ਆਪ' ਸਰਕਾਰ ਦਾ ਸਾਢੇ 3 ਸਾਲਾਂ 'ਚ 7ਵਾਂ ਕੈਬਨਿਟ ਵਿਸਤਾਰ;

ਸੰਜੀਵ ਅਰੋੜਾ ਨੇ ਪੰਜਾਬ ਦੇ ਮੰਤਰੀ ਵਜੋਂ ਸਹੁੰ ਚੁੱਕੀ: 'ਆਪ' ਸਰਕਾਰ ਦਾ ਸਾਢੇ 3 ਸਾਲਾਂ 'ਚ 7ਵਾਂ ਕੈਬਨਿਟ ਵਿਸਤਾਰ;


 ਚੰਡੀਗੜ੍ਹ 3 ਜੁਲਾਈ 2025 ( ਜਾਬਸ ਆਫ ਟੁਡੇ) ਰਾਜ ਸਭਾ ਛੱਡ ਕੇ ਲੁਧਿਆਣਾ ਤੋਂ ਜ਼ਿਮਨੀ ਚੋਣ ਜਿੱਤਣ ਵਾਲੇ ਸੰਜੀਵ ਅਰੋੜਾ ਪੰਜਾਬ ਸਰਕਾਰ ਵਿੱਚ ਨਵੇਂ ਮੰਤਰੀ ਬਣ ਗਏ ਹਨ।



 ਵੀਰਵਾਰ ਨੂੰ ਰਾਜ ਭਵਨ ਵਿਖੇ ਹੋਏ ਇੱਕ ਸਮਾਰੋਹ ਵਿੱਚ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਾਈ। ਸੂਤਰਾਂ ਅਨੁਸਾਰ, ਸੰਜੀਵ ਅਰੋੜਾ ਨੂੰ ਹਾਊਸਿੰਗ ਅਤੇ ਇੰਡਸਟਰੀ ਵਿਭਾਗ ਦੀ ਜ਼ਿੰਮੇਵਾਰੀ ਸੌਂਪੀ ਜਾ ਸਕਦੀ ਹੈ। ਉਨ੍ਹਾਂ ਦੇ ਸਹੁੰ ਚੁੱਕਣ ਤੋਂ ਬਾਅਦ ਸਮਾਰੋਹ ਸਮਾਪਤ ਹੋ ਗਿਆ। ਇੱਥੇ ਇਹ ਵੀ ਦੱਸਣਯੋਗ ਹੈ ਕਿ 'ਆਪ' ਸਰਕਾਰ ਦੇ ਕਰੀਬ ਸਾਢੇ ਤਿੰਨ ਸਾਲਾਂ ਦੇ ਕਾਰਜਕਾਲ ਵਿੱਚ ਇਹ ਸੱਤਵਾਂ ਮੰਤਰੀ ਮੰਡਲ ਵਿਸਤਾਰ ਹੈ। ਇਸ ਵਿਸਤਾਰ ਤੋਂ ਬਾਅਦ ਕਈ ਹੋਰ ਮੰਤਰੀਆਂ ਦੇ ਵਿਭਾਗਾਂ ਵਿੱਚ ਵੀ ਫੇਰਬਦਲ ਹੋਣ ਦੀ ਸੰਭਾਵਨਾ ਹੈ।

💐🌿Follow us for latest updates 👇👇👇

Featured post

POSCO : ਨਾਬਾਲਗ ਵਿਦਿਆਰਥਣ ਨਾਲ ਜਬਰ-ਜ਼ਿਨਾਹ ਦੇ ਦੋਸ਼ ਹੇਠ ਹੈੱਡਮਾਸਟਰ ਗ੍ਰਿਫ਼ਤਾਰ

  ਹੁਸ਼ਿਆਰਪੁਰ ਖ਼ਬਰ: ਨਾਬਾਲਗ ਵਿਦਿਆਰਥਣ ਨਾਲ ਜਬਰ-ਜ਼ਿਨਾਹ ਦੇ ਦੋਸ਼ ਹੇਠ ਹੈੱਡਮਾਸਟਰ ਗ੍ਰਿਫ਼ਤਾਰ ਹੁਸ਼ਿਆਰਪੁਰ: 12 ਸਾਲ...

RECENT UPDATES

Trends