PSEB CLASS 10 PUNJABI B ਵਿਸ਼ਰਾਮ ਚਿੰਨ੍ਹ

 

ਪ੍ਰਸ਼ਨ 6: ਵਿਸ਼ਰਾਮ-ਚਿੰਨ੍ਹ (ਮਾਡਲ ਪ੍ਰਸ਼ਨ ਪੇਪਰ ਅਨੁਸਾਰ)

ਹੇਠ ਲਿਖੇ ਵਾਕਾਂ ਨੂੰ ਲੁੜੀਂਦੇ ਵਿਸ਼ਰਾਮ-ਚਿੰਨ੍ਹ ਲਗਾ ਕੇ ਦੁਬਾਰਾ ਲਿਖੋ:

ਸਹੀ ਉੱਤਰ ਦੇਖਣ ਲਈ ਹੇਠਾਂ ਦਿੱਤੇ ਗਏ ਬਿਨਾਂ ਵਿਸ਼ਰਾਮ-ਚਿੰਨ੍ਹਾਂ ਵਾਲੇ ਵਾਕਾਂ 'ਤੇ ਕਲਿੱਕ ਕਰੋ।

ਮਹੱਤਵਪੂਰਨ ਵਿਸ਼ਰਾਮ-ਚਿੰਨ੍ਹ (ਜਾਣਕਾਰੀ ਲਈ):

ਡੰਡੀ :
ਪ੍ਰਸ਼ਨਿਕ ਚਿੰਨ੍ਹ : ?
ਵਿਸਮਿਕ ਚਿੰਨ੍ਹ : !
ਕਾਮਾ : ,
ਬਿੰਦੀ ਕਾਮਾ : ;
ਦੁਬਿੰਦੀ : :
ਡੈਸ਼ : -
ਦੁਬਿੰਦੀ ਡੈਸ਼ : :-
ਪੁੱਠੇ ਕਾਮੇ ਇਕਹਿਰੇ : ‘ ’
ਪੁੱਠੇ ਕਾਮੇ ਦੋਹਰੇ : “ ”
ਬਰੈਕਟ : ( )
ਜੋੜਨੀ : -
ਬਿੰਦੀ : .
ਛੁੱਟ ਮਰੋੜੀ :

ਮਾਡਲ ਟੈਸਟ ਪੇਪਰ ਵਿੱਚੋਂ ਪ੍ਰਸ਼ਨ

ਰੋਟੀ ਟੁੱਕ ਤਿਆਰ ਕਰਨ ਚ ਹੋਰ ਕਿੰਨਾ ਸਮਾਂ ਲੱਗੇਗਾ

ਸਹੀ ਉੱਤਰ: ਰੋਟੀ-ਟੁੱਕ ਤਿਆਰ ਕਰਨ 'ਚ ਹੋਰ ਕਿੰਨਾ ਸਮਾਂ ਲੱਗੇਗਾ?

ਅਧਿਐਨ ਸਮੱਗਰੀ ਵਿੱਚੋਂ ਅਭਿਆਸ ਲਈ ਵਾਕ

1. ਬੇਬੇ ਕਿਹੋ ਜਿਹੀਆਂ ਗੱਲਾਂ ਕਰਦੀ ਏਂ ਸੁੱਖਵਰਸਾ ਕੌਰ ਨੇ ਉਹਦਾ ਗੋਡਾ ਹਿਲਾਉਂਦਿਆਂ ਕਿਹਾ ਭਲਾਂ ਤੇਰਾ ਕੀ ਦੋਸ਼ ਇਹਦੇ ਵਿੱਚ ਬੰਦਿਆਂ ਦੀਆਂ ਗੱਲਾਂ ਬੰਦੇ ਜਾਨਣ

ਸਹੀ ਉੱਤਰ: "ਬੇਬੇ, ਕਿਹੋ ਜਿਹੀਆਂ ਗੱਲਾਂ ਕਰਦੀ ਏਂ!" ਸੁੱਖਵਰਸਾ ਕੌਰ ਨੇ ਉਹਦਾ ਗੋਡਾ ਹਿਲਾਉਂਦਿਆਂ ਕਿਹਾ, "ਭਲਾਂ, ਤੇਰਾ ਕੀ ਦੋਸ਼ ਇਹਦੇ ਵਿੱਚ, ਬੰਦਿਆਂ ਦੀਆਂ ਗੱਲਾਂ ਬੰਦੇ ਜਾਨਣ।"

2. ਖੂਹ ਤੇ ਪਾਣੀ ਭਰਦੀਆਂ ਕੁਝ ਮੁਟਿਆਰਾਂ ਨੇ ਆਖਿਆ ਦੇਖੋ ਨੀ ਮੁੰਡਾ ਤਾਂ ਖੋਤੇ ਤੇ ਚੜਿਆ ਹੋਇਆ ਤੇ ਬੁੱਢਾ ਪਿਓ ਵਿਚਾਰਾ ਮਗਰ ਮਗਰ ਪੈਰ ਘਸੀਟਦਾ ਆਉਂਦਾ ਜੇ ਅੱਜ ਕੱਲ ਦੇ ਮੁੰਡਿਆਂ ਦਾ ਹਾਲ ਦੇਖੋ

ਸਹੀ ਉੱਤਰ: ਖੂਹ ਤੇ ਪਾਣੀ ਭਰਦੀਆਂ ਕੁਝ ਮੁਟਿਆਰਾਂ ਨੇ ਆਖਿਆ, "ਦੇਖੋ ਨੀ! ਮੁੰਡਾ ਤਾਂ ਖੋਤੇ 'ਤੇ ਚੜਿਆ ਹੋਇਆ ਤੇ ਬੁੱਢਾ ਪਿਓ ਵਿਚਾਰਾ ਮਗਰ-ਮਗਰ ਪੈਰ ਘਸੀਟਦਾ ਆਉਂਦਾ ਜੇ। ਅੱਜ-ਕੱਲ ਦੇ ਮੁੰਡਿਆਂ ਦਾ ਹਾਲ ਦੇਖੋ!"

3. ਹਾਇ ਮੇਰੀਆਂ ਸਾਰੀਆਂ ਆਸਾਂ ਤੇ ਪਾਣੀ ਫਿਰ ਗਿਆ

ਸਹੀ ਉੱਤਰ: "ਹਾਇ! ਮੇਰੀਆਂ ਸਾਰੀਆਂ ਆਸਾਂ 'ਤੇ ਪਾਣੀ ਫਿਰ ਗਿਆ।"

4. ਅੱਛਾ ਤਾਂ ਤੇਰੇ ਮਾਤਾ ਜੀ ਵੀ ਐਮ ਏ ਪਾਸ ਹਨ

ਸਹੀ ਉੱਤਰ: "ਅੱਛਾ! ਤਾਂ ਤੇਰੇ ਮਾਤਾ ਜੀ ਵੀ ਐੱਮ.ਏ. ਪਾਸ ਹਨ।"

5. ਤੁਸੀਂ ਫਿਕਰ ਨਾ ਕਰੋ ਬਾਪੂ ਜੀ ਮੈਂ ਪੜ੍ਹਾਈ ਦੇ ਨਾਲ ਖੇਤੀ ਦਾ ਕੰਮ ਵੀ ਕਰਾਂਗਾ

ਸਹੀ ਉੱਤਰ: "ਤੁਸੀਂ ਫਿਕਰ ਨਾ ਕਰੋ ਬਾਪੂ ਜੀ, ਮੈਂ ਪੜ੍ਹਾਈ ਦੇ ਨਾਲ ਖੇਤੀ ਦਾ ਕੰਮ ਵੀ ਕਰਾਂਗਾ।"

6. ਹਾਂ ਜੀ ਇਹ ਗਲਤੀ ਮੈਥੋਂ ਹੋਈ ਹੈ ਮੈਂ ਸਜ਼ਾ ਦਾ ਹੱਕਦਾਰ ਹਾਂ

ਸਹੀ ਉੱਤਰ: "ਹਾਂ ਜੀ, ਇਹ ਗਲਤੀ ਮੈਥੋਂ ਹੋਈ ਹੈ, ਮੈਂ ਸਜ਼ਾ ਦਾ ਹੱਕਦਾਰ ਹਾਂ।"

7. ਪੰਜਵੇਂ ਗੁਰੂ ਜੀ ਦਾ ਸੁਭਾ ਜਿਵੇਂ ਤੁਸੀਂ ਜਾਣਦੇ ਹੀ ਹੋ ਸ਼ਾਂਤੀ ਤੇ ਨਿਮਰਤਾ ਵਾਲਾ ਸੀ

ਸਹੀ ਉੱਤਰ: "ਪੰਜਵੇਂ ਗੁਰੂ ਜੀ ਦਾ ਸੁਭਾ, ਜਿਵੇਂ ਤੁਸੀਂ ਜਾਣਦੇ ਹੀ ਹੋ, ਸ਼ਾਂਤੀ ਤੇ ਨਿਮਰਤਾ ਵਾਲਾ ਸੀ।"

8. ਇਹ ਕਿਤਾਬ ਜਿਹੜੀ ਤੁਹਾਡੇ ਹੱਥ ਵਿੱਚ ਹੈ ਮੈਨੂੰ ਇਨਾਮ ਵਿੱਚ ਮਿਲੀ ਹੈ

ਸਹੀ ਉੱਤਰ: "ਇਹ ਕਿਤਾਬ, ਜਿਹੜੀ ਤੁਹਾਡੇ ਹੱਥ ਵਿੱਚ ਹੈ, ਮੈਨੂੰ ਇਨਾਮ ਵਿੱਚ ਮਿਲੀ ਹੈ।"

9. ਵਿਦਿਆਰਥਓ ਨਕਲ ਦੀ ਥਾਂ ਸਦਾ ਅਕਲ ਦੀ ਵਰਤੋਂ ਕਰੋ ਅਧਿਆਪਕਾਂ ਨੇ ਕਿਹਾ

ਸਹੀ ਉੱਤਰ: "ਵਿਦਿਆਰਥਓ, ਨਕਲ ਦੀ ਥਾਂ ਸਦਾ ਅਕਲ ਦੀ ਵਰਤੋਂ ਕਰੋ।" ਅਧਿਆਪਕਾਂ ਨੇ ਕਿਹਾ।

10. ਬੱਸ ਜੀ ਪੁੱਛੋ ਨਾ ਐਨੀ ਥੋੜ੍ਹੀ ਤਨਖਾਹ ਚ ਤਾਂ ਦਾਲ ਫੁਲਕਾ ਵੀ ਨਹੀਂ ਚੱਲ ਸਕਦਾ ਪਿਤਾ ਜੀ ਨੇ ਕਿਹਾ

ਸਹੀ ਉੱਤਰ: "ਬੱਸ ਜੀ ਪੁੱਛੋ ਨਾ, ਐਨੀ ਥੋੜ੍ਹੀ ਤਨਖਾਹ 'ਚ ਤਾਂ ਦਾਲ-ਫੁਲਕਾ ਵੀ ਨਹੀਂ ਚੱਲ ਸਕਦਾ। " ਪਿਤਾ ਜੀ ਨੇ ਕਿਹਾ।

11. ਤੂੰ ਸਕੂਲ ਵਿੱਚੋਂ ਪਹਿਲੇ ਨੰਬਰ ਤੇ ਹੈਂ ਪਰ ਡਵੀਜ਼ਨ ਦੂਜੀ ਹੀ ਹੈ

ਸਹੀ ਉੱਤਰ: "ਤੂੰ ਸਕੂਲ ਵਿੱਚੋਂ ਪਹਿਲੇ ਨੰਬਰ 'ਤੇ ਹੈਂ ਪਰ ਡਵੀਜ਼ਨ ਦੂਜੀ ਹੀ ਹੈ।"

12. ਮੇਰੇ ਮਾਤਾ ਜੀ ਨੇ ਕਿਹਾ ਰੋਟੀ ਪੱਕ ਗਈ ਹੈ ਸਬਜ਼ੀ ਤਿਆਰ ਹੈ ਬਸ ਮਹਿਮਾਨਾਂ ਦੇ ਬੈਠਣ ਦੀ ਦੇਰ ਹੈ

ਸਹੀ ਉੱਤਰ: ਮੇਰੇ ਮਾਤਾ ਜੀ ਨੇ ਕਿਹਾ, "ਰੋਟੀ ਪੱਕ ਗਈ ਹੈ, ਸਬਜ਼ੀ ਤਿਆਰ ਹੈ; ਬਸ ਮਹਿਮਾਨਾਂ ਦੇ ਬੈਠਣ ਦੀ ਦੇਰ ਹੈ।"

13. ਮੁੱਖ ਅਧਿਆਪਕ ਜੀ ਨੇ ਕਿਹਾ ਮੈਂ ਹਮੇਸ਼ਾ ਮਿਹਨਤੀ ਅਤੇ ਲਗਨ ਵਾਲੇ ਵਿਦਿਆਰਥੀਆਂ ਦੀ ਕਦਰ ਕਰਦਾ ਹਾਂ

ਸਹੀ ਉੱਤਰ: ਮੁੱਖ ਅਧਿਆਪਕ ਜੀ ਨੇ ਕਿਹਾ, "ਮੈਂ ਹਮੇਸ਼ਾ ਮਿਹਨਤੀ ਅਤੇ ਲਗਨ ਵਾਲੇ ਵਿਦਿਆਰਥੀਆਂ ਦੀ ਕਦਰ ਕਰਦਾ ਹਾਂ।"

14. ਕਿਉਂ ਬਈ ਕਾਕਾ ਕੀ ਨਾਂ ਹੈ ਤੇਰਾ ਮੈਂ ਪਿਆਰ ਜਤਾਉਂਦਿਆਂ ਉਸ ਮੁੰਡੇ ਨੂੰ ਪੁੱਛਿਆ ਜੀ ਬੰਟੀ ਮੈਨੂੰ ਬੰਟੀ ਕਹਿੰਦੇ ਨੇ

ਸਹੀ ਉੱਤਰ: "ਕਿਉਂ ਬਈ ਕਾਕਾ, ਕੀ ਨਾਂ ਹੈ ਤੇਰਾ?" ਮੈਂ ਪਿਆਰ ਜਤਾਉਂਦਿਆਂ ਉਸ ਮੁੰਡੇ ਨੂੰ ਪੁੱਛਿਆ। "ਜੀ ਬੰਟੀ, ਮੈਨੂੰ 'ਬੰਟੀ' ਕਹਿੰਦੇ ਨੇ।"

15. ਮੇਰੀ ਭਾਣਜੀ ਦੇ ਘਰ ਵੀ ਖੁਸ਼ੀ ਖੇਡੇਗੀ ਕਦੇ ਅਸੀਂ ਵੀ ਬਾਬਾ ਬੁੱਢਾ ਜੀ ਦੇ ਗੁਰਦੁਆਰੇ ਸੁੱਖਣਾ ਸੁੱਖ ਆਏ ਹਾਂ ਜਾਂਦੀ ਹੋਈ ਮਾਸੀ ਕਹਿ ਗਈ

ਸਹੀ ਉੱਤਰ: "ਮੇਰੀ ਭਾਣਜੀ ਦੇ ਘਰ ਵੀ ਖੁਸ਼ੀ ਖੇਡੇਗੀ ਕਦੇ! ਅਸੀਂ ਵੀ ਬਾਬਾ ਬੁੱਢਾ ਜੀ ਦੇ ਗੁਰਦੁਆਰੇ ਸੁੱਖਣਾ ਸੁੱਖ ਆਏ ਹਾਂ।" ਜਾਂਦੀ ਹੋਈ ਮਾਸੀ ਕਹਿ ਗਈ।

16. ਬਹੁਤ ਅੱਛੇ ਬੇਟਾ ਸਾਰਾ ਸਕੂਲ ਸ਼ੀਸ਼ੇ ਵਾਂਗ ਲਿਸ਼ਕਾ ਦਿਓ

ਸਹੀ ਉੱਤਰ: "ਬਹੁਤ ਅੱਛੇ! ਬੇਟਾ, ਸਾਰਾ ਸਕੂਲ ਸ਼ੀਸ਼ੇ ਵਾਂਗ ਲਿਸ਼ਕਾ ਦਿਓ।"

17. ਖ਼ਬਰਦਾਰ ਜੇ ਮੇਰੀ ਗੇਂਦ ਨੂੰ ਹੱਥ ਲਾਇਆ ਜੀਤੀ ਨੇ ਕੜਕ ਕੇ ਆਖਿਆ

ਸਹੀ ਉੱਤਰ: "ਖ਼ਬਰਦਾਰ ! ਜੇ ਮੇਰੀ ਗੇਂਦ ਨੂੰ ਹੱਥ ਲਾਇਆ। " ਜੀਤੀ ਨੇ ਕੜਕ ਕੇ ਆਖਿਆ।

18. ਤਾਂ ਤੁਸੀਂ ਐਮ ਐਲ ਏ ਦੇ ਪੁੱਤਰ ਹੋ

ਸਹੀ ਉੱਤਰ: "ਤਾਂ ਤੁਸੀਂ ਐੱਮ. ਐੱਲ. ਏ. ਦੇ ਪੁੱਤਰ ਹੋ।"

19. ਮਾਸਟਰ ਜੀ ਨੇ ਕਿਹਾ ਆਪਣੀ ਮਾਂ ਦੀ ਸੇਵਾ ਕਰੋ ਉਸ ਦੇ ਵਿਹੜੇ ਦੀ ਰੌਣਕ ਬਣੋ ਮਾਵਾਂ ਨੇ ਸਦਾ ਨਹੀਂ ਰਹਿਣਾ

ਸਹੀ ਉੱਤਰ: ਮਾਸਟਰ ਜੀ ਨੇ ਕਿਹਾ, "ਆਪਣੀ ਮਾਂ ਦੀ ਸੇਵਾ ਕਰੋ, ਉਸ ਦੇ ਵਿਹੜੇ ਦੀ ਰੌਣਕ ਬਣੋ, ਮਾਵਾਂ ਨੇ ਸਦਾ ਨਹੀਂ ਰਹਿਣਾ।"

20. ਹਾਏ ਕਿੰਨੇ ਸੋਹਣੇ ਫੁੱਲ ਲੱਗੇ ਹਨ ਇੱਕ ਮੁੰਡੇ ਨੇ ਦੂਜੇ ਨੂੰ ਆਖਿਆ

ਸਹੀ ਉੱਤਰ: "ਹਾਏ! ਕਿੰਨੇ ਸੋਹਣੇ ਫੁੱਲ ਲੱਗੇ ਹਨ!" ਇੱਕ ਮੁੰਡੇ ਨੇ ਦੂਜੇ ਨੂੰ ਆਖਿਆ।

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends