PSEB CLASS 10 PUNJABI B SOLVED QUESTION PAPER MARCH 2026

 

ਪੰਜਾਬੀ ਪੇਪਰ - B (Punjabi Paper B) Class X
CODE: 72/B Roll No.: ____________

ਸਲਾਨਾ ਪਰੀਖਿਆ ਪ੍ਰਣਾਲੀ (Annual Examination System)

PUNJABI (Paper: B)

(Morning Session)

Time Allowed: 3 Hours Maximum Marks: 65
ਨੋਟ :
  1. ਆਪਣੀ ਉੱਤਰ-ਪੱਤਰੀ ਦੇ ਟਾਈਟਲ ਪੰਨੇ 'ਤੇ ਵਿਸ਼ਾ-ਕੋਡ/ਪੇਪਰ-ਕੋਡ 72/B ਜ਼ਰੂਰ ਦਰਜ ਕਰੋ।
  2. ਉੱਤਰ-ਪੱਤਰੀ ਦੇ ਟਾਈਟਲ ਸਹਿਤ 24 ਪੰਨੇ ਹਨ, ਚੈੱਕ ਕਰ ਲਓ।
  3. ਕੋਈ ਵਾਧੂ ਸ਼ੀਟ ਨਹੀਂ ਮਿਲੇਗੀ।
  4. ਸਾਰੇ ਪ੍ਰਸ਼ਨ ਜ਼ਰੂਰੀ ਹਨ। ਕੁੱਲ 12 ਪ੍ਰਸ਼ਨ ਹਨ।
10 × 1 = 10

1. ਵਸਤੂਨਿਸ਼ਠ ਪ੍ਰਸ਼ਨ :

  • (ੳ) ਪੰਜਾਬੀ ਭਾਸ਼ਾ ਲਈ ਢੁਕਵੀਂ ਲਿਪੀ ਕਿਹੜੀ ਹੈ ?
  • (ਅ) ਨਾਂਵ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ?
  • (ੲ) 'ਜੋਗੀ' ਸ਼ਬਦ ਦਾ ਇਸਤਰੀ-ਲਿੰਗ ਰੂਪ ਲਿਖੋ।
  • (ਸ) ਜਿਸ ਸ਼ਬਦ ਦੇ ਇੱਕ ਤੋਂ ਵੱਧ ਅਰਥ ਹੋਣ, ਉਸ ਨੂੰ ਕੀ ਕਹਿੰਦੇ ਹਨ?
  • (ਹ) 'ਮੈਂ ਆਪ ਉਸ ਨੂੰ ਨਕਲ ਮਾਰਦੇ ਦੇਖਿਆ ਹੈ।' ਵਾਕ ਵਿੱਚ 'ਆਪ' ਸ਼ਬਦ ਕਿਸ ਪ੍ਰਕਾਰ ਦਾ ਪੜਨਾਂਵ ਹੈ?
  • (ਕ) 'ਬੱਚੇ ਛੁੱਟੀਆਂ ਵਿੱਚ ਨਾਨਕੇ ਗਏ ਸਨ।' ਵਾਕ ਦਾ ਕਾਲ-ਰੂਪ ਕਿਹੜਾ ਹੈ?
  • (ਖ) 'ਉਦਾਸ' ਸ਼ਬਦ ਦਾ ਸਮਾਨਾਰਥਕ ਸ਼ਬਦ ਲਿਖੋ।
  • (ਗ) ਵਿਆਕਰਨ ਵਿੱਚ ਅਰਥਾਂ ਦੇ ਪੱਖ ਤੋਂ ਸ਼ਬਦਾਂ ਦੀ ਵਿਆਖਿਆ ਕਰਨ ਵਾਲੇ ਭਾਗ ਨੂੰ ਕੀ ਕਿਹਾ ਜਾਂਦਾ ਹੈ ?
  • (ਘ) ਕੰਮ-ਚਲਾਊ ਭਾਸ਼ਾ ਜਦੋਂ ਸਥਾਨਿਕ ਭਾਸ਼ਾ ਬਣ ਜਾਵੇ ਤਾਂ ਉਸ ਨੂੰ ਕੀ ਨਾਂ ਦਿੱਤਾ ਜਾਂਦਾ ਹੈ ?
  • (ਙ) ਪੰਜਾਬੀ ਭਾਸ਼ਾ ਵਿੱਚ ਸ੍ਵਰ-ਵਾਹਕ ਅੱਖਰ ਕਿਹੜੇ ਹਨ?
10

2. ਹੇਠ ਲਿਖੇ ਵਿਸ਼ਿਆਂ ਵਿੱਚੋਂ ਕਿਸੇ ਇੱਕ ਵਿਸ਼ੇ ਉੱਤੇ ਲਗ-ਪਗ 400 ਸ਼ਬਦਾਂ ਦਾ ਲੇਖ ਲਿਖੋ

:

  • (ੳ) ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ
  • (ਅ) ਮੋਬਾਈਲ ਫ਼ੋਨ ਦਾ ਵਧਦਾ ਰੁਝਾਨ
  • (ੲ) ਸ੍ਰੀ ਗੁਰੂ ਨਾਨਕ ਦੇਵ ਜੀ
  • (ਸ) ਭਰੂਣ-ਹੱਤਿਆ
  • (ਹ) ਸਾਡੇ ਮੇਲੇ ਅਤੇ ਤਿਉਹਾਰ
5 + 1 = 6

3. ਹੇਠ ਲਿਖੇ ਪੈਰੇ ਦੀ ਸੰਖੇਪ ਰਚਨਾ ਲਗ-ਪਗ ਇੱਕ ਤਿਹਾਈ ਸ਼ਬਦਾਂ ਵਿੱਚ ਲਿਖੋ ਅਤੇ ਢੁਕਵਾਂ ਸਿਰਲੇਖ ਵੀ ਲਿਖੋ :

ਪੰਜਾਬੀ ਸੱਭਿਆਚਾਰ ਕੇਵਲ ਗਿੱਧੇ-ਭੰਗੜੇ ਦਾ ਸੱਭਿਆਚਾਰ ਹੀ ਨਹੀਂ... ਇਹ ਤਾਂ ਬਹੁਤ ਚੇਤਨ, ਉਸਾਰੀ ਤੇ ਕਰਨੀ-ਪ੍ਰਧਾਨ ਸੱਭਿਆਚਾਰ ਹੈ। ਪੰਜ ਨਦੀਆਂ ਦਾ ਦੇਸ ਪੰਜਾਬ ਸ਼ੁਰੂ ਤੋਂ ਹੀ ਹਮਲਾਵਰਾਂ ਦਾ ਰਾਹ ਬਣਿਆ ਰਿਹਾ ਹੈ, ਜਿਨ੍ਹਾਂ ਨਾਲ ਪੰਜਾਬੀ ਸਦਾ ਜੂਝਦਾ ਰਿਹਾ ਤੇ ਜਿੱਤਾਂ ਹਾਸਲ ਕਰਦਾ ਰਿਹਾ ਹੈ। ਬਹਾਦਰੀ, ਅਣਖ ਤੇ ਆਪਾ ਵਾਰਨ ਦੀ ਸਮਰੱਧਾ ਇਸ ਦੇ ਸਭਿਆਚਾਰ ਦਾ ਇੱਕ ਅਟੁੱਟ ਹਿੱਸਾ ਰਿਹਾ ਹੈ। ਕਿਸਾਨ ਖੇਤਾਂ ਵਿੱਚ ਅੰਨ ਉਪਜਾਉਂਦਾ ਹੈ ਤੇ ਪੂਰੇ ਭਾਰਤਵਾਸੀਆਂ ਦਾ ਢਿੱਡ ਭਰਦਾ ਹੈ। ਲਗਨ, ਮਿਹਨਤ, ਸੰਕਟ ਵਿੱਚ ਵੀ ਭਰੋਸਾ, ਚੜ੍ਹਦੀ ਕਲਾ ਇਸ ਦੀ ਪਛਾਣ ਹੈ।
3 × 2 = 6

4. ਹੇਠ ਲਿਖੇ ਮੁਹਾਵਰਿਆਂ ਵਿੱਚੋਂ ਕੇਵਲ ਤਿੰਨ ਨੂੰ ਵਾਕਾਂ ਵਿੱਚ ਵਰਤੋ :

  • (ੳ) ਖੂਨ ਸਫ਼ੇਦ ਹੋਣਾ (ਅ) ਸੁਰ ਮਿਲਨਾ (ੲ) ਗਿੱਲਾ ਪੀਹਣ ਪਾਉਣਾ (ਸ) ਜਫ਼ਰ ਜਾਲਣੇ (ਹ) ਉਂਗਲ ਕਰਨਾ
6

5. ਚਿੱਠੀ-ਪੱਤਰ :

ਤੁਹਾਡੇ ਪਿੰਡ ਦਾ ਕੋਈ ਨੇੜਲਾ ਵਿਅਕਤੀ ਵਿਦੇਸ਼ ਗਿਆ ਹੈ। ਉਸ ਨੂੰ ਪਿੰਡ ਵਿੱਚ ਆਈਆਂ ਤਬਦੀਲੀਆਂ ਬਾਰੇ ਪੱਤਰ ਲਿਖੋ।

ਜਾਂ

ਆਪਣੇ ਸਕੂਲ ਦੇ ਪ੍ਰਿੰਸੀਪਲ ਨੂੰ ਲਾਇਬ੍ਰੇਰੀ ਨੂੰ ਸੁਚਾਰੂ ਰੂਪ ਵਿੱਚ ਚਲਾਉਣ ਲਈ ਬੇਨਤੀ-ਪੱਤਰ ਲਿਖੋ।

2

6. ਸੰਖੇਪ ਉੱਤਰ ਲਿਖੋ :

(ੳ) ਊੜਾ ਅੱਖਰ ਨਾਲ ਕਿਹੜੇ ਨਾਸਕੀ ਚਿੰਨ੍ਹ ਦੀ ਵਰਤੋਂ ਹੁੰਦੀ ਹੈ?
(ਅ) ਗੁਰਮੁਖੀ ਲਿਪੀ ਵਿੱਚ ਕਿੰਨੀਆਂ ਲਗਾਂ ਨਾਲ ਬਿੰਦੀ ਦੀ ਵਰਤੋਂ ਕੀਤੀ ਜਾਂਦੀ ਹੈ?

3

7. ਵਿਸਰਾਮ-ਚਿੰਨ੍ਹ ਲਾ ਕੇ ਹੇਠਾਂ ਦਿੱਤੇ ਵਾਕ ਨੂੰ ਦੁਬਾਰਾ ਲਿਖੋ :

"ਵਿਦਿਆਰਥੀਆਂ ਦੀ ਜਾਣਕਾਰੀ ਵਿੱਚ ਵਾਧਾ ਕਰਦਿਆਂ ਅਧਿਆਪਕ ਨੇ ਕਿਹਾ ਸਾਰੇ ਪੰਜਾਬ ਦੇ ਸਕੂਲਾਂ ਦੀਆਂ ਸਲਾਨਾ ਪਰੀਖਿਆਵਾਂ ਲੈਣ ਵਾਲੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਦਫ਼ਤਰ ਅੱਜ ਕੱਲ੍ਹ ਸਾਹਿਬਜਾਦਾ ਅਜੀਤ ਸਿੰਘ ਨਗਰ ਚ ਹੈ"

6

8. ਵਿਆਕਰਨ ਸੰਬੰਧੀ ਪ੍ਰਸ਼ਨ :

1. ਵਿਆਕਰਨ ਦੀ ਪੜ੍ਹਾਈ ਪੜ੍ਹਨੀ ਕਿਉਂ ਜ਼ਰੂਰੀ ਹੈ? (2 ਮਾਰਕਸ)
2. ਪੰਜਾਬੀ ਭਾਸ਼ਾ ਵਿੱਚ ਅਰਧ ਸ੍ਵਰ-ਧੁਨੀਆਂ ਤੋਂ ਕੀ ਭਾਵ ਹੈ? (2 ਮਾਰਕਸ)
3. ਵਿਅੰਜਨ ਧੁਨੀਆਂ ਦੀ ਪਰਿਭਾਸ਼ਾ ਲਿਖੋ। (2 ਮਾਰਕਸ)

2

9. ਵਚਨ ਤੇ ਲਿੰਗ ਬਦਲ ਕੇ ਦੋ ਵੱਖੋ-ਵੱਖਰੇ ਵਾਕ ਲਿਖੋ :

"ਚੰਗੇ ਬੱਚੇ ਮਾਪਿਆਂ ਦਾ ਨਾਂ ਦੁਨੀਆ ਵਿੱਚ ਰੋਸ਼ਨ ਕਰਦੇ ਹਨ"

4

10. ਭੂਤ-ਕਾਲ ਅਤੇ ਭਵਿਖਤ-ਕਾਲ ਵਿੱਚ ਬਦਲੋ :

"ਚੰਗਾ ਪੜ੍ਹਾਉਣ ਵਾਲੇ ਅਧਿਆਪਕ ਨੂੰ ਸਾਰੇ ਵਿਦਿਆਰਥੀ ਪਿਆਰ ਕਰਦੇ ਹਨ"

6

11. ਸ਼ਬਦ ਬੋਧ :

(ੳ) 'ਉਲਟੀ' ਸ਼ਬਦ ਦੇ ਦੋ ਵੱਖ-ਵੱਖ ਅਰਥ ਦਰਸਾਉਂਦੇ ਵਾਕ ਬਣਾਓ।
(ਅ) 'ਅਨਾਥ' ਸ਼ਬਦ ਦੇ ਦੋ ਸਮਾਨਾਰਥਕ ਸ਼ਬਦ ਲਿਖੋ।
(ੲ) ਬਹੁਤੇ ਸ਼ਬਦਾਂ ਲਈ ਇੱਕ ਢੁਕਵਾਂ ਸ਼ਬਦ: "ਕਿਸੇ ਲੇਖਕ ਜਾਂ ਕਲਾਕਾਰ ਦੀ ਸਭ ਤੋਂ ਉੱਤਮ ਰਚਨਾ"

4

12. ਪਰਿਭਾਸ਼ਾ :

(ੳ) ਪੜਨਾਂਵ ਜਾਂ ਕਿਰਿਆ ਦੀ ਪਰਿਭਾਸ਼ਾ ਉਦਾਹਰਨਾਂ ਸਹਿਤ ਲਿਖੋ।
(ਅ) ਕਿਰਿਆ-ਵਿਸ਼ੇਸ਼ਣ ਦੀਆਂ ਕੋਈ ਦੋ ਕਿਸਮਾਂ ਉਦਾਹਰਨਾਂ ਸਹਿਤ ਲਿਖੋ।


--- End of Question Paper ---

Answer Key: Punjabi Paper B (Class X)

ਉੱਤਰ-ਕੁੰਜੀ (Answer Key)

ਪੰਜਾਬੀ ਪੇਪਰ - B (ਸ਼੍ਰੇਣੀ ਦਸਵੀਂ)

1. ਵਸਤੂਨਿਸ਼ਠ ਪ੍ਰਸ਼ਨ (Objective Questions)

(ੳ) ਗੁਰਮੁਖੀ ਲਿਪੀ।

(ਅ) ਪੰਜ (5)।

(ੲ) ਜੋਗਣ।

(ਸ) ਬਹੁ-ਅਰਥਕ ਸ਼ਬਦ।

(ਹ) ਨਿਜਵਾਚਕ ਪੜਨਾਂਵ।

(ਕ) ਭੂਤ-ਕਾਲ।

(ਖ) ਪਰੇਸ਼ਾਨ, ਗ਼ਮਗੀਨ ਜਾਂ ਫ਼ਿਕਰਮੰਦ।

(ਗ) ਅਰਥ-ਬੋਧ।

(ਘ) (ਕ੍ਰੀਓਲ ਜਾਂ ਕੰਮ-ਚਲਾਊ ਭਾਸ਼ਾ)।

(ਙ) ੳ, ਅ, ੲ।

6. ਸੰਖੇਪ ਉੱਤਰ (Short Answers)

(ੳ) ਬਿੰਦੀ (ਉਂ)।

(ਅ) ਛੇ (6) ਲਗਾਂ ਨਾਲ (ਕੰਨਾ, ਬਿਹਾਰੀ, ਲਾਂ, ਦੁਲਾਂ, ਹੋੜਾ, ਕਨੌੜਾ)।

9. ਵਚਨ ਤੇ ਲਿੰਗ ਬਦਲੋ (Transformation)

ਵਚਨ ਬਦਲੋ: ਚੰਗਾ ਬੱਚਾ ਮਾਪਿਆਂ ਦਾ ਨਾਂ ਦੁਨੀਆ ਵਿੱਚ ਰੋਸ਼ਨ ਕਰਦਾ ਹੈ।

ਲਿੰਗ ਬਦਲੋ: ਚੰਗੀਆਂ ਬੱਚੀਆਂ ਮਾਪਿਆਂ ਦਾ ਨਾਂ ਦੁਨੀਆ ਵਿੱਚ ਰੋਸ਼ਨ ਕਰਦੀਆਂ ਹਨ।

10. ਕਾਲ ਬਦਲੋ (Tense Change)

ਭੂਤ-ਕਾਲ: ਚੰਗਾ ਪੜ੍ਹਾਉਣ ਵਾਲੇ ਅਧਿਆਪਕ ਨੂੰ ਸਾਰੇ ਵਿਦਿਆਰਥੀ ਪਿਆਰ ਕਰਦੇ ਸਨ।

ਭਵਿਖਤ-ਕਾਲ: ਚੰਗਾ ਪੜ੍ਹਾਉਣ ਵਾਲੇ ਅਧਿਆਪਕ ਨੂੰ ਸਾਰੇ ਵਿਦਿਆਰਥੀ ਪਿਆਰ ਕਰਨਗੇ।

11. ਸ਼ਬਦ ਬੋਧ (Word Knowledge)

(ੳ) ਉਲਟੀ: 1. ਮੈਨੂੰ ਸਫ਼ਰ ਦੌਰਾਨ ਉਲਟੀ ਆ ਗਈ। 2. ਉਸਨੇ ਉਲਟੀ ਟੋਪੀ ਪਾਈ ਹੋਈ ਹੈ।

(ਅ) ਅਨਾਥ: ਯਤੀਮ, ਬੇਸਹਾਰਾ।

(ੲ) ਇੱਕ ਸ਼ਬਦ: ਸ਼ਾਹਕਾਰ (Masterpiece)।

12. ਵਿਆਕਰਨ (Grammar Definitions)

ਕਿਰਿਆ-ਵਿਸ਼ੇਸ਼ਣ ਦੀਆਂ ਕਿਸਮਾਂ: 1. ਕਾਲਵਾਚਕ (ਜਿਵੇਂ: ਸਵੇਰੇ, ਹੁਣ) 2. ਸਥਾਨਵਾਚਕ (ਜਿਵੇਂ: ਅੰਦਰ, ਬਾਹਰ)।

* ਲੇਖ, ਪੱਤਰ ਅਤੇ ਪੈਰਾ ਰਚਨਾ ਵਿਦਿਆਰਥੀ ਦੀ ਆਪਣੀ ਸਿਰਜਣਾਤਮਕਤਾ 'ਤੇ ਨਿਰਭਰ ਕਰਦੇ ਹਨ।

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends