ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ ਐਸੋਸੀਏਸ਼ਨ (ਰਜਿ.), ਪੰਜਾਬ (ਸਿੱਖਿਆ ਵਿਭਾਗ) ਦੇ ਕਲੈਰੀਕਲ ਕਾਡਰ ਜਿਲ੍ਹਾ ਜਲੰਧਰ ਦੇ ਜਥੇਬੰਦੀ ਦੇ ਜਿਲ੍ਹਾ ਅਹੁਦੇਦਾਰਾਂ ਦੀ ਹੋਈ ਚੋਣ।
ਸ.ਸੁਖਜੀਤ ਸਿੰਘ ਧਾਲੀਵਾਲ ਬਣੇ ਜਿਲ੍ਹਾ ਪ੍ਰਧਾਨ ਅਤੇ ਜਤਿੰਦਰ ਜੋਨੀ ਜਨਰਲ ਸਕੱਤਰ-ਮਨਜਿੰਦਰ ਸਿੰਘ ਬੱਲ
ਜਲੰਧਰ 7 ਜੂਨ 2025 ( ਜਾਬਸ ਆਫ ਟੁਡੇ) ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ ਐਸੋਸੀਏਸ਼ਨ (ਰਜਿ.), ਪੰਜਾਬ (ਸਿੱਖਿਆ ਵਿਭਾਗ) ਦੇ ਕਲੈਰੀਕਲ ਕਾਡਰ ਜਿਲ੍ਹਾ ਜਲੰਧਰ ਦੇ ਜਥੇਬੰਦੀ ਦੇ ਸਰਪ੍ਰਸਤ ਸ਼੍ਰੀ ਸੁਰਿੰਦਰ ਰਤਨ (ਸੁਪਰਡੈਂਟ,ਦਫਤਰ ਜਿਲ੍ਹਾ ਸਿੱਖਿਆ ਅਫਸਰ 'ਸੈਕੰਡਰੀ ਸਿੱਖਿਆ' ਜਲੰਧਰ) ਵੱਲੋਂ ਜਿਲ੍ਹਾ ਪ੍ਰਧਾਨ ਅਤੇ ਜਿਲ੍ਹਾ ਜਨਰਲ ਸਕੱਤਰ ਦੀ ਚੋਣ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਿਆ ਗਿਆ, ਜਿਸ ਵਿੱਚ ਸ਼੍ਰੀ ਸੁਖਜੀਤ ਸਿੰਘ ਧਾਲੀਵਾਲ ਬਤੌਰ ਜਿਲ੍ਹਾ ਪ੍ਰਧਾਨ ਅਤੇ ਸ.ਜਤਿੰਦਰ ਕੁਮਾਰ ਜੋਨੀ ਬਤੌਰ ਜਿਲ੍ਹਾ ਜਨਰਲ ਸਕੱਤਰ, ਸ.ਬਲਵਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ (ਸਿੱਖਿਆ ਵਿਭਾਗ) ਵਜੋਂ ਸਾਰਿਆਂ ਦੀ ਹਾਜਰੀ ਵਿੱਚ ਸਹਿਮਤੀ ਨਾਲ ਚੁਣਿਆ ਗਿਆ।ਇਸ ਚੋਣ ਸਮੇਂ ਜਿਲ੍ਹਾ ਜਲੰਧਰ ਦੇ ਸਿੱਖਿਆ ਵਿਭਾਗ ਦੇ ਸਮੂਹ ਖੇਤਰੀ ਦਫ਼ਤਰਾਂ ਅਤੇ ਸਕੂਲਾਂ ਦਾ ਕਲੈਰੀਕਲ ਸਟਾਫ ਮੌਕੇ ‘ਤੇ ਹਾਜ਼ਰ ਸੀ।ਸ.ਸਰਬਪ੍ਰੀਤ ਸਿੰਘ (ਸੋਢੀ ਢੀਂਡਸਾ) ਤੇ ਦਮਨਦੀਪ ਸਿੰਘ (ਸਾਬਕਾ ਜਨਰਲ ਸਕੱਤਰ) ਨੂੰ ਸਟੇਟ ਬਾਡੀ ਦੀ ਮੈਂਬਰਸ਼ਿਪ ਲਈ ਨਾਮਜ਼ਦ ਕੀਤਾ ਗਿਆ।ਇਸ ਚੋਣ ਪ੍ਰਕਿਰਿਆ ਵਿੱਚ ਪਹਿਲਾਂ ਹੀ ਤਹਿਸੀਲ ਨਕੋਦਰ-ਸ਼ਾਹਕੋਟ ਵਿੱਚ ਸ.ਮਨਜਿੰਦਰ ਸਿੰਘ ਬੱਲ ਬਤੌਰ ਪ੍ਰਧਾਨ ਅਤੇ ਸ.ਬਲਵੀਰ ਸਿੰਘ ਧੰਜੂ ਬਤੌਰ ਜਨਰਲ ਸਕੱਤਰ, ਤਹਿਸੀਲ ਫਿਲੌਰ ਵਿੱਚ ਸ਼੍ਰੀ ਇੰਦਰਜੀਤ ਕੁਮਾਰ ਬਤੌਰ ਪ੍ਰਧਾਨ ਅਤੇ ਸ਼੍ਰੀ ਪਰਮਜੀਤ ਸਰੋਜ ਬਤੌਰ ਜਨਰਲ ਸਕੱਤਰ, ਤਹਿਸੀਲ ਜਲੰਧਰ ਵਿੱਚ ਸ.ਪਰਮਵੀਰ ਸਿੰਘ ਬੈਂਸ ਬਤੌਰ ਪ੍ਰਧਾਨ ਅਤੇ ਤਜਿੰਦਰਪਾਲ ਸਿੰਘ ਬਤੌਰ ਜਨਰਲ ਸਕੱਤਰ ਚੁਣੇ ਗਏ ਸਨ।
ਇਸ ਚੋਣ ਪ੍ਰਕਿਰਿਆ ਤੋਂ ਬਾਅਦ ਸਮੂਹ ਜ਼ਿਲ੍ਹਿਆਂ ਦੇ ਜਿਲ੍ਹਾ ਅਹੁਦੇਦਾਰਾਂ ਵੱਲੋਂ ਸੂਬਾ ਪ੍ਰਧਾਨ ਸ਼੍ਰੀ ਸਰਬਜੀਤ ਸਿੰਘ ਡਿਗਰਾ ਅਤੇ ਸੂਬਾ ਜਨਰਲ ਸਕੱਤਰ ਸ.ਗੁਰਪ੍ਰੀਤ ਸਿੰਘ ਖੱਟੜਾ ਦੀ ਅਗਵਾਈ ਹੇਠ ਜਲੰਧਰ ਵਿੱਚ ਸੂਬਾਈ ਮੀਟਿੰਗ ਕੀਤੀ ਗਈ, ਜਿਸ ਵਿੱਚ ਜਿਲ੍ਹਾ ਪ੍ਰਧਾਨ ਅਤੇ ਜਿਲ੍ਹਾ ਜਨਰਲ ਸਕੱਤਰਾਂ ਨੇ ਆਪਣੇ ਆਪਣੇ ਜਿਲ੍ਹੇ ਦੇ ਖੇਤਰੀ ਦਫਤਰਾਂ ਅਤੇ ਸਕੂਲਾਂ ਦੇ ਕਲਰਕਾਂ/ਜੂਨੀਅਰ ਸਹਾਇਕ/ਸੀਨੀਅਰ ਸਹਾਇਕਾਂ ਦੀਆਂ ਹੱਕੀ ਮੰਗਾਂ ਬਾਰੇ ਵਿਚਾਰ-ਚਰਚਾ ਕੀਤੀ ਗਈ।ਮੀਟਿੰਗ ਦੌਰਾਨ ਸ਼੍ਰੀ ਸਰਬਜੀਤ ਸਿੰਘ ਡਿਗਰਾ (ਸੂਬਾ ਪ੍ਰਧਾਨ) ਅਤੇ ਸ.ਗੁਰਪ੍ਰੀਤ ਸਿੰਘ ਖੱਟੜਾ (ਸੂਬਾ ਜਨਰਲ ਸਕੱਤਰ) ਵੱਲੋਂ ਜਥੇਬੰਦੀ ਦੇ ਪੱਧਰ 'ਤੇ ਸਰਕਾਰ ਅਤੇ ਵਿਭਾਗ ਦੇ ਉੱਚ-ਅਧਿਕਾਰੀਆਂ ਨਾਲ ਹੋਈਆਂ ਮੀਟਿੰਗਾਂ ਵਿੱਚ ਰੱਖੀਆਂ ਗਈਆਂ ਜਾਇਜ ਮੰਗਾਂ ਅਤੇ ਲੰਬੇ ਸਮੇਂ ਤੋਂ ਬੰਦ ਪਈਆਂ ਪ੍ਰੋਮੋਸ਼ਨਾਂ ਦੇ ਕੰਮ ਵਿੱਚ ਤੇਜੀ ਲਿਆਉਣ ਬਾਰੇ ਦਿੱਤੇ ਗਏ ਭਰੋਸੇ ਬਾਰੇ ਜਾਣੂ ਕਰਵਾਇਆ ਗਿਆ।ਹਾਲ ਵਿੱਚ ਹੀ ਸ.ਗੁਰਪ੍ਰੀਤ ਸਿੰਘ ਖੱਟੜਾ ਜੀ ਦੀ ਸਿੱਖਿਆ ਮੰਤਰੀ ਸ.ਹਰਜੋਤ ਸਿੰਘ ਬੈਂਸ ਜੀ ਨਾਲ ਹੋਈ ਮੁਲਕਾਤ ਦਾ ਜਿਕਰ ਕਰਦਿਆਂ ਉਹਨਾਂ ਵੱਲੋਂ ਦਿੱਤੀ ਗਈ ਹਾਂ-ਪੱਖੀ ਸੋ ਦੇ ਹੁੰਗਾਰੇ ਬਾਰੇ ਦੱਸਿਆ ਗਿਆ।ਇਸ ਸਾਰੇ ਪ੍ਰੋਗਰਾਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਵਿੱਚ ਸ.ਸਰਬਪ੍ਰੀਤ ਸਿੰਘ (ਸੋਡੀ ਢੀਂਡਸਾ) ਵੱਲੋਂ ਸਟੇਜ ਸੈਕਟਰੀ ਭੂਮਿਕਾ ਨਿਭਾਈ ਗਈ ਅਤੇ ਸ.ਮਨਜਿੰਦਰ ਸਿੰਘ ਬੱਲ (ਪ੍ਰਧਾਨ) ਵੱਲੋਂ ਉਹਨਾਂ ਦੇ ਨਾਲ ਸਟੇਜ ਸੰਭਾਲਣ ਵਿੱਚ ਸਾਥ ਦਿੱਤਾ ਗਿਆ।ਅੰਤ ਵਿੱਚ ਇਸ ਮੌਕੇ 'ਤੇ ਆਏ ਹੋਏ ਸਮੂਹ ਜਿਲਿਆਂ ਦੇ ਅਹੁਦੇਦਾਰਾਂ ਅਤੇ ਸੂਬਾ ਪ੍ਰਧਾਨ ਅਤੇ ਜਨਰਲ ਸਕੱਤਰਾਂ ਦੇ ਨਾਲ ਨਾਲ ਜਥੇਬੰਦੀ ਲਈ ਪਹਿਲਾਂ ਆਪਣੀਆਂ ਸੇਵਾਵਾਂ ਦੇ ਚੁੱਕੇ ਸਾਬਕਾ ਅਹੁਦੇਦਾਰਾਂ ਸ਼੍ਰੀ ਅਨਿਰੁੱਧ ਮੋਦਗਿੱਲ, ਸ਼੍ਰੀ ਪਵਨ ਸਿੱਧੂ, ਸ.ਸੁਖਦੇਵ ਸਿੰਘ ਗਿੱਲ ਅਤੇ ਹੋਰ ਆਗੂਆਂ ਦਾ ਸ਼੍ਰੀ ਸੁਰਿੰਦਰ ਰਤਨ (ਸਰਪ੍ਰਸਤ) ਜੀ ਵੱਲੋਂ ਵਿਸ਼ੇਸ਼ ਸਨਮਾਨ ਕਰਕੇ ਧੰਨਵਾਦ ਕੀਤਾ ਗਿਆ।ਇਸ ਸਾਰੇ ਪ੍ਰੋਗਰਾਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਸ.ਕੁਲਵਿੰਦਰ ਸਿੰਘ ਢਿੱਲੋਂ, ਪ੍ਰਭਜੋਤ ਕੌਰ ਬੈਂਸ ਅਤੇ ਬਾਕੀ ਹੋਰ ਆਈਆਂ ਇਸਤਰੀ ਵਿੰਗ ਦੀਆਂ ਸਾਥਣਾਂ ਨੇ ਯੋਗਦਾਨ ਪਾਇਆ।
