ਵੱਡੀ ਖ਼ਬਰ: ਪੰਜਾਬ ਸਿੱਖਿਆ ਵਿਭਾਗ ਵੱਲੋਂ ਸਰਹੱਦੀ ਖੇਤਰਾਂ ਲਈ ਲੈਕਚਰਾਰਾਂ ਦੀ ਭਰਤੀ ਪ੍ਰਕਿਰਿਆ ਰੱਦ

ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ - ਤਾਜ਼ਾ ਅਪਡੇਟ

ਮਿਤੀ: 14 ਮਈ, 2026 ਸਥਾਨ: ਐਸ.ਏ.ਐਸ. ਨਗਰ (ਮੋਹਾਲੀ)
ਵੱਡੀ ਖ਼ਬਰ: ਪੰਜਾਬ ਸਿੱਖਿਆ ਵਿਭਾਗ ਵੱਲੋਂ ਸਰਹੱਦੀ ਖੇਤਰਾਂ ਲਈ 55 ਲੈਕਚਰਾਰਾਂ ਦੀ ਭਰਤੀ ਪ੍ਰਕਿਰਿਆ ਰੱਦ

ਐਸ.ਏ.ਐਸ. ਨਗਰ: ਸਿੱਖਿਆ ਭਰਤੀ ਡਾਇਰੈਕਟੋਰੇਟ, ਪੰਜਾਬ ਵੱਲੋਂ ਇੱਕ ਜਨਤਕ ਨੋਟਿਸ ਜਾਰੀ ਕਰਦਿਆਂ ਸਰਹੱਦੀ ਖੇਤਰਾਂ (Border Area) ਵਿੱਚ 'ਗਰੁੱਪ ਬੀ' ਤਹਿਤ ਵੱਖ-ਵੱਖ ਵਿਸ਼ਿਆਂ ਦੇ ਲੈਕਚਰਾਰਾਂ ਦੀ ਭਰਤੀ ਸਬੰਧੀ ਮਹੱਤਵਪੂਰਨ ਫੈਸਲਾ ਲਿਆ ਗਿਆ ਹੈ।

ਜਾਰੀ ਕੀਤੇ ਗਏ ਨੋਟਿਸ ਅਨੁਸਾਰ, "ਘਰ ਘਰ ਰੋਜ਼ਗਾਰ ਯੋਜਨਾ" ਤਹਿਤ ਸਾਲ 2021 ਵਿੱਚ ਕੱਢੀਆਂ ਗਈਆਂ 55 ਲੈਕਚਰਾਰ ਬੈਕਲਾਗ ਅਸਾਮੀਆਂ ਦੇ ਇਸ਼ਤਿਹਾਰ ਨੂੰ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਗਿਆ ਹੈ।

ਦੱਸਣਯੋਗ ਹੈ ਕਿ ਇਹ ਭਰਤੀ ਪ੍ਰਕਿਰਿਆ 24 ਅਗਸਤ 2021 ਨੂੰ ਸ਼ੁਰੂ ਕੀਤੀ ਗਈ ਸੀ, ਜਿਸ ਵਿੱਚ ਸ਼ੁਰੂਆਤ ਵਿੱਚ 52 ਅਸਾਮੀਆਂ ਸਨ ਅਤੇ ਬਾਅਦ ਵਿੱਚ 2 ਸਤੰਬਰ 2021 ਨੂੰ ਇਹਨਾਂ ਦੀ ਗਿਣਤੀ ਵਧਾ ਕੇ 55 ਕਰ ਦਿੱਤੀ ਗਈ ਸੀ। ਇਹਨਾਂ ਅਸਾਮੀਆਂ ਵਿੱਚ ਬਾਇਓਲੋਜੀ, ਕੈਮਿਸਟਰੀ, ਕਾਮਰਸ, ਇਕਨਾਮਿਕਸ, ਜਿਓਗ੍ਰਾਫੀ, ਹਿੰਦੀ, ਅੰਗਰੇਜ਼ੀ, ਫਿਜ਼ਿਕਸ ਅਤੇ ਮੈਥ ਦੇ ਵਿਸ਼ੇ ਸ਼ਾਮਲ ਸਨ।

ਵਿਭਾਗ ਦੇ ਪੱਤਰ ਨੰਬਰ 1083836/2026135256 ਮਿਤੀ 13.05.2026 ਦੇ ਹਵਾਲੇ ਨਾਲ ਹੁਣ ਇਸ ਸਮੁੱਚੀ ਭਰਤੀ ਪ੍ਰਕਿਰਿਆ ਅਤੇ ਸਬੰਧਤ ਜਨਤਕ ਨੋਟਿਸਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਫੈਸਲੇ ਨਾਲ ਉਹਨਾਂ ਉਮੀਦਵਾਰਾਂ ਨੂੰ ਵੱਡਾ ਝਟਕਾ ਲੱਗਾ ਹੈ ਜੋ ਲੰਬੇ ਸਮੇਂ ਤੋਂ ਇਸ ਭਰਤੀ ਦੇ ਮੁਕੰਮਲ ਹੋਣ ਦੀ ਉਡੀਕ ਕਰ ਰਹੇ ਸਨ।

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends