PSEB CLASS 8 PUNJABI QUESTION SOLVED

PSEB CLASS 8 PUNJABI QUESTION SOLVED Punjabi Question Paper - Class VIII
Roll No....................... Total No. of Printed Pages: 4
Total No. of Questions: 14
VIII
2326
Code: 4011832
ਸਲਾਨਾ ਪਰੀਖਿਆ ਪ੍ਰਣਾਲੀ
PUNJABI (First Language)
(Morning Session)
Time allowed: 3 Hours Maximum Marks: 80
ਨੋਟ:
  1. ਆਪਣੀ ਉੱਤਰ-ਪੱਤਰੀ ਦੇ ਟਾਈਟਲ ਪੰਨੇ 'ਤੇ ਵਿਸ਼ਾ-ਕੋਡ/ਪੇਪਰ-ਕੋਡ ਵਾਲੇ ਖਾਨੇ ਵਿੱਚ ਵਿਸ਼ਾ-ਕੋਡ / ਪੇਪਰ-ਕੋਡ 801 ਜਰੂਰ ਦਰਜ ਕਰੋ ਜੀ।
  2. ਉੱਤਰ-ਪੱਤਰੀ ਲੈਂਦੇ ਹੀ ਇਸ ਦੇ ਪੰਨੇ ਗਿਣ ਕੇ ਦੇਖ ਲਓ ਕਿ ਇਸ ਵਿੱਚ ਟਾਈਟਲ ਸਹਿਤ 16 ਪੰਨੇ ਹਨ ਅਤੇ ਠੀਕ ਕ੍ਰਮਵਾਰ ਹਨ।
  3. ਉੱਤਰ-ਪੱਤਰੀ ਵਿੱਚ ਖਾਲੀ ਪੰਨਾ/ਪੰਨੇ ਛੱਡਣ ਤੋਂ ਬਾਅਦ ਹੱਲ ਕੀਤੇ ਗਏ ਪ੍ਰਸ਼ਨ/ਪ੍ਰਸ਼ਨਾਂ ਦਾ ਮੁਲਾਂਕਣ ਨਹੀਂ ਕੀਤਾ ਜਾਵੇਗਾ।
  4. ਕੋਈ ਵਾਧੂ ਸ਼ੀਟ ਨਹੀਂ ਮਿਲੇਗੀ। ਇਸ ਲਈ ਉੱਤਰ ਢੁਕਵੇਂ ਹੀ ਲਿਖੋ ਅਤੇ ਲਿਖਿਆ ਉੱਤਰ ਨਾ ਕੱਟੋ।
  5. ਪ੍ਰਸ਼ਨ-ਪੱਤਰ ਵਿੱਚ ਕੁੱਲ 14 ਪ੍ਰਸ਼ਨ ਹਨ।
  6. ਸਾਰੇ ਪ੍ਰਸ਼ਨ ਜਰੂਰੀ ਹਨ।
ਭਾਗ-ੳ
801-VIII
5x1=5
1. ਪੈਰੇ ਵਿੱਚੋਂ ਸਹੀ ਵਿਕਲਪ ਚੁਣ ਕੇ ਉੱਤਰ ਦਿਓ।
ਗੁਰੂ ਅਰਜਨ ਦੇਵ ਜੀ ਜਿੱਥੇ ਗੁਰਬਾਣੀ ਤੇ ਸ਼ਾਂਤੀ ਦੇ ਪੁੰਜ ਸਨ; ਉੱਥੇ ਦੇਸ, ਧਰਮ ਲਈ ਕੁਰਬਾਨੀ ਦੇਣ ਤੋਂ ਵੀ ਨਹੀਂ ਝਿਜਕੇ। ਸਮੇਂ ਦੀ ਸਰਕਾਰ ਦਾ ਵਰਤਾਅ ਠੀਕ ਨਹੀਂ ਸੀ। ਮੁਗਲ ਹਕੂਮਤ ਨੇ ਆਪ ਨੂੰ ਕਈ ਤਰ੍ਹਾਂ ਦੇ ਤਸੀਹੇ ਦਿੱਤੇ। ਆਪ ਨੂੰ ਤੱਤੀ ਤਵੀ 'ਤੇ ਬਿਠਾਇਆ ਗਿਆ ਤੇ ਸੀਸ ਉੱਤੇ ਗਰਮ-ਗਰਮ ਰੇਤ ਪਾਈ ਗਈ ਪਰ ਆਪ ਪ੍ਰਭੂ-ਭਾਣੇ ਨੂੰ ਅਡੋਲ ਰਹਿ ਕੇ ਮੰਨਦੇ ਰਹੇ। ਆਪ ਨੂੰ ਇਸਲਾਮ ਧਰਮ ਕਬੂਲ ਕਰਨ ਲਈ ਕਿਹਾ ਗਿਆ। ਜਦੋਂ ਗੁਰੂ ਜੀ ਨੇ ਇਸਲਾਮ ਧਰਮ ਧਾਰਨ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਆਪ ਕਈ ਤਰ੍ਹਾਂ ਦੀਆਂ ਹਿਰਦੇ-ਵੇਧਕ ਤਕਲੀਫਾਂ ਸਹਿਣ ਕਰਦੇ ਹੋਏ ਲਾਹੌਰ ਵਿਖੇ ਸ਼ਹੀਦੀ ਪ੍ਰਾਪਤ ਕਰ ਗਏ। ਗੁਰੂ ਸਾਹਿਬ ਨੂੰ ਕੋਈ ਵੀ ਸਮਝੌਤਾ ਮਨਜੂਰ ਨਹੀਂ ਸੀ। ਉਹਨਾਂ ਨੇ ਸ਼ਹਾਦਤ ਦੇਣੀ ਹੀ ਪ੍ਰਵਾਨ ਕੀਤੀ। ਸਿੱਖ ਧਰਮ ਵਿੱਚ ਪਹਿਲੀ ਸ਼ਹੀਦੀ ਗੁਰੂ ਅਰਜਨ ਦੇਵ ਜੀ ਦੀ ਹੋਈ। ਇਸੇ ਲਈ ਆਪ ਨੂੰ ਸ਼ਹੀਦਾਂ ਦੇ ਸਰਤਾਜ, ਕੁਰਬਾਨੀ ਦੇ ਬਾਨੀ ਤੇ ਸ਼ਾਂਤੀ ਦੇ ਪੁੰਜ ਕਿਹਾ ਜਾਂਦਾ ਹੈ। ਆਪ ਦੀ ਸ਼ਹਾਦਤ ਪਿੱਛੋਂ ਮੀਰੀ-ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਜੀ ਨੇ ਗੁਰਗੱਦੀ ਸੰਭਾਲੀ।

(i) ਸਿੱਖ ਧਰਮ ਵਿੱਚ ਕਿਸ ਗੁਰੂ ਨੂੰ ਤੱਤੀ ਤਵੀ 'ਤੇ ਬਿਠਾਇਆ ਗਿਆ?

ੳ) ਗੁਰੂ ਨਾਨਕ ਦੇਵ ਜੀ ਅ) ਗੁਰੂ ਅੰਗਦ ਦੇਵ ਜੀ ੲ) ਗੁਰੂ ਅਰਜਨ ਦੇਵ ਜੀ ਸ) ਬਾਬਾ ਸ੍ਰੀ ਚੰਦ ਜੀ

(ii) ਗੁਰੂ ਅਰਜਨ ਦੇਵ ਜੀ ਨੂੰ ਕਿਹੜਾ ਧਰਮ ਕਬੂਲ ਕਰਨ ਲਈ ਕਿਹਾ ਗਿਆ?

ੳ) ਈਸਾਈ ਧਰਮ ਅ) ਇਸਲਾਮ ਧਰਮ ੲ) ਬੁੱਧ ਧਰਮ ਸ) ਜੈਨ ਧਰਮ

(iii) ਗੁਰੂ ਅਰਜਨ ਦੇਵ ਜੀ ਨੇ ਕਿਸ ਸਥਾਨ ਉੱਤੇ ਸ਼ਹੀਦੀ ਪ੍ਰਾਪਤ ਕੀਤੀ?

ੳ) ਲਾਹੌਰ ਵਿਖੇ ਅ) ਜਲੰਧਰ ਵਿਖੇ ੲ) ਤਰਨਤਾਰਨ ਵਿਖੇ ਸ) ਗੋਇੰਦਵਾਲ ਵਿਖੇ

(iv) ਸਿੱਖ ਧਰਮ ਵਿੱਚ ਪਹਿਲੀ ਸ਼ਹੀਦੀ ਕਿਹੜੇ ਗੁਰੂ ਜੀ ਦੀ ਹੋਈ?

ੳ) ਗੁਰੂ ਤੇਗ ਬਹਾਦਰ ਜੀ ਅ) ਗੁਰੂ ਅਰਜਨ ਦੇਵ ਜੀ ੲ) ਗੁਰੂ ਗੋਬਿੰਦ ਸਿੰਘ ਜੀ ਸ) ਉਪਰੋਕਤ ਵਿੱਚੋਂ ਕੋਈ ਨਹੀਂ

(v) ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਕਿਹੜੇ ਗੁਰੂ ਸਾਹਿਬਾਨ ਜੀ ਨੇ ਗੁਰਗੱਦੀ ਸੰਭਾਲੀ?

ੳ) ਗੁਰੂ ਹਰਿ ਰਾਏ ਜੀ ਨੇ ਅ) ਗੁਰੂ ਹਰਿਗੋਬਿੰਦ ਜੀ ਨੇ ੲ) ਗੁਰੂ ਹਰਿ ਕ੍ਰਿਸ਼ਨ ਜੀ ਨੇ ਸ) ਗੁਰੂ ਤੇਗ ਬਹਾਦਰ ਜੀ ਨੇ
5x1=5
2. ਪੈਰੇ ਵਿੱਚੋਂ ਸਹੀ ਵਿਕਲਪ ਚੁਣ ਕੇ ਉੱਤਰ ਦਿਓ।
ਸ਼ਾਮ ਤੱਕ ਪੰਜਾਬ ਕੌਰ ਦਾ ਸਾਰਾ ਗੁਆਂਢ ਖਾਲੀ ਹੋ ਗਿਆ। ਜਿਹੜੇ ਪਿੰਡ ਰਹਿ ਗਏ ਸਨ, ਉਹ ਵੀ ਜਿਉਂਦੇ ਨਹੀਂ ਸਨ ਜਾਪਦੇ। ਸਾਰੀ ਧਰਤੀ ਕਬਰਸਤਾਨ ਬਣ ਗਈ ਸੀ। ਪੰਜਾਬ ਕੌਰ ਦੇ ਜੇ ਕੋਈ ਸਾਥੀ ਸਨ ਤਾਂ ਨਾਲ ਦੇ ਖੇਤ ਵਿੱਚ ਲੱਗੀ ਟੈਪਰੀ ਵਾਲੇ... (ਪਾਠ ਅਸਪਸ਼ਟ)। ਉਹ ਵੇਲੇ-ਕੁਵੇਲੇ ਪੰਜਾਬ ਕੌਰ ਕੋਲ ਆ ਬੈਠਦੇ। ਉਹ ਜੰਗ ਦੀਆਂ ਖਬਰਾਂ ਦਿੰਦੇ, ਜਿੱਤ ਦਾ ਅਹਿਸਾਸ ਕਰਾਉਂਦੇ ਤੇ ਧਰਵਾਸ ਦੇ ਕੇ ਚਲੇ ਜਾਂਦੇ। ਉਹ ਵੀ ਟੈਪਰੀਆਂ ਨੂੰ ਚਾਹ ਪਿਆਉਂਦੀ, ਪਿਆਰ ਦਿੰਦੀ ਤੇ ਸ਼ੇਰ-ਬੱਚੇ ਆਖ ਕੇ ਪੁਕਾਰਦੀ। ਖਤਰੇ ਦਾ ਘੁੱਗੂ ਵੱਜਣ 'ਤੇ ਚਾਰ-ਚੁਫੇਰਾ ਸਾਂ-ਸਾਂ ਕਰਨ ਲੱਗ ਪਿਆ। ਬੱਤੀਆਂ ਬੁੱਝ ਗਈਆਂ, ਨਿਮਾਣੇ ਮੰਜੀਆਂ ਤੋਂ ਉੱਤਰ ਕੇ ਧਰਤੀ ਉੱਤੇ ਮੂਧੇ ਹੋ ਗਏ। ਖੇਤਾਂ ਦੇ ਚੂਹੇ ਵੀ ਡਰਦੇ ਮਾਰੇ ਘਰਾਂ ਆ ਵੜੇ। ਉਹ ਮੂੰਹ ਪਏ ਨਿਮਾਣਿਆ ਦੀਆਂ ਪਿੱਠਾਂ ਉੱਤੇ ਦਗੜ-ਦਗੜ ਦੌੜਨ ਲੱਗੇ। ਬੰਬ ਦਾ ਧਮਾਕਾ ਪਿਆ ਤਾਂ ਮਕਾਨ ਦੇ ਦਰਵਾਜੇ ਤੇ ਖਿੜਕੀਆਂ ਖਾੜ-ਖਾੜ ਖੜਕਣ ਲੱਗੇ।

(i) ਧਰਤੀ ਕੀ ਬਣ ਗਈ ਸੀ?

ੳ) ਸਵਰਗ ਅ) ਨਰਕ ੲ) ਕਬਰਸਤਾਨ ਸ) ਉਪਰੋਕਤ ਸਾਰੇ

(ii) ਪੰਜਾਬ ਕੌਰ ਦੇ ਸਾਥੀ ਕੌਣ ਸਨ?

ੳ) ਟੈਪਰੀ ਵਾਲੇ ਅ) ਗੁਆਂਢੀ ੲ) ਖੇਤ ਸ) ਚੂਹੇ

(iii) ਖਤਰੇ ਦਾ ਘੁੱਗੂ ਵੱਜਣ 'ਤੇ ਚਾਰ-ਚੁਫੇਰਾ ਕੀ ਕਰਨ ਲੱਗ ਪਿਆ?

ੳ) ਕਾਂ-ਕਾਂ ਅ) ਹਾਂ-ਹਾਂ ੲ) ਸਾਂ-ਸਾਂ ਸ) ਨਾਂ-ਨਾਂ

(iv) ਪੰਜਾਬ ਕੌਰ ਟੈਪਰੀਆਂ ਨੂੰ ਕੀ ਆਖ ਕੇ ਪੁਕਾਰਦੀ?

ੳ) ਬੱਚੇ ਅ) ਮੁੰਡੇ ੲ) ਸ਼ੇਰ-ਬੱਚੇ ਸ) ਉਪਰੋਕਤ ਵਿੱਚੋਂ ਕੋਈ ਨਹੀਂ

(v) ਚੂਹੇ ਡਰਦੇ ਮਾਰੇ ਕਿੱਥੇ ਆ ਵੜੇ ਸਨ?

ੳ) ਘਰਾਂ ਵਿੱਚ ਅ) ਖੁੱਡਾਂ ਵਿੱਚ ੲ) ਅਲਮਾਰੀ ਵਿੱਚ ਸ) ਕਬਰਸਤਾਨ ਵਿੱਚ
801-VIII
2 x 2 = 4
3. ਉਪਰੋਕਤ ਪੈਰਿਆਂ ਵਿੱਚੋਂ ਕੋਈ ਦੋ ਨਾਂਵ ਸ਼ਬਦ ਚੁਣ ਕੇ ਲਿਖੋ।
3 x 2 = 6
4. ਉਪਰੋਕਤ ਪੈਰਿਆਂ ਵਿੱਚੋਂ ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਵਿਕਲਪ ਚੁਣੋ।

i) ਹੇਠ ਲਿਖੇ ਸ਼ਬਦਾਂ ਵਿੱਚੋਂ ਇੱਕ ਕਿਰਿਆ ਸ਼ਬਦ ਚੁਣੋ।

ੳ) ਹਕੂਮਤ ਅ) ਗੁਰੂ ੲ) ਗੁਰਬਾਣੀ ਸ) ਜਾਂਦਾ

ii) ਹੇਠ ਲਿਖੇ ਸ਼ਬਦਾਂ ਵਿੱਚੋਂ ਇੱਕ ਭਾਵਵਾਚਕ ਨਾਂਵ ਸ਼ਬਦ ਚੁਣੋ।

ੳ) ਸ਼ਾਂਤੀ ਅ) ਤਵੀ ੲ) ਧਰਤੀ ਸ) ਬੰਬ

iii) ਹੇਠ ਲਿਖੇ ਸ਼ਬਦਾਂ ਵਿੱਚੋਂ ਇੱਕ ਪੜਨਾਂਵ ਸ਼ਬਦ ਚੁਣੋ।

ੳ) ਉਹ ਅ) ਨਾਲ ੲ) ਦਾ ਸ) ਮਕਾਨ
5x1=5
5. ਉਪਰੋਕਤ ਪੈਰਿਆਂ ਵਿੱਚੋਂ ਹੇਠ ਲਿਖੇ ਵਿਸ਼ਰਾਮ ਚਿੰਨ੍ਹ ਲੱਭ ਕੇ ਲਿਖੋ।
1- ਡੰਡੀ( ! )
2- ਕਾਮਾ( , )
3- ਜੋੜਨੀ( - )
4- ਬਿੰਦੀ( . )
5- ਬਿੰਦੀ-ਕਾਮਾ( ., )
5x1=5
6. ਉਪਰੋਕਤ ਪੈਰਿਆਂ ਵਿੱਚੋਂ ਵਿਰੋਧੀ ਸ਼ਬਦਾਂ ਦਾ ਸਹੀ ਮਿਲਾਨ ਕਰੋ।
ਠੰਡੀ- ਖਾਲੀ
ਗਲਤ- ਪਿੱਛੇ
ਅੱਗੇ- ਠੀਕ
ਹਾਰ- ਤੱਤੀ
ਭਰਿਆ- ਜਿੱਤ
ਭਾਗ-ਅ
1x4=4
7. ਹੇਠ ਲਿਖੀਆਂ ਕਾਵਿ-ਸਤਰਾਂ ਦਾ ਭਾਵ ਸਪੱਸ਼ਟ ਕਰੋ :
ਜੈ ਭਾਰਤ, ਜੈ ਭਾਰਤ ਮਾਤਾ,
ਲਹੂਆਂ ਦੇ ਸੰਗ ਲਿਖੀ ਗਈ ਹੈ,
ਅਣਖ ਤੇਰੀ ਦੀ ਲੰਮੀ ਗਾਥਾ।
ਜੈ ਭਾਰਤ, ਜੈ ਭਾਰਤ ਮਾਤਾ।
ਜਾਂ
ਬਲਦਾਂ ਦੇ ਘੁੰਗਰੂ, ਅਵਾਜ਼ਾਂ ਮਾਰਦੇ,
ਪੀਓ ਰਸ ਮਿੱਠਾ, ਬਜੁਰਗ ਨੇ ਪੁਕਾਰਦੇ।
801-VIII
5x2=10
8. ਹੇਠ ਲਿਖੇ ਪ੍ਰਸ਼ਨਾਂ ਵਿੱਚੋਂ ਕੋਈ ਪੰਜ ਪ੍ਰਸ਼ਨਾਂ ਦੇ ਉੱਤਰ ਦਿਓ।
  1. ਬੱਚਿਆਂ ਨੂੰ ਕਿਹੜੀ ਗੱਲ ਭੈ-ਸਾਗਰ ਲੱਗਦੀ ਸੀ ਅਤੇ ਕਿਉਂ?
  2. ਬਲਜੀਤ ਤੇ ਏਕਮ ਨੂੰ ਕਿਹੜੀ-ਕਿਹੜੀ ਖੇਡ ਦਾ ਸ਼ੌਕ ਸੀ?
  3. ਮਨ ਦਾ ਕੰਟਾ ਕਿਹੋ-ਜਿਹਾ ਸੀ?
  4. ਸਾਡਾ ਰਾਸ਼ਟਰੀ ਗਾਨ ਕਿਹੜਾ ਹੈ ਅਤੇ ਇਸਦਾ ਲੇਖਕ ਕੌਣ ਹੈ?
  5. ਬਾਬਾ ਫਰੀਦ ਜੀ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ?
  6. ਲੋਹੜੀ ਦਾ ਤਿਉਹਾਰ ਕਦੋਂ ਅਤੇ ਕਿਉਂ ਮਨਾਇਆ ਜਾਂਦਾ ਹੈ?
  7. ਜੈ ਭਾਰਤ ਮਾਤਾ ਕਵਿਤਾ ਵਿੱਚ ਕਿਹੜੇ-ਕਿਹੜੇ ਦੇਸ਼ ਭਗਤਾਂ ਦਾ ਜਿਕਰ ਆਇਆ ਹੈ?
5x2=10
9. ਕੋਈ ਪੰਜ ਸ਼ਬਦਾਂ/ਮੁਹਾਵਰਿਆਂ ਨੂੰ ਵਾਕਾਂ ਵਿੱਚ ਵਰਤੋ।

ਬਰਕਤ, ਆਸਰਾ, ਹਰਕਤ, ਰੁਜਗਾਰ, ਦਿਲ ਭਰ ਆਉਣਾ, ਜਿਗਰ ਦੇ ਟੋਟੇ, ਰੰਗ-ਬੰਨ੍ਹਣਾ, ਦਿਲਾਸਾ

1x2=2
10. ਹੇਠ ਲਿਖੇ ਵਾਕ ਵਿੱਚੋਂ ਖਾਸ ਨਾਂਵ ਚੁਣੋ :

ਮੋਹਨ ਸਿੰਘ ਨੇਕ ਆਦਮੀ ਹੈ।

1x10=10
11. ਹੇਠ ਲਿਖੇ ਵਿਸ਼ਿਆਂ ਵਿੱਚੋਂ ਕਿਸੇ ਇੱਕ ਵਿਸ਼ੇ 'ਤੇ ਲੇਖ ਲਿਖੋ।

ਟੈਲੀਵੀਜ਼ਨ ਦੇ ਲਾਭ ਹਾਨੀਆਂ, ਦਿਵਾਲੀ, ਸ਼੍ਰੀ ਗੁਰੂ ਨਾਨਕ ਦੇਵ ਜੀ, ਲੋਹੜੀ, ਦਸਹਿਰਾ

1x6=6
12. ਸੈਚ ਦੇਵਣ ਦੀ ਆਗਿਆ ਲੈਣ ਲਈ ਸਕੂਲ ਦੇ ਮੁੱਖ ਅਧਿਆਪਕ/ਪ੍ਰਿੰਸੀਪਲ ਨੂੰ ਬਿਨੈ-ਪੱਤਰ ਲਿਖੋ।

ਜਾਂ

ਸਕੂਲ ਦੇ ਮੁੱਖ ਅਧਿਆਪਕ/ਪ੍ਰਿੰਸੀਪਲ ਨੂੰ ਫੀਸ ਮੁਆਫੀ ਲਈ ਬਿਨੈ-ਪੱਤਰ ਲਿਖੋ।
6x1=6
13. ਹੇਠ ਲਿਖੇ ਡੱਬਿਆਂ ਵਿੱਚੋਂ 6 ਸਾਰਥਕ ਸ਼ਬਦ ਚੁਣ ਕੇ ਲਿਖੋ :
ਖੀਹਿਭਾਨਾਂ
ਮੋਜੂਕੂਸੀ
ਰਾਪੀਕਾਪੌਲਾ
ਭਾਲਾਟੋਪੀ
ਹਿਕਾ
ਜੀਹੀ
1x2=2
14. ਆਮ ਨਾਂਵ ਦੀ ਪਰਿਭਾਸ਼ਾ ਉਦਾਹਰਨ ਸਹਿਤ ਲਿਖੋ।

ਜਾਂ

ਕਿਰਿਆ ਦੀ ਪਰਿਭਾਸ਼ਾ ਲਿਖੋ? ਉਦਾਹਰਨ ਵੀ ਦਿਓ।
801-VIII

Answer Key / ਹੱਲ

1.
(i) (ੲ) ਗੁਰੂ ਅਰਜਨ ਦੇਵ ਜੀ
(ii) (ਅ) ਇਸਲਾਮ ਧਰਮ
(iii) (ੳ) ਲਾਹੌਰ ਵਿਖੇ
(iv) (ਅ) ਗੁਰੂ ਅਰਜਨ ਦੇਵ ਜੀ
(v) (ਅ) ਗੁਰੂ ਹਰਿਗੋਬਿੰਦ ਜੀ ਨੇ
2.
(i) (ੲ) ਕਬਰਸਤਾਨ
(ii) (ੳ) ਟੈਪਰੀ ਵਾਲੇ (Note: Based on text "Tapri wale" are companions. If option (O) is different, "Chuhe" is the closest living companion mentioned later).
(iii) (ੲ) ਸਾਂ-ਸਾਂ
(iv) (ੲ) ਸ਼ੇਰ-ਬੱਚੇ
(v) (ੳ) ਘਰਾਂ ਵਿੱਚ
3. Nouns (ਨਾਂਵ):
ਗੁਰੂ ਅਰਜਨ ਦੇਵ ਜੀ, ਗੁਰਬਾਣੀ, ਲਾਹੌਰ, ਪੰਜਾਬ ਕੌਰ, ਘਰ, ਚੂਹੇ, ਟੈਪਰੀ, ਆਦਿ। (Any two)
4.
i) (ਸ) ਜਾਂਦਾ (Verb)
ii) (ੳ) ਸ਼ਾਂਤੀ (Abstract Noun)
iii) (ੳ) ਉਹ (Pronoun)
5. Matching Punctuation:
1- ਡੰਡੀ -> ( ! ) [Note: Symbol in paper appears as Exclamation or Pipe, Dandi is |]
2- ਕਾਮਾ -> ( , )
3- ਜੋੜਨੀ -> ( - )
4- ਬਿੰਦੀ -> ( . )
5- ਬਿੰਦੀ-ਕਾਮਾ -> ( ., )
6. Matching Antonyms (ਵਿਰੋਧੀ ਸ਼ਬਦ):
ਠੰਡੀ - ਤੱਤੀ
ਗਲਤ - ਠੀਕ
ਅੱਗੇ - ਪਿੱਛੇ
ਹਾਰ - ਜਿੱਤ
ਭਰਿਆ - ਖਾਲੀ
10. Proper Noun (ਖਾਸ ਨਾਂਵ):
ਮੋਹਨ ਸਿੰਘ
13. Word Search (ਸ਼ਬਦ ਖੋਜ):
1. ਹੀਰਾ (Hira) - Col 3
2. ਹਿਰਨ (Hiran) - Row 1
3. ਕੁਰਸੀ (Kursi) - Row 2
4. ਟੋਪੀ (Topi) - Row 4
5. ਕਾਰ (Car) - Row 3
6. ਮਟਰ (Matar) - Row 4
(Other possibilities: ਭਾਰ, ਰਾਮ)
```

💐🌿Follow us for latest updates 👇👇👇

Featured post

PSTET Previous Year Question Papers Solved & Study Materials

PSTET 2026 Previous Year Question Papers Solved & Study Materials If you are preparing for PSTET 2026 , then practicing PSTET Previous...

RECENT UPDATES

Trends