ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵਟਸਐਪ ਮੈਸੇਜ਼ਿੰਗ ਨੰਬਰ ਜਾਰੀ
ਜਲੰਧਰ : ਜ਼ਿਲ੍ਹਾ ਪ੍ਰਸ਼ਾਸਨ ਜਲੰਧਰ ਵਲੋਂ ਹੜ੍ਹਾਂ ਸਬੰਧੀ ਜਾਣਕਾਰੀ ਅਤੇ ਸਹਾਇਤਾ ਲਈ ਵਟਸਐਪ ਮੈਸੇਜਿੰਗ ਨੰਬਰ 9646-222-555 ਜਾਰੀ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਇਸ ਵਟਸਐਪ ਨੰਬਰ 'ਤੇ ਕਿਸੇ ਵੀ ਸਹਾਇਤਾ ਲਈ ਮੈਸੇਜ ਦੇ ਨਾਲ ਆਪਣਾ ਐਡਰੈਸ ਅਤੇ ਲੋਕੇਸ਼ਨ ਭੇਜੀ ਜਾ ਸਕਦੀ ਹੈ, ਤਾਂ ਜੋ ਫੌਰੀ ਤੌਰ ‘ਤੇ ਸਹਾਇਤਾ ਕੀਤੀ ਜਾ ਸਕੇ।
ਡੀਸੀ ਪਟਿਆਲਾ ਵਲੋਂ ਮੀਂਹ ਅਤੇ ਮੌਸਮ ਵਿਭਾਗ ਦੀ ਭਵਿੱਖਬਾਣੀ ਦੇ ਮੱਦੇਨਜ਼ਰ ਸਲਾਹਕਾਰੀ ਜਾਰੀ
ਪਟਿਆਲਾ, 1 ਸਤੰਬਰ:
ਮੌਜੂਦਾ ਬਾਰਿਸ਼ ਅਤੇ ਮੌਸਮ ਵਿਭਾਗ ਦੀ ਭਵਿੱਖਬਾਣੀ ਦੇ ਮੱਦੇਨਜ਼ਰ, ਡਿਪਟੀ ਕਮਿਸ਼ਨਰ ਪਟਿਆਲਾ, ਡਾ. ਪ੍ਰੀਤੀ ਯਾਦਵ ਨੇ ਜ਼ਿਲ੍ਹੇ ਦੇ ਵਸਨੀਕਾਂ ਲਈ ਇੱਕ ਸਲਾਹਕਾਰੀ ਜਾਰੀ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਨਦੀਆਂ, ਖ਼ਾਸ ਕਰਕੇ ਘੱਗਰ, ਟਾਂਗਰੀ ਤੇ ਮਾਰਕੰਡਾ ਸਮੇਤ ਕੁਝ ਬਰਸਾਤੀ ਨਾਲੇ ਵਾਧੂ ਪਾਣੀ ਆਉਣ ਕਾਰਨ ਉਛਲ ਰਹੇ ਹਨ, ਜਿਸ ਕਾਰਨ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਕੱਚੇ ਰਸਤੇ ਜਾਂ ਅਸਥਾਈ ਸੜਕਾਂ, ਖਾਸ ਕਰਕੇ ਨਦੀਆਂ ਤੇ ਹੋਰ ਜਲ ਸਰੋਤਾਂ ਦੇ ਨੇੜੇ, ਜਾਣ ਤੇ ਇਨ੍ਹਾਂ ਨੇੜਲੇ ਰਸਤਿਆਂ ਦੀ ਵਰਤੋਂ ਕਰਨ ਤੋਂ ਬਚਣ ਅਤੇ ਬੇਲੋੜੀ ਆਵਾਜਾਈ ਤੋਂ ਪਰਹੇਜ਼ ਕਰਨ।
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਫੋਟੋਆਂ ਤੇ ਸੈਲਫੀ ਲੈਣ ਜਾਂ ਮਨੋਰੰਜਨ ਲਈ ਸੈਰ ਕਰਨ ਲਈ ਪੁਲਾਂ ਅਤੇ ਵੱਧ ਪਾਣੀ ਵਾਲੇ ਜਲ ਸਰੋਤਾਂ 'ਤੇ ਜਾਂ ਨੇੜੇ ਨਾ ਖੜ੍ਹੇ ਹੋਣ ਦੀ ਅਪੀਲ ਵੀ ਕੀਤੀ, ਅਤੇ ਨਦੀ ਦੇ ਕਿਨਾਰਿਆਂ ਦੇ ਨੇੜੇ ਪਸ਼ੂਆਂ ਤੇ ਮਵੇਸ਼ੀਆਂ ਨੂੰ ਲੈ ਕੇ ਜਾਣ ਤੋਂ ਵੀ ਬਚਣ ਦੀ ਸਲਾਹ ਦਿੱਤੀ ਹੈ।
ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਅਗਲੇ ਤਿੰਨ ਦਿਨਾਂ ਲਈ ਇੱਕ ਚੇਤਾਵਨੀ ਜਾਰੀ ਕੀਤੀ ਗਈ ਹੈ, ਜਿਸ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ 24 ਘੰਟੇ ਨਿਰੰਤਰ ਸਥਿਤੀ ਉਪਰ ਨਿਗਰਾਨੀ ਕਰ ਰਿਹਾ ਹੈ ਅਤੇ ਜਿੱਥੇ ਵੀ ਲੋੜ ਹੋਵੇ ਸਮੇਂ ਸਿਰ ਚੇਤਾਵਨੀ ਤੇ ਸਲਾਹਕਾਰੀ ਵੀ ਜਾਰੀ ਕੀਤੀ ਜਾ ਰਹੀ ਹੈ।
ਉਨ੍ਹਾਂ ਅੱਗੇ ਕਿਹਾ ਕਿ "ਸਾਡੀਆਂ ਟੀਮਾਂ ਜ਼ਿਲ੍ਹੇ ਭਰ ਦੇ ਨਦੀਆਂ ਤੇ ਨਾਲਿਆਂ ਦੀ ਨਿਗਰਾਨੀ ਸਮੇਤ ਇਨ੍ਹਾਂ ਦੇ ਕਮਜ਼ੋਰ ਕੰਢਿਆਂ ਤੇ ਬੰਨ੍ਹਾਂ 'ਤੇ ਤਾਇਨਾਤ ਹਨ। ਲੋਕਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ, ਪਰ ਸਾਵਧਾਨੀ ਦੇ ਉਪਾਅ ਜ਼ਰੂਰੀ ਹਨ।”
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮੇਂ ਸਿਰ ਅਲਰਟ ਅਤੇ ਅਪਡੇਟ ਜਾਰੀ ਕੀਤੇ ਜਾਂਦੇ ਰਹਿਣਗੇ। ਐਮਰਜੈਂਸੀ ਲਈ ਜਾਂ ਜਾਣਕਾਰੀ ਸਾਂਝੀ ਕਰਨ ਲਈ, ਜਿਲ੍ਹਾ ਨਿਵਾਸੀ ਕੰਟਰੋਲ ਰੂਮ ਨੰਬਰਾਂ: 0175-2350550 ਅਤੇ 2358550 'ਤੇ ਸੰਪਰਕ ਕਰ ਸਕਦੇ ਹਨ।
DC Patiala Issues Advisory in View of Rainfall and IMD Prediction
Patiala, September 1:
In light of the current rainfall and IMD prediction, Deputy Commissioner Patiala, Dr. Preeti Yadav, has issued an advisory to residents of the district. She cautioned that local drains, ponds, and Ghaggar, Gangri and Markanda and other rivers are swollen, and urged people to avoid using kachcha rastas or temporary roads, especially near water bodies, and to refrain from unnecessary travel.
She also appealed to the public not to stand on or near bridges and swollen water bodies & channels for taking pictures or leisure walks, and advised against taking animals or herds close to riverbanks.
Dr. Preeti Yadav said that an alert has been issued for the next three days, during which the District Administration is monitoring the situation round-the-clock and issuing timely alerts wherever required. “Our teams are stationed at vulnerable points of river channels and villages across the district. There is no need to panic, but precautionary measures are essential,” she added.
The Deputy Commissioner further informed that timely alerts and updates will continue to be issued by the District Administration. For emergencies or to share information, residents may contact the control room numbers: 0175-2350550 & 2358550.

