➡️ *ਗੌਰਮਿੰਟ ਟੀਚਰਜ ਯੂਨੀਅਨ ਪੰਜਾਬ ਦੀ ਲੀਡਰਸ਼ਿਪ ਵੱਲੋਂ ਇੱਕ ਦਿਨ ਦੀ ਤਨਖਾਹ ਹੜ੍ਹ ਪੀੜਤਾਂ ਨੂੰ ਦੇਣ ਦਾ ਫੈਸਲਾ*
ਮੋਗਾ 3 ਸਤੰਬਰ ( ਜਾਬਸ ਆਫ ਟੁਡੇ) ਪੰਜਾਬ ਵਿੱਚ ਹੜ੍ਹਾਂ ਨਾਲ ਪੈਦਾ ਹੋਏ ਭਿਆਨਕ ਹਾਲਤਾਂ ਦੇ ਮੱਦੇਨਜ਼ਰ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੀ ਫੌਰੀ ਸੂਬਾਈ ਮੀਟਿੰਗ ਗੂਗਲ ਮੀਟ ਰਾਹੀਂ ਸੂਬਾ ਪ੍ਰਧਾਨ ਸਾਥੀ ਸੁਖਵਿੰਦਰ ਸਿੰਘ ਚਾਹਲ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਦੀ ਜਾਣਕਾਰੀ ਦਿੰਦੇ ਹੋਏ ਜੀਟੀਯੂ ਪੰਜਾਬ ਦੇ ਜਨਰਲ ਸਕੱਤਰ ਗੁਰਵਿੰਦਰ ਸਿੰਘ ਸਸਕੌਰ ਵਿੱਤ ਸਕੱਤਰ ਅਮਨਦੀਪ ਸ਼ਰਮਾ ਪ੍ਰੈਸ ਸਕੱਤਰ ਕਰਨੈਲ ਫਿਲੌਰ ਨੇ ਦੱਸਿਆ ਕਿ ਮੀਟਿੰਗ ਵਿੱਚ ਹੜ੍ਹਾਂ ਕਾਰਣ ਹੋਈ ਤਬਾਹੀ ਤੇ ਜਥੇਬੰਦੀ ਵੱਲੋਂ ਗਹਿਰੀ ਚਿੰਤਾ ਪ੍ਰਗਟ ਕੀਤੀ ਗਈ। ਜਥੇਬੰਦੀ ਵੱਲੋਂ ਆਪਣੇ ਜਨ-ਹਿੱਤ ਪ੍ਰਥਮੈ ਦੇ ਸਿਧਾਂਤ ਤੇ ਪਹਿਰਾ ਦਿੰਦੇ ਹੋਏ ਮੀਟਿੰਗ ਵਿੱਚ ਨਿਮਨ ਅਨੁਸਾਰ ਫੈਸਲੇ ਲਏ ਗਏ।ਮੀਟਿੰਗ ਵਿੱਚ ਸਮੂਹ ਜਿਲ੍ਹਾ ਪ੍ਰਧਾਨ / ਸਕੱਤਰ / ਆਗੂ/ ਜੱਥੇਬੰਦੀ ਦੇ ਮੈਂਬਰ / ਅਧਿਆਪਕਾਂ ਨੂੰ ਅਪੀਲ ਕੀਤੀ ਗਈ ਕਿ ਸਰਕਾਰੀ ਸਕੂਲ ਵਿੱਚ ਪੜ੍ਹਦੇ ਬੱਚਿਆਂ ਦੇ ਪਰਿਵਾਰਾਂ ਦਾ ਹੜ੍ਹਾਂ ਦੇ ਪ੍ਰਕੋਪ ਕਾਰਣ ਜੇਕਰ ਕੋਈ ਵੀ ਜਾਨੀ ਮਾਲੀ ( ਘਰ ਢਹਿਣ, ਮਾਲ ਡੰਗਰ ਆਦਿ) ਨੁਕਸਾਨ ਹੋ ਇਆ ਹੋਵੇ ਤਾਂ ਉਸ ਪਰਿਵਾਰ ਦੀ ਪਹਿਲ ਦੇ ਅਧਾਰ ਤੇ ਮੱਦਦ ਕੀਤੀ ਜਾਵੇ।ਇਸੇ ਤਰ੍ਹਾਂ ਹੀ ਨਿਗੂਣੇ ਭੱਤੇ ਤੇ ਕੰਮ ਕਰਦੇ ਆਪਣੇ ਆਪਣੇ ਸਕੂਲ ਦੇ ਮਿਡ ਡੇ ਮੀਲ ਵਰਕਰਾਂ ਦਾ ਕੋਈ ਨੁਕਸਾਨ ਹੋਇਆ ਹੋਵੇ ਤਾਂ ਉਸ ਦੀ ਪਹਿਲ ਦੇ ਆਧਾਰ ਤੇ ਮੱਦਦ ਕੀਤੀ ਜਾਵੇ।
ਜੀ.ਟੀ.ਯੂ.ਦੇ ਆਗੂਆਂ ਗੁਰਪ੍ਰੀਤ ਸਿੰਘ ਅਮੀਵਾਲ, ਕੁਲਦੀਪ ਪੁਰੋਵਾਲ,ਗੁਰਦੀਪ ਬਾਜਵਾ, ਮਨੋਹਰ ਲਾਲ ਸ਼ਰਮਾ ਨੇ ਦੱਸਿਆ ਕੇ ਅਧਿਆਪਕ ਜਿੱਥੇ ਪੜਾਉਣ ਦਾ ਕਰਮ ਕਰਦੇ ਹਨ ,ਉਸ ਪਿੰਡ ਦੇ ਹਾਲਾਤਾਂ ਤੇ ਨਜ਼ਰ ਰੱਖਣ ਤੇ ਹੜ੍ਹਾਂ ਕਾਰਣ ਪ੍ਰਭਾਵਿਤ ਪਰਿਵਾਰਾਂ ਦੀ ਮੱਦਦ ਪਹਿਲ ਦੇ ਅਧਾਰ ਤੇ ਕਰਨ ਦਾ ਫੈਸਲਾ ਕੀਤਾ ਸੂਬਾ ਬਾਡੀ ਵੱਲੋਂ ਫੈਸਲਾ ਕੀਤਾ ਗਿਆ ਕਿ ਸਾਰੇ ਸੂਬਾ ਕਮੇਟੀ ਮੈਂਬਰ, ਜਿਲ੍ਹਾ ਪ੍ਰਧਾਨ, ਜਿਲ੍ਹਾ ਸਕੱਤਰ ਹੜ੍ਹ ਪੀੜਤਾਂ ਦੀ ਮੱਦਦ ਲਈ ਫੌਰੀ ਤੋਰ ਤੇ ਇੱਕ ਦਿਨ ਦੀ ਤਨਖਾਹ ਜਮਾਂ ਕਰਵਉਣਗੇ ਸਾਰੇ ਜਿਲ੍ਹਿਆਂ ਵਿੱਚ ਗੌਰਮਿੰਟ ਟੀਚਰਜ਼ ਯੂਨੀਅਨ ਦੇ ਆਗੂ / ਵਰਕਰਜ ਹੜ੍ਹ ਪੀੜਤਾਂ ਲਈ ਇੱਕਸਾਰਤਾ ਨਾਲ ਫੰਡ ਇਕੱਠਾ ਕਰਨਗੇ , ਜਿਸਦਾ ਪੂਰਾ ਹਿਸਾਬ ਜਿਲ੍ਹਾ ਪੱਧਰ ਤੇ ਤਿੰਨ ਮੈਂਬਰੀ ਕਮੇਟੀ ਬਣਾ ਕੇ ਵੱਖਰੇ ਤੌਰ ਤੇ ਰੱਖਿਆ ਜਾਵੇਗਾ। ਇਸ ਫੰਡ ਨੂੰ ਹੜ੍ਹ ਪੀੜਤਾਂ ਲਈ ਤੇ ਹੜ੍ਹਾਂ ਤੋਂ ਬਾਅਦ ਪੈਦਾ ਹੋਣ ਵਾਲੀਆਂ ਸਥਿਤੀਆਂ ( ਮਹਾਂਮਾਰੀ, ਮਾਲ ਡੰਗਰਾਂ ਨੂੰ ਬੀਮਾਰੀਆਂ ਤੋਂ ਬਚਾਉਣ, ਦੁਬਾਰਾ ਫਸਲਾਂ ਬੀਜਣ ਲਈ ਬੀਜ ਆਦਿ ਦੀ ਮੱਦਦ) ਲਈ ਵਰਤਿਆ ਜਾਵੇਗਾ । ਮੀਟਿੰਗ ਦੇ ਅੰਤ ਵਿੱਚ ਸੂਬਾ ਪ੍ਰਧਾਨ ਵੱਲੋਂ ਗੌਰਮਿੰਟ ਟੀਚਰਜ਼ ਯੂਨੀਅਨ ਦੇ ਉਨ੍ਹਾਂ ਸਾਰੇ ਸਾਥੀਆਂ ( ਸੁਖਚੈਨ ਸਿੰਘ ਬੱਧਣ ਦੀ ਅਗਵਾਈ ਵਿੱਚ ਜਿਲ੍ਹਾ ਕਪੂਰਥਲਾ ਵਿਖੇ ਰਛਪਾਲ ਵੜੈਚ, ਜੱਜ ਪਾਲ ਬਾਜੇਕੇ ਦੀ ਅਗਵਾਈ ਵਿੱਚ ਮੋਗਾ ਵਿਖੇ, ਸੁਭਾਸ ਤੇ ਅੰਮ੍ਰਿਪਾਲ ਸਿੰਘ ਦੀ ਅਗਵਾਈ ਵਿੱਚ ਪਠਾਨਕੋਟ , ਕੁਲਦੀਪ ਸਿੰਘ ਪੁਰੋਵਾਲ ਤੇ ਦਿਲਦਾਰ ਭੰਡਾਲ ਦੀ ਅਗਵਾਈ ਵਿੱਚ ਗੁਰਦਾਪੁਰ , ਕਰਨੈਲ ਸਿੰਘ ਫਿਲੌਰ ਤੇ ਤੀਰਥ ਬਾਸੀ ਦੀ ਅਗਵਾਰੀ ਹੇਠ ਜਲੰਧਰ, ਪ੍ਰਿੰਸੀਪਲ ਅਮਨਦੀਪ ਸ਼ਰਮਾਂ ਤੇ ਪ੍ਰਿਤਪਾਲ ਚੌਟਾਲਾ ਹੁਸਿਆਰਪੁਰ , ਪਰਮਜੀਤ ਸਿੰਘ ਸੋਰੇਵਾਲਾ ਫਾਜ਼ਿਲਕਾ ਵਿਖੇ , ਸੁੱਚਾ ਸਿੰਘ ਟਰਪਈ ਅੰਮ੍ਰਿਤਸਰ ) ਦਾ ਵਿਸ਼ੇਸ਼ ਰੂਪ ਵਿੱਚ ਧੰਨਵਾਦ ਕੀਤਾ ਗਿਆ ਜੋ ਟ੍ਰੇਡ ਯੂਨੀਅਨ ਦੇ ਸਿਧਾਂਤਾਂ ਤੇ ਪਹਿਰਾ ਦਿੰਦੇ ਇਸ ਔਖੀ ਘੜੀ ਵਿੱਚ ਹੜ ਪੀੜਤਾਂ ਦੀ ਮੱਦਦ ਲਈ ਇੱਕ ਟੀਮ ਬਣਾ ਕੇ ਆਪਣੇ ਆਪਣੇ ਜਿਲ੍ਹੇ ਵਿੱਚ ਦਿਨ ਰਾਤ ਜੁਟੇ ਹੋਏ ਹਨ।ਇਸ ਸਮੇਂ ਫਤਿਹਗੜ੍ਹ ਸਾਹਿਬ ਤੋਂ ਰਾਜੇਸ਼ ਅਮਲੋਹ , ਰੋਪੜ ਤੋਂ ਧਰਮਿੰਦਰ ਸਿੰਘ ਭੰਗੂ
ਹੁਸ਼ਿਆਰਪੁਰ ਤੋਂ ਜਸਵੀਰ ਤਲਵਾੜਾ ,ਜਲੰਧਰ ਤੋਂ ਸੁਖਵਿੰਦਰ ਮੱਕੜ ਮੋਗਾ ਤੋਂ ਗੁਰਪ੍ਰੀਤ ਸਿੰਘ ਅੰਮੀਵਾਲ ਜੱਜਪਾਲ ਬਾਜੇ ਕੇ ,ਗੁਰਦਾਸਪੁਰ ਤੋਂ ਕੁਲਦੀਪ ਸਿੰਘ ਪੁਰੋਵਾਲ, ਦਿਲਦਾਰ ਭੰਡਾਲ , ਮੁਕਤਸਰ ਸਾਹਿਬ ਤੋਂ ਮਨੋਹਰ ਲਾਲ ਸ਼ਰਮਾ, ਮਨਜੀਤ ਸਿੰਘ ਬਰਾੜ ਅੰਮ੍ਰਿਤਸਰ ਤੋਂ ਗੁਰਦੀਪ ਸਿੰਘ ਬਾਜਵਾ, ਸੁੱਚਾ ਸਿੰਘ ਟਰਪਈ, ਹਰਵਿੰਦਰ ਸਿੰਘ ਸੁਲਤਾਨਵਿੰਡ ਸੰਗਰੂਰ ਤੋਂ ਦੇਵੀ ਦਿਆਲ ,ਸਤਵੰਤ ਆਲਮਪੁਰ, ਬਰਨਾਲਾ ਤੋਂ ਹਰਿੰਦਰ ਮੱਲ੍ਹੀਆਂ, ਤੇਜਿੰਦਰ ਸਿੰਘ ਤੇਜੀ, ਫਿਰੋਜਪੁਰ ਤੋਂ ਰਾਜੀਵ ਹਾਂਡਾ,ਬਲਵਿੰਦਰ ਸਿੰਘ ਭੁੱਟੋ ,ਫਾਜਿਲਕਾ ਤੋਂ ਪਰਮਜੀਤ ਸਿੰਘ ਸੇਰੋਵਾਲ, ਨਿਸ਼ਾਂਤ ਅਗਰਵਾਲ ਪਟਿਆਲਾ ਤੋਂ ਜਸਵਿੰਦਰ ਸਿੰਘ ਸਮਾਣਾ,ਪਰਮਜੀਤ ਪਟਿਆਲਾ ਮਲੇਰਕੋਟਲਾ ਤੋਂ ਨੂਰ ਮੁਹੰਮਦ, ਕਮਲ ਜੈਨ ,ਪਠਾਨਕੋਟ ਤੋਂ ਸੁਭਾਸ਼ ਚੰਦਰ, ਅਮ੍ਰਿਤਪਾਲ ਸਿੰਘ ,ਗੁਰਮੇਲ ਸਿੰਘ ਕੁਰੜੀਆਂ ਮਾਨਸਾ ਤੋਂ ਨਰਿੰਦਰ ਸਿੰਘ ਮਾਖਾ, ਗੁਰਦਾਸ ਸਿੰਘ ਸਿੱਧੂ ਮੁਹਾਲੀ ਤੋਂ ਰਵਿੰਦਰ ਸਿੰਘ ਪੱਪੀ, ਮਨਪ੍ਰੀਤ ਸਿੰਘ,ਕਪੂਰਥਲਾ ਤੋਂ ਸੁਖਚੈਨ ਸਿੰਘ ਬੱਧਣ, ਰਛਪਾਲ ਵੜੈਚ,ਜੀਵਨਜੋਤ ਮੱਲੀ,ਫਰੀਦਕੋਟ ਤੋਂ ਸਰਬਜੀਤ ਸਿੰਘ ਬਰਾੜ, ਨਵਾਂਸ਼ਹਿਰ ਤੋਂ ਬਿਕਰਮਜੀਤ ਸਿੰਘ, ਜਗਦੀਸ਼ ਸਿੰਘ ਲੁਧਿਆਣਾ ਤੋਂ ਜਗਜੀਤ ਸਿੰਘ ਮਾਨ, ਪ੍ਰਭਜੀਤ ਰਸੂਲਪੁਰ,ਤਰਨਤਾਰਨ ਤੋਂ ਸਰਬਜੀਤ ਸਿੰਘ ਸੰਧੂ, ਗੁਰਦੀਪ ਸਿੰਘ ,ਬਠਿੰਡਾ ਤੋਂ ਬਲਦੇਵ ਸਿੰਘ ਬਠਿੰਡਾ,
