ਪੰਜਾਬ 'ਚ ਪਾਕਿਸਤਾਨ ਵੱਲੋਂ ਚੌਥੇ ਦਿਨ ਵੀ ਹਮਲੇ ਜਾਰੀ, ਕਈ ਸ਼ਹਿਰਾਂ 'ਚ ਵੱਜੇ ਸਾਇਰਨ
ਪਠਾਨਕੋਟ, 10 ਮਈ 2025 ( 10: 45)
ਪਾਕਿਸਤਾਨ ਵੱਲੋਂ ਲਗਾਤਾਰ ਚੌਥੇ ਦਿਨ, ਅੱਜ 10 ਮਈ ਨੂੰ ਵੀ ਪੰਜਾਬ 'ਤੇ ਹਮਲੇ ਕੀਤੇ ਗਏ ਹਨ। ਪਠਾਨਕੋਟ ਵਿੱਚ 45 ਮਿੰਟ ਤੱਕ ਧਮਾਕੇ ਸੁਣਾਈ ਦਿੱਤੇ ਅਤੇ ਫਾਇਰਿੰਗ ਵੀ ਹੋਈ। ਬਾਜ਼ਾਰ ਬੰਦ ਕਰਵਾ ਦਿੱਤੇ ਗਏ ਹਨ। ਇੱਥੇ ਲਗਾਤਾਰ ਸਾਇਰਨ ਵੱਜ ਰਿਹਾ ਹੈ। ਸਭ ਤੋਂ ਪਹਿਲਾਂ ਸਵੇਰੇ 5 ਵਜੇ ਤੇਜ਼ ਧਮਾਕੇ ਸੁਣੇ ਗਏ ਸਨ।
ਬਠਿੰਡਾ, ਫਾਜ਼ਿਲਕਾ, ਅੰਮ੍ਰਿਤਸਰ ਅਤੇ ਫ਼ਿਰੋਜ਼ਪੁਰ ਵਿੱਚ ਵੀ ਸਾਇਰਨ ਵੱਜ ਰਹੇ ਹਨ। ਫ਼ਿਰੋਜ਼ਪੁਰ ਦੇ ਡੀਸੀ ਦੀਪਸ਼ਿਖਾ ਸ਼ਰਮਾ ਨੇ ਲੋਕਾਂ ਨੂੰ ਆਪਣੇ ਘਰਾਂ ਵਿੱਚ ਰਹਿਣ ਅਤੇ ਖਿੜਕੀਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ। ਪ੍ਰਸ਼ਾਸਨ ਵੱਲੋਂ ਹਰੀ ਝੰਡੀ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।