FINANCIAL UPDATE: RBI ਨੇ Paytm ਪੇਮੈਂਟਸ ਬੈਂਕ ਦਾ ਲਾਇਸੈਂਸ ਕੀਤਾ ਰੱਦ, ਹੁਣ ਨਹੀਂ ਹੋਵੇਗਾ ਕੋਈ ਲੈਣ-ਦੇਣ

ਵੱਡੀ ਖ਼ਬਰ: RBI ਨੇ Paytm ਪੇਮੈਂਟਸ ਬੈਂਕ ਦਾ ਲਾਇਸੈਂਸ ਕੀਤਾ ਰੱਦ, ਹੁਣ ਨਹੀਂ ਹੋਵੇਗਾ ਕੋਈ ਲੈਣ-ਦੇਣ!
ਮਿਤੀ: 24 ਅਪ੍ਰੈਲ, 2026

ਮੁੰਬਈ: ਭਾਰਤੀ ਰਿਜ਼ਰਵ ਬੈਂਕ (RBI) ਨੇ ਅੱਜ ਇੱਕ ਬਹੁਤ ਵੱਡਾ ਫੈਸਲਾ ਲੈਂਦਿਆਂ Paytm Payments Bank Limited (PPBL) ਦਾ ਬੈਂਕਿੰਗ ਲਾਇਸੈਂਸ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਹੈ। 24 ਅਪ੍ਰੈਲ, 2026 ਨੂੰ ਕਾਰੋਬਾਰ ਦੀ ਸਮਾਪਤੀ ਤੋਂ ਬਾਅਦ ਇਹ ਬੈਂਕ ਹੁਣ ਬੈਂਕਿੰਗ ਸੇਵਾਵਾਂ ਪ੍ਰਦਾਨ ਨਹੀਂ ਕਰ ਸਕੇਗਾ।

ਮੁੱਖ ਕਾਰਨ: RBI ਅਨੁਸਾਰ ਬੈਂਕ ਦਾ ਕੰਮਕਾਜ ਜਮ੍ਹਾਂਕਰਤਾਵਾਂ ਦੇ ਹਿੱਤ ਵਿੱਚ ਨਹੀਂ ਸੀ ਅਤੇ ਪ੍ਰਬੰਧਨ ਵਿੱਚ ਕਈ ਤਰ੍ਹਾਂ ਦੀਆਂ ਗੰਭੀਰ ਕਮੀਆਂ ਪਾਈਆਂ ਗਈਆਂ ਸਨ।

RBI ਨੇ ਸਪੱਸ਼ਟ ਕੀਤਾ ਹੈ ਕਿ ਬੈਂਕ ਨੂੰ ਹੁਣ ਕੋਈ ਵੀ ਨਵਾਂ ਜਮ੍ਹਾ ਸਵੀਕਾਰ ਕਰਨ ਜਾਂ ਬੈਂਕਿੰਗ ਕਾਰੋਬਾਰ ਚਲਾਉਣ ਦੀ ਇਜਾਜ਼ਤ ਨਹੀਂ ਹੋਵੇਗੀ। ਹਾਲਾਂਕਿ, ਗਾਹਕਾਂ ਲਈ ਰਾਹਤ ਦੀ ਗੱਲ ਇਹ ਹੈ ਕਿ ਬੈਂਕ ਕੋਲ ਆਪਣੇ ਸਾਰੇ ਜਮ੍ਹਾਂਕਰਤਾਵਾਂ ਦੇ ਪੈਸੇ ਵਾਪਸ ਕਰਨ ਲਈ ਲੋੜੀਂਦੀ ਰਕਮ ਮੌਜੂਦ ਹੈ।

RBI ਨੇ ਇਹ ਕਦਮ ਕਿਉਂ ਚੁੱਕਿਆ?

  • ਬੈਂਕ ਦੇ ਕੰਮ ਕਰਨ ਦਾ ਤਰੀਕਾ ਜਮ੍ਹਾਂਕਰਤਾਵਾਂ ਲਈ ਨੁਕਸਾਨਦੇਹ ਪਾਇਆ ਗਿਆ।
  • ਬੈਂਕ ਪ੍ਰਬੰਧਨ ਦਾ ਵਤੀਰਾ ਜਨਤਕ ਹਿੱਤਾਂ ਦੇ ਵਿਰੁੱਧ ਸੀ।
  • ਬੈਂਕ ਨੂੰ ਜਾਰੀ ਕੀਤੇ ਗਏ ਲਾਇਸੈਂਸ ਦੀਆਂ ਸ਼ਰਤਾਂ ਦੀ ਪਾਲਣਾ ਨਹੀਂ ਕੀਤੀ ਗਈ।
  • ਬੈਂਕਿੰਗ ਰੈਗੂਲੇਸ਼ਨ ਐਕਟ, 1949 ਦੇ ਕਈ ਨਿਯਮਾਂ ਦੀ ਉਲੰਘਣਾ ਕੀਤੀ ਗਈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮਾਰਚ 2022 ਵਿੱਚ ਬੈਂਕ ਨੂੰ ਨਵੇਂ ਗਾਹਕ ਬਣਾਉਣ ਤੋਂ ਰੋਕਿਆ ਗਿਆ ਸੀ। ਹੁਣ ਅੰਤਿਮ ਫੈਸਲਾ ਲੈਂਦਿਆਂ RBI ਨੇ ਹਾਈ ਕੋਰਟ ਵਿੱਚ ਬੈਂਕ ਨੂੰ ਬੰਦ ਕਰਨ (Winding up) ਲਈ ਅਰਜ਼ੀ ਦੇਣ ਦਾ ਫੈਸਲਾ ਕੀਤਾ ਹੈ।

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends