀਂ ਸਾਹਿਤ ਸਿਰਜਣਾ
(b) ਸ਼ੈਲੀ ਤੇ ਵਸਤੂ ਦੇ ਨਵੇਂ ਪ੍ਰਤਿਮਾਨ ਸਥਾਪਤ ਕਰਨੇ
(c) ਨਵੇਂ ਰੂਪਾਕਾਰ ਪ੍ਰਚਲਤ ਕਰਨੇ
(d) ਨਵੇਂ ਸਾਹਿਤਕਾਰਾਂ ਨੂੰ ਪ੍ਰੇਰਨਾ
Correct Answer: (b)
92. 'ਪੰਜਾਬੀ ਸ਼ਾਇਰਾਂ ਦਾ ਤਜ਼ਕਰਾ' ਦਾ ਲੇਖਕ ਹੈ :-
(a) ਸ਼ਾਹ ਹੁਸੈਨ
(b) ਨਜ਼ਮ ਹੁਸੈਨ ਸੱਯਦ
(c) ਮੀਆਂ ਮੁਹੰਮਦ ਬਖ਼ਸ਼
(d) ਮੌਲਾ ਬਖ਼ਸ਼ ਕੁਸ਼ਤਾ
Correct Answer: (d)
93. 'ਰੁਕਨ' ਅਤੇ 'ਅਰਕਾਨ' ਸੰਬੰਧਿਤ ਹਨ :-
(a) ਪਿੰਗਲ ਨਾਲ
(b) ਅਰੂਜ਼ ਨਾਲ
(c) ਗ਼ਜ਼ਲ ਨਾਲ
(d) ਸ਼ੇਅਰ ਨਾਲ
Correct Answer: (b)
94. ਕਿਹੜਾ ਸਾਹਿਤ ਰੂਪ ਸਮਾਜ ਸ਼ਾਸਤਰੀ ਆਲੋਚਨਾ ਪ੍ਰਣਾਲੀ ਲਈ ਢੁਕਵਾਂ ਹੈ ?
(a) ਕਵਿਤਾ
(b) ਕਹਾਣੀ
(c) ਰੇਖਾ ਚਿੱਤਰ
(d) ਨਾਵਲ
Correct Answer: (d)
95. 'Structural Anthropology' ਪੁਸਤਕ ਕਿਸ ਨੇ ਲਿਖੀ ਹੈ ?
(a) ਲੈਵੀ ਸਤ੍ਰਾਸ
(b) ਐਡਮ ਸਕਾਫ
(c) ਬ੍ਰੇਕਮੇਨ
(d) ਜੇਮਸਨ
Correct Answer: (a)
96. 'ਅਜਨਬੀਕਰਨ' ਸਿਧਾਂਤ ਹੈ :-
(a) ਰੂਸੀ ਰੂਪਵਾਦੀਆਂ ਦਾ
(b) ਥੀਮ ਵਿਗਿਆਨੀਆਂ ਦਾ
(c) ਚਿਹਨ ਵਿਗਿਆਨੀਆਂ ਦਾ
(d) ਸੰਰਚਨਾਵਾਦੀਆਂ ਦਾ
Correct Answer: (a)
97. 'ਪ੍ਰੀਤਲੜੀ' ਮਾਸਿਕ ਪੱਤਰ ਕਦੋਂ ਜਾਰੀ ਹੋਇਆ :-
(a) 1931
(b) 1932
(c) 1934
(d) 1933
Correct Answer: (d)
98. 'ਡਾਇਸਪੋਰਾ' ਸ਼ਬਦ ਹੈ :-
(a) ਯੂਨਾਨੀ
(b) ਅਰਬੀ ਹੈ
(c) ਭਾਰਤੀ
(d) ਇਨ੍ਹਾਂ ਚੋਂ ਕੋਈ ਵੀ ਨਹੀਂ
Correct Answer: (a)
99. 'ਫਿਲਹਾਲ' ਮੈਗਜ਼ੀਨ ਦਾ ਸੰਪਾਦਕ ਕੌਣ ਹੈ ?
(a) ਅਜਮੇਰ ਰੋਡੇ
(b) ਗੁਰਬਚਨ
(c) ਰਜਨੀਸ਼ ਬਹਾਦਰ
(d) ਜੋਗਿੰਦਰ ਸਿੰਘ ਕੈਰੋਂ
Correct Answer: (b)
100. 'ਮੁੱਲ ਦੀ ਤੀਵੀਂ' ਕਹਾਣੀ ਸੰਗ੍ਰਹਿ ਦਾ ਲੇਖਕ ਹੈ :-
(a) ਵੀਨਾ ਵਰਮਾ
(b) ਅਮਨਪਾਲ ਸਾਰਾ
(c) ਰਘਬੀਰ ਢੰਡ
(d) ਜਰਨੈਲ ਸਿੰਘ
Correct Answer: (a)
101. 'ਏਕ ਚਾਦਰ ਮੈਲੀ ਸੀ' ਫ਼ਿਲਮ ਕਿਸ ਦੇ ਨਾਵਲ ਤੇ ਆਧਾਰਿਤ ਹੈ ?
(a) ਨਾਨਕ ਸਿੰਘ
(b) ਟਾਲਸਟਾਏ
(c) ਰਜਿੰਦਰ ਸਿੰਘ ਬੇਦੀ
(d) ਗੋਰਕੀ
Correct Answer: (c)
102. ਪੰਜਾਬੀ ਦਾ ਰਾਜ ਗਾਇਕ ਕੌਣ ਹੈ ?
(a) ਗੁਰਦਾਸ ਮਾਨ
(b) ਹੰਸ ਰਾਜ ਹੰਸ
(c) ਹਰਭਜਨ ਮਾਨ
(d) ਕੁਲਦੀਪ ਮਾਣਕ
Correct Answer: (b)
103. ਅੰਮ੍ਰਿਤਾ ਸ਼ੇਰਗਿੱਲ ਕਿਹੜੇ ਖੇਤਰ ਨਾਲ ਸੰਬੰਧਿਤ ਹੈ ?
(a) ਫ਼ਿਲਮ ਜਗਤ
(b) ਖੇਡ ਜਗਤ
(c) ਉਦਯੋਗ ਜਗਤ
(d) ਚਿੱਤਰਕਾਰੀ
Correct Answer: (d)
104. ਸੁਰਜੀਤ ਪਾਤਰ ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਕਿਸ ਰਚਨਾ ਲਈ ਦਿੱਤਾ ਗਿਆ ?
(a) ਹਵਾ ਵਿਚ ਲਿਖੇ ਹਰਫ਼
(b) ਬਲਦਾ ਬਿਰਖ ਹਾਂ
(c) ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ
(d) ਹਨੇਰੇ ਵਿਚ ਸੁਲਗਦੀ ਵਰਣਮਾਲਾ
Correct Answer: (d)
105. 'ਖੋਜ ਦਰਪਣ' ਰਸਾਲਾ ਕਿਸ ਯੂਨੀਵਰਸਿਟੀ ਤੋਂ ਪ੍ਰਕਾਸ਼ਿਤ ਹੁੰਦਾ ਹੈ ?
(a) ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ
(b) ਪੰਜਾਬੀ ਯੂਨੀਵਰਸਿਟੀ, ਪਟਿਆਲਾ
(c) ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ
(d) ਦਿੱਲੀ ਯੂਨੀਵਰਸਿਟੀ, ਦਿੱਲੀ
Correct Answer: (a)
106. 'ਖੋਜ' ਅਤੇ 'ਆਲੋਚਨਾ' ਹਨ:-
(a) ਪੂਰਕ
(b) ਨਿਖੇੜਵੀਆਂ
(c) ਵਿਰੋਧੀ
(d) ਸਮਾਨਾਰਥੀ
Correct Answer: (a)
107. ਹੇਠ ਲਿਖਿਆਂ ਵਿਚੋਂ ਕਿਹੜਾ ਪੰਜਾਬੀ ਅਖ਼ਬਾਰ ਹੈ ?
(a) ਪਰਖ
(b) ਆਲੋਚਨਾ
(c) ਸਪੋਕਸਮੈਨ
(d) ਹਿੰਦੁਸਤਾਨ ਟਾਇਮਸ
Correct Answer: (c)
108. 'ਸਾਹਿਤ ਕੋਸ਼ ਪਾਰਿਭਾਸ਼ਿਕ ਸ਼ਬਦਾਵਲੀ' ਦਾ ਸੰਪਾਦਕ ਕੌਣ ਹੈ ?
(a) ਕਾਨ੍ਹ ਸਿੰਘ ਨਾਭਾ
(b) ਡਾ. ਰਤਨ ਸਿੰਘ ਜੱਗੀ
(c) ਡਾ. ਗੁਰਸ਼ਰਨ ਕੌਰ ਜੱਗੀ
(d) ਟੀ. ਆਰ. ਵਿਨੋਦ
Correct Answer: (b)
109. 'ਪੰਜਾਬੀ ਸੂਫ਼ੀ-ਸਾਹਿਤ ਸੰਦਰਭ ਕੋਸ਼' ਦਾ ਸੰਪਾਦਕ ਕੌਣ ਹੈ ?
(a) ਡਾ. ਰਤਨ ਸਿੰਘ ਜੱਗੀ
(b) ਗੁਰਦੇਵ ਸਿੰਘ
(c) ਗੁਲਵੰਤ ਸਿੰਘ
(d) ਹਰਕੀਰਤ ਸਿੰਘ
Correct Answer: (b)
110. ਹੇਠ ਲਿਖੇ ਲੇਖਕਾਂ ਵਿਚੋਂ ਕਿਸ ਨੂੰ ਸਰਸਵਤੀ ਪੁਰਸਕਾਰ ਮਿਲਿਆ ?
(a) ਅੰਮ੍ਰਿਤਾ ਪ੍ਰੀਤਮ
(b) ਗੁਲਜ਼ਾਰ ਸਿੰਘ ਸੰਧੂ
(c) ਹਰਿਭਜਨ ਸਿੰਘ
(d) ਕਰਤਾਰ ਸਿੰਘ ਦੁੱਗਲ
Correct Answer: (c)
111. ਹੇਠ ਲਿਖੇ ਲੇਖਕਾਂ ਵਿਚੋਂ ਕਿਸ ਨੇ ਕਵਿਤਾ ਵਿਚ ਸਵੈ-ਜੀਵਨੀ ਲਿਖੀ ?
(a) ਜਸਵੰਤ ਸਿੰਘ ਨੇਕੀ
(b) ਸੁਰਜੀਤ ਪਾਤਰ
(c) ਯਸ਼ਵੰਤ ਸਿੰਘ
(d) ਭਾਈ ਵੀਰ ਸਿੰਘ
Correct Answer: (a)
112. 'ਲੋਕਧਾਰਾ' ਵਿਸ਼ਵਕੋਸ਼ ਕਿੰਨੀਆਂ ਭਾਗਾਂ ਵਿਚ ਹੈ ?
(a) 9
(b) 3
(c) 6
(d) 8
Correct Answer: (d)
113. ਗੁਰੂ ਗ੍ਰੰਥ ਸਾਹਿਬ ਵਿਚ ਕਿੰਨੇ ਬਾਰਾਂਮਾਹ ਹਨ ?
(a) 4
(b) 2
(c) 3
(d) 1
Correct Answer: (b)
114. 'ਅਜੀਤ' ਅਖ਼ਬਾਰ ਦਾ ਸੰਪਾਦਕ ਕੌਣ ਹੈ ?
(a) ਵਰਿੰਦਰ ਵਾਲੀਆ
(b) ਗੁਰਬਚਨ ਸਿੰਘ ਭੁੱਲਰ
(c) ਬਰਜਿੰਦਰ ਸਿੰਘ
(d) ਸ਼ਿੰਗਾਰਾ ਸਿੰਘ ਭੁੱਲਰ
Correct Answer: (c)
115. 'ਆਸਾ ਦੀ ਵਾਰ' ਨੂੰ ਕਿਸ ਧੁਨੀ ਉਪਰ ਗਾਉਣ ਦਾ ਹੁਕਮ ਹੈ ?
(a) ਟੁੰਡੇ ਅਸਰਾਜੇ ਦੀ
(b) ਹਸਨੇ ਮਹਿਮੇ ਦੀ
(c) ਮੂਸੇ ਦੀ ਵਾਰ
(d) ਲੱਲਾ ਬਹਿਲੀਮਾ ਦੀ
Correct Answer: (a)
116. 'ਅਕਾਲ ਤਖ਼ਤ' ਦੀ ਸਿਰਜਣਾ ਕਿਸ ਗੁਰੂ ਵਿਅਕਤੀ ਨੇ ਕੀਤੀ ?
(a) ਗੁਰੂ ਰਾਮਦਾਸ
(b) ਗੁਰੂ ਅਰਜਨ ਦੇਵ
(c) ਗੁਰੂ ਹਰਿਗੋਬਿੰਦ
(d) ਗੁਰੂ ਤੇਗ ਬਹਾਦਰ
Correct Answer: (c)
117. ਭਾਸ਼ਾ ਕੀ ਹੈ ?
(a) ਚਿਹਨ-ਰੂਪ ਹੈ
(b) ਸ਼ਬਦ ਰੂਪ ਹੈ
(c) ਅੱਖਰ-ਰੂਪ ਹੈ
(d) ਲਿਪੀ-ਰੂਪ ਹੈ
Correct Answer: (a)
118. ਭਾਸ਼ਾ ਵਿਚ ਸ਼ਬਦ ਤੇ ਅਰਥ ਦਾ ਸੰਬੰਧ ਹੈ:-
(a) ਕੁਦਰਤੀ
(b) ਆਪਹੁਦਰਾ
(c) ਨਿਆਇਯੁਕਤ
(d) ਵਿਆਕਰਣਕ
Correct Answer: (b)
119. ਵਿਆਕਰਣ ਕੀ ਹੈ ?
(a) ਭਾਸ਼ਾ ਸਿੱਖਣ ਦਾ ਸਾਧਨ
(b) ਭਾਸ਼ਾ ਲਿਖਣ ਦਾ ਸਾਧਨ
(c) ਭਾਸ਼ਾ ਪਿੱਛੇ ਕਾਰਜਸ਼ੀਲ ਨਿਯਮ-ਪ੍ਰਬੰਧ
(d) ਤਿੰਨਾ ਵਿਚੋਂ ਕੋਈ ਵੀ ਨਹੀਂ
Correct Answer: (c)
120. ਪੰਜਾਬੀ ਭਾਸ਼ਾ ਦਾ ਸੰਬੰਧ ਕਿਸ ਭਾਸ਼ਾ ਪਰਿਵਾਰ ਨਾਲ ਹੈ ?
(a) ਭਾਰਤੀ ਆਰੀਆ ਭਾਸ਼ਾ ਪਰਿਵਾਰ
(b) ਦਰਾਵੜ ਭਾਸ਼ਾ ਪਰਿਵਾਰ
(c) ਸਾਮੀ ਭਾਸ਼ਾ ਪਰਿਵਾਰ
(d) ਹਾਮੀ ਪਰਿਵਾਰ
Correct Answer: (a)
121. ਭਾਸ਼ਾ ਅਤੇ ਉਪ-ਭਾਸ਼ਾ ਦੀ ਵੱਖਰਤਾ ਦਾ ਆਧਾਰ ਹੈ ?
(a) ਅਰਥ
(b) ਵਾਕ
(c) ਖੇਤਰ
(d) ਵਿਆਕਰਣ
Correct Answer: (c)
122. ਬਠਿੰਡਾ ਅਤੇ ਮੁਕਤਸਰ ਜ਼ਿਲ੍ਹਿਆਂ ਵਿਚ ਪੰਜਾਬੀ ਦੀ ਕਿਹੜੀ ਉਪ-ਭਾਸ਼ਾ ਬੋਲੀ ਜਾਂਦੀ ਹੈ ?
(a) ਮਾਝੀ
(b) ਮਲਵਈ
(c) ਦੁਆਬੀ
(d) ਪੁਆਧੀ
Correct Answer: (b)
123. ਪੂਰਬੀ ਅਤੇ ਪੱਛਮੀ ਪੰਜਾਬੀ ਦੀਆਂ ਉਪਭਾਸ਼ਾਵਾਂ ਦਾ ਨਿਖੇੜਕ ਹੈ:-
(a) ਸ਼ਬਦਾਵਲੀ ਦੀ ਵਿਭਿੰਨਤਾ
(b) ਸਘੋਸ਼ ਮਹਾਂਪ੍ਰਾਣ ਧੁਨੀਆਂ ਦੀ ਵਿਭਿੰਨਤਾ
(c) ਵਿਆਕਰਣ ਦੀ ਵਿਭਿੰਨਤਾ
(d) ਸੁਰ ਦੀ ਵਿਭਿੰਨਤਾ
Correct Answer: (b)
124. ੳ, ਅ, ੲ ਕੀ ਹਨ:-
(a) ਧੁਨੀਆਂ
(b) ਸੁਰ ਵਾਹਕ
(c) ਅਰਧ ਸੁਰ
(d) ਸੁਰ
Correct Answer: (b)
125. ਟ, ਠ, ਡ, ਢ, ਣ ਕਿਸ ਵਰਗ ਦੀਆਂ ਧੁਨੀਆਂ ਹਨ ?
(a) ਹੋਠੀ
(b) ਤਾਲਵੀ
(c) ਦੰਤੀ
(d) ਉਲਟ-ਜੀਭੀ
Correct Answer: (d)
126. ਲਿਪੀ ਕੀ ਹੈ ?
(a) ਵਿਆਕਰਣਕ ਪ੍ਰਬੰਧ
(b) ਅੱਖਰ ਪ੍ਰਬੰਧ
(c) ਸ਼ਬਦ ਪ੍ਰਬੰਧ
(d) ਧੁਨੀ ਪ੍ਰਬੰਧ
Correct Answer: (b)
127. 'ਏ ਰੈਫਰੈਂਸ ਆਫ ਪੰਜਾਬੀ' ਦਾ ਲੇਖਕ ਹੈ:-
(a) ਡਾ. ਪਰਮਜੀਤ ਸਿੰਘ ਸਿੱਧੂ
(b) ਡਾ. ਹਰਕੀਰਤ ਸਿੰਘ
(c) ਡਾ. ਪ੍ਰੇਮ ਪ੍ਰਕਾਸ਼ ਸਿੰਘ
(d) ਡਾ. ਹਰਜੀਤ ਸਿੰਘ ਗਿੱਲ
Correct Answer: (d)
128. ਪੰਜਾਬੀ ਭਾਸ਼ਾ ਦੇ ਕਿਹੜੇ ਅੱਖਰ ਸ਼ਬਦ ਦੀ ਆਦਿ ਸਥਿਤੀ ਵਿਚ ਨਹੀਂ ਆਉਂਦੇ ?
(a) ਙ, ਞ, ਣ, ੜ
(b) ਸ, ਘ, ਝ, ਢ
(c) ਠ, ਡ, ਢ, ਲ
(d) ਕ, ਵ, ਟ, ਤ
Correct Answer: (a)
129. "ਉਹ ਪੜ੍ਹ ਰਿਹਾ ਹੈ।" ਵਾਕ ਵਿਚ 'ਰਿਹਾ' ਕੀ ਹੈ ?
(a) ਮੁੱਖ ਕਿਰਿਆ
(b) ਸੰਚਾਲਕ ਕਿਰਿਆ
(c) ਸਹਾਇਕ ਕਿਰਿਆ
(d) ਕਿਰਿਆ ਵਿਸ਼ੇਸ਼ਣ
Correct Answer: (b)
130. ਸਭ ਤੋਂ ਪਹਿਲਾਂ ਕਿਹੜੀ ਲਿਪੀ ਹੋਂਦ ਵਿੱਚ ਆਈ ?
(a) ਸੰਕੇਤਕ ਲਿਪੀ
(b) ਅੱਖਰ ਲਿਪੀ
(c) ਚਿਤਰ ਲਿਪੀ
(d) ਗੰਢ ਲਿਪੀ
Correct Answer: (d)
131. ਵਾਕ ਅਰਥ ਨਾਲ ਸੰਬੰਧਤ ਸ਼ਕਤੀ ਕਿਹੜੀ ਹੈ ?
(a) ਅਭਿਧਾ
(b) ਲਕਸ਼ਣਾ
(c) ਵਿਅੰਜਨਾ
(d) ਤਾਤਪਰਯ
Correct Answer: (d)
132. ਸਾਹਿਤ ਦੀ ਇਤਿਹਾਸਕਾਰੀ ਦਾ ਮੁੱਖ ਆਧਾਰ ਹੁੰਦਾ ਹੈ:-
(a) ਧਰਮ ਕਲਾ
(b) ਸਾਹਿਤਿਕ ਕ੍ਰਿਤਾਂ
(c) ਇਤਿਹਾਸ
(d) ਸਮਾਜ
Correct Answer: (b)
133. ਪੰਜਾਬੀ ਸਾਹਿਤ ਦੇ ਇਤਿਹਾਸ ਦਾ ਮੁੱਢ ਬੰਨ੍ਹਿਆ:-
(a) ਮੋਹਨ ਸਿੰਘ ਦੀਵਾਨਾ ਨੇ
(b) ਬਾਵਾ ਬੁੱਧ ਸਿੰਘ ਨੇ
(c) ਮੌਲਾ ਬਖ਼ਸ਼ ਕੁਸ਼ਤਾ ਨੇ
(d) ਗੋਪਾਲ ਸਿੰਘ ਦਰਦੀ ਨੇ
Correct Answer: (b)
134. ਪੰਜਾਬੀ ਸਾਹਿਤ ਵਿਚ ਆਧੁਨਿਕ ਕਾਲ ਦਾ ਆਰੰਭ ਹੁੰਦਾ ਹੈ:-
(a) 1800 ਤੋਂ ਬਾਅਦ
(b) 1860 ਤੋਂ ਬਾਅਦ
(c) 1805 ਤੋਂ ਬਾਅਦ
(d) 1920 ਤੋਂ ਬਾਅਦ
Correct Answer: (b)
135. ਰਹੱਸਵਾਦ ਅਨੁਸਾਰ ਸਭ ਤੋਂ ਉੱਚਾ ਦਰਜਾ ਹੈ:-
(a) ਬੁੱਧੀ
(b) ਮਨ
(c) ਆਤਮਾ
(d) ਤਰਕ
Correct Answer: (c)
136. ਰੁਮਾਂਸਵਾਦ ਸ਼ਬਦ ਦੀ ਸਭ ਤੋਂ ਪਹਿਲਾਂ ਵਰਤੋਂ ਕਰਨ ਵਾਲਾ ਹੈ:-
(a) ਪੀ. ਬੀ. ਸ਼ੈਲੇ
(b) ਕਾਰਲਾਇਲ
(c) ਟਾਲਸਟਾਏ
(d) ਰੂਸੋ
Correct Answer: (b)
137. ਅਸਤਿਤ੍ਵਵਾਦ ਦਾ ਸੰਸਥਾਪਕ ਕੌਣ ਸੀ ?
(a) ਕੀਰਕੇਗਾਰਦ ਜਾਂ ਕੀਰਕੇਗੋਰ
(b) ਨੀਤਸ਼ੇ
(c) ਕਾਮੂ
(d) ਸਾਰਤਰ
Correct Answer: (a)
138. ਮਾਰਕਸਵਾਦੀ ਆਲੋਚਨਾ ਪ੍ਰਣਾਲੀ ਦਾ ਆਧਾਰ ਹੈ:-
(a) ਯਥਾਰਥਕਤਾ
(b) ਆਦਰਸ਼ਕਤਾ
(c) ਦਵੰਦਾਤਮਕਤਾ
(d) ਸਮਾਜਕਤਾ
Correct Answer: (c)
139. 'ਫੋਕਲੋਰ' ਸ਼ਬਦ ਦੀ ਵਰਤੋਂ ਸਭ ਤੋਂ ਪਹਿਲਾਂ ਕਿਸ ਵਿਦਵਾਨ ਦੁਆਰਾ ਕੀਤੀ ਗਈ ?
(a) ਐਲਨ ਡੰਡੀਸ
(b) ਐਰਲੀਓ ਐਮ. ਐਸਪੀਨੋਜ਼ਾ
(c) ਆਰ. ਡੀ. ਜੇਮਸਨ
(d) ਜੌਹਨ ਵਿਲੀਅਮ ਥਾਮਸ
Correct Answer: (d)
140. ਪੰਜਾਬੀ ਵਿਚ 'ਲੋਕ ਵੇਦ' ਸ਼ਬਦ ਕਿਸ ਨੇ ਪ੍ਰਚੱਲਤ ਕੀਤਾ ?
(a) ਕਰਨੈਲ ਸਿੰਘ ਥਿੰਦ ਨੇ
(b) ਹਰਿਭਜਨ ਸਿੰਘ ਨੇ
(c) ਵਣਜਾਰਾ ਬੇਦੀ ਨੇ
(d) ਨਾਹਰ ਸਿੰਘ ਨੇ
Correct Answer: (b)
141. 'ਝੂਮਰ ਗੀਤ' ਕਿਸ ਵੰਨਗੀ ਵਿਚ ਆਉਂਦਾ ਹੈ ?
(a) ਧਾਰਮਿਕ ਗੀਤ
(b) ਰੋਮਾਂਟਿਕ ਗੀਤ
(c) ਨ੍ਰਿਤ ਗੀਤ
(d) ਸੰਸਕਾਰ ਗੀਤ
Correct Answer: (c)
142. 'ਟੋਟਮ' ਤੋਂ ਕੀ ਭਾਵ ਹੈ ?
(a) ਸਭਿਆਚਾਰਕ ਮਾਨਸਿਕਤਾ
(b) ਸਭਿਆਚਾਰਕ ਚਿੰਨ੍ਹ
(c) ਸਭਿਆਚਾਰਕ ਜੀਵਨ-ਜਾਂਚ
(d) ਸਭਿਆਚਾਰਕ ਵਰਜਨਾ
Correct Answer: (c)
143. ਕਲਚਰ (culture) ਸ਼ਬਦ ਦਾ ਮੂਲ 'ਕਲਟਸ' ਕਿਸ ਭਾਸ਼ਾ ਦਾ ਸ਼ਬਦ ਹੈ ?
(a) ਯੂਨਾਨੀ
(b) ਲਾਤੀਨੀ
(c) ਫਰਾਂਸੀਸੀ
(d) ਅੰਗਰੇਜ਼ੀ
Correct Answer: (b)
144. ਗੁੱਗੇ ਦੀ ਪੂਜਾ ਦਾ ਸੰਬੰਧ ਹੈ:-
(a) ਪਿਤਰ ਪੂਜਾ
(b) ਪੀਰਾਂ ਦੀ ਪੂਜਾ
(c) ਨਾਗ ਪੂਜਾ
(d) ਦੇਵੀ ਦੀ ਪੂਜਾ
Correct Answer: (c)
145. ਪੰਜਾਬੀ ਪਹਿਰਾਵੇ ਵਿਚ 'ਪੱਗ' ਸੂਚਕ ਹੈ:-
(a) ਇਸਲਾਮੀ ਪ੍ਰਭਾਵ ਦੀ
(b) ਸਿੱਖ ਧਰਮ ਦੇ ਪ੍ਰਭਾਵ ਦੀ
(c) ਹਿੰਦੂ ਧਰਮ ਦੇ ਪ੍ਰਭਾਵ ਦੀ
(d) ਕਸ਼ਮੀਰੀ ਪ੍ਰਭਾਵ ਦੀ
Correct Answer: (a)
146. ਮਾਂ ਜੰਮੀ ਨਾ ਪੁੱਤ ਬਨੇਰੇ' ਕੀ ਹੈ ?
(a) ਬੁਝਾਰਤ
(b) ਅਖਾਣ
(c) ਲੋਕੋਕਤੀ
(d) ਮੁਹਾਵਰਾ
Correct Answer: (a)
147. ਮਿੱਥ ਦਾ ਕਾਰਜ ਹੈ:-
(a) ਵਿਸ਼ਵਾਸਾਂ ਦੀ ਵਿਆਖਿਆ ਅਤੇ ਕੋਡ-ਸਿਰਜਨ
(b) ਨੈਤਿਕ ਵਿਚਾਰ ਅਤੇ ਸੁਰੱਖਿਅਤਾ
(c) ਅਨੁਸ਼ਠਾਨ ਕੁਸ਼ਲਤਾ
(d) ਉਪਰੋਕਤ ਸਾਰੇ ਹੀ
Correct Answer: (d)
148. ਵਾਰਿਸ ਸ਼ਾਹ ਨੇ ਹੀਰ ਦੇ ਕਿੱਸੇ ਦੀ ਰਚਨਾ ਕੀਤੀ:-
(a) ਦਵੱਈਆ ਛੰਦ ਵਿਚ
(b) ਸੋਰਠਾ ਛੰਦ ਵਿਚ
(c) ਬੈਂਤ ਛੰਦ ਵਿਚ
(d) ਸਰਖੰਡੀ ਛੰਦ ਵਿਚ
Correct Answer: (c)
149. ਬਾਬਾ ਫਰੀਦ ਕਿਹੜੀ ਸਦੀ ਈਸਵੀ ਦੇ ਕਵੀ ਸਨ ?
(a) ਗਿਆਰਵੀਂ-ਬਾਰ੍ਹਵੀਂ
(b) ਬਾਰ੍ਹਵੀਂ-ਤੇਰ੍ਹਵੀਂ
(c) ਤੇਰ੍ਹਵੀਂ-ਚੌਦਵੀਂ
(d) ਚੌਦਵੀਂ-ਪੰਦਰਵੀਂ
Correct Answer: (b)
150. ਕਿਸ ਸ਼ਾਇਰ ਨੇ ਹੀਰ ਦਾ ਕਿੱਸਾ ਨਹੀਂ ਲਿਖਿਆ ?
(a) ਅਹਿਮਦ ਗੁੱਜਰ
(b) ਮੁਕਬਲ
(c) ਵਾਰਿਸ ਸ਼ਾਹ
(d) ਪੀਲੂ
Correct Answer: (d)
