ਆਜ਼ਾਦੀ ਦਿਹਾੜੇ 'ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵੱਡਾ ਐਲਾਨ*

 *ਆਜ਼ਾਦੀ ਦਿਹਾੜੇ 'ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵੱਡਾ ਐਲਾਨ*




ਮੁੱਖ ਮੰਤਰੀ ਭਗਵੰਤ ਮਾਨ ਨੇ ਆਜ਼ਾਦੀ ਦਿਹਾੜੇ ਦੀਆਂ ਵਧਾਈਆਂ ਦਿੰਦਿਆਂ ਪੰਜਾਬ ਵਾਸੀਆਂ ਨੂੰ ਵੱਡਾ ਤੋਹਫਾ ਦਿੱਤਾ ਹੈ। ਫਰੀਦਕੋਟ ਵਿਖੇ ਸੂਬਾ ਪੱਧਰੀ ਸਮਾਗਮ ਦੌਰਾਨ ਕੌਮੀ ਝੰਡਾ ਲਹਿਰਾਉਣ ਦੀ ਰਸਮ ਤੋਂ ਬਾਅਦ ਜਨਤਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਜ਼ਾਦੀ ਦੀ ਲੜਾਈ ਵਿਚ ਜਾਨਾਂ ਵਾਰਨ ਵਾਲੇ 80 ਫੀਸਦੀ ਪੰਜਾਬੀ ਸਨ। ਦੇਸ਼ ਲਈ ਜਾਨ ਵਾਰਨ ਦਾ ਜਜ਼ਬਾ ਸਾਨੂੰ ਸਾਡੇ ਗੁਰੂ ਸਾਹਿਬਾਨ ਤੋਂ ਮਿਲਿਆ ਹੈ। ਸ਼ਹੀਦਾਂ ਦੀਆਂ ਮਹਾਨ ਕੁਰਬਾਨੀਆਂ ਸਦਕਾ ਹੀ ਅੱਜ ਮੁਲਕ ਆਜ਼ਾਦ ਹੈ। ਮੁੱਖ ਮੰਤਰੀ ਨੇ ਕਿਹਾ ਕਿ ਵੰਡ ਦਾ ਸੰਤਾਪ ਵੀ ਸਭ ਤੋਂ ਵੱਧ ਪੰਜਾਬ ਨੂੰ ਝਲਣਾ ਪਿਆ। ਅੱਜ ਪੰਜਾਬ ਤਰੱਕੀ ਦੇ ਰਾਹ 'ਤੇ ਹੈ। 

ਪੰਜਾਬ ਸਰਕਾਰ ਵੱਲੋਂ ਸਾਰੇ ਬਲਾਕਾਂ ਵਿੱਚ 154 ਰੂਰਲ ਟਰਾਂਸਫਰਮੇਸਨ ਫੈਲੋਜ ਭਰਤੀ*

ਮਾਣਭੱਤਾ: 440000/ ਪ੍ਰਤੀ ਸਾਲ 

           : 40000 ਪ੍ਰਤੀ ਮਹੀਨਾ 

ਕਰੋ ਅਪਲਾਈ 

Punjab Rural Transformation Fellowship 2025: *Eligibility, Stipend ₹4.40 Lakh, Exam Date (1 March 2025), How to Apply


Computer teacher Leave Policy 2025: Types, Eligibility, Rules & FAQs


ਮੁੱਖ ਮੰਤਰੀ ਨੇ ਕਿਹਾ ਕਿ ਸਾਢੇ ਤਿੰਨ ਸਾਲ ਦੇ ਕਾਰਜਕਾਲ ਦੌਰਾਨ ਪੰਜਾਬ ਸਰਕਾਰ ਨੇ ਉਹ ਕੁਝ ਕੀਤਾ ਜੋ ਆਜ਼ਾਦੀ ਤੋਂ ਬਾਅਦ ਕਦੇ ਨਹੀਂ ਹੋਇਆ ਸੀ। ਪੰਜਾਬ ਵਿਚ 10 ਲੱਖ ਤੱਕ ਦਾ ਹਰ ਪਰਿਵਾਰ ਦਾ ਸਿਹਤ ਬੀਮਾਂ ਕੀਤਾ ਜਾ ਰਿਹਾ ਹੈ। ਜੋ 2 ਅਕਤੂਬਰ ਤੋਂ ਲਾਗੂ ਹੋ ਜਾਵੇਗਾ, ਇਸ ਵਿਚ ਕੋਈ ਫਾਰਮ ਨਹੀਂ ਭਰਨਾ ਪਵੇਗਾ, ਕੋਈ ਵੱਡਾ ਕੰਮ ਨਹੀਂ ਕਰਨਾ ਪਵੇਗਾ। ਸਿਰਫ ਆਧਾਰ ਕਾਰਡ ਅਤੇ ਵੋਟਰ ਕਾਰਡ ਲੈ ਕੇ ਜਾਣਾ ਹੈ। ਉਨ੍ਹਾਂ ਦੱਸਿਆ ਕਿ 552 ਪ੍ਰਾਈਵੇਟ ਅਤੇ ਸਾਰੇ ਸਰਕਾਰੀ ਹਸਪਤਾਲ ਇਸ ਨਾਲ ਅਟੈਚ ਕੀਤੇ ਗਏ ਹਨ, ਜਦਕਿ 500 ਹਸਪਤਾਲ ਹੋਰ ਅਟੈਚ ਕੀਤਾ ਜੇ ਰਹੇ ਹਨ। ਜੇਕਰ ਪਰਿਵਾਰ ਵਿਚ ਕੋਈ ਬਿਮਾਰ ਹੁੰਦਾ ਹੈ ਤਾਂ ਉਸ ਦੀ ਬਿਮਾਰੀ ਦਾ ਸਾਰਾ ਖਰਚਾ ਪੰਜਾਬ ਸਰਕਾਰ ਚੁੱਕੇਗੀ।

MASTER TO LECTURER PROMOTION 2025 NEW LISTS : 3 ਵਿਸ਼ਿਆਂ ਦੇ ਪਦ ਉੱਨਤ ਲੈਕਚਰਾਰਾਂ ਨੂੰ ਸਟੇਸ਼ਨ ਅਲਾਟ

ਇਸ ਯੋਜਨਾ ਵਿਚ ਸਾਰੇ ਲੋਕ ਸ਼ਾਮਲ, ਕੋਈ ਇਨਕਮ ਦੀ ਹੱਦ ਨਹੀਂ, ਕੋਈ ਨੀਲਾ-ਪੀਲਾ ਕਰਾਡ ਨਹੀਂ, ਸਿਰਫ ਪੰਜਾਬ ਦਾ ਨਾਗਰਿਕ ਹੋਣਾ ਚਾਹੀਦਾ ਹੈ। ਪੰਜਾਬ ਦੇ ਲਗਭਗ 3 ਕਰੋੜ ਲੋਕਾਂ ਨੂੰ ਇਸ ਯੋਜਨਾ ਦਾ ਲਾਭ ਮਿਲੇਗਾ। ਇਸ ਤੋਂ ਇਲਾਵਾ 881 ਆਮ ਆਦਮੀ ਕਲੀਨਿਕ ਚੱਲ ਰਹੇ, ਜਿਥੇ ਰੋਜ਼ਾਨਾ 70000 ਦੇ ਕਰੀਬ ਲੋਕ ਇਲਾਜ ਕਰਵਾ ਰਹੇ ਹਨ। 200 ਹੋਰ ਕਲੀਨਿਕਲ ਖੋਲ੍ਹੇ ਜਾ ਰਹੇ। 


ਮੁੱਖ ਮੰਤਰੀ ਨੇ ਅੱਗੇ ਦੱਸਿਆ ਕਿ ਸਕੂਲ ਆਫ ਐਮੀਨੈਂਸ ਖੋਲ੍ਹੇ ਜਾ ਰਹੇ ਹਨ। ਬੱਚਿਆਂ ਨੇ ਤਿੰਨ ਸਾਲਾਂ ਵਿਚ ਰਿਜ਼ਲਟ ਵੀ ਦੇਣੇ ਸ਼ੁਰੂ ਕਰ ਦਿੱਤੇ ਹਨ। ਮੁੱਖ ਮੰਤਰੀ ਨੇ ਕਿਹਾਕਿ ਉਨ੍ਹਾਂ ਨੂੰ ਇਸ ਦੱਸਦਿਆੰ ਖੁਸ਼ੀ ਹੋ ਰਹੀ ਹੈ ਕਿ ਭਾਰਤ ਸਰਕਾਰ ਦੇ ਨੈਸ਼ਨਲ ਅਚੀਵਮੈਂਟ ਸਰਵੇ ਵਿਚ 2017 ਵਿਚ ਪੰਜਾਬ 29 ਨੰਬਰ 'ਤੇ ਸੀ ਜਦਕਿ 2025 ਵਿਚ ਪਹਿਲੇ ਨੰਬਰ 'ਤੇ ਹੈ। ਪੰਜਾਬ ਨੇ ਕੇਰਲਾ ਨੂੰ ਵੀ ਪਛਾੜ ਦਿੱਤਾ ਹੈ। ਪਹਿਲਾਂ ਕੇਰਲਾ ਪਹਿਲੇ ਸਥਾਨ 'ਤੇ ਸੀ ਸਾਡੇ ਲੜਾਈ ਹੀ ਕੇਰਲਾ ਨਾਲ ਸੀ, ਜਿਸ ਨੂੰ ਅਸੀਂ ਪਿੱਛੇ ਛੱਡ ਦਿੱਤਾ ਹੈ। 


ਮੁੱਖ ਮੰਤਰੀ ਨੇ ਕਿਹਾ ਕਿ 8ਵੀਂ, 10ਵੀਂ, 12ਵੀਂ ਦੇ ਨਤੀਜਿਆਂ ਵਿਚ ਹਰ ਸਾਲ ਵਾਂਗ ਪਹਿਲੀਆਂ ਪੂਜ਼ੀਸ਼ਨਾਂ ਵਿਚ ਕੁੜੀਆਂ ਪਹਿਲੇ ਸਥਾਨ 'ਤੇ ਰਹੀਆਂ ਹਨ। ਫਰੀਦਕੋਟ ਦੀ ਹੋਣਹਾਰ ਧੀ ਨਵਜੋਤ ਕੌਰ ਨੇ 8ਵੀਂ ਕਲਾਸ ਵਿਚੋਂ ਸੂਬੇ ਭਰ 'ਚੋਂ ਪਹਿਲਾਂ ਸਥਾਨ ਹਾਸਲ ਕੀਤਾ ਹੈ, ਫਰੀਦਕੋਟ ਦੀ ਹੀ ਅਕਸ਼ਨੂਰ ਨੇ 10ਵੀਂ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ। ਇਸੇ ਜ਼ਿਲ੍ਹੇ ਦੀ ਦਲਜੀਤ ਕੌਰ ਨੇ 12ਵੀਂ ਵਿਚੋਂ ਦੂਜਾ ਸਥਾਨ ਹਾਸਲ ਕੀਤਾ ਹੈ।

💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends