ਸਕੂਲ ਸਮੇਂ ਦੀ ਤਬਦੀਲੀ 31 ਜਨਵਰੀ ਤੱਕ ਅਤੇ ਡਬਲ ਸ਼ਿਫਟ ਸਕੂਲਾਂ ਨੂੰ ਵੀ ਵਿਚਾਰੇ ਜਾਣ ਦੀ ਲੋੜ

 ਸਕੂਲ ਸਮੇਂ ਦੀ ਤਬਦੀਲੀ 31 ਜਨਵਰੀ ਤੱਕ ਅਤੇ ਡਬਲ ਸ਼ਿਫਟ ਸਕੂਲਾਂ ਨੂੰ ਵੀ ਵਿਚਾਰੇ ਜਾਣ ਦੀ ਲੋੜ 



ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਕੂਲ ਸਮੇਂ ਵਿੱਚ ਕੀਤੀ ਤਬਦੀਲੀ ਨੂੰ 21 ਜਨਵਰੀ ਦੀ ਥਾਂ 31 ਜਨਵਰੀ ਤੱਕ ਜਾਰੀ ਰੱਖਣ ਦੀ ਮੰਗ ਕਰਦਿਆਂ ਕਿਹਾ ਕਿ ਸਵੇਰ ਦੇ ਸਮੇਂ ਬਹੁਤ ਜਿਆਦਾ ਧੁੰਦ ਅਤੇ ਠੰਡ ਹੋਣ ਕਾਰਨ ਸਕੂਲ ਸਮੇਂ ਵਿੱਚ ਤਬਦੀਲੀ ਬਹੁਤ ਲੋੜੀਂਦੀ ਸੀ ਅਤੇ ਇਹ ਤਬਦੀਲੀ 31 ਜਨਵਰੀ ਤੱਕ ਲਾਗੂ ਕੀਤੇ ਜਾਣ ਦੀ ਲੋੜ ਹੈ। ਆਗੂਆਂ ਨੇ ਦੱਸਿਆ ਕਿ ਸਕੂਲ ਸਮੇਂ ਦੀ ਤਬਦੀਲੀ ਲਈ ਡਬਲ ਸ਼ਿਫਟ ਸਕੂਲਾਂ ਨੂੰ ਵੀ ਵਿਚਾਰਨ ਦੀ ਲੋੜ ਹੈ ਕਿਉਂਕਿ ਡਬਲ ਸ਼ਿਫਟ ਵਿੱਚੋਂ ਸਵੇਰ ਦੀ ਸ਼ਿਫਟ ਵਾਲੇ ਸਕੂਲ ਸਵੇਰੇ ਸਾਢੇ ਸੱਤ ਵਜੇ ਲੱਗ ਰਹੇ ਹਨ ਜਿਸ ਵੇਲੇ ਬਹੁਤ ਠੰਡ ਹੁੰਦੀ ਹੈ। ਸਵੇਰੇ ਐਨੀ ਜਲਦੀ ਅਤੇ ਸਰਦੀ ਦੇ ਮਾਹੌਲ ਵਿੱਚ ਵਿਦਿਆਰਥੀਆਂ ਲਈ ਸਕੂਲ ਪਹੁੰਚਣ ਅਤੇ ਸਕੂਲ ਵਿਖੇ ਵਿੱਦਿਅਕ ਮਾਹੌਲ ਬਣਨ ਵਿੱਚ ਦਿੱਕਤ ਆਉਂਦੀ ਹੈ। ਇਸ ਲਈ ਆਗੂਆਂ ਨੇ ਮੰਗ ਕਰਦਿਆਂ ਕਿਹਾ ਕਿ ਡਬਲ ਸ਼ਿਫਟ ਸਕੂਲਾਂ ਦੀ ਪਹਿਲੀ ਸ਼ਿਫਟ ਦਾ ਸਮਾਂ ਘੱਟੋ ਘੱਟ 9 ਵਜੇ ਕੀਤਾ ਜਾਵੇ ਦੂਜੀ ਸ਼ਿਫਟ 1:30  ਵਜੇ ਤੋਂ ਕੀਤਾ ਜਾਵੇ।

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends