Punjabi Master Cadre 2022 Question Paper Analysis: ਤਿਆਰੀ ਲਈ ਇੱਕ ਮੁਕੰਮਲ ਗਾਈਡ
ਜੇਕਰ ਤੁਸੀਂ Punjabi Master Cadre Recruitment ਦੀ ਤਿਆਰੀ ਕਰ ਰਹੇ ਹੋ, ਤਾਂ ਪਿਛਲੇ ਸਾਲਾਂ ਦੇ ਪ੍ਰਸ਼ਨ ਪੱਤਰਾਂ ਦਾ Deep Analysis ਕਰਨਾ ਤੁਹਾਡੀ ਸਫਲਤਾ ਲਈ ਸਭ ਤੋਂ ਮਹੱਤਵਪੂਰਨ ਕਦਮ ਹੈ। ਅੱਜ ਦੇ ਇਸ ਬਲੌਗ ਵਿੱਚ ਅਸੀਂ 21 ਅਗਸਤ 2022 ਨੂੰ ਹੋਏ ਪੇਪਰ ਦਾ ਪੂਰਾ ਨਿਚੋੜ ਪੇਸ਼ ਕਰਾਂਗੇ।
Exam Overview
ਸਾਲ 2022 ਦਾ ਇਹ ਪ੍ਰਸ਼ਨ ਪੱਤਰ Moderate to Difficult ਪੱਧਰ ਦਾ ਸੀ। ਇਸ ਵਿੱਚ ਸਿਰਫ਼ ਤੱਥ ਹੀ ਨਹੀਂ, ਸਗੋਂ ਉਮੀਦਵਾਰ ਦੀ ਸਾਹਿਤਕ ਸਮਝ ਅਤੇ Grammar ਦੀ ਡੂੰਘਾਈ ਨੂੰ ਵੀ ਪਰਖਿਆ ਗਿਆ।
Topic-wise Weightage & Analysis
1. Punjabi Grammar (ਵਿਆਕਰਨ)
ਇਸ ਸੈਕਸ਼ਨ ਵਿੱਚੋਂ ਲਗਭਗ 38 MCQs ਪੁੱਛੇ ਗਏ।
- Key Topics: ਧੁਨੀ ਵਿਗਿਆਨ (Phonology), ਉਪ-ਭਾਸ਼ਾਵਾਂ (Dialects), ਅਤੇ ਵਾਕ ਬਣਤਰ (Syntax)।
- Analysis: ਪੇਪਰ ਵਿੱਚ ਮਾਝੀ, ਮਲਵਈ ਅਤੇ ਦੁਆਬੀ ਦੇ ਖੇਤਰੀ ਅੰਤਰਾਂ ਬਾਰੇ ਕਾਫੀ Specific Questions ਸਨ।
2. Medieval Punjabi Literature (ਮੱਧਕਾਲੀ ਸਾਹਿਤ)
ਇਹ ਪੇਪਰ ਦਾ ਸਭ ਤੋਂ ਵੱਡਾ ਹਿੱਸਾ ਸੀ ਜਿਸ ਵਿੱਚੋਂ 36 ਪ੍ਰਸ਼ਨ ਆਏ।
- Gurmat Kavy: ਗੁਰੂ ਸਾਹਿਬਾਨਾਂ ਦੀ ਬਾਣੀ ਅਤੇ ਰਾਗਾਂ ਬਾਰੇ ਜਾਣਕਾਰੀ।
- Sufi & Kissa Kavy: ਬੁੱਲ੍ਹੇ ਸ਼ਾਹ, ਸ਼ਾਹ ਹੁਸੈਨ ਅਤੇ ਦਮੋਦਰ ਦੀ ਹੀਰ ਦੇ ਛੰਦਾਂ ਬਾਰੇ ਸਵਾਲ ਪ੍ਰਮੁੱਖ ਸਨ।
3. Modern Literature & Authors (ਆਧੁਨਿਕ ਸਾਹਿਤ)
ਲਗਭਗ 30 ਸਵਾਲ ਆਧੁਨਿਕ ਕਵਿਤਾ, ਨਾਵਲ ਅਤੇ ਨਾਟਕਾਂ ਵਿੱਚੋਂ ਸਨ।
- Famous Writers: ਨਾਨਕ ਸਿੰਘ, ਗੁਰਦਿਆਲ ਸਿੰਘ ਅਤੇ ਬਲਵੰਤ ਗਾਰਗੀ ਦੀਆਂ ਰਚਨਾਵਾਂ।
- Awards: ਇਸ ਵਾਰ Sahitya Akademi Awards ਅਤੇ Jnanpith Award ਜੇਤੂ ਪੁਸਤਕਾਂ 'ਤੇ ਖਾਸ ਫੋਕਸ ਰਿਹਾ।
4. Culture and Folklore (ਸਭਿਆਚਾਰ ਤੇ ਲੋਕਧਾਰਾ)
ਪੰਜਾਬੀ ਵਿਰਸੇ ਨਾਲ ਜੁੜੇ 15 ਸਵਾਲ ਇਸ ਭਾਗ ਵਿੱਚੋਂ ਸਨ।
- Fairs & Festivals: ਛਪਾਰ ਦਾ ਮੇਲਾ, ਜਰਗ ਦਾ ਮੇਲਾ ਅਤੇ ਪੰਜਾਬੀ ਲੋਕ ਨਾਚ।
Preparation Strategy ਲਈ Tips
- Deep Study of Textbooks: ਲੇਖਕਾਂ ਦੇ ਪ੍ਰਕਾਸ਼ਤ ਸਾਲਾਂ ਅਤੇ ਮੂਲ ਰਚਨਾਵਾਂ ਨੂੰ ਯਾਦ ਕਰੋ।
- Focus on Dialects: ਖੇਤਰੀ ਬੋਲੀ (Standard vs Regional) ਦੇ ਫਰਕ ਨੂੰ ਸਮਝੋ।
- Solve Previous Year Papers: ਪੁਰਾਣੇ ਪੇਪਰ ਹੱਲ ਕਰਨ ਨਾਲ ਤੁਹਾਡਾ Time Management ਬਿਹਤਰ ਹੋਵੇਗਾ।
Conclusion: Punjabi Master Cadre 2022 ਦਾ ਪੇਪਰ ਸਾਨੂੰ ਦੱਸਦਾ ਹੈ ਕਿ ਹੁਣ ਸਿਰਫ਼ ਰੱਟਾ ਮਾਰਨ ਨਾਲ ਕੰਮ ਨਹੀਂ ਚੱਲੇਗਾ। ਤੁਹਾਨੂੰ Conceptual Clarity ਦੀ ਲੋੜ ਹੈ।
1. ‘ਪਰੀ ਕਹਾਣੀ' ਵਿਚ 'ਪਰੀ' ਸ਼ਬਦ ਕਿਹੜੀ ਭਾਸ਼ਾ ਦਾ ਹੈ ?
(a) ਅੰਗਰੇਜ਼ੀ
(b) ਹਿੰਦੀ
(c) ਉਰਦੂ
(d) ਫ਼ਾਰਸੀ
2. ‘ਮੇਰਾ ਮੁਰਸ਼ਦ ਸ਼ਾਹ ਇਨਾਇਤ ਉਹ ਲੰਘਾਏ ਪਾਰ’ ਕਿਹੜੇ ਕਵੀ ਦੀਆਂ ਸਤਰਾਂ ਹਨ?
(a) ਸ਼ੇਖ ਫ਼ਰੀਦ
(b) ਸ਼ਾਹ ਹੁਸੈਨ
(c) ਵਜੀਦ
(d) ਬੁੱਲ੍ਹੇ ਸ਼ਾਹ
3. ਵਾਰਤਕਕਾਰ ਬਿਹਾਰੀ ਲਾਲ ਪੁਰੀ ਦਾ ਜਨਮ ਕਿਹੜੇ ਜ਼ਿਲ੍ਹੇ ਵਿਚ ਹੋਇਆ ?
(a) ਗੁਰਦਾਸਪੁਰ
(b) ਅੰਮ੍ਰਿਤਸਰ
(c) ਰੋਪੜ
(d) ਲੁਧਿਆਣਾ
4. ‘ਬਾਗੀ ਦੀ ਧੀ' ਕਹਾਣੀ ਕਿਸ ਦੀ ਲਿਖੀ ਹੋਈ ਹੈ ?
(a) ਦਲੀਪ ਕੌਰ ਟਿਵਾਣਾ
(b) ਅਜੀਤ ਕੌਰ
(c) ਗੁਰਮੁਖ ਸਿੰਘ ਮੁਸਾਫਿਰ
(d) ਸੁਜਾਨ ਸਿੰਘ
5. 'ਦੁਰਗਾ ਪ੍ਰਬੋਧ' ਪੁਸਤਕ ਕਿਸ ਦੀ ਲਿਖੀ ਹੋਈ ਹੈ ?
(a) ਗਿਆਨੀ ਗਿਆਨ ਸਿੰਘ
(b) ਪੰਡਿਤ ਤਾਰਾ ਸਿੰਘ ਨਰੋਤਮ
(c) ਗਿਆਨੀ ਗੁਰਦਿੱਤ ਸਿੰਘ
(d) ਗਿਆਨੀ ਦਿੱਤ ਸਿੰਘ
6. ਦਮੋਦਰ ਨੇ ਹੀਰ ਦਾ ਕਿੱਸਾ ਕਿਹੜੇ ਛੰਦ ਵਿਚ ਲਿਖਿਆ ਹੈ?
(a) ਬੈਂਤ
(b) ਦਵੱਈਆ
(c) ਸੋਰਠਾ
(d) ਕੋਰੜਾ
7. ‘ਛਪਾਰ ਦਾ ਮੇਲਾ’ ਕਿੱਥੇ ਲੱਗਦਾ ਹੈ?
(a) ਜਿਲ੍ਹਾ ਨਵਾਂਸ਼ਹਿਰ
(b) ਜਿਲ੍ਹਾ ਰੋਪੜ
(c) ਜਿਲ੍ਹਾ ਫ਼ਿਰੋਜਪੁਰ
(d) ਜਿਲ੍ਹਾ ਲੁਧਿਆਣਾ
8. ‘ਨਾਦਰ ਸ਼ਾਹ ਦੀ ਵਾਰ’ ਕਿਸ ਕਾਲ ਦੀ ਰਚਨਾ ਹੈ ?
(a) ਨਾਨਕ ਕਾਲ
(b) ਉੱਤਰ ਨਾਨਕ ਕਾਲ
(c) ਆਧੁਨਿਕ ਕਾਲ
(d) ਪੂਰਵ ਨਾਨਕ ਕਾਲ
9. ‘ਨਉਬਤਿ ਵਜੀ ਸੁਬਹ ਸਿਉ ਚਲਣ ਕਾ ਕਰਿ ਸਾਜ' ਸ਼ੇਖ ਫ਼ਰੀਦ ਜੀ ਨੇ ਇਸ ਸ਼ਲੋਕ ਵਿਚ ਜੀਵਨ ਦੇ ਕਿਹੜੇ ਪੱਖ ਨੂੰ ਦਰਸਾਇਆ ਹੈ?
(a) ਖ਼ੁਸ਼ੀ ਤੇ ਹੁਲਾਸ
(b) ਜੀਵਨ ਦੀ ਪਕਿਆਈ
(c) ਨਾਸ਼ਮਾਨਤਾ ਤੇ ਛਿਣਭੰਗੁਰਤਾ
(d) ਨੇਕੀ ਤੇ ਬਦੀ
10. ‘ਪਤਝੜ ਦੀ ਪਾਜ਼ੇਬ' ਤੇ ‘ਸੁਰਜ਼ਮੀਨ’ ਕਿਹੜੇ ਕਵੀ ਦੀਆਂ ਰਚਨਾਵਾਂ ਹਨ?
(a) ਜਗਤਾਰ
(b) ਜਸਵਿੰਦਰ
(c) ਸੁਰਜੀਤ ਪਾਤਰ
(d) ਸੁਖਵਿੰਦਰ ਅੰਮ੍ਰਿਤ
11. ਵਾਰਤਕਕਾਰ ਗੁਰਬਖ਼ਸ਼ ਸਿੰਘ ਪ੍ਰੀਤਲੜੀ ਨੇ ਆਪਣੀ ਸਵੈ-ਜੀਵਨੀ ਨੂੰ ਕਿੰਨੇ ਭਾਗਾਂ ਵਿਚ ਲਿਖਿਆ ਹੈ ?
(a) ਦੋ
(b) ਤਿੰਨ
(c) ਚਾਰ
(d) ਪੰਜ
12. ਬਲਵੰਤ ਗਾਰਗੀ ਨੂੰ ਕਿਸ ਪੁਸਤਕ ਲਈ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ?
(a) ਰੰਗਮੰਚ
(b) ਕਣਕ ਦੀ ਬੱਲੀ
(c) ਲੋਹਾ ਕੁੱਟ
(d) ਧੂਣੀ ਦੀ ਅੱਗ
13. ਬਾਵਾ ਬਲਵੰਤ ਦੇ ਕਿਹੜੇ ਕਾਵਿ ਸੰਗ੍ਰਹਿ ਹਨ ?
(a) ਮਟਕ ਹੁਲਾਰੇ, ਕੰਬਦੀ ਕਲਾਈ
(b) ਨਵਾਂ ਜਹਾਨ, ਚੰਦਨਵਾੜੀ
(c) ਅਮਰ ਗੀਤ, ਜਵਾਲਾਮੁਖੀ
(d) ਸ਼ੀਸ਼ੇ ਦਾ ਜੰਗਲ, ਲਹੂ ਦੇ ਨਕਸ਼
14. ਜਸਵੰਤ ਸਿੰਘ ਕੰਵਲ ਰਚਿਤ ਨਾਵਲ 'ਲਹੂ ਦੀ ਲੋਅ' ਕਿਸ ਲਹਿਰ ਨਾਲ ਸੰਬੰਧਤ ਹੈ ?
(a) ਸਿੰਘ ਸਭਾ ਲਹਿਰ
(b) ਆਰੀਆ ਸਮਾਜ ਲਹਿਰ
(c) ਨਕਸਲਬਾੜੀ ਲਹਿਰ
(d) ਈਸਾਈ ਮਿਸ਼ਨਰੀਆਂ
15. ਨਾਵਲਕਾਰ ਨਾਨਕ ਸਿੰਘ ਨੂੰ ਕਿਹੜੇ ਨਾਵਲ ਲਈ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ?
(a) ਮੰਝਧਾਰ
(b) ਇੱਕ ਮਿਆਨ ਦੋ ਤਲਵਾਰਾਂ
(c) ਅੱਗ ਦੀ ਖੇਡ
(d) ਚਿੱਟਾ ਲਹੂ
16. ਪੀਲੂ ਨੇ ਆਪਣੇ ਕਿੱਸੇ ‘ਮਿਰਜ਼ਾ ਸਹਿਬਾਂ’ ਦੀ ਰਚਨਾ ਕਿਸ ਕਾਵਿ ਰੂਪ ਵਿਚ ਕੀਤੀ ਹੈ ?
(a) ਬੈਂਤ
(b) ਸੀਹਰਫ਼ੀ
(c) ਸੱਦ
(d) ਵਾਰ
17. 'ਮਨ ਦੀਆਂ ਮਨ ਵਿਚ' ਇਕਾਂਗੀ ਕਿਸ ਦਾ ਲਿਖਿਆ ਹੋਇਆ ਹੈ ?
(a) ਈਸ਼ਵਰ ਚੰਦਰ ਨੰਦਾ
(b) ਹਰਚਰਨ ਸਿੰਘ
(c) ਸੰਤ ਸਿੰਘ ਸੇਖੋਂ
(d) ਬਲਵੰਤ ਗਾਰਗੀ
18. ਗੁਰੂ ਗੋਬਿੰਦ ਸਿੰਘ ਜੀ ਨੇ 'ਜ਼ਫ਼ਰਨਾਮਾ’ ਕਿਹੜੀ ਭਾਸ਼ਾ ਵਿਚ ਲਿਖਿਆ ਹੈ ?
(a) ਪੰਜਾਬੀ
(b) ਫ਼ਾਰਸੀ
(c) ਉਰਦੂ
(d) ਬੰਗਾਲੀ
19. ਕਹਾਣੀਕਾਰ ਮੋਹਨ ਭੰਡਾਰੀ ਦਾ ਜਨਮ ਕਦੋਂ ਹੋਇਆ ?
(a) 1942
(b) 1937
(c) 1938
(d) 1940
20. ‘ਜਰਗ ਦੇ ਮੇਲੇ' ਦੌਰਾਨ ਕਿਸ ਦੀ ਪੂਜਾ ਕੀਤੀ ਜਾਂਦੀ ਹੈ ?
(a) ਸੀਤਲਾ ਮਾਤਾ
(b) ਗੁੱਗਾ ਪੀਰ
(c) ਖੁਆਜਾ ਪੀਰ
(d) ਪੀਰ ਸ਼ੇਖ ਅਲੀ
21. 'ਵਾਰਿਸ ਸ਼ਾਹ ਨਾ ਮੁੜਾਂ ਰੰਝੇਟੜੇ ਤੋਂ, ਭਾਵੇਂ ਬਾਪ ਦੇ ਬਾਪ ਦਾ ਬਾਪ ਆਵੇ' ਇਹਨਾਂ ਸਤਰਾਂ ਵਿਚ ਹੀਰ ਕਿਸ ਨੂੰ ਸੰਬੋਧਨ ਕਰਦੀ ਹੈ ?
(a) ਸਮਾਜ ਨੂੰ
(b) ਪਰਿਵਾਰ ਨੂੰ
(c) ਭਰਾਵਾਂ ਨੂੰ
(d) ਦਾਦੇ ਪੜਦਾਦੇ ਤੇ ਚਾਚੇ ਤਾਇਆਂ ਨੂੰ
22. ਪੰ. ਸ਼ਰਧਾ ਰਾਮ ਫਿਲੌਰੀ ਦੀ ਪੁਸਤਕ ‘ਸਿੱਖਾਂ ਦੇ ਰਾਜ ਦੀ ਵਿਥਿਆ' ਕਿੰਨੇ ਭਾਗਾਂ ਵਿਚ ਵੰਡੀ ਹੋਈ ਹੈ ?
(a) ਚਾਰ
(b) ਪੰਜ
(c) ਤਿੰਨ
(d) ਦੋ
23. ‘ਨਾਟਕ' ਸਾਹਿਤ ਰੂਪ ਵਿਚ ਬਾਕੀ ਸਾਹਿਤ ਰੂਪਾਂ ਨਾਲੋਂ ਕੀ ਅੰਤਰ ਹੈ ?
(a) ਪਾਤਰ
(b) ਨਾਇਕ
(c) ਗੋਂਦ
(d) ਰੰਗਮੰਚ
24. ਕੁਲਵੰਤ ਸਿੰਘ ਵਿਰਕ ਨੂੰ 'ਨਵੇਂ ਲੋਕ’ਪੁਸਤਕ ਲਈ ਭਾਰਤੀ ਸਾਹਿਤ ਅਕਾਦਮੀ ਦਾ ਐਵਾਰਡ ਕਦੋਂ ਮਿਲਿਆ ?
(a) 1965
(b) 1968
(c) 1963
(d) 1975
25. ਨਾਵਲਕਾਰ ਗੁਰਦਿਆਲ ਸਿੰਘ ਨੂੰ ਕਿਹੜੇ ਨਾਵਲ ਲਈ ਗਿਆਨ ਪੀਠ ਪੁਰਸਕਾਰ ਮਿਲਿਆ ?
(a) ਅੱਧ ਚਾਨਣੀ ਰਾਤ
(b) ਪਰਸਾ
(c) ਮੜ੍ਹੀ ਦਾ ਦੀਵਾ
(d) ਅਣਹੋਏ
26. ਸ਼ਾਹ ਹੁਸੈਨ ਦਾ ਪੂਰਾ ਨਾਂ ਕੀ ਸੀ ?
(a) ਮਾਧੋ ਲਾਲ ਹੁਸੈਨ
(b) ਮਾਧੋ ਸ਼ਾਹ ਹੁਸੈਨ
(c) ਮਾਧੋ ਚੰਦ ਹੁਸੈਨ
(d) ਮਾਧੋ ਦਾਸ ਹੁਸੈਨ
27. ਕਿਹੜੇ ਬਾਣੀਕਾਰ ਦੀ ਰਚਨਾ ਨੂੰ ‘ਗੁਰਬਾਣੀ ਦੀ ਕੁੰਜੀ’ ਕਿਹਾ ਜਾਂਦਾ ਹੈ?
(a) ਗੁਰੂ ਅਮਰਦਾਸ
(b) ਭਾਈ ਗੁਰਦਾਸ
(c) ਗੁਰੂ ਨਾਨਕ ਦੇਵ ਜੀ
(d) ਸ਼ੇਖ ਫ਼ਰੀਦ
28. ਗਿਆਨੀ ਗੁਰਦਿੱਤ ਸਿੰਘ ਦੀ ਪੁਸਤਕ ‘ਮੇਰਾ ਪਿੰਡ’ ਕਿਹੜੀ ਗੱਲ ਦੀ ਮਿਸਾਲ ਹੈ ?
(a) ਪੰਜਾਬੀ ਧਰਮਾਂ ਦੀ
(b) ਪੰਜਾਬੀ ਅਖਾਣਾਂ ਦੀ
(c) ਪੰਜਾਬੀ ਸਭਿਆਚਾਰ ਦੀ
(d) ਪੰਜਾਬੀ ਬੁਝਾਰਤਾਂ ਦੀ
29. ਹਾਫਿਜ਼ ਬਰਖੁਰਦਾਰ ਨੇ ਸਭ ਤੋਂ ਪਹਿਲਾਂ ਕਿਹੜਾ ਕਿੱਸਾ ਲਿਖਿਆ ?
(a) ਹੀਰ ਰਾਂਝਾ
(b) ਮਿਰਜ਼ਾ ਸਾਹਿਬਾਂ
(c) ਸੱਸੀ ਪੰਨੂ
(d) ਯੂਸਫ਼ ਜ਼ੁਲੈਖਾਂ
30. 'ਘੁਪ' ਸਾਜ਼ ਕਿਸ ਨਾਲ ਵਜਾਇਆ ਜਾਂਦਾ ਹੈ ?
(a) ਗਜ਼
(b) ਚਿਮਟਾ
(c) ਹੱਥ
(d) ਡੰਡੀ
31. 'ਜੈਤਸਰੀ ਦੀ ਵਾਰ' ਕਿਹੜੇ ਗੁਰੂ ਕਵੀ ਦੀ ਰਚਨਾ ਹੈ ?
(a) ਗੁਰੂ ਨਾਨਕ ਦੇਵ ਜੀ
(b) ਗੁਰੂ ਅਮਰਦਾਸ ਜੀ
(c) ਗੁਰੂ ਅਰਜਨ ਦੇਵ ਜੀ
(d) ਭਾਈ ਗੁਰਦਾਸ
32. ਕਹਾਣੀਕਾਰ ਵਰਿਆਮ ਸੰਧੂ ਨੂੰ ਕਿਹੜੇ ਕਹਾਣੀ ਸੰਗ੍ਰਹਿ ਲਈ ਭਾਰਤੀ ਸਾਹਿਤ ਅਕਾਦਮੀ ਦਾ ਇਨਾਮ ਪ੍ਰਾਪਤ ਹੋਇਆ ?
(a) ਚੌਥੀ ਕੂਟ
(b) ਭੱਜੀਆਂ ਬਾਹੀਂ
(c) ਲੋਹੇ ਦੇ ਹੱਥ
(d) ਅੰਗ-ਸੰਗ
33. ਨਾਟਕਕਾਰ ਚਰਨਦਾਸ ਸਿੱਧੂ ਨੇ ਆਪਣੀਆਂ ਨਾਟ ਸਰਗਰਮੀਆਂ ਦਾ ਕੇਂਦਰ ਕਿਸ ਨੂੰ ਬਣਾਇਆ ?
(a) ਪੰਜਾਬੀ ਥੀਏਟਰ
(b) ਇਪਟਾ
(c) ਪੰਜਾਬ ਆਰਟ ਥੀਏਟਰ
(d) ਕਾਲਜੀਏਟ ਡਰਾਮਾ ਸੁਸਾਇਟੀ
34. 'ਮਾਹੀਆ ਤੇ ਬਾਲੋ' ਕੀ ਹੈ ?
(a) ਨਿਰੋਲ ਸੰਬਾਦਕੀ ਗੀਤ ਰੂਪ
(b) ਨਿਰੋਲ ਨਾਟਕੀ ਪਾਤਰਾਂ ਦਾ ਰੂਪ
(c) ਨਿਰੋਲ ਨਾਟਕੀ ਗੀਤਨੁਮਾ ਟੋਟਕਾ
(d) ਖ਼ੁਸੀ ਵਿਚ ਗਾਉਂਦੀਆਂ ਕੁੜੀਆਂ ਦਾ ਗੀਤ
35. 'ਆਨੰਦ ਭਇਆ ਮੇਰੀ ਮਾਇ, ਸਤਿਗੁਰੂ ਮੈ ਪਾਇਆ’ ਗੁਰੂ ਅਮਰਦਾਸ ਜੀ ਦੇ ਇਸ ਸ਼ਬਦ ਵਿਚ ਕਿਹੜੀ ਸੁਰ ਪ੍ਰਧਾਨ ਹੈ?
(a) ਉੱਚੀ ਸੁਰ
(b) ਸੰਬੋਧਨੀ ਸੁਰ
(c) ਨੀਵੀਂ ਸੁਰ
(d) ਮੱਧਮ ਸੁਰ
36. ਸ਼ੇਖ ਫ਼ਰੀਦ ਜੀ ਨੇ ਕੁਲ ਕਿੰਨੇ ਸ਼ਬਦ ਤੇ ਸ਼ਲੋਕ ਲਿਖੇ?
(a) 110 ਸ਼ਲੋਕ ਤੇ 2 ਸ਼ਬਦ
(b) 112 ਸ਼ਲੋਕ ਤੇ ਇਕ ਸ਼ਬਦ
(c) 111 ਸ਼ਲੋਕ ਤੇ ਤਿੰਨ ਸ਼ਬਦ
(d) 112 ਸ਼ਲੋਕ ਤੇ 4 ਸ਼ਬਦ
37. ਪੰਜਾਬੀ ਕਵੀ ਜਸਵੰਤ ਦੀਦ ਨੂੰ ਕਿਹੜੀ ਪੁਸਤਕ ਲਈ ਸਾਹਿਤ ਅਕਾਦਮੀ ਪੁਰਸਕਾਰ ਪ੍ਰਾਪਤ ਹੋਇਆ ?
(a) ਅੱਖਾਂ ਵਾਲੀਆਂ ਪੈੜਾਂ
(b) ਕਮੰਡਲ
(c) ਬਿਰਹੜਾ
(d) ਅਲਫ਼ ਦੁਪਹਿਰ
38. ਈਸ਼ਵਰ ਚੰਦਰ ਨੰਦਾ ਨੇ ਸਭ ਤੋਂ ਪਹਿਲਾ ਇਕਾਂਗੀ ਕਿਹੜਾ ਤੇ ਕਦੋਂ ਲਿਖਿਆ ?
(a) ਬੇਬੇ ਰਾਮ ਭਜਨੀ 1913
(b) ਮਾਂ ਦਾ ਡਿਪਟੀ 1914
(c) ਸੁਹਾਗ 1913
(d) ਬੇਈਮਾਨ 1912
39. ਕਾਦਰਯਾਰ ਰਚਿਤ 'ਪੂਰਨ ਭਗਤ' ਵਿਚ 'ਸੱਚ ਆਖ ਬੇਟਾ ਕਿਥੋਂ ਆਇਆ ਹੈਂ' ਸਤਰਾਂ ਕਿਸ ਦਾ ਬਿਆਨ ਕਰਦੀਆਂ ਹਨ ?
(a) ਦੇਸ਼ ਪਿਆਰ ਦਾ
(b) ਵਾਤਸਲ ਪਿਆਰ ਦਾ
(c) ਮਤਰੇਏ ਪਿਆਰ ਦਾ
(d) ਭਰਾਵਾਂ ਦੇ ਪਿਆਰ ਦਾ
40. ‘ਬੁਝਾਰਤ' ਤੋਂ ਕੀ ਭਾਵ ਹੈ ?
(a) ਗੁੰਝਲ ਜਾਂ ਅੜਾਉਣੀ
(b) ਲੋਕ ਕਥਾਵਾਂ
(c) ਆਂਚਲਿਕਤਾ ਦੇ ਅੰਸ਼
(d) ਜੀਵਨ ਦਾ ਸੱਚ
41. ਹੇਠ ਲਿਖੀਆਂ ਪੁਸਤਕਾਂ ਵਿਚੋਂ ਡਾ. ਬਲਬੀਰ ਸਿੰਘ ਦੀ ਵਾਰਤਕ ਪੁਸਤਕ ਕਿਹੜੀ ਹੈ ?
(a) ਪੁੰਦਰੀਕ
(b) ਸਿੱਖੀ ਤੇ ਸਿੱਖਿਆ
(c) ਲੰਮੀ ਨਦਰ
(d) ਆਤਮ ਸੁਧਾਰ
42. ਡਾ. ਮਹਿੰਦਰ ਸਿੰਘ ਰੰਧਾਵਾ ਨੇ ਆਪਣੇ ਜੀਵਨ ਦਾ ਹਾਲ ਕਿਸ ਪੁਸਤਕ ਵਿਚ ਲਿਖਿਆ ਹੈ ?
(a) ਮੇਰੀ ਦੁਨੀਆ
(b) ਆਪ ਬੀਤੀ
(c) ਮੇਰਾ ਨਾਨਕਾ ਪਿੰਡ
(d) ਖ਼ਾਨਾਬਦੋਸ਼
43. ‘ਛੇ ਘਰ' ਇਕਾਂਗੀ ਸੰਗ੍ਰਹਿ ਕਿਸ ਦਾ ਲਿਖਿਆ ਹੋਇਆ ਹੈ ?
(a) ਸੰਤ ਸਿੰਘ ਸੇਖੋਂ
(b) ਬਲਵੰਤ ਗਾਰਗੀ
(c) ਈਸ਼ਵਰ ਚੰਦਰ ਨੰਦਾ
(d) ਕਪੂਰ ਸਿੰਘ ਘੁੰਮਣ
44. ਪਾਸ਼ ਕਿਹੜੀ ਕਾਵਿ ਪ੍ਰਵਿਰਤੀ ਦਾ ਕਵੀ ਹੈ ?
(a) ਰੋਮਾਂਟਿਕ
(b) ਪ੍ਰਯੋਗਵਾਦੀ
(c) ਧਾਰਮਿਕ
(d) ਜੂਝਾਰਵਾਦੀ
45. ਕਹਾਣੀਕਾਰ ਨਾਨਕ ਸਿੰਘ ਦੀ ਪਹਿਲੀ ਕਹਾਣੀ ‘ਰਾਖੀ’ ਕਦੋਂ ਛਪੀ ?
(a) 1926
(b) 1928
(c) 1930
(d) 1927
46. ‘ਸੰਮੀ’ ਲੋਕ ਨਾਚ ਕਿਸ ਇਲਾਕੇ ਨਾਲ ਸੰਬੰਧਤ ਹੈ ?
(a) ਸਾਂਦਲ ਬਾਰ
(b) ਪੋਠੋਹਾਰ
(c) ਕਸ਼ਮੀਰ
(d) ਮਾਲਵੇ
47. ‘ਕਿੱਸਾ' ਸ਼ਬਦ ਕਿਹੜੀ ਭਾਸ਼ਾ ਦਾ ਹੈ ?
(a) ਉਰਦੂ
(b) ਅਰਬੀ
(c) ਲਾਤੀਨੀ
(d) ਰੋਮਨ
48. ਸ਼ਾਹ ਮੁਹੰਮਦ ਰਚਿਤ 'ਜੰਗਨਾਮਾ ਸਿੰਘਾਂ ਤੇ ਫਰੰਗੀਆਂ’ ਕਿਸ ਤਰ੍ਹਾਂ ਦੀ ਰਚਨਾ ਹੈ ?
(a) ਅਧਿਆਤਮਕ
(b) ਰਾਜਨੀਤਕ
(c) ਇਤਿਹਾਸਕ
(d) ਸਮਾਜਿਕ
49. ਨਿਰੰਜਨ ਤਸਨੀਮ ਦਾ ਨਾਵਲ 'ਗੁਆਚੇ ਅਰਥ' ਕਿਹੜੀ ਸਮੱਸਿਆ ਨਾਲ ਸੰਬੰਧਤ ਹੈ ?
(a) ਆਦਿ ਵਾਸੀਆਂ ਨਾਲ
(b) ਪੰਜਾਬ ਸਮੱਸਿਆ
(c) ਨਕਸਲਬਾੜੀ ਸਮੱਸਿਆ
(d) ਬੰਗਾਲ ਸਮੱਸਿਆ
50. ‘ਬਾਸਮਤੀ ਦੀ ਮਹਿਕ' ਕਹਾਣੀ ਸੰਗ੍ਰਹਿ ਕਿਸ ਦਾ ਲਿਖਿਆ ਹੋਇਆ ਹੈ ?
(a) ਨਾਨਕ ਸਿੰਘ
(b) ਨੌਰੰਗ ਸਿੰਘ
(c) ਕੁਲਵੰਤ ਸਿੰਘ ਵਿਰਕ
(d) ਨਵਤੇਜ ਸਿੰਘ
51. ਦਲੀਪ ਕੌਰ ਟਿਵਾਣਾ ਦੀ ਸਵੈ-ਜੀਵਨੀ ਦਾ ਨਾਂ ਕੀ ਹੈ ?
(a) ਆਪ ਬੀਤੀ ਜੱਗ ਬੀਤੀ
(b) ਰਸੀਦੀ ਟਿਕਟ
(c) ਨੰਗੇ ਪੈਰਾਂ ਦਾ ਸਫ਼ਰ
(d) ਮੇਰੀ ਦੁਨੀਆ
52. ‘ਨੀਤੀ ਕਥਾਵਾਂ' ਕਿਹੜੇ ਅੰਗਰੇਜ਼ੀ ਸ਼ਬਦ ਦਾ ਪੰਜਾਬੀ ਰੂਪ ਹੈ?
(a) ਮਿੱਥ
(b) ਫੇਬਲ
(c) ਲਿਜਿੰਡ
(d) ਫੋਕ ਬੈਲਡ
53. ਸ਼ਲੋਕ ਕੀ ਹੈ ?
(a) ਕਾਵਿ ਸ਼ੈਲੀ
(b) ਕਾਵਿ ਅਲੰਕਾਰ
(c) ਕਾਵਿ ਰੂਪ
(d) ਕਾਵਿ ਰਸ
54. ਸ਼ਾਹ ਹੁਸੈਨ ਦੀ ਪੰਜਾਬੀ ਰਚਨਾ ਦਾ ਮੂਲ ਰੂਪ ਕੀ ਹੈ?
(a) ਸ਼ਲੋਕ
(b) ਕਾਫ਼ੀਆਂ
(c) ਸ਼ਬਦ
(d) ਸੀਹਰਫ਼ੀ
55. ‘ਉਹ ਘੱਟੇ ਦੀ ਪਿੰਡੇ ਤੇ, ਮਲਦਾ ਵਿਭੂਤੀ, ਉਹ ਖਾਂਦਾ ਏ ਅੱਧੀ ਤੇ, ਵੰਡਦਾ ਸਬੂਤੀ’ ਉਪਰੋਕਤ ਸਤਰਾਂ ਕਿਹੜੇ ਕਵੀ ਦੀਆਂ ਹਨ ?
(a) ਭਾਈ ਵੀਰ ਸਿੰਘ
(b) ਪ੍ਰੋ. ਪੂਰਨ ਸਿੰਘ
(c) ਵਿਧਾਤਾ ਸਿੰਘ ਤੀਰ
(d) ਜਗਤਾਰ
56. 'ਬੂਹੇ ਬਾਰੀਆਂ' ਕਿਸ ਲੇਖਕ ਦੀ ਲਿਖੀ ਹੋਈ ਹੈ ?
(a) ਬਲਰਾਜ ਸਾਹਨੀ
(b) ਡਾ. ਟੀ.ਆਰ. ਸ਼ਰਮਾ
(c) ਡਾ. ਨਰਿੰਦਰ ਸਿੰਘ ਕਪੂਰ
(d) ਗੁਰਬਖ਼ਸ਼ ਸਿੰਘ
57. ਬਲਵੰਤ ਗਾਰਗੀ ਦਾ ਇਕਾਂਗੀ ਸੰਗ੍ਰਹਿ ‘ਪੱਤਣ ਦੀ ਬੇੜੀ’ ਕਦੋਂ ਪ੍ਰਕਾਸ਼ਤ ਹੋਈ ਹੈ ?
(a) 1976
(b) 1973
(c) 1972
(d) 1975
58. ਈਸ਼ਵਰ ਚੰਦਰ ਨੰਦਾ ਦਾ ਨਾਟਕ 'ਸ਼ੁੱਭਦਰਾ' ਦਾ ਵਿਸ਼ਾ ਕਿਸ ਸਮੱਸਿਆ ਨਾਲ ਸੰਬੰਧਤ ਹੈ ?
(a) ਬਾਲ ਵਿਆਹ
(b) ਅਨਜੋੜ ਵਿਆਹ
(c) ਵਿਧਵਾ ਵਿਆਹ
(d) ਪ੍ਰੇਮ ਵਿਆਹ
59. ਗੁਰੂ ਅਰਜਨ ਦੇਵ ਜੀ ਦੀ ਰਚਨਾ ‘ਬਾਵਨ ਅੱਖਰੀ' ਕਿਹੜੀ ਲਿਪੀ ਦੇ ਅੱਖਰਾਂ ਨੂੰ ਆਧਾਰ ਬਣਾ ਕੇ ਲਿਖੀ ਗਈ ?
(a) ਫ਼ਾਰਸੀ ਲਿਪੀ
(b) ਰੋਮਨ ਲਿਪੀ
(c) ਦੇਵਨਾਗਰੀ ਲਿਪੀ
(d) ਗੁਰਮੁਖੀ ਲਿਪੀ
60. ਗੁਰੂ ਨਾਨਕ ਦੇਵ ਜੀ ਨੇ ਕੁਲ ਕਿੰਨੀਆਂ ਵਾਰਾਂ ਰਚੀਆਂ ਹਨ?
(a) ਚਾਰ
(b) ਛੇ
(c) ਪੰਜ
(d) ਤਿੰਨ
61. 'ਚੰਡੀ ਦੀ ਵਾਰ' ਦੀ ਕਥਾ ਕਿਸ ਪੁਰਾਣ ਵਿਚ ਮਿਲਦੀ ਹੈ ?
(a) ਮਾਰਕੰਡਾ ਪੁਰਾਣ
(b) ਵਿਸ਼ਨੂੰ ਪੁਰਾਣ
(c) ਭਾਗਵਤ ਪੁਰਾਣ
(d) ਗਰੁੜ ਪੁਰਾਣ
62. ਵਾਕ ਵਿਚ ਦੋ ਬਿੰਦੀ ਡੈਸ (:- ) ਦੀ ਵਰਤੋਂ ਕਦੋਂ ਕੀਤੀ ਜਾਂਦੀ ਹੈ?
(a) ਕਾਮੇ ਦੀ ਠੀਕ ਵਰਤੋਂ ਲਈ
(b) ਵੇਰਵਾ ਦੇਣ ਲਈ
(c) ਉਪਵਾਕਾਂ ਨੂੰ ਜੋੜਨ ਲਈ
(d) ਕਹੇ ਹੋਏ ਸ਼ਬਦਾਂ ਲਈ
63. ‘ਦੁਆਬੀ’ ਭਾਸ਼ਾ ਦਾ ਇਲਾਕਾ ਕਿਹੜੇ ਦੋ ਦਰਿਆਵਾਂ ਦਾ ਇਲਾਕਾ ਹੈ?
(a) ਝਨਾਂ ਤੇ ਬਿਆਸ
(b) ਸਤਲੁਜ ਤੇ ਬਿਆਸ
(c) ਰਾਵੀ ਤੇ ਬਿਆਸ
(d) ਸਤਲੁਜ ਤੇ ਰਾਵੀ
64. ਵਰਤਮਾਨ ਵਿਚ ਪੰਜਾਬੀ ਵਰਨਮਾਲਾ ਵਿਚ ਫ਼ਾਰਸੀ ਦੀਆਂ ਧੁਨੀਆਂ ਨੂੰ ਮਿਲਾ ਕੇ ਕੁਲ ਕਿੰਨੇ ਅੱਖਰ ਹਨ?
(a) 35
(b) 40
(c) 36
(d) 41
65. ‘ਅੱਧਕ' ਦੀ ਵਰਤੋਂ ਕਿੱਥੇ ਕੀਤੀ ਜਾਂਦੀ ਹੈ ?
(a) ਨਾਸਿਕੀ ਅੱਖਰਾਂ ਨਾਲ
(b) ਬਲ ਅਤੇ ਦੁੱਤ ਅੱਖਰਾਂ ਨਾਲ
(c) ਟਿੱਪੀ ਨਾਲ
(d) ਬਿਹਾਰੀ ਨਾਲ
66. ‘ਕਾਲ’ ਤੋਂ ਕੀ ਭਾਵ ਹੈ ?
(a) ਕਿਰਿਆ ਦਾ ਸਮਾਂ
(b) ਕਰਮ ਦਾ ਹੋਣਾ
(c) ਨਾਂਵ ਦੀ ਵਿਸ਼ੇਸ਼ਤਾ
(d) ਧਾਤੂ ਦੀ ਪ੍ਰਧਾਨਤਾ
67. ਹੇਠ ਲਿਖਿਆਂ ਵਿਚੋਂ ਲਗਾਖ਼ਰ ਕਿਹੜੇ ਹਨ?
(a) ਬਿੰਦੀ, ਬਿਹਾਰੀ, ਸਿਹਾਰੀ
(b) ਟਿੱਪੀ, ਸਿਹਾਰੀ, ਔਂਕੜ
(c) ਬਿੰਦੀ, ਟਿੱਪੀ, ਅੱਧਕ
(d) ਔਂਕੜ, ਦੁਲੈਕੜ, ਅੱਧਕ
68. ਹੇਠ ਲਿਖਿਆਂ ਵਿਚੋਂ ਸਘੋਸ਼ ਅਲਪ ਪ੍ਰਾਣ ਵਿਅੰਜਨ ਕਿਹੜੇ ਹਨ ?
(a) ਪ, ਤ, ਟ
(b) ਗ, ਜ, ਡ
(c) ੳ, ਅ, ੲ
(d) ਖ, ਫ, ਥ
69. ਦੁੱਤ ਅੱਖਰ ਕਿਹੜੇ ਹੁੰਦੇ ਹਨ?
(a) ਸਵਰ
(b) ਵਿਅੰਜਨ
(c) ਅਨੁਨਾਸਕ
(d) ਪੈਰ ਵਿਚ ਲਿਖੇ ਜਾਣ ਵਾਲੇ
70. 'ਕਾਵਾਂ ਦੇ ਆਖੇ ________ ਨਹੀਂ ਮਰਦੇ’ ਅਖਾਣ ਪੂਰਾ ਕਰੋ।
(a) ਗਧੇ
(b) ਢੱਗੇ
(c) ਜਨੌਰ
(d) ਪੰਛੀ
71. ਭਾਸ਼ਾ ਕੀ ਹੈ ?
(a) ਚਿਹਨ ਰੂਪ
(b) ਸ਼ਬਦ ਰੂਪ
(c) ਵਾਕ ਰੂਪ
(d) ਲਗਾਂ ਮਾਤਰਾ ਰੂਪ
72. ‘ਬਾਹਰ’ ਤੇ ‘ਬਹਾਰ’ ਵਿਚ ਕਿਸ ਤਰ੍ਹਾਂ ਦਾ ਅੰਤਰ ਹੈ ?
(a) ਬਲ ਦਾ
(b) ਸੁਰ ਦਾ
(c) ਸੰਗਮ ਦਾ
(d) ਵਾਕ ਸੁਰ ਦਾ
73. ਹੇਠ ਲਿਖਿਆਂ ਵਿਚੋਂ ਮਲਵਈ ਉਪਭਾਸ਼ਾ ਦਾ ਖੇਤਰ ਕਿਹੜਾ ਹੈ ?
(a) ਰੋਪੜ
(b) ਫ਼ਿਰੋਜ਼ਪੁਰ
(c) ਜਲੰਧਰ
(d) ਨਵਾਂਸ਼ਹਿਰ
74. ਸਮਾਸੀ ਸ਼ਬਦਾਂ ਦੀ ਸੰਰਚਨਾ ਕਿਵੇਂ ਹੁੰਦੀ ਹੈ ?
(a) ਦੋ ਸ਼ਬਦ ਰੂਪਾਂ ਦੇ ਮੇਲ ਨਾਲ
(b) ਦੁਹਰੁਕਤੀ ਸ਼ਬਦਾਂ ਨਾਲ
(c) ਦੁਜਾਤੀ ਸ਼ਬਦਾਂ ਨਾਲ
(d) ਅਰਥ-ਦੁਹਰੁਕਤੀ ਸ਼ਬਦਾਂ ਨਾਲ
75. 'ਕੋਹ ਨਾ ਚੱਲੀ ਬਾਬਾ ਤਿਹਾਈ’ ਕੀ ਹੈ ?
(a) ਬੁਝਾਰਤ
(b) ਮੁਹਾਵਰਾ
(c) ਅਖਾਣ
(d) ਬੋਲੀ
76. ਪੜਨਾਂਵ ਕਿੰਨੀ ਤਰ੍ਹਾਂ ਦੇ ਹੁੰਦੇ ਹਨ ?
(a) ਚਾਰ
(b) ਪੰਜ
(c) ਛੇ
(d) ਅੱਠ
77. ‘ਭਠਿਆਰਾ’ ਦਾ ਇਸਤਰੀ ਲਿੰਗ ਕੀ ਹੈ ?
(a) ਭਠਿਆਰੀ
(b) ਭੱਠੀ ਵਾਲੀ
(c) ਭਠਿਆਰਨ
(d) ਭਠਿਆਰਣੀ
78. ‘ਤਦਭਵ' ਸ਼ਬਦ ਕਿਹੜੇ ਹੁੰਦੇ ਹਨ ?
(a) ਮੂਲ ਭਾਸ਼ਾ ਦੇ ਵਰਣਾਂ ਅਨੁਸਾਰ
(b) ਮਾਤਰਾਵਾਂ ਅਨੁਸਾਰ
(c) ਧੁਨੀ ਵਿਉਂਤ ਅਨੁਸਾਰ ਬਦਲੇ ਹੋਏ
(d) ਮੌਲਿਕ ਰੂਪ ਵਿਚ (ਤਤਸਮ)
79. ਕਿਹੜੀਆਂ ਧੁਨੀਆਂ ਦੇ ਉਚਾਰਨ ਸਮੇਂ ਜੀਭ ਦੀ ਸਥਿਤੀ ਤੇ ਉਚਾਈ ਦਾ ਮਹਤੱਵ ਹੁੰਦਾ ਹੈ ?
(a) ਵਿਅੰਜਨ
(b) ਸਵਰ
(c) ਨਾਸਕੀ
(d) ਸੁਰਾਤਮਕ
80. ਹੇਠ ਦਿੱਤੇ ਸ਼ਬਦਾਂ ਵਿਚੋਂ ਅਵਿਕਾਰੀ ਸ਼ਬਦ ਕਿਹੜੇ ਹਨ ?
(a) ਨੇ, ਨੂੰ
(b) ਦੀਆਂ, ਆਈਆਂ
(c) ਤੁਹਾਡੀਆਂ, ਸਾਡੀਆਂ
(d) ਗਿਆ, ਤੁਹਾਡੇ
81. ਭਾਸ਼ਾ ਦੀ ਛੋਟੀ ਤੋਂ ਛੋਟੀ ਅਰਥਹੀਣ ਇਕਾਈ ਕਿਹੜੀ ਹੈ ?
(a) ਭਾਵਾਂਸ਼
(b) ਸ਼ਬਦ
(c) ਵਾਕ
(d) ਧੁਨੀ
82. ਪੰਜਾਬੀ ਵਿਚ 'ਤ ‘ਥ' ‘ਦ’ ਕਿਹੜੀਆਂ ਧੁਨੀਆਂ ਹਨ ?
(a) ਮੂਰਧਨੀ
(b) ਤਾਲਵੀ
(c) ਦੰਤੀ
(d) ਕੰਠੀ
83. ਪੰਜਾਬੀ ਵਿਚ ਵਾਕਾਂ ਦੀ ਤਰਤੀਬ ਕਿਵੇਂ ਹੈ ?
(a) ਕਰਤਾ, ਕਰਮ, ਕਿਰਿਆ
(b) ਕਰਮ, ਕਰਤਾ, ਕਿਰਿਆ
(c) ਕਿਰਿਆ, ਕਰਤਾ, ਕਰਮ
(d) ਕਰਤਾ, ਵਿਸ਼ੇਸ਼ਣ, ਕਰਮ
84. ‘ਸ਼ੀਲਾ ਬਹੁਤ ਸੋਹਣਾ ਗਾਉਂਦੀ ਹੈ’ ਵਾਕ ਵਿਚ ‘ਸੋਹਣਾ’ ਕੀ ਹੈ ?
(a) ਵਿਸ਼ੇਸ਼ਣ
(b) ਨਾਂਵ
(c) ਪੜਨਾਂਵ
(d) ਕਿਰਿਆ-ਵਿਸ਼ੇਸ਼ਣ
85. 'ਮੇਜ਼ ਉੱਪਰ ਪੁਸਤਕਾਂ ਪਈਆਂ ਹਨ' ਇਸ ਵਾਕ ਵਿਚ ‘ਮੇਜ਼ ਉੱਪਰ’ ਦਾ ਕਾਰਕ ਕਿਹੜਾ ਹੈ ?
(a) ਕਰਤਾ ਕਾਰਕ
(b) ਕਰਨ ਕਾਰਕ
(c) ਸੰਪ੍ਰਦਾਨ ਕਾਰਕ
(d) ਅਧਿਕਰਣ ਕਾਰਕ
86. ਨਾਸਿਕਤਾ ਦਾ ਧੁਨੀ ਪ੍ਰਵਰਗ ਕਿਹੜਾ ਹੈ ?
(a) ਅਖੰਡੀ
(b) ਕੋਮਲ ਤਾਲਵੀ
(c) ਖੰਡੀ
(d) ਕੰਠੀ
87. ਭਾਸ਼ਾ ਦਾ ਪ੍ਰਕਾਰਜ ਕੀ ਹੈ ?
(a) ਸੁਣਨਾ ਤੇ ਲਿਖਣਾ
(b) ਸੰਚਾਰ
(c) ਵਿਹਾਰ
(d) ਉਚਾਰਣ
88. ਗੁਰਮੁਖੀ ਲਿਪੀ ਵਿਚ ਕੁਲ ਕਿੰਨੀਆਂ ਲਗਾਂ-ਮਾਤਰਾਂ ਹਨ ?
(a) ਦਸ
(b) ਪੰਦਰਾਂ
(c) ਗਿਆਰਾਂ
(d) ਨੌ
89. 'ਵ' ਦੀ ਥਾਂ 'ਬ' ਕਿਹੜੀ ਉਪਭਾਸ਼ਾ ਵਿਚ ਵਰਤਿਆ ਜਾਂਦਾ ਹੈ ?
(a) ਦੁਆਬੀ
(b) ਪੁਆਧੀ
(c) ਮਾਝੀ
(d) ਮਲਵਈ
90. ਪੈਰ੍ਹੇ ਵਿਚ ਆਏ ਸ਼ਬਦ ‘ਆਪਣੇ ਸਮੇਂ ਦੀ' ਤੋਂ ਕੀ ਭਾਵ ਹੈ ?
(a) ਪੁਰਾਤਨ ਕਾਲ
(b) ਸਮਕਾਲ
(c) ਆਧੁਨਿਕ
(d) ਵਰਤਮਾਨ
91. ਪੈਰ੍ਹੇ ਵਿਚ ਆਇਆ ਸ਼ਬਦ “ਅਰਾਜਕਤਾ" ਕਿਸ ਗੱਲ ਨੂੰ ਪ੍ਰਗਟਾਉਂਦਾ ਹੈ ?
(a) ਖੁਸ਼ਹਾਲ ਰਾਜ
(b) ਸੱਤਾ ਪ੍ਰਧਾਨ
(c) ਲੋਕਰਾਜ
(d) ਬਦਇੰਤਜ਼ਾਮੀ
92. ਪੈਰ੍ਹੇ ਵਿਚ "ਮੁਕੱਦਮ" ਕਿਸ ਨੂੰ ਕਿਹਾ ਗਿਆ ਹੈ ?
(a) ਮਾਮਲਾ ਉਗਰਾਹੁਣ ਵਾਲੇ ਨੂੰ
(b) ਵਜ਼ੀਰ ਨੂੰ
(c) ਦਰਬਾਨ ਨੂੰ
(d) ਅਦਾਲਤੀ ਕਾਰਵਾਈ ਕਰਨ ਵਾਲੇ ਨੂੰ
93. ਘਰ ਦੀ ਸਖ਼ਸ਼ੀਅਤ ਬਣਾਉਣ ਸੰਬੰਧੀ ਪੈਰ੍ਹੇ ਦਾ ਕੇਂਦਰੀ ਵਿਚਾਰ ਕੀ ਹੈ ?
(a) ਘਰੇਲੂ ਜੀਵਨ ਤੇ ਕਵਿਤਾ ਸਹਿਜ ਹਨ
(b) ਕਵਿਤਾ ਦੀ ਰਚਨਾ ਔਖੀ ਹੈ
(c) ਘਰ ਲਈ ਮਹਿੰਗੀਆਂ ਵਸਤਾਂ ਲੋੜੀਂਦੀਆਂ ਹਨ
(d) ਘਰ ਤੇ ਸ਼ਖ਼ਸੀਅਤ ਮਿਲ ਕੇ ਕਵਿਤਾ ਬਣਾਉਂਦੇ ਹਨ
94. ਵਾਕ ਦੇ ਅੰਗ ਹੁੰਦੇ ਹਨ:
(a) ਉਦੇਸ਼, ਵਿਧੇਯ
(b) ਕਰਤਾ ਕਰਮ
(c) ਆਰਥਕ, ਸਾਰਥਕ
(d) ਕਰਤਾ, ਕਰਮ, ਕਿਰਿਆ
95. ਭਾਵਵਾਚਕ ਨਾਂਵ ਕਿਹੜਾ ਹੈ?
(a) ਪਾਣੀ
(b) ਗਰਮੀ
(c) ਫ਼ੌਜ
(d) ਪੱਥਰ
96. ਕਿਹੜਾ ਸ਼ਬਦ ਵਿਕਾਰੀ ਹੈ?
(a) ਸਗੋਂ
(b) ਬੁਰਾ
(c) ਪਰ
(d) ਮੇਜ਼
97. ਨਾਸਕੀ ਵਿਅੰਜਨ ਕਿਹੜਾ ਹੈ ?
98. ਅੱਧਕ ਦੀ ਵਰਤੋਂ ਕਿੰਨੀਆਂ ਲਗਾਂ-ਮਾਤਰਾਵਾਂ ਨਾਲ ਹੁੰਦੀ ਹੈ ?
(a) ਚਾਰ
(b) ਤਿੰਨ
(c) ਦੋ
(d) ਪੰਜ
99. ਸ੍ਵਰ ਵਾਹਕ ਕਿੰਨੇ ਹਨ ?
(a) ਦੋ
(b) ਤਿੰਨ
(c) ਚਾਰ
(d) ਪੰਜ
100. ਬਿੰਦੀ ਦੀ ਵਰਤੋਂ ਕਿੰਨੀਆਂ ਲਗਾਂ-ਮਾਤਰਾਵਾਂ ਨਾਲ ਹੁੰਦੀ ਹੈ?
(a) ਚਾਰ
(b) ਛੇ
(c) ਦੋ
(d) ਤਿੰਨ
102. ‘ਪ੍ਰਭ ਕੈ ਸਿਮਰਨਿ ਗਰਭਿ ਨ ਬਸੈ॥ ਪ੍ਰਭ ਕੈ ਸਿਮਰਨਿ ਦੂਖੁ ਜਮੁ ਨਸੈ।। ਉਪਰੋਕਤ ਪੰਕਤੀਆਂ ਦਾ ਰਚਨਾਕਾਰ ਹੈ:
(a) ਗੁਰੂ ਨਾਨਕ ਦੇਵ
(b) ਭਗਤ ਕਬੀਰ
(c) ਗੁਰੂ ਅਰਜਨ ਦੇਵ
(d) ਗੁਰੂ ਅੰਗਦ ਦੇਵ
103. 'ਚੰਡੀ ਦੀ ਵਾਰ' ਕਿਸ ਛੰਦ ਵਿੱਚ ਰਚੀ ਗਈ ?
(a) ਦੋਹਰਾ
(b) ਬੈਂਤ
(c) ਕੋਰੜਾ
(d) ਸਿਰਖੰਡੀ
104. ਕਿਹੜਾ ਜੁੱਟ ਸਹੀ ਨਹੀਂ ਹੈ ?
(a) ਆਰਸੀ-ਪ੍ਰਿੰਸੀਪਲ ਤੇਜਾ ਸਿੰਘ
(b) ਮੇਰੀ ਦੁਨੀਆ-ਨਾਨਕ ਸਿੰਘ
(c) ਉਮਰ ਦਾ ਪੰਧ-ਸੰਤ ਸਿੰਘ ਸੇਖੋਂ
(d) ਰਸੀਦੀ ਟਿਕਟ-ਬਲਵੰਤ ਗਾਰਗੀ
105. ਪੀਲੂ ਦੀ ਕਿਹੜੀ ਰਚਨਾ ਹੈ ?
(a) ਹੀਰ ਰਾਂਝਾ
(b) ਸੱਸੀ ਪੁਨੂੰ
(c) ਮਿਰਜ਼ਾ ਸਾਹਿਬਾ
(d) ਸੋਹਣੀ ਮਹੀਵਾਲ
106. ਜਿਨ੍ਹਾਂ ਸ਼ਬਦਾਂ ਤੋਂ ਕਿਸੇ ਕੰਮ ਦੇ ਹੋਣ ਜਾਂ ਵਾਪਰਨ ਦਾ ਪਤਾ ਲੱਗੇ ਉਨ੍ਹਾਂ ਨੂੰ ਕਿਹਾ ਜਾਂਦਾ ਹੈ:
(a) ਪੜਨਾਂਵ
(b) ਵਿਸ਼ੇਸ਼ਣ
(c) ਨਾਂਵ
(d) ਕਿਰਿਆ
107. ‘ਮੱਕੇ ਦੀ ਗੋਸਟਿ' ਕਿਸ ਦੇ ਵਿਚਕਾਰ ਹੋਈ ?
(a) ਗੁਰੂ ਨਾਨਕ ਦੇਵ ਅਤੇ ਸ਼ਾਹ ਸ਼ਰਫ਼
(b) ਗੁਰੂ ਨਾਨਕ ਦੇਵ ਅਤੇ ਕਾਜ਼ੀਆਂ
(c) ਗੁਰੂ ਨਾਨਕ ਦੇਵ ਅਤੇ ਮੁਹੰਮਦ ਸਾਹਿਬ
(d) ਗੁਰੂ ਨਾਨਕ ਦੇਵ ਅਤੇ ਇਬਰਾਹੀਮ
108. ‘ਲਫ਼ਜ਼ਾਂ ਦੀ ਦਰਗਾਹ' ਕਾਵਿ-ਸੰਗ੍ਰਹਿ ਕਿਸ ਕਵੀ ਦੀ ਰਚਨਾ ਹੈ ?
(a) ਸ਼ਿਵ ਕੁਮਾਰ
(b) ਜਸਵੰਤ ਦੀਦ
(c) ਬਾਵਾ ਬਲਵੰਤ
(d) ਸੁਰਜੀਤ ਪਾਤਰ
109. ਲੋਕ-ਗਹਿਣਿਆਂ ਦਾ ਕਿਹੜਾ ਜੁੱਟ ਸਹੀ ਹੈ ?
(a) ਗਜਰੇ-ਵਾਲੀਆਂ
(b) ਝੁਮਕੇ-ਛੱਲਾ
(c) ਕੈਂਠਾ-ਹਾਰ
(d) ਮੁੰਦਰਾਂ-ਕੋਕਾ
110. ਮੁਹਾਰਨੀ ਦਾ ਸਹੀ ਕ੍ਰਮ ਕੀ ਹੈ ?
(a) ਅ ਆ ਇ ਈ ਏ ਐ ਣ ਊ ਓ ਐ
(b) ਅ ਆ ਇ ਈ ਉ ਊ ਓ ਔ ਏ ਐ
(c) ਅ ਆ ਇ ਈ ਏ ਐ ਓ ਔ ਉ ਊ
(d) ਅ ਆ ਇ ਈ ਉ ਊ ਏ ਐ ਓ ਔ
111. ਕਿਸ ਕਾਵਿ-ਰੂਪ ਨੂੰ ਅੱਖਰ ਕ੍ਰਮ ਵਿੱਚ ਲਿਖਿਆ ਜਾਂਦਾ ਹੈ ?
(a) ਪੱਟੀ
(b) ਰੁੱਤੀ
(c) ਬਾਰਾਮਾਹ
(d) ਕਿੱਸਾ
112. ਚਰਨ ਦਾਸ ਸਿੱਧੂ ਦੇ ਨਾਟਕਾਂ ਵਿੱਚ ਆਂਚਲਿਕ ਖੇਤਰ ਹੈ:
(a) ਮਾਲਵਾ
(b) ਮਾਝਾ
(c) ਦੁਆਬਾ
(d) ਪੁਆਧ
113. ‘ਮੇਰਾ ਵਲਾਇਤੀ ਸਫ਼ਰਨਾਮਾ' ਕਿਸ ਦੀ ਰਚਨਾ ਹੈ ?
(a) ਬਲਰਾਜ ਸਾਹਨੀ
(b) ਸੰਤੋਖ ਸਿੰਘ ਧੀਰ
(c) ਲਾਲ ਸਿੰਘ ਕਮਲਾ ਅਕਾਲੀ
(d) ਗਿਆਨੀ ਹੀਰਾ ਸਿੰਘ ਦਰਦ
114. ਸੰਤ ਸਿੰਘ ਸੇਖੋਂ ਦੀ ਰਚਨਾ ਹੈ:
(a) ਛੇ-ਘਰ
(b) ਵਰ-ਘਰ
(c) ਲੋਹਾ ਕੁੱਟ
(d) ਰਾਤ ਕੱਟ ਗਈ
115. ‘ਉਹ ਸਵੇਰੇ-ਸਵੇਰੇ ਸੈਰ ਕਰਨ ਜਾਂਦਾ ਹੈ’ ਵਾਕ ਵਿੱਚ ‘ਸਵੇਰੇ-ਸਵੇਰੇ’ ਕੀ ਹੈ ?
(a) ਨਾਂਵ
(b) ਕਿਰਿਆ ਵਿਸ਼ੇਸ਼ਣ
(c) ਕਿਰਿਆ
(d) ਵਿਸ਼ੇਸ਼ਣ
116. ਕਿਹੜਾ ਜੁੱਟ ਸਹੀ ਹੈ ?
(a) ਚਿੱਟਾ ਲਹੂ-ਨਾਵਲ
(b) ਸੱਚ ਨੂੰ ਫਾਂਸੀ-ਨਾਟਕ
(c) ਕੁਵੇਲ-ਵਾਰਤਕ
(d) ਹਾਣੀ-ਕਵਿਤਾ
117. ਕੁਲਵੰਤ ਸਿੰਘ ਵਿਰਕ ਕਿਹੜੀ ਪੀੜ੍ਹੀ ਦਾ ਕਹਾਣੀਕਾਰ ਹੈ ?
(a) ਪਹਿਲੀ
(b) ਦੂਜੀ
(c) ਤੀਜੀ
(d) ਨਵੇਂ ਦੌਰ ਦੀ
118. ‘ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ' ਦਾ ਸੰਬੰਧ ਕਿਸ ਨਾਲ ਹੈ ?
(a) ਟੱਪਾ
(b) ਦੋਹਾ
(c) ਅਖਾਣ
(d) ਮੁਹਾਵਰਾ
119. ਬੁੱਲ੍ਹੇ ਸ਼ਾਹ ਨੇ ਕਿਹੜੇ ਕਾਵਿ ਰੂਪਾਂ ਵਿੱਚ ਰਚਨਾ ਨਹੀਂ ਕੀਤੀ ?
(a) ਸ਼ਬਦ, ਡਿਓਢ
(b) ਅਠਵਾਰਾ, ਗੰਢਾ
(c) ਦੋਹੜਾ, ਸੀਹਰਫ਼ੀ
(d) ਕਾਫੀ, ਬਾਰਾਮਾਹ
120. 'ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ...' ਉਪਰੋਕਤ ਕਾਵਿ-ਸਤਰਾਂ ਕਿਸ ਦੀਆਂ ਹਨ ?
(a) ਪਾਸ਼
(b) ਜਗਤਾਰ
(c) ਅੰਮ੍ਰਿਤਾ ਪ੍ਰੀਤਮ
(d) ਸੁਰਜੀਤ ਪਾਤਰ
121. "ਉਹ ਬੱਚਾ ਸ਼ਰਾਰਤੀ ਹੈ' ਵਾਕ ਵਿਚੋਂ ਵਿਸ਼ੇਸ਼ਣ ਚੁਣੋ:
(a) ਉਹ
(b) ਬੱਚਾ
(c) ਸ਼ਰਾਰਤੀ
(d) ਹੈ
122. ਬਾਰਾਂਮਾਹ ਕਾਵਿ-ਰੂਪ ਕਿਸ ਮਹੀਨੇ ਤੋਂ ਸ਼ੁਰੂ ਹੁੰਦਾ ਹੈ ?
(a) ਹਾੜ
(b) ਚੇਤ
(c) ਸਾਵਣ
(d) ਵਿਸਾਖ
123. ਗੁਰੂ ਨਾਨਕ ਦੇਵ ਜੀ ਨੇ ਬਾਰਾਮਾਹ ਦੀ ਰਚਨਾ ਕਿਸ ਰਾਗ ਵਿੱਚ ਕੀਤੀ ?
(a) ਸਿਰੀਰਾਗ
(b) ਰਾਗ ਤੁਖਾਰੀ ਵਿਚ
(c) ਮਾਰੂ ਰਾਗ ਵਿਚ
(d) ਰਾਗ ਮਾਝ ਵਿਚ
124. ਸ਼ਾਹ ਹੁਸੈਨ ਦਾ ਸੰਬੰਧ ਕਿਸ ਸੂਫ਼ੀ ਸੰਪ੍ਰਦਾਇ ਨਾਲ ਹੈ ?
(a) ਚਿਸ਼ਤੀ
(b) ਮਲਾਮਤੀ
(c) ਸੁਹਰਾਵਾਦੀ
(d) ਨਕਸ਼ਬੰਦੀ
125. ਬੁੱਲ੍ਹੇ ਸ਼ਾਹ ਦੇ ਮੁਰਸ਼ਦ ਦਾ ਕੀ ਨਾਮ ਹੈ ?
(a) ਮੁਹੰਮਦ ਸ਼ਾਹ
(b) ਸ਼ਾਹ ਇਨਾਇਤ
(c) ਅੱਲਾ ਰੱਖਾ
(d) ਸ਼ਾਹ ਮਰਦਾਨ
126. 'ਮੈਂ', 'ਅਸੀਂ' ਕਿਸ ਤਰ੍ਹਾਂ ਦੇ ਪੜਨਾਂਵ ਹਨ ?
(a) ਨਿਸਚੇ ਵਾਚਕ
(b) ਅਨਿਸਚੇ ਵਾਚਕ
(c) ਪ੍ਰਸ਼ਨਵਾਚਕ
(d) ਪੁਰਖ ਵਾਚਕ
127. 'ਉਹ ਕੋਠੇ ਉੱਤੇ ਚੜ੍ਹ ਗਿਆ' ਵਾਕ ਵਿੱਚ 'ਉਹ' ਕੀ ਹੈ ?
(a) ਵਿਸ਼ੇਸ਼ਣ
(b) ਪੜਨਾਂਵ
(c) ਕਿਰਿਆ ਵਿਸ਼ੇਸ਼ਣ
(d) ਨਾਂਵ
128. ‘ਤੁਹਾਨੂੰ’ ਦੀ ਥਾਂ ‘ਥੁਆਨੂੰ’, ‘ਤੁਹਾਡੀ’ ਦੀ ਥਾਂ ‘ਥੋਡੀ’ ਕਿਹੜੀ ਉਪਭਾਸ਼ਾ ਵਿੱਚ ਬੋਲਦੇ ਹਨ ?
(a) ਦੁਆਬੀ ਵਿੱਚ
(b) ਮਾਝੀ ਵਿਚ
(c) ਪੁਆਧੀ ਵਿਚ
(d) ਮਲਵਈ ਵਿਚ
129. ਪਾਸ਼ ਦੀ ਕਾਵਿ-ਰਚਨਾ ਕਿਸ ਵਿਚਾਰਧਾਰਾ ਨਾਲ ਸੰਬੰਧਿਤ ਹੈ ?
(a) ਪ੍ਰਯੋਗਵਾਦੀ
(b) ਨਕਸਲੀ ਵਿਚਾਰਧਾਰਾ
(c) ਪ੍ਰਗਤੀਵਾਦੀ ਵਿਚਾਰਧਾਰਾ
(d) ਇਤਿਹਾਸਕ ਚੇਤਨਾ
130. ‘ਹਾਏ ਓ ਰੱਬਾ, ਹਾਏ ਮਾਂ’ ਵਿਸਮਿਕ ਕਿਹੜੀ ਕਿਸਮ ਦੇ ਹਨ ?
(a) ਪ੍ਰਸ਼ੰਸਾ-ਵਾਚਕ
(b) ਸ਼ੋਕ-ਵਾਚਕ
(c) ਸੂਚਨਾ-ਵਾਚਕ
(d) ਸਤਿਕਾਰ-ਵਾਚਕ
131. ਭਾਈ ਗੁਰਦਾਸ ਜੀ ਨੇ ਕਿਹੜੇ ਕਾਵਿ-ਰੂਪਾਂ ਵਿੱਚ ਰਚਨਾ ਕੀਤੀ ਹੈ ?
(a) ਵਾਰ, ਕਬਿੱਤ ਅਤੇ ਸਲੋਕ
(b) ਵਾਰ, ਅਸ਼ਟਪਦੀ ਅਤੇ ਸਵੱਈਏ
(c) ਵਾਰ, ਸ਼ਬਦ ਅਤੇ ਛੰਤ
(d) ਵਾਰ, ਕਬਿੱਤ ਅਤੇ ਸਵੱਈਏ
132. “ਮੇਰਾ ਸਕੂਲ ਤੇਰੇ ਘਰ ਤੋਂ ਪਰੇ ਹੈ।' ਵਾਕ ਵਿੱਚ ‘ਪਰੇ' ਕੀ ਹੈ ?
(a) ਪੂਰਨ ਸੰਬੰਧਕ
(b) ਯੋਜਕ
(c) ਸਹਾਇਕ ਕਿਰਿਆ
(d) ਅਪੂਰਨ ਸੰਬੰਧਕ
133. ਛਪਾਰ ਦੇ ਮੇਲੇ ਦਾ ਸੰਬੰਧ ਕਿਸ ਨਾਲ ਹੈ ?
(a) ਲਾਲਾਂ ਵਾਲਾ ਪੀਰ
(b) ਖ਼ੁਆਜਾ ਪੀਰ
(c) ਬਾਲਕ ਨਾਥ
(d) ਗੁੱਗਾ ਪੀਰ
134. ਗੁਰੂ ਨਾਨਕ ਦੇਵ ਜੀ ਦੀ ਬਾਣੀ ਕਿੰਨੇ ਰਾਗਾਂ ਵਿੱਚ ਹੈ ?
(a) 20 ਰਾਗਾਂ ਵਿੱਚ
(b) 19 ਰਾਗਾਂ ਵਿੱਚ
(c) 22 ਰਾਗਾਂ ਵਿੱਚ
(d) 18 ਰਾਗਾਂ ਵਿੱਚ
135. ‘ਅੱਖੀ ਡਿੱਠਾ’ ਸ਼ਬਦ ਕਿਸ ਉਪਭਾਸ਼ਾ ਦਾ ਹੈ ?
(a) ਪੁਆਧੀ
(b) ਮਲਵਈ
(c) ਮਾਝੀ
(d) ਦੁਆਬੀ