ਸਾਰੇ ਸਕੂਲਾਂ ਵਿੱਚ 'ਹਰ ਘਰ ਤਿਰੰਗਾ 2025' ਮਨਾਉਣ ਲਈ ਹਦਾਇਤਾਂ ਜਾਰੀ
ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਹਰ ਘਰ ਤਿਰੰਗਾ 2025 ਅਭਿਆਨ ਦੀ ਪ੍ਰਚਾਰ ਪ੍ਰਸਾਰ ਲਹਿਰ ਦੇ ਤਹਿਤ 4 ਅਗਸਤ ਤੋਂ 15 ਅਗਸਤ 2025 ਤੱਕ ਸਕੂਲ ਪੱਧਰ 'ਤੇ ਵਿਸ਼ੇਸ਼ ਗਤੀਵਿਧੀਆਂ ਕਰਨ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ।
ਮੁੱਖ ਗਤੀਵਿਧੀਆਂ:
- ਸਕੂਲ ਦੇ ਬੱਚਿਆਂ ਅਤੇ ਅਧਿਆਪਕਾਂ ਵੱਲੋਂ ਤਿਰੰਗੇ ਨੂੰ ਪ੍ਰੇਮ ਨਾਲ ਸਲਾਮੀ ਦੇਣੀ।
- ਸੋਸ਼ਲ ਮੀਡੀਆ ਉੱਤੇ 'ਹਰ ਘਰ ਤਿਰੰਗਾ 2025' ਹੈਸ਼ਟੈਗ ਨਾਲ ਤਸਵੀਰਾਂ ਸ਼ੇਅਰ ਕਰਨੀ।
- ਸਕੂਲਾਂ ਵਿੱਚ ਤਿਰੰਗਾ ਲਹਿਰਾਉਣ ਦੀ ਪ੍ਰਕਿਰਿਆ ਲਾਜ਼ਮੀ ਬਣਾਈ ਜਾਵੇ।
- ਪ੍ਰਾਰਥਨਾ ਸਮੇਂ ਤਿਰੰਗੇ ਨਾਲ ਸੰਬੰਧਤ ਜਾਣਕਾਰੀ ਅਤੇ ਸਨਮਾਨ ਦੀ ਭਾਵਨਾ ਨੂੰ ਉਭਾਰਿਆ ਜਾਵੇ।
- MyGov ਪਲੇਟਫਾਰਮ ਉੱਤੇ ਲੇਖ ਲਿਖਣ ਅਤੇ ਅਨਲਾਈਨ ਗਤੀਵਿਧੀਆਂ ਵਿੱਚ ਭਾਗ ਲੈਣਾ।
ਵਿਸ਼ੇਸ਼ ਮੁਕਾਬਲੇ:
- Letter Writing Competitions — ਵਿਦਿਆਰਥੀ ਭਾਰਤ ਦੇ ਪ੍ਰਤੀ ਆਪਣੇ ਭਾਵਾਂ ਨੂੰ ਪੱਤਰ ਰਾਹੀਂ ਦਰਸਾਉਣ।
- ਪੱਤਰ ਪੰਜਾਬੀ/ਹਿੰਦੀ/ਅੰਗਰੇਜ਼ੀ ਵਿੱਚ ਲਿਖੇ ਜਾ ਸਕਦੇ ਹਨ।
- ਸਾਰੇ ਪੱਤਰ https://harghartiranga.com ਉੱਤੇ ਅਪਲੋਡ ਕਰਨ ਜਾਂ ee1.section-edu@gov.in 'ਤੇ ਭੇਜਣ।
ਹਦਾਇਤਾਂ:
ਸਾਰੇ ਸਕੂਲ ਮੁਖੀ, ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਇਸ ਅਭਿਆਨ ਵਿੱਚ ਭਾਗ ਲੈਣ ਦੀ ਪੂਰੀ ਕੋਸ਼ਿਸ਼ ਕਰਨ ਅਤੇ ਇਸ ਨੂੰ ਇੱਕ ਜਨ ਅੰਦੋਲਨ ਬਣਾਉਣ।
