ਅੰਤਰਰਾਸ਼ਟਰੀ ਅਧਿਆਪਕ ਦਿਵਸ ਨੂੰ ਸਮਰਪਿਤ ਸਮਾਗਮ ਵਿੱਚ ਵਧੀਆ ਕਾਰਗੁਜ਼ਾਰੀ ਵਾਲੇ ਅਧਿਆਪਕਾਂ ਦਾ ਕੀਤਾ ਸਨਮਾਨ**

 **ਅੰਤਰਰਾਸ਼ਟਰੀ ਅਧਿਆਪਕ ਦਿਵਸ ਨੂੰ ਸਮਰਪਿਤ ਸਮਾਗਮ ਵਿੱਚ ਵਧੀਆ ਕਾਰਗੁਜ਼ਾਰੀ ਵਾਲੇ ਅਧਿਆਪਕਾਂ ਦਾ ਕੀਤਾ ਸਨਮਾਨ**


ਫ਼ਗਵਾੜਾ:30 ਸਤੰਬਰ ( ) ਅਧਿਆਪਕ ਭਲਾਈ ਕਮੇਟੀ ਫ਼ਗਵਾੜਾ ਵਲੋਂ 20ਵਾਂ ਸਲਾਨਾ ਅਧਿਆਪਕ ਸਨਮਾਨ ਸਮਾਰੋਹ ਪ੍ਰਧਾਨ ਸ. ਤੇਜਿੰਦਰ ਸਿੰਘ ਸੈਣੀ ਜੀ ਦੀ ਪ੍ਰਧਾਨਗੀ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਖੇੜਾ ਵਿਖੇ ਕਰਵਾਇਆ ਗਿਆ।ਜਿਸ ਵਿੱਚ ਵਿੱਦਿਆ ਅਤੇ ਸਮਾਜਿਕ ਖੇਤਰ ਨੂੰ ਸਮਰਪਿਤ ਵਿਦਿਆਰਥੀਆਂ ਦੀ ਬਿਹਤਰੀ ਲਈ ਕੰਮ ਕਰਦੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ l

ਇਸ ਮੌਕੇ 'ਤੇ ਸ਼੍ਰੀਮਤੀ ਕੁਲਵਿੰਦਰ ਕੌਰ ਪੰਜਾਬੀ ਅਧਿਆਪਕਾ ਸ ਸ ਸ ਸ ਵਿਰਕ, ਸ੍ਰ. ਸੁਖਵਿੰਦਰ ਸਿੰਘ CHT ਸਰਕਾਰੀ ਪ੍ਰਾਇਮਰੀ ਸਕੂਲ ਦੁਸਾਂਝ ਕਲਾਂ,ਸ਼੍ਰੀਮਤੀ ਪਰਮਿੰਦਰ ਪਾਲ ETT ਅਧਿਆਪਕਾ ਪ੍ਰੇਮਪੁਰਾ ਫ਼ਗਵਾੜਾ ਨੂੰ ਸਨਮਾਨ ਚਿੰਨ੍ਹ ਅਤੇ ਲੋਈ/ਸ਼ਾਲ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਤਿੰਨੋਂ ਅਧਿਆਪਕ ਜ਼ੋ ਵਿੱਦਿਆ , ਸਮਾਜਿਕ ਅਤੇ ਸੱਭਿਆਚਾਰਕ ਖੇਤਰ ਵਿੱਚ ਪ੍ਰੇਰਨਾਦਾਇਕ ਕਿਰਦਾਰ ਅਦਾ ਕਰ ਰਹੇ ਹਨ।ਇਹਨਾਂ ਦੇ ਸੰਬੰਧ ਵਿੱਚ ਸਨਮਾਨ ਪੱਤਰ ਸ਼੍ਰੀਮਤੀ ਮਨਜੀਤ ਕੌਰ ਸੈਣੀ, ਸ਼੍ਰੀ ਰਾਜ ਕੁਮਾਰ ਮੇਹਲੀ, ਸ਼੍ਰੀ ਰਵਿੰਦਰ ਬੰਗਾ ਨੇ ਪੜ੍ਹਿਆ।

ਇਸ ਸਮਾਗਮ ਵਿੱਚ ਸੰਸਥਾ ਦੇ ਫਾਊਂਡਰ ਮੈਂਬਰ ਸ਼੍ਰੀ ਹਰਮੇਸ਼ ਪਾਠਕ ਜੀ ਨੇ ਅਪਣੇ ਸੰਬੋਧਨ ਵਿੱਚ ਸੰਸਥਾ ਦੇ ਉਦੇਸ਼ ਅਤੇ ਪ੍ਰਾਪਤੀਆਂ ਵਾਰੇ ਵਿਸਥਾਰ ਨਾਲ ਜਾਣੂ ਕਰਵਾਇਆ l ਇਸਦੇ ਨਾਲ ਹੀ ਸ਼੍ਰੀ ਲੁਪਿੰਦਰ ਕੁਮਾਰ ਜੀ SDO, ਸ਼੍ਰੀ ਜੀਵਨ ਜਯੋਤੀ ਜੀ ਲੈਕਚਰਾਰ ਸਵਾਮੀ ਸੰਤਦਾਸ ਸਕੂਲ, ਸ਼੍ਰੀ ਸੁਖਦੇਵ ਮਾਹੀ ਤਰਕਸ਼ੀਲ ਸੁਸਾਇਟੀ, ਸ਼੍ਰੀ ਸੁਰਿੰਦਰਪਾਲ ਪ੍ਰਿੰਸੀਪਲ ਦੁਸਾਂਝ ਕਲਾਂ, ਸ੍ਰ ਰਣਜੀਤ ਸਿੰਘ ਕਾਹਲੋਂ, ਸ਼੍ਰੀਮਤੀ ਦਲਜੀਤ ਕੌਰ ਜੱਸਲ, ਸ਼੍ਰੀਮਤੀ ਮਨਜੀਤ ਕੌਰ ਲੈਕਚਰਾਰ SOE ਫ਼ਗਵਾੜਾ ਅਤੇ ਸ਼੍ਰੀ ਅਵਤਾਰ ਲਾਲ ਲੈਕਚਰਾਰ ਮਨਸੂਰਪੁਰ ਵਲੋਂ ਉਚੇਚੇ ਤੌਰ ਤੇ ਸੰਬੋਧਨ ਕੀਤਾ ਗਿਆ l 

ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਅਤੇ ਅਜ਼ਾਦ ਰੰਗ ਮੰਚ ਫ਼ਗਵਾੜਾ ਵਲੋਂ ਬੀਬਾ ਕੁਲਵੰਤ ਦੀ ਨਿਰਦੇਸ਼ਨਾਂ ਹੇਠ ਸ ਭਗਤ ਸਿੰਘ ਦੇ ਜਨਮ ਦਿਨ ਦੇ ਸਬੰਧ ਵਿੱਚ ਪੇਸ਼ਕਾਰੀਆਂ ਕੀਤੀਆਂ lਇਸ ਮੌਕੇ 'ਤੇ ਸਰਵ ਸ਼੍ਰੀ /ਸ਼੍ਰੀਮਤੀ ਹੰਸ ਰਾਜ ਬੰਗੜ, ਪੰਕਜ ਰਾਵਤ, ਮਲਕੀਤ ਸਿੰਘ ਚਾਨਾ, ਕੁਲਦੀਪ ਸਿੰਘ ਕੌੜਾ, ਤੀਰਥ ਸਿੰਘ, ਪ੍ਰੇਮ ਪਾਲ, ਸੁਖਵਿੰਦਰ ਲਾਲ, ਪਰਗਟ ਸਿੰਘ, ਸੰਦੀਪ ਸੰਧੂ, ਜਤਿੰਦਰ ਕੌਰ ਰੇਣੂਕਾ ਭਾਣੋਕੀ, ਦਲਜੀਤ ਕੌਰ ਢੰਡਵਾੜ ਅਤੇ ਹੋਰ ਬਹੁਤ ਸਾਰੇ ਅਧਿਆਪਕ ਸਾਥੀਆਂ ਮਿੱਤਰ ਪਿਆਰਿਆਂ ਅਤੇ ਮਾਪਿਆਂ ਦੀ ਭਰਭੂਰ ਹਾਜ਼ਰੀ ਰਹੀ lਸਮਾਗਮ ਦੀ ਸਮੁੱਚੀ ਰੂਪ ਰੇਖਾ ਸਕੱਤਰ ਸ. ਮਲਕੀਅਤ ਸਿੰਘ ਅੱਪਰਾ ਵਲੋਂ ਸਾਂਝੀ ਕੀਤੀ ਗਈ lਸਾਰੇ ਪ੍ਰਬੰਧਾਂ ਵਿੱਚ ਸ਼੍ਰੀਮਤੀ ਪਰਵੀਨ ਬਾਲਾ ਅਤੇ ਸ਼੍ਰੀ ਰਵਿੰਦਰ ਬੰਗਾ ਜੀ ਦਾ ਵਿਸ਼ੇਸ਼ ਸਹਿਯੋਗ ਰਿਹਾ lਸਟੇਜ ਸੰਚਾਲਨ ਸ਼੍ਰੀਮਤੀ ਪਰਮਜੀਤ ਅੱਪਰਾ ਵਲੋਂ ਬਾਖੂਬੀ ਕੀਤਾ ਗਿਆ, ਜਿਸ ਨਾਲ ਕਿ ਪੂਰਾ ਸਮਾਗਮ ਯਾਦਗਾਰੀ ਹੋ ਨਿਬੜਿਆ l

💐🌿Follow us for latest updates 👇👇👇

Featured post

PSSSB SEWADAR AND CHOWKIDAR RECRUITMENT 2025: 371ਅਸਾਮੀਆਂ ਤੇ ਭਰਤੀ , 27 ਦਸੰਬਰ ਤੱਕ ਤੱਕ ਕਰੋ ਆਨਲਾਈਨ ਅਪਲਾਈ

PSSSB Group D Recruitment 2025: Apply Online for 371 Sewadar & Chowkidar Posts PSSSB Group D Recruitment 2025: Apply...

RECENT UPDATES

Trends