ਆਈਏਟੀ ਦੇ ਸਵਾਲਾਂ ਦਾ ਆਈ ਈ ਆਰਟੀ ਵੱਲੋਂ ਜਵਾਬ
+2 ਪਾਸ ਆਈਏਟੀ ਅਧਿਆਪਕ ਆਰ਼ ਸੀ ਆਈ ਵੱਲੋਂ ਮਾਨਤਾ ਪ੍ਰਾਪਤ ਅਧਿਆਪਕਾਂ ਤੇ ਸਵਾਲ ਚੁੱਕਣੇ ਕਰਨ ਬੰਦ।
ਮੋਹਾਲੀ, 5 ਅਗਸਤ 2025 ( ਜਾਬਸ ਆਫ ਟੁਡੇ)
ਪੰਜਾਬ ਭਰ ਵਿੱਚ ਆਈਈ ਏਟੀ ਅਧਿਆਪਕ ਜੋ ਪਸਵਕ ਦੁਆਰਾ ਪਲੱਸ ਟੂ ਦੇ ਬੇਸ ਤੇ ਸਕੂਲਾਂ ਦੇ ਵਿੱਚ ਹੈਲਪਰ ਤੌਰ ਤੇ ਰੱਖੇ ਗਏ ਹਨ। ਉਹਨਾਂ ਵੱਲੋਂ ਵਾਰ-ਵਾਰ ਆਰਸੀ ਆਈ ਰੀਹੈਬਿਲੀਟੇਸ਼ਨ ਕੌਂਸਲ ਆਫ ਇੰਡੀਆ ਵੱਲੋਂ ਮਾਨਤਾ ਪ੍ਰਾਪਤ ਅਧਿਆਪਕਾਂ ਨੂੰ ਭੰਡ ਕੇ ਸਰਕਾਰ ਤੋਂ ਨਜਾਇਜ਼ ਲਾਭ ਲੈਣ ਦੀ ਮੰਗ ਕੀਤੀ ਜਾ ਰਹੀ ਹੈ।
ਜਿਸ ਲਈ ਉਹ ਸਰਕਾਰ ਅਤੇ ਡਿਪਾਰਟਮੈਂਟ ਨੂੰ ਪੂਰੀ ਤਰ੍ਹਾਂ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਇਸ ਕੋਸ਼ਿਸ਼ ਦੌਰਾਨ ਉਹ ਆਈਈਆਰਟੀ ਇਨਕਲੂਸਿਵ ਐਜੂਕੇਸ਼ਨ ਰਿਸੋਰਸ ਟੀਚਰ ਜੋ ਪੂਰੀਆਂ ਮਾਨਤਾਵਾਂ ਪ੍ਰਾਪਤ ਕਰਦੇ ਹੋਏ ਸਾਰੀਆਂ ਸ਼ਰਤਾਂ ਪੂਰੀਆਂ ਕਰਕੇ ਡਿਪਾਰਟਮੈਂਟ ਦੇ ਵਿੱਚ ਆਏ ਹਨ ਉਹਨਾਂ ਉੱਪਰ ਸਵਾਲ ਚੁੱਕ ਰਹੇ ਹਨ ਦੱਸਣਾ ਚਾਹੁੰਦੇ ਹਾਂ ਕਿ ਸਰਕਾਰ ਨੇ ਆਈਏਟੀ ਅਧਿਆਪਕਾਂ ਨੂੰ ਪਹਿਲਾਂ ਹੀ ਪੱਕੇ ਕਰ ਦਿੱਤਾ ਹੈ ।
![]() |
| ANU KANWAR |
ਪਰ ਜਦੋਂ ਸੁਪਰੀਮ ਕੋਰਟ ਦਾ ਆਰਡਰ ਆਇਆ ਹੈ ਕਿ ਪ੍ਰਤੀ ਸਕੂਲ ਦੇ ਵਿੱਚ ਇੱਕ ਸਪੈਸ਼ਲ ਐਜੂਕੇਟਰ ਹੋਣਾ ਚਾਹੀਦਾ ਹੈ ਤਾਂ ਇਹ ਮਾਨਤਾ ਪ੍ਰਾਪਤ ਅਧਿਆਪਕਾਂ ਨੂੰ ਪਛਾੜ ਕੇ ਦੁਬਾਰਾ ਰੈਗੂਲਰ ਦਾ ਇੰਪਲੀਮੈਂਟ ਕਰਾਉਣਾ ਚਾਹੁੰਦੇ ਹਨ ਜੋ ਸਹੀ ਨਹੀਂ ਹੈ ਪਰ ਇਹ ਆਪਣੇ ਯੂਨੀਅਨ ਲੈਵਲ ਦੇ ਜੋਰ ਉੱਤੇ ਆਈ ਆਰਟੀ ਅਧਿਆਪਕਾਂ ਨੂੰ ਭੰਡ ਕੇ ਅਤੇ ਆਈਈਡੀ ਕੰਪੋਨੈਂਟ ਦੀ ਬਦਨਾਮੀ ਕਰਕੇ ਡੀਪੀਆਈ ਦਫਤਰ ਦੇ ਵਿੱਚ ਵੱਖ-ਵੱਖ ਮੀਟਿੰਗਾਂ ਕਰਕੇ ਆਉਂਦੇ ਹਨ ਅਤੇ ਉੱਥੇ ਆਈਈਡੀ ਕੰਪੋਨੈਂਟ ਦੀ ਇਨਸਲਟ ਵੀ ਕਰਦੇ ਹਨ ਅਤੇ ਮੰਗ ਕਰਦੇ ਹਨ ਕਿ ਇਹਨਾਂ ਨੂੰ ਕਿਸੇ ਹੋਰ ਮਹਿਕਮੇ ਦੇ ਵਿੱਚ ਪੱਕੇ ਕਰ ਦਿੱਤਾ ਜਾਵੇ ਪਰ ਦੱਸਣਾ ਚਾਹੁੰਦੇ ਹਾਂ ਕਿ ਜਦੋਂ ਇਹਨਾਂ ਦੀ ਭਰਤੀ ਹੋਈ ਸੀ ਤਾਂ ਇਹਨਾਂ ਨੂੰ ਸਪੈਸ਼ਲ ਬੱਚਿਆਂ ਦੀ ਹੈਲਪ ਵਾਸਤੇ ਹੀ ਆਈਈ ਵੀ ਵਲੰਟੀਅਰ ਤੈਨਾਤ ਕੀਤਾ ਗਿਆ ਸੀ ਜਿਸ ਵਿੱਚ ਪਿੰਡਾਂ ਵੱਲੋਂ ਸਰਪੰਚਾਂ ਦਾ ਮਤਾ ਪਾਇਆ ਗਿਆ ਸੀ ਪਰ ਫਿਰ ਵੀ ਸਰਕਾਰ ਨੇ ਇਹਨਾਂ ਨੂੰ ਰੈਗੂਲਰ ਕਰ ਦਿੱਤਾ ਜੋ ਵਧੀਆ ਗੱਲ ਹੈ ਪਰ ਇਹ ਹੁਣ ਹਰੇਕ ਪਾਸੇ ਹੀ ਰੈਗੂਲਰ ਹੋਣਾ ਚਾਹੁੰਦੇ ਹਨ ਜੋ ਸਹੀ ਨਹੀ ਹੈ ਇਸ ਕਰਕੇ ਆਈਈਆਰਟੀ ਯੂਨੀਅਨ ਵੱਲੋਂ ਵੀ ਇਹ ਫੈਸਲਾ ਕੀਤਾ ਗਿਆ ਹੈ ਕਿ ਜੇਕਰ ਇਹਨਾਂ ਵੱਲੋਂ ਆਈਈਆਰਟੀ ਜਾਂ ਆਈਡਿੰਗ ਕੰਪੋਨੈਂਟ ਨੂੰ ਇਸੇ ਹੀ ਤਰ੍ਹਾਂ ਸੜਕਾਂ ਉੱਤੇ ਭੰਡਿਆ ਗਿਆ ਜਾ ਬਦਨਾਮੀ ਕੀਤੀ ਗਈ ਅਤੇ ਸਪੈਸ਼ਲ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਗਿਆ ਤਾਂ ਇਹਨਾਂ ਉੱਤੇ ਬਨਦੀ ਦੀ ਕਾਰਵਾਈ ਵੀ ਕੀਤੀ ਜਾਏਗੀ ਅਤੇ ਸਾਰੀ ਕਾਗਜ਼ੀ ਕਾਰਵਾਈ ਨਾਲ ਨੱਥੀ ਸਬੂਤਾਂ ਦੇ ਆਧਾਰ ਤੇ ਕੀਤੀ ਜਾਏਗੀ ।ਇਹ ਬਿਆਨ ਰੇਨੂੰ ਕੰਵਰ, ਅਨੂੰ ਸ੍ਰੇਆ, ਨਿਤਿਕਾ ਸ਼ਰਮਾ, ਵਰਿੰਦਰ ਵੋਹਰਾ, ਰਾਜੀਵ ਕੁਮਾਰ, ਸੁਖਰਾਜ ਸਿੰਘ ਵੱਲੋਂ ਜਾਰੀ ਕੀਤਾ ਗਿਆ।

