ਸਿੱਖਿਆ ਮੰਤਰੀ ਪੰਜਾਬ ਵੱਲੋ ਗੈਰਵਿਦਿਅਕ ਕੰਮ ਬੰਦ ਕਰਾਉਣ ਲਈ ਮੁੱਖ ਸਕੱਤਰ ਨੂੰ ਲਿਖਿਆ ਪੱਤਰ ਅਧਿਆਪਕ ਵਰਗ ਅਤੇ ਵਿਦਿਆਰਥੀਆਂ ਲਈ ਵੱਡੀ ਰਾਹਤ ਦੇ ਅਸਾਰ - ਪੰਨੂ , ਲਾਹੌਰੀਆ

 ਸਿੱਖਿਆ ਮੰਤਰੀ ਪੰਜਾਬ ਵੱਲੋ ਗੈਰਵਿਦਿਅਕ ਕੰਮ ਬੰਦ ਕਰਾਉਣ ਲਈ ਮੁੱਖ ਸਕੱਤਰ ਨੂੰ ਲਿਖਿਆ ਪੱਤਰ ਅਧਿਆਪਕ  ਵਰਗ ਅਤੇ ਵਿਦਿਆਰਥੀਆਂ ਲਈ ਵੱਡੀ ਰਾਹਤ ਦੇ ਅਸਾਰ  -  ਪੰਨੂ , ਲਾਹੌਰੀਆ 


       ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਦੇ ਸੂਬਾ ਪ੍ਰੈੱਸ ਸਕੱਤਰ ਦਲਜੀਤ ਸਿੰਘ ਲਹੌਰੀਆ ਨੇ ਦੱਸਿਆ ਕਿ 

ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਵੱਲੋ ਪਿਛਲੇ ਸਾਲ ਤੋ ਗੈਰਵਿਦਿਅਕ ਕੰਮਾਂ ਨੂੰ ਬੰਦ ਕਰਾਉਣ ਲਈ ਚੁਕਿਆ ਸੀ ਬੀੜਾ**

        '' ਮੈਂ ਇੱਕ ਅਧਿਆਪਕ ਹਾਂ ,

ਮੈਨੂੰ ਪੜਾਉਣ ਦਿਓ “”

 ਦੇ ਨਾਅਰੇ ਹੇਠ ਹੱਥਾਂ ਚ ਤੱਖਤੀਆ ਫੜਕੇ ਚੱਲੀ ਮੁਹਿੰਮ ਤਹਿਤ ਪੰਜਾਬ ਭਰ ਦੇ ਅਧਿਆਪਕ ਵਰਗ ਦੀ ਅਹਿਮ ਮੰਗ ਨੂੰ ਬੂਰ ਪੈਣਾ ਸ਼ੁਰੂ । ਹਰੇਕ ਤਰਾਂ ਦੇ ਗੈਰਵਿਦਿਅਕ ਕੰਮ ਤੇ ਡਿਊਟੀਆ ਪੂਰਨ ਤੌਰ ਤੇ ਬੰਦ ਹੋਣ । ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿਂਘ ਪੰਨੂੰ , ਜਨਰਲ ਸਕੱਤਰ ਸਤਵੀਰ ਸਿੰਘ ਰੌਣੀ ਹਰਕ੍ਰਿਸ਼ਨ ਸਿੰਘ ਮੋਹਾਲੀ ਹਰਜਿੰਦਰ ਹਾਂਡਾ ਗੁਰਿੰਦਰ ਸਿੰਘ ਘੁੱਕੇਵਾਲੀ ਸੋਹਣ ਸਿੰਘ ਮੋਗਾ ਦਲਜੀਤ ਸਿੰਘ ਲਹੌਰੀਆ ਅਮ੍ਰਿਤਪਾਲ ਸਿੰਘ ਸੇਖੋਂ ਨਿਰਭੈ ਸਿੰਘ ਮਾਲੋਵਾਲ ਮਨੋਜ ਘਈ ਅਸ਼ੋਕ ਕੁਮਾਰ ਸਰਾਰੀ ਤਰਸੇਮ ਲਾਲ ਜਲੰਧਰ ਹਰਜਿੰਦਰ ਸਿੰਘ ਚੋਹਾਨ  ਦਿਲਬਾਗ ਸਿੰਘ ਬੌਡੇ ਜਗਨਂਦਨ ਸਿੰਘ ਫਾਜਿਲਕਾ ਰਵੀ ਵਾਹੀ ਅਵਤਾਰ ਸਿੰਘ ਮਾਨ ਮਨਜੀਤ ਸਿੰਘ ਕਠਾਣਾ ਹਰਜੀਤ ਸਿੰਘ ਸਿੱਧੂ ਹਰਪ੍ਰੀਤ ਸਿੰਘ ਪਰਮਾਰ ਰਣਜੀਤ ਸਿੰਘ ਮੱਲਾ ਅਸ਼ਵਨੀ ਫੱਜੂਪੁਰ ਸੁਰਿੰਦਰ ਕੁਮਾਰ ਮੋਗਾ ਹੈਰੀ ਬਠਲਾ ਗੁਰਵਿੰਦਰ ਸਿੰਘ ਬੱਬੂ   ਨੇ ਕਿਹਾ ਕਿ ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਵੱਲੋ ਲਗਾਤਾਰ ਗੈਰਵਿਦਿਅਕ ,ਆਨਲਾਈਨ ਕੰਮਾਂ ਅਤੇ ਡਿਊਟੀਆ ਨੂੰ ਲੈਕੇ ਸਰਕਾਰ ਤੇ ਵਿੱਭਾਗ ਸਾਹਮਣੇ ਆਪਣੀ ਗੱਲ ਰੱਖਦੇ ਆ ਰਹੇ ਹਾਂ ਕਿ ਸਿਖਿਆ ਵਿਭਾਗ ਅਧਿਆਪਕਾਂ ਨੂੰ ਬਹੁਤਾਤ ਕੰਮਾਂ ਦੀ ਮਸ਼ੀਨ ਨਾ ਸਮਝ ਕੇ ਉਹਨਾਂ ਤੋ ਸਿਰਫ ਤੇ ਸਿਰਫ ਪੜਾਈ ਦਾ ਕੰਮ ਲਿਆ ਜਾਵੇ । ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਵੱਲੋ ਪਿਛਲੇ ਸਮੇਂ ਤੋ ਗੈਰਵਿਦਿਅਕ ਕੰਮਾਂ ਨੂੰ ਬੰਦ ਕਰਾਉਣ ਲਈ “ਮੈਂ ਇੱਕ ਅਧਿਆਪਕ ਹਾਂ ,

ਮੈਨੂੰ ਪੜਾਉਣ ਦਿਓ “

ਦੇ ਨਾਅਰੇ ਹੇਠ ਚੱਲੀ ਮੁਹਿੰਮ ਤਹਿਤ ਪੰਜਾਬ ਭਰ ਦੇ ਪਰਾਇਮਰੀ ਅਧਿਆਪਕ ਵਰਗ ਵੱਲੋ ਹੱਥਾਂ ਚ ਤੱਖਤੀਆ ਫੜ ਪੰਜਾਬ ਭਰ ਵਿੱਚ ਵੱਡੇ ਪੱਧਰ ਤੇ ਇਸ ਨਾਅਰੇ ਹੇਠ ਮੰਗ ਕੀਤੀ ਗਈ ਸੀ ਤੇ ਇਸ ਅਹਿਮ ਮੰਗ ਨੂੰ ਸਰਕਾਰ ਤੇ ਵਿਭਾਗ ਦੇ ਸਾਹਮਣੇ ਸਿੱਖਿਆ ਮੰਤਰੀ ਪੰਜਾਬ ਅਤੇ ਸਾਰੇ ਸਿੱਖਿਆ ਅਧਿਕਾਰੀਆ ਨਾਲ ਹਾਲ ਹੀ ਹੋਈਆਂ ਮੀਟਿੰਗਾਂ ਚ ਈ ਟੀ ਯੂ ਪੰਜਾਬ (ਰਜਿ) ਦੇ ਏਜੰਡੇ ਚ ਪਹਿਲੇ ਨੰਬਰ ਤੇ ਸ਼ਾਮਿਲ ਮੰਗ ਨੂੰ ਬੂਰ ਪੈਣਾ ਸ਼ੁਰੂ  ਹੋ ਗਿਆ ਹੈ , ਸਿੱਖਿਆ ਮੰਤਰੀ ਪੰਜਾਬ ਵੱਲੋ ਮੁੱਖ ਸਕੱਤਰ ਨੂੰ ਪੱਤਰ ਲਿਖਕੇ ਗੈਰਵਿਦਿਅਕ ਕੰਮ ਬੰਦ ਕਰਾਉਣ ਲਈ ਕਹਿਣਾ ਅਧਿਆਪਕ ਵਰਗ ਅਤੇ ਵਿਦਿਆਰਥੀ ਬੱਚਿਆਂ ਲਈ ਵੱਰੀ ਰਾਹਤ ਦਾ ਅਸਾਰ ਹੈ । ਅੱਗੋਂ ਵੀ ਪੁਰਜੋਰ ਮੰਗ ਹੈ ਕਿ ਹਰੇਕ ਤਰਾਂ ਦੇ ਗੈਰਵਿਦਿਅਕ ਕੰਮ ,ਆਨਲਾਈਨ ਕੰਮ , ਬੀ ਐਲ ਓਜ ਡਿਊਟੀਆਂ ਸਮੇਤ ਸਭ ਡਿਊਟੀਆ ਕਟਵਾਈਆ ਜਾਣ । ਜੋ ਹੋਰਨਾ ਮੁਲਾਜਮਾਂ ਤੋਂ ਵੀ ਕੰਮ ਕਰਾਇਆ ਜਾ ਸਕਦਾ ਹੈ ਜਿ ਸਿੱਖਿਆ ਵਰਗੇ ਸੰਵੇਦਨਸ਼ੀਲ ਖੇਤਰ ਲਈ ਲਾਹੇਵੰਦ  ਹੋਵੇਗਾ ਤੇ ਸਕੂਲੀ ਬੱਚਿਆ ਦੀ ਸਿੱਖਿਆ ਨਾਲ ਇਨਸਾਫ ਹੋਵੇਗਾ l ਆਗੂਆ ਨੇ ਕਿਹਾ ਕਿ ਪਿਛਲੀ ਸਰਕਾਰਾਂ ਦੇ ਸਾਹਮਣੇ ਐਲੀਮੈਟਰੀ ਟੀਚਰਜ ਯੂਨੀਅਨ ਵੱਲੋ ਪ੍ਰਾਇਮਰੀ ਸਿੱਖਿਆ ਨੂੰ ਬਚਾਉਣ ਲਈ **

“ਪ੍ਰਾਇਮਰੀ ਸਿੱਖਿਆ ਦਾ ਇੱਕੋ ਇੱਕ ਸੁਧਾਰ , ਪ੍ਰੀ ਪ੍ਰਾਇਮਰੀ ਜਮਾਤਾਂ ਚਾਲੂ ਕਰੇ ਸਰਕਾਰ ਦੇ ਨਾਅਰੇ ਹੇਠ ਵੱਡੀ ਪ੍ਰਾਪਤੀ ਕਰਕੇ ਲਾਗੂ ਕਰਾਇਆ ਸੀ। ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਦੇ ਆਗੂਆ ਨੇ ਕਿਹਾ ਕਿ ਗੈਰਵਿਦਿਅਕ ਕੰਮਾਂ ਦੇ ਪੂਰਨ ਖਾਤਮੇ ਤੱਕ ਹੁਣ ਵੀ ਸੰਘਰਸ਼ ਜਾਰੀ ਰਹੇਗਾ । ਇਸ ਸਮੇ ਹੋਰਨਾ ਤੋ ਇਲਾਵਾ ਸੂਬਾਈ ਆਗੂਆਂ ਨਰੇਸ਼ ਪਨਿਆੜ ਬੀ ਕੇ ਮਹਿਮੀ ਲਖਵਿੰਦਰ ਸਿੰਘ ਸੇਖੋ ਸਰਬਜੀਤ ਸਿੰਘ ਖਡੂਰ ਸਾਹਿਬ ਨੀਰਜ ਅਗਰਵਾਲ ਜਤਿੰਦਰਪਾਲ ਸਿੰਘ ਰੰਧਾਵਾ  ਮਲਕੀਤ ਸਿੰਘ ਕਾਹਨੂੰਵਾਨ   ਪਰਮਜੀਤ ਸਿੰਘ ਬੁੱਢੀਵਿੰਡ ਪ੍ਰਭਜੋਤ ਸਿੰਘ ਦੁਲਾਨੰਗਲ ਅਵਤਾਰ ਸਿੰਘ ਭਲਵਾਨ ਪਰਮਜੀਤ ਸਿੰਘ ਗੁਰਦੀਪ ਸਿੰਘ ਖੁਣਖੁਣ ਕੁਲਦੀਪ ਸਿੰਘ ਨਵਾਂਸ਼ਹਿਰ ਰਵੀ ਕਾਂਤ ਦਿਗਪਾਲ ਪਠਾਨਕੋਟ ਮਨਿੰਦਰ ਸਿੰਘ ਤਰਨਤਾਰਨ ਗੁਰਦੀਪ ਸਿੰਘ ਰਛਪਾਲ ਸਿੰਘ ਉਦੋਕੇ ਜਸਵੰਤ ਸਿੰਘ ਸੇਖੜਾ ਹਰਵਿੰਦਰ ਸਿੰਘ ਹੈਪੀ  ਦਿਲਬਾਗ ਸਿੰਘ ਸੈਣੀ   ਰਿਸ਼ੀ ਕੁਮਾਰ ਜਲੰਧਰ ਅਸੋਕ ਕੁਮਾਰ ਪਰਮਬੀਰ ਸਿੰਘ ਰੋਖੇ ਲਖਵਿੰਦਰ ਸਿੰਘ ਸੰਗੂਆਣਾ ਰਵੀ ਕੁਮਾਰ ਫਰੀਦਕੋਟ ਗੁਰਦੀਪ ਸਿੰਘ ਸੈਣੀ ਧਰਮਿੰਦਰ ਸਿੰਘ ਡੋਡ ਹਰਪਿੰਦਰ ਸਿੰਘ ਤਰਨਤਾਰਨ ਜਸਵਿੰਦਰ ਸਿਂਘ ਬਾਤਿਸ਼ ਮਨਜੀਤ ਸਿੰਘ ਬੌਬੀ ਸੁਰਜੀਤ ਸਿੰਘ ਕਾਲੜਾ ਜਨਕਰਾਜ ਮੁਹਾਲੀ ਸਤਨਾਮ ਸਿੰਘ ਪਾਲੀਆ ਚਰਨਜੀਤ ਸਿੰਘ ਫਿਰੋਜ਼ਪੁਰ ਰਾਕੇਸ਼ ਗਰਗ ਕੁਲਬੀਰ ਸਿੰਘ ਗਿੱਲ  ਬਚਨ ਸਿੰਘ ਰਵਿੰਦਰ ਕੁਮਾਰ ਬਲਕਾਰ ਸਿੰਘ ਰਮਨ ਕੁਮਾਰ ਪਠਾਨਕੋਟ ਮੇਜਰ ਸਿੰਘ ਮਸੀਤੀ ਨਵਰੀਤ ਸਿੰਘ ਜੌਲੀ ਸਤੀਸ਼ ਕੁਮਾਰ ਫਾਜਿਲਕਾ ਮਨਜੀਤ ਸਿੰਘ ਪਾਰਸ ਪੰਕਜ ਅਰੋੜਾ ਜਸਵਿੰਦਰ ਸਿੰਘ ਤਰਨਤਾਰਨ ਜਸਪਾਲ ਸਿੰਘ, ਸੁਖਵਿੰਦਰ ਸਿੰਘ ਧਾਮੀ ਸੰਦੀਪ ਚੌਧਰੀ  ਕੀਮਤੀ ਲਾਲ ਮੁਕਤਸਰ ਗੁਰਬੀਰ ਸਿੰਘ ਦਦੇਹਰ ਸਾਹਿਬ ਗੁਰਦੀਪ ਸਿੰਘ ਸੈਣੀ ਹੋਰ ਆਗੂ ਐਲੀਮੈਟਰੀ ਟੀਚਰਜ ਯੂਨੀਅਨ ਈ ਟੀ ਯੂ ਪੰਜਾਬ (ਰਜਿ) ।

💐🌿Follow us for latest updates 👇👇👇

Featured post

Pay Anomaly: ਸਿੱਖਿਆ ਵਿਭਾਗ ਅਧਿਆਪਕਾਂ ਦੇ ਪੇਅ ਅਨਾਮਲੀ ਦੇ ਕੇਸਾਂ ਨੂੰ ਹੱਲ ਕਰਨ ਸਬੰਧੀ ਗਾਈਡਲਾਈਨਜ਼ ਜਾਰੀ

News Report: Punjab Education Department Order Punjab Education Department Directs DEOs to Immediately Resolve ETT Pay Anomaly ...

RECENT UPDATES

Trends