ਧਰਮਸ਼ਾਲਾ ਵਿਖੇ ਪੰਜਾਬ ਕਿੰਗਜ਼ ਅਤੇ ਦਿੱਲੀ ਕੈਪੀਟਲਜ਼ ਦਾ ਮੈਚ ਰੋਕਿਆ ਗਿਆ
ਧਰਮਸ਼ਾਲਾ 8 ਮਈ 2025 ( ਜਾਬਸ ਆਫ ਟੁਡੇ) ਪਾਕਿਸਤਾਨ ਦੇ ਹਮਲੇ ਦੀਆਂ ਖ਼ਬਰਾਂ ਦੇ ਵਿਚਕਾਰ ਧਰਮਸ਼ਾਲਾ ਦੇ ਮੈਦਾਨ 'ਤੇ ਪੰਜਾਬ ਕਿੰਗਜ਼ ਅਤੇ ਦਿੱਲੀ ਕੈਪੀਟਲਜ਼ ਵਿਚਕਾਰ ਚੱਲ ਰਿਹਾ ਕ੍ਰਿਕਟ ਮੈਚ ਅਚਾਨਕ ਰੋਕ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੈਦਾਨ ਦੀਆਂ ਸਾਰੀਆਂ ਫਲੱਡ ਲਾਈਟਾਂ ਬੰਦ ਕਰ ਦਿੱਤੀਆਂ ਗਈਆਂ ਹਨ ਅਤੇ ਸੁਰੱਖਿਆ ਕਾਰਨਾਂ ਕਰਕੇ ਸਾਰੇ ਪ੍ਰਸ਼ੰਸਕਾਂ ਨੂੰ ਸਟੇਡੀਅਮ ਤੋਂ ਬਾਹਰ ਕੱਢ ਦਿੱਤਾ ਗਿਆ ਹੈ।