BIG BREAKING: ਚੋਣ ਰਿਹਰਸਲ ਦੌਰਾਨ ਨਾਹਰੇਬਾਜੀ ਕਰਨ ਵਾਲੇ ਇਹਨਾਂ ਅਧਿਆਪਕਾਂ/ ਮੁਲਾਜ਼ਮਾਂ ਵਿਰੁੱਧ ਹੋਵੇਗੀ ਕਾਰਵਾਈ , ਡਿਪਟੀ ਕਮਿਸ਼ਨਰ ਨੂੰ ਸਿਫਾਰਸ਼
MOGA , 8 DECEMBER 2025 ( JOBSOFTODAY)
ਚੋਣ ਰਿਹਰਸਲ ਦੌਰਾਨ ਨਾਹਰੇਬਾਜੀ ਕਰਨ ਵਾਲੇ ਇਹਨਾਂ ਅਧਿਆਪਕਾਂ/ ਮੁਲਾਜ਼ਮਾਂ ਵਿਰੁੱਧ ਹੋਵੇਗੀ ਕਾਰਵਾਈ , ਡਿਪਟੀ ਕਮਿਸ਼ਨਰ ਨੂੰ ਸਿਫਾਰਸ਼ ਕੀਤੀ ਗਈ ਹੈ। 7/12/2025 ਨੂੰ ਅਦਰਸ਼ ਸ:ਸ:ਸਕੂਲ ਜਵਾਹਰ ਸਿੰਘ ਵਾਲਾ ਪਹਿਲੀ ਰਹਿਸਲ ਚੱਲ ਰਹੀ ਸੀ।
ਰਿਟਰਨਿੰਗ ਅਫ਼ਸਰ ਵੱਲੋਂ ਆਪਣੀ ਸਿਫਾਰਸ਼ ਵਿਚ ਲਿਖਿਆ ਗਿਆ ਹੈ ਕਿ ਈ.ਟੀ.ਟੀ. ਅਧਿਆਪਕ ਨਿਹਾਲ ਸਿੰਘ ਵਾਲਾ, ਮਾਸਟਰ ਦੀਦਾਰੇਵਾਲਾ, ਕਲਰਕ ਸਿੱਖਿਆ ਵਿਭਾਗ ਬੀ.ਐਲ.ਓ. ਬੂਥ ਨੰਬਰ 37, ਐਸ.ਐਸ.ਟੀ. ਟੀਚਰ ਬੀ.ਐਲ.ਓ ਬੂਥ ਨੰ:17 ਹੋਰ 70-80 ਬੀ.ਐਲ.ਓ. ਨੂੰ ਨਾਲ ਲੈਕੇ ਵਧੀਆ ਸ਼ਾਂਤਮਈ ਢੰਗ ਨਾਲ ਚੱਲ ਰਹੀ ਰਹਿਸਲ ਵਿਚ ਨਾਹਰੇਬਾਜੀ ਕੀਤੀ ਅਤੇ ਸਾਰਿਆ ਦਾ ਧਿਆਨ ਆਪਣੇ ਵੱਲ ਖਿਚਕੇ ਰਿਹਸਲ ਦੀ ਕਾਰਵਾਈ ਵਿਚ ਰੁਕਾਵਟਾਂ ਪੈਦਾ ਕਰਕੇ ਚੌਣ ਪ੍ਰਕਿਰਿਆ ਨੂੰ ਪ੍ਰਭਾਵਿਤ ਕੀਤਾ ਹੈ।
ਉਕਤ ਵਿਰੁੱਧ ਨਿਯਮਾਂ ਅਨੁਸਾਰ ਕਾਰਵਾਈ ਕਰਨ ਦੀ ਸਿਫਾਰਸ਼ ਰਿਟਰਨਿੰਗ ਅਫਸਰ ਵੱਲੋਂ ਡਿਪਟੀ ਕਮਿਸ਼ਨਰ ਮੋਗਾ ਨੂੰ ਕੀਤੀ ਗਈ ਹੈ।
