ਸਗਾਈ ਦੀਆਂ ਵਧਾਈਆਂ! ਸੰਸਦ ਪ੍ਰਿਯਾ ਸਰੋਜ ਅਤੇ ਕ੍ਰਿਕਟਰ ਰਿੰਕੂ ਸਿੰਘ ਦੀ ਲਖਨਊ ਵਿੱਚ ਸਗਾਈ
ਲਖਨਊ, 8 ਜੂਨ
ਸਮਾਜਵਾਦੀ ਪਾਰਟੀ ਦੀ ਸੰਸਦ ਮੈਂਬਰ ਪ੍ਰਿਯਾ ਸਰੋਜ ਅਤੇ ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਰਿੰਕੂ ਸਿੰਘ ਦੀ ਸਗਾਈ ਹੋ ਗਈ ਹੈ। ਇਸ ਖਾਸ ਮੌਕੇ 'ਤੇ ਉਹਨਾਂ ਨੇ ਆਪਣੀਆਂ ਪਰਿਵਾਰਕ ਰਸਮਾਂ ਨਿਭਾਈਆਂ ਅਤੇ ਇੱਕ ਦੂਜੇ ਨਾਲ ਰਿੰਗ ਪਹਿਨਾਈ । ਇਹ ਸਮਾਰੋਹ ਲਖਨਊ ਵਿੱਚ ਹੋਇਆ, ਜਿੱਥੇ ਦੋਵਾਂ ਪਰਿਵਾਰਾਂ ਨੇ ਇਸ ਰਿਸ਼ਤੇ ਨੂੰ ਰਸਮੀ ਤੌਰ 'ਤੇ ਮਨਾਇਆ।
ਰਿੰਕੂ ਸਿੰਘ, ਜੋ ਕਿ ਕ੍ਰਿਕਟ ਦੇ ਖੇਤਰ ਵਿੱਚ ਇੱਕ ਉੱਭਰਦਾ ਸਿਤਾਰਾ ਹੈ, ਅਤੇ ਪ੍ਰਿਯਾ ਸਰੋਜ, ਜੋ ਕਿ ਰਾਜਨੀਤੀ ਵਿੱਚ ਇੱਕ ਨੌਜਵਾਨ ਚਿਹਰਾ ਹਨ, ਦੀ ਇਹ ਜੋੜੀ ਲੋਕਾਂ ਦੇ ਵਿਚਕਾਰ ਖਾਸ ਧਿਆਨ ਖਿੱਚ ਰਹੀ ਹੈ। ਸਗਾਈ ਦੇ ਫੋਟੋਆਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ, ਜਿਸ ਵਿੱਚ ਉਹਨਾਂ ਨੂੰ ਰਸਮਾਂ ਨਿਭਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਦੋਵਾਂ ਪਰਿਵਾਰਾਂ ਨੇ ਇਸ ਖੁਸ਼ੀ ਦੇ ਮੌਕੇ 'ਤੇ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ ਅਤੇ ਭਵਿੱਖ ਵਿੱਚ ਖੁਸ਼ਹਾਲ ਜ਼ਿੰਦਗੀ ਦੀ ਕਾਮਨਾ ਕੀਤੀ।

