PSEB CLASS 12 HISTORY SOLVED QUESTION PAPER MARCH 2026

ਸਲਾਨਾ ਪਰੀਖਿਆ ਪ੍ਰਣਾਲੀ (2026)

ਵਿਸ਼ਾ: ਇਤਿਹਾਸ (HISTORY)

ਵਿਸ਼ਾ-ਕੋਡ: 025/B

ਕੁੱਲ ਅੰਕ: 80 ਸਮਾਂ: 3 ਘੰਟੇ
ਨੋਟ :
  • ਪ੍ਰਸ਼ਨ ਪੱਤਰ 6 ਭਾਗਾਂ (ੳ, ਅ, ੲ, ਸ, ਹ, ਕ) ਵਿਚ ਵੰਡਿਆ ਗਿਆ ਹੈ।
  • ਆਪਣੀ ਉੱਤਰ-ਪੱਤਰੀ ਦੇ ਟਾਈਟਲ ਪੰਨੇ ’ਤੇ ਵਿਸ਼ਾ-ਕੋਡ 025 ਜ਼ਰੂਰ ਦਰਜ ਕਰੋ।

ਭਾਗ - ੳ (ਬਹੁ-ਵਿਕਲਪੀ ਪ੍ਰਸ਼ਨ)

ਹਰ ਪ੍ਰਸ਼ਨ 1 ਅੰਕ ਦਾ ਹੈ। (10 x 1 = 10)

1. (i) ਹੇਠ ਲਿਖਿਆਂ ਵਿੱਚੋਂ ਕਿਹੜਾ ਅਹਿਮਦ ਸ਼ਾਹ ਅਬਦਾਲੀ ਅਤੇ ਮੀਰ ਮੰਨੂੰ ਦੇ ਵਿਚਕਾਰ ਹੋਈ ਲੜਾਈ ਵਿੱਚ ਮਾਰਿਆ ਗਿਆ ਸੀ?

  • (ੳ) ਦੀਵਾਨ ਮੋਹਕਮ ਚੰਦ
  • (ਅ) ਲਖਪਤ ਰਾਏ
  • (ੲ) ਦੀਵਾਨ ਦੀਨਾ ਨਾਥ
  • (ਸ) ਦੀਵਾਨ ਕੌੜਾ ਮੱਲ

(ii) ਐਂਗਲੋ-ਸਿੱਖ ਸਬੰਧਾਂ ਨਾਲ ਜੁੜੀਆਂ ਹੇਠ ਲਿਖੀਆਂ ਘਟਨਾਵਾਂ ਦਾ ਸਹੀ ਕਾਲਕ੍ਰਮ ਦੱਸੋ:

  1. ਸ਼ਿਕਾਰਪੁਰ ਦਾ ਮੁੱਦਾ
  2. ਵਦਨੀ ਦਾ ਮੁੱਦਾ
  3. ਸਿੰਧ ਦਾ ਮੁੱਦਾ
  4. ਫਿਰੋਜ਼ਪੁਰ ਦਾ ਮੁੱਦਾ

(iii) ਦਿੱਤੇ ਗਏ ਪੰਜਾਬ ਦੇ ਨਕਸ਼ੇ ਵਿੱਚ "x" ਮਹਾਰਾਜਾ ਰਣਜੀਤ ਸਿੰਘ ਦੀ ਕਿਹੜੀ ਜਿੱਤ ਨੂੰ ਦਰਸਾਉਂਦਾ ਹੈ?

  • (ੳ) ਅਟਕ
  • (ਅ) ਕਸ਼ਮੀਰ
  • (ੲ) ਕਾਂਗੜਾ
  • (ਸ) ਗੁਜਰਾਤ

(iv) ਪੰਜਾਬ ਦੇ ਉੱਤਰ-ਪੱਛਮ ਵੱਲ ਖ਼ੈਬਰ, ਕੁਰੱਮ, ਟੋਚੀ ਅਤੇ ਬੋਲਾਨ ਦੱਰੇ ਹਨ। ਹੇਠ ਲਿਖਿਆਂ ਵਿੱਚੋਂ ਕਿਹੜੇ ਵਿਦੇਸ਼ੀ ਇਨ੍ਹਾਂ ਦੱਰਿਆਂ ਰਾਹੀਂ ਨਹੀਂ ਆਏ?

  • (ੳ) ਹੂਣ
  • (ਅ) ਤੁਰਕ
  • (ੲ) ਮੁਗ਼ਲ
  • (ਸ) ਅੰਗਰੇਜ਼

(v) ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਲਿਕ ਭਾਗੋ ਦਾ ਭੋਜਨ ਛੱਡ ਕੇ ਭਾਈ ਲਾਲੋ ਦੇ ਘਰ ਭੋਜਨ ਛਕਿਆ। ਇਸ ਸਬੰਧੀ ਕਿਹੜਾ ਸੁਨੇਹਾ ਜ਼ਿਆਦਾ ਢੁੱਕਵਾਂ ਹੈ?

(ਸ) ਪਾਪ ਦੀ ਕਮਾਈ ਨਾਲ ਬਣੇ ਸੁਆਦ ਭੋਜਨ ਨਾਲੋਂ ਸੱਚ ਦੀ ਕਿਰਤ ਨਾਲ ਬਣਿਆ ਸਧਾਰਣ ਭੋਜਨ ਉੱਤਮ ਹੁੰਦਾ ਹੈ।

ਭਾਗ - ਅ (ਵਸਤੂਨਿਸ਼ਠ ਪ੍ਰਸ਼ਨ)

ਹਰੇਕ ਪ੍ਰਸ਼ਨ ਦਾ ਉੱਤਰ ਇੱਕ ਸ਼ਬਦ ਜਾਂ ਇੱਕ ਲਾਈਨ ਵਿੱਚ ਦਿਓ (5 x 1 = 5)

(i) ਕਿਹੜੀ ਯੁੱਧ ਪ੍ਰਣਾਲੀ ਦਲ ਖਾਲਸਾ ਦੀ ਮੁੱਖ ਵਿਸ਼ੇਸ਼ਤਾ ਸੀ?

(ii) ਮਹਾਰਾਜਾ ਰਣਜੀਤ ਸਿੰਘ ਸਮੇਂ ਲਾਹੌਰ ਦਾ ਕੋਤਵਾਲ ਕੌਣ ਸੀ?

(iii) 1901 ਈ: ਵਿੱਚ ਸਿੰਧ ਪਾਰ ਦੇ ਇਲਾਕੇ ਨੂੰ ਪੰਜਾਬ ਤੋਂ ਵੱਖ ਕਰਕੇ ਕਿਹੜਾ ਨਵਾਂ ਪ੍ਰਾਂਤ ਬਣਾਇਆ ਗਿਆ ਸੀ?

(iv) ਲਾਹੌਰ ਦੀ ਬਾਉਲੀ ਦਾ ਨਿਰਮਾਣ ਕਿਸ ਨੇ ਕਰਵਾਇਆ ਸੀ?

(v) ਸ਼ੈਫਾਬਾਦ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਕਿਸਨੂੰ ਮਿਲੇ ਸਨ?

ਭਾਗ - ੲ (ਛੋਟੇ ਉੱਤਰਾਂ ਵਾਲੇ ਪ੍ਰਸ਼ਨ)

ਕੋਈ ਛੇ ਪ੍ਰਸ਼ਨ ਕਰੋ (ਹਰੇਕ ਭਾਗ ਵਿੱਚੋਂ ਤਿੰਨ)। ਉੱਤਰ 20-25 ਸ਼ਬਦਾਂ ਵਿੱਚ ਹੋਵੇ। (6 x 3 = 18)

ਭਾਗ (ੳ):
  • (i) ਬਾਲ ਗੁਰੂ ਕਿਸ ਨੂੰ ਅਤੇ ਕਿਉਂ ਕਿਹਾ ਜਾਂਦਾ ਹੈ?
  • (ii) ਖਾਲਸੇ ਦੀ ਸਿਰਜਣਾ ਦੇ ਕੋਈ ਤਿੰਨ ਪ੍ਰਭਾਵ ਲਿਖੋ।
  • (iii) ਖਾਲਸਾ ਦਰਬਾਰ ਰਿਕਾਰਡ 'ਤੇ ਨੋਟ ਲਿਖੋ।
  • (iv) ਸ੍ਰੀ ਗੁਰੂ ਅੰਗਦ ਦੇਵ ਜੀ ਨੇ ਸਿੱਖਾਂ ਦੀ ਸਰੀਰਕ ਤੰਦਰੁਸਤੀ ਲਈ ਕਿਹੜੇ ਕਾਰਜ ਕੀਤੇ?
  • (v) ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਕੋਈ ਤਿੰਨ ਪ੍ਰਭਾਵ ਦੱਸੋ?
ਭਾਗ (ਅ):
  • (i) ਹਰੀ ਸਿੰਘ ਭੰਗੀ 'ਤੇ ਨੋਟ ਲਿਖੋ।
  • (ii) ਮਹਾਰਾਜਾ ਰਣਜੀਤ ਸਿੰਘ ਦੀ ਉੱਤਰ-ਪੱਛਮੀ ਸੀਮਾ ਨੀਤੀ ਦੀਆਂ ਕੋਈ ਤਿੰਨ ਵਿਸ਼ੇਸ਼ਤਾਵਾਂ ਲਿਖੋ।
  • (iii) ਭੈਰੋਵਾਲ ਦੀ ਸੰਧੀ (16 ਦਸੰਬਰ 1846) ਦੀਆਂ ਕੋਈ ਤਿੰਨ ਸ਼ਰਤਾਂ ਦੱਸੋ।
  • (iv) ਮੀਰ ਮੰਨੂੰ ਵਿਰੁੱਧ ਸਿੱਖਾਂ ਦੀ ਸਫ਼ਲਤਾ ਦੇ ਕੋਈ ਤਿੰਨ ਕਾਰਨ ਦੱਸੋ?
  • (v) ਬੁੱਢਾ ਦਲ ਅਤੇ ਤਰੁਣਾ ਦਲ ਬਾਰੇ ਜਾਣਕਾਰੀ ਦਿਓ।
ਭਾਗ - ਸ (ਸਰੋਤ/ਕੇਸ ਅਧਾਰਿਤ ਪ੍ਰਸ਼ਨ)

ਹੇਠ ਦਿੱਤੇ ਪੈਰਿਆਂ ਨੂੰ ਧਿਆਨ ਨਾਲ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦਿਓ: (6+6=12)

ਪੈਰਾ 1: ਸਿੱਖਾਂ ਨੂੰ ਪਤਾ ਉਦੋਂ ਲੱਗਾ, ਜਦੋਂ ਅਹਿਮਦ ਸ਼ਾਹ ਅਬਦਾਲੀ ਮਲੇਰਕੋਟਲੇ ਆ ਪੁੱਜਾ... ਕੁੱਪ ਤੋਂ ਬਰਨਾਲੇ ਤੱਕ ਪੱਚੀ ਮੀਲ ਵਿੱਚ ਲਾਸ਼ਾਂ ਹੀ ਲਾਸ਼ਾਂ ਖਿਲਰੀਆਂ ਪਈਆਂ ਸਨ।
(i) ਚੜ੍ਹਤ ਸਿੰਘ ਸ਼ੁਕਰਚੱਕੀਆ ਦਾ ਮਹਾਰਾਜਾ ਰਣਜੀਤ ਸਿੰਘ ਨਾਲ ਕੀ ਰਿਸ਼ਤਾ ਸੀ?
(ii) ਇਸ ਪੈਰ੍ਹੇ ਵਿੱਚ ਅਹਿਮਦ ਸ਼ਾਹ ਅਬਦਾਲੀ ਦੇ ਕਿਹੜੇ ਹਮਲੇ ਦੀ ਘਟਨਾ ਬਾਰੇ ਚਰਚਾ ਕੀਤੀ ਗਈ ਹੈ?
(iii) ਉਪਰੋਕਤ ਪੈਰ੍ਹੇ ਵਿੱਚ ਕਿਹੜੀ (ਇਤਿਹਾਸਕ) ਘਟਨਾ ਦੀ ਗੱਲ ਕੀਤੀ ਗਈ ਹੈ?
(iv) ਸ਼ਾਹਵਲੀ ਨੂੰ ਰੋਕਣ ਲਈ ਜੱਸਾ ਸਿੰਘ ਆਹਲੂਵਾਲੀਆ ਨੇ ਕਿਹੜੇ ਜਰਨੈਲਾਂ ਨੂੰ ਭੇਜਿਆ ਸੀ?
(v) ਇਸ ਪੈਰ੍ਹੇ ਵਿੱਚ ਸਤਲੁਜ ਤੇ ਘੱਗਰ ਦਰਿਆਵਾਂ ਵਿਚਕਾਰਲੇ ਖੇਤਰ ਨਾਲ ਸਬੰਧਤ ਕਿਹੜੇ ਜਰਨੈਲਾਂ ਦੀ ਚਰਚਾ ਕੀਤੀ ਗਈ ਹੈ?
(vi) ਇਸ ਪੈਰ੍ਹੇ ਵਿੱਚ ਆਏ ਅਹਿਮਦ ਸ਼ਾਹ ਅਬਦਾਲੀ ਦੇ ਜਰਨੈਲਾਂ ਦੇ ਨਾਮ ਲਿਖੋ।

ਪੈਰਾ 2: ਬਾਰਵੀਂ ਜਮਾਤ ਦੇ ਇਤਿਹਾਸ ਦੇ ਵਿਦਿਆਰਥੀਆਂ ਨੇ ਪੰਜਾਬ ਦੇ ਦੋਆਬਾ ਸਬੰਧੀ ਇੱਕ ਰੋਲ ਪਲੇਅ ਕੀਤਾ... ਇਕਬਾਲ ਕਹਿੰਦਾ ਹੈ ਮੈਂ ਸਭ ਤੋਂ ਵੱਡਾ ਦੋਆਬ ਹਾਂ। ਰਾਵਲਪਿੰਡੀ ਮੇਰਾ ਪ੍ਰਸਿੱਧ ਨਗਰ ਹੈ।
(i) ਇਕਬਾਲ ਕਿਹੜੇ ਦੋਆਬ ਦੀ ਪ੍ਰਤੀਨਿਧਤਾ ਕਰਦਾ ਹੈ?
(ii) ਜਤਿੰਦਰ ਕਿਹੜੇ ਦੋਆਬ ਦੀ ਪ੍ਰਤੀਨਿਧਤਾ ਕਰਦਾ ਹੈ?
(iii) ਸੁੱਖਪ੍ਰੀਤ ਕਿਹੜੇ ਦੋਆਬ ਦੀ ਪ੍ਰਤੀਨਿਧਤਾ ਕਰਦਾ ਹੈ?
(iv) ਪ੍ਰਭਜੋਤ ਕਿਹੜੇ ਦੋਆਬ ਦੀ ਪ੍ਰਤੀਨਿਧਤਾ ਕਰਦਾ ਹੈ?
(v) ਧਰੁਵ ਕਿਹੜੇ ਦੋਆਬ ਦੀ ਪ੍ਰਤੀਨਿਧਤਾ ਕਰਦਾ ਹੈ?
(vi) ਸੁਲਤਾਨ-ਉੱਲ-ਕੌਮ ਜੱਸਾ ਸਿੰਘ ਆਹਲੂਵਾਲੀਆ ਦੀ ਰਾਜਧਾਨੀ ਕਿਹੜਾ ਨਗਰ ਰਿਹਾ ਹੈ?
ਭਾਗ - ਹ (ਲੰਬੇ ਉੱਤਰਾਂ ਵਾਲੇ ਪ੍ਰਸ਼ਨ)

ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ 80-100 ਸ਼ਬਦਾਂ ਵਿੱਚ ਦਿਓ: (4 x 5 = 20)

(i) ਮਹਾਰਾਜਾ ਰਣਜੀਤ ਸਿੰਘ ਦੇ ਕੇਂਦਰੀ ਸ਼ਾਸਨ ਪ੍ਰਬੰਧ ਦੀ ਜਾਣਕਾਰੀ ਦਿਓ।
ਜਾਂ
ਦੂਜੇ ਅੰਗਰੇਜ਼-ਸਿੱਖ ਯੁੱਧ ਦੇ ਕਾਰਨ ਦੱਸੋ।
(ii) ਸੋਲ੍ਹਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਸਮਾਜਿਕ ਦਸ਼ਾ ਕਿਹੋ ਜਿਹੀ ਸੀ?
ਜਾਂ
ਗੁਰਗੱਦੀ ਦੀ ਪ੍ਰਾਪਤੀ ਤੋਂ ਬਾਅਦ ਸ੍ਰੀ ਗੁਰੂ ਅਮਰਦਾਸ ਜੀ ਨੂੰ ਕਿਹੜੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ?
(iii) ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਨਵੀਂ ਨੀਤੀ ਦੀਆਂ ਵਿਸ਼ੇਸ਼ਤਾਵਾਂ ਦੱਸੋ।
ਜਾਂ
ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੇ ਕੀ ਪ੍ਰਭਾਵ ਪਏ?
(iv) ਮੁਗ਼ਲਾਂ ਅਧੀਨ ਪੰਜਾਬ ਦੀ ਆਰਥਿਕ ਸਥਿਤੀ ਦੀ ਚਰਚਾ ਕਰੋ।
ਜਾਂ
ਮਹਾਰਾਜਾ ਰਣਜੀਤ ਸਿੰਘ ਦੀ ਸਿੱਖ ਮਿਸਲਾਂ ਪ੍ਰਤੀ ਨੀਤੀ ਦੀਆਂ ਵਿਸ਼ੇਸ਼ਤਾਵਾਂ ਦੱਸੋ।
ਭਾਗ - ਕ (ਮਾਨਚਿੱਤਰ/ਨਕਸ਼ਾ)

ਕੁੱਲ ਅੰਕ: 15 (10 ਅੰਕ ਦਰਸਾਉਣ ਦੇ + 5 ਅੰਕ ਵਿਆਖਿਆ ਦੇ)

(i) ਦਿੱਤੇ ਗਏ ਪੰਜਾਬ ਦੇ ਮਾਨਚਿੱਤਰ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਲੜਾਈਆਂ ਦੇ ਕੋਈ ਪੰਜ ਸਥਾਨ ਦਰਸਾਓ। ਹਰੇਕ ਸਥਾਨ ਦੀ 20-25 ਸ਼ਬਦਾਂ ਵਿੱਚ ਵਿਆਖਿਆ ਕਰੋ।

ਜਾਂ

(ii) ਦਿੱਤੇ ਗਏ ਪੰਜਾਬ ਦੇ ਮਾਨਚਿੱਤਰ ਵਿੱਚ ਪਹਿਲੇ ਐਂਗਲੋ-ਸਿੱਖ ਯੁੱਧ ਦੀਆਂ ਲੜਾਈਆਂ ਦੇ ਸਥਾਨ ਦਰਸਾਓ। ਹਰੇਕ ਸਥਾਨ ਦੀ 20-25 ਸ਼ਬਦਾਂ ਵਿੱਚ ਵਿਆਖਿਆ ਕਰੋ।

ਸੰਪੂਰਨ ਉੱਤਰ ਕੁੰਜੀ (Full Answer Key)

ਵਿਸ਼ਾ: ਇਤਿਹਾਸ (History) | ਕੋਡ: 025/B

ਭਾਗ - ੳ (ਬਹੁ-ਵਿਕਲਪੀ ਪ੍ਰਸ਼ਨ)
1 (i) ਸਹੀ ਵਿਕਲਪ: (ਸ) ਦੀਵਾਨ ਕੌੜਾ ਮੱਲ
1 (ii) ਸਹੀ ਕਾਲਕ੍ਰਮ: (ii), (iv), (iii), (i) (ਵਦਨੀ, ਫਿਰੋਜ਼ਪੁਰ, ਸਿੰਧ, ਸ਼ਿਕਾਰਪੁਰ)
1 (iii) ਮਹਾਰਾਜਾ ਰਣਜੀਤ ਸਿੰਘ ਦੀ ਜਿੱਤ: (ਅ) ਕਸ਼ਮੀਰ
1 (iv) ਵਿਦੇਸ਼ੀ ਜੋ ਦੱਰਿਆਂ ਰਾਹੀਂ ਨਹੀਂ ਆਏ: (ਸ) ਅੰਗਰੇਜ਼ (ਉਹ ਸਮੁੰਦਰੀ ਰਸਤੇ ਆਏ ਸਨ)
1 (v) ਗੁਰੂ ਜੀ ਦਾ ਸੁਨੇਹਾ: (ਸ) ਪਾਪ ਦੀ ਕਮਾਈ ਨਾਲ ਬਣੇ ਸੁਆਦ ਭੋਜਨ ਨਾਲੋਂ ਸੱਚ ਦੀ ਕਿਰਤ ਨਾਲ ਬਣਿਆ ਸਧਾਰਣ ਭੋਜਨ ਉੱਤਮ ਹੁੰਦਾ ਹੈ।
ਭਾਗ - ਅ (ਵਸਤੂਨਿਸ਼ਠ ਪ੍ਰਸ਼ਨ)
2 (i) ਦਲ ਖਾਲਸਾ ਦੀ ਮੁੱਖ ਯੁੱਧ ਪ੍ਰਣਾਲੀ: ਗੁਰੀਲਾ ਯੁੱਧ ਪ੍ਰਣਾਲੀ (ਧਾਵਾ ਪ੍ਰਣਾਲੀ)
2 (ii) ਲਾਹੌਰ ਦਾ ਕੋਤਵਾਲ: ਇਮਾਮ ਬਖਸ਼
2 (iii) 1901 ਵਿੱਚ ਬਣਿਆ ਨਵਾਂ ਪ੍ਰਾਂਤ: ਉੱਤਰ-ਪੱਛਮੀ ਸਰਹੱਦੀ ਪ੍ਰਾਂਤ (NWFP)
2 (iv) ਲਾਹੌਰ ਦੀ ਬਾਉਲੀ ਦਾ ਨਿਰਮਾਣ: ਸ੍ਰੀ ਗੁਰੂ ਅਰਜਨ ਦੇਵ ਜੀ
2 (v) ਸ਼ੈਫਾਬਾਦ ਵਿਖੇ ਗੁਰੂ ਤੇਗ ਬਹਾਦਰ ਜੀ ਮਿਲੇ: ਨਵਾਬ ਸੈਫੂਦੀਨ
ਭਾਗ - ੲ (ਛੋਟੇ ਉੱਤਰ)
3 (i) ਬਾਲ ਗੁਰੂ: ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੂੰ ਕਿਹਾ ਜਾਂਦਾ ਹੈ ਕਿਉਂਕਿ ਉਹ ਛੋਟੀ ਉਮਰ (5 ਸਾਲ) ਵਿੱਚ ਗੁਰਗੱਦੀ 'ਤੇ ਬੈਠੇ ਸਨ।
3 (ii) ਖਾਲਸਾ ਸਿਰਜਣਾ ਦੇ ਪ੍ਰਭਾਵ: ਸਿੱਖਾਂ ਵਿੱਚ ਨਵੀਂ ਰੂਹ ਫੂਕੀ ਗਈ, ਜਾਤ-ਪਾਤ ਦਾ ਖਾਤਮਾ ਹੋਇਆ ਅਤੇ ਉਹ ਇੱਕ ਲੜਾਕੂ ਕੌਮ ਬਣ ਗਏ।
3 (v) ਬੁੱਢਾ ਦਲ ਅਤੇ ਤਰੁਣਾ ਦਲ: 1734 ਵਿੱਚ ਨਵਾਬ ਕਪੂਰ ਸਿੰਘ ਨੇ ਦਲ ਖਾਲਸਾ ਨੂੰ ਦੋ ਹਿੱਸਿਆਂ ਵਿੱਚ ਵੰਡਿਆ। ਬੁੱਢਾ ਦਲ (ਬਜ਼ੁਰਗਾਂ ਲਈ) ਧਾਰਮਿਕ ਅਸਥਾਨਾਂ ਦੀ ਦੇਖਭਾਲ ਕਰਦਾ ਸੀ ਅਤੇ ਤਰੁਣਾ ਦਲ (ਨੌਜਵਾਨਾਂ ਲਈ) ਦੁਸ਼ਮਣ ਨਾਲ ਲੜਦਾ ਸੀ।
ਭਾਗ - ਸ (ਸਰੋਤ ਅਧਾਰਿਤ)

ਪੈਰਾ 1 (ਵੱਡਾ ਘੱਲੂਘਾਰਾ):

  • ਰਿਸ਼ਤਾ: ਚੜ੍ਹਤ ਸਿੰਘ, ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਸਨ।
  • ਘਟਨਾ: ਇਹ ਵੱਡਾ ਘੱਲੂਘਾਰਾ (1762 ਈ:) ਦੀ ਘਟਨਾ ਹੈ।
  • ਜਰਨੈਲ: ਜਹਾਨ ਖ਼ਾਂ, ਸਰਬੁਲੰਦ ਖ਼ਾਂ ਅਤੇ ਵਜ਼ੀਰ ਸ਼ਾਹਵਲੀ।

ਪੈਰਾ 2 (ਦੋਆਬੇ):

  • ਸਭ ਤੋਂ ਵੱਡਾ ਦੋਆਬ (ਇਕਬਾਲ): ਸਿੰਧ ਸਾਗਰ ਦੋਆਬ
  • ਚੜ੍ਹਤ ਸਿੰਘ ਦੀ ਧਰਤੀ (ਪ੍ਰਭਜੋਤ): ਰਚਨਾ ਦੋਆਬ (ਗੁਜਰਾਂਵਾਲਾ)
  • ਜੱਸਾ ਸਿੰਘ ਆਹਲੂਵਾਲੀਆ ਦੀ ਰਾਜਧਾਨੀ: ਕਪੂਰਥਲਾ
ਭਾਗ - ਹ (ਲੰਬੇ ਉੱਤਰ - ਮੁੱਖ ਨੁਕਤੇ)
5 (i) ਕੇਂਦਰੀ ਸ਼ਾਸਨ ਪ੍ਰਬੰਧ: ਮਹਾਰਾਜਾ ਰਣਜੀਤ ਸਿੰਘ ਸਾਰੇ ਅਧਿਕਾਰਾਂ ਦਾ ਕੇਂਦਰ ਸਨ, ਪਰ ਉਹ ਇੱਕ ਉਦਾਰ ਸ਼ਾਸਕ ਸਨ। ਮੁੱਖ ਵਿਭਾਗ: ਦਫ਼ਤਰ-ਏ-ਅਬਵਾਬ-ਉਲ-ਮਾਲ (ਆਮਦਨ), ਦਫ਼ਤਰ-ਏ-ਤੌਜੀਹਾਤ (ਖਰਚ)।
5 (iii) ਸ੍ਰੀ ਗੁਰੂ ਹਰਗੋਬਿੰਦ ਜੀ ਦੀ ਨਵੀਂ ਨੀਤੀ: ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ, ਅਕਾਲ ਤਖ਼ਤ ਦਾ ਨਿਰਮਾਣ ਕਰਵਾਇਆ ਅਤੇ ਸਿੱਖਾਂ ਨੂੰ ਸ਼ਸਤਰਧਾਰੀ ਹੋਣ ਦਾ ਹੁਕਮ ਦਿੱਤਾ।

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends