ਮੋਹਾਲੀ, 24 ਜੂਨ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਸ਼੍ਰੇਣੀ ਮਾਰਚ 2026 ਦੇ ਓਪਨ ਸਕੂਲ ਕੈਟਾਗਰੀ ਦੇ ਪੁਰਾਣੇ ਰੀ-ਅਪੀਅਰ ਅਤੇ ਕੰਪਾਰਟਮੈਂਟ ਉਮੀਦਵਾਰਾਂ ਲਈ ਪ੍ਰੈੱਸ ਨੋਟ ਜਾਰੀ ਕੀਤਾ ਗਿਆ ਹੈ।
ਬੋਰਡ ਅਨੁਸਾਰ ਜੂਨ/ਅਗਸਤ 2026 ਦੀਆਂ ਅਨੁਪੂਰਕ
ਪ੍ਰੀਖਿਆਵਾਂ ਦੇਣ ਵਾਲੇ ਰੀ-ਅਪੀਅਰ ਅਤੇ ਕੰਪਾਰਟਮੈਂਟ ਉਮੀਦਵਾਰਾਂ ਲਈ ਇਹ ਆਖਰੀ ਮੌਕਾ ਹੈ। ਇਸ ਤੋਂ ਬਾਅਦ ਜੇ ਕੋਈ ਉਮੀਦਵਾਰ ਆਪਣਾ ਰੀ-ਅਪੀਅਰ ਜਾਂ ਕੰਪਾਰਟਮੈਂਟ ਪਾਸ ਨਹੀਂ ਕਰਦਾ ਤਾਂ ਉਸ ਨੂੰ ਓਪਨ ਸਕੂਲ ਦੀ ਜੂਨ/ਅਗਸਤ 2026 ਪ੍ਰੀਖਿਆ ਨਾਲ ਕੰਕਰੰਟ ਕਰਵਾਇਆ ਜਾਵੇਗਾ।
ਬੋਰਡ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮੌਕੇ ਦਾ ਲਾਭ ਉਠਾਉਣ। ਇਸ ਸਬੰਧੀ ਹੋਰ ਜਾਣਕਾਰੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।
