INDIA PAKISTAN TENSION: ਪੰਜਾਬ ਸਰਕਾਰ ਵੱਲੋਂ ਸੋਲਰ ਲਾਈਟਾਂ ਨੂੰ ਤੁਰੰਤ ਬੰਦ ਕਰਨ ਦੇ ਹੁਕਮ
ਚੰਡੀਗੜ੍ਹ, 8 ਮਈ 2025( ਜਾਬਸ ਆਫ ਟੁਡੇ)
ਪੰਜਾਬ ਸਰਕਾਰ ਵੱਲੋਂ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਸੋਲਰ ਲਾਈਟਾਂ ਨੂੰ ਤੁਰੰਤ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਪੰਜਾਬ ਸਰਕਾਰ ਵੱਲੋਂ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਜਾਰੀ ਪੱਤਰ ਵਿੱਚ ਲਿਖਿਆ ਗਿਆ ਹੈ ਕਿ " ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਪਹਿਲਗਾਮ ਘਟਨਾ ਤੋਂ ਬਾਅਦ ਭਾਰਤ ਪਾਕਿਸਤਾਨ ਦਰਮਿਆਨ ਪੈਦਾ ਹੋਏ ਹਲਾਤਾ ਨੂੰ ਮੁੱਖ ਰੱਖਦੇ ਹੋਏ ਜਿਲੇ ਦੀਆਂ ਵੱਖ-ਵੱਖ ਪੰਚਾਇਤੀ ਰਾਜ ਸੰਸਥਾਵਾਂ ਵੱਲੋਂ ਪੇਡਾ ਅਤੇ ਹੋਰ ਵਿਭਾਗਾਂ ਰਾਹੀਂ ਪਿੰਡਾਂ ਵਿੱਚ ਸੋਲਰ ਸਟਰੀਟ ਲਾਈਟਾਂ ਤੁਰੰਤ ਬੰਦ ਕੀਤੀਆਂ ਜਾਣੀਆਂ ਹਨ।
ਉਕਤ ਦੇ ਸਨਮੁੱਖ ਬੇਨਤੀ ਹੈ ਕਿ ਜਿਲ੍ਹੇ ਦੀਆਂ ਪੰਚਾਇਤੀ ਰਾਜ ਸੰਸਥਾਵਾਂ ਦੇ ਮੁੱਖੀਆਂ ਨੂੰ ਹਦਾਇਤਾਂ ਜਾਰੀ ਕਰਕੇ ਪਿੰਡਾਂ ਵਿੱਚ ਸੋਲਰ ਸਟਰੀਟ ਲਾਈਟਾਂ ਨੂੰ ਪਿੰਡ ਵਿੱਚੋਂ ਇਲੈਕਟ੍ਰਿਸ਼ਨ ਲੈਕੇ ਬੈਟਰੀ ਤੋਂ ਐਲ.ਈ.ਡੀ ਨੂੰ ਜੋੜਦੀ ਤਾਰ ਕੱਟਵਾਕੇ ਉਸ ਨੂੰ ਟੇਪ ਕਰਵਾ ਦਿੱਤਾ ਜਾਵੇ ਜੀ ਤਾਂ ਜੋ ਕਿਸੇ ਵੀ ਅਣ-ਹੋਈ ਘਟਨਾ ਤੋਂ ਬਚਿਆ ਜਾ ਸਕੇ । ਦੋਵੇਂ ਦੇਸਾਂ ਦਰਮਿਆਨ ਅਮਨ-ਸ਼ਾਤੀ ਹੋਣ ਉਪਰੰਤ ਕੱਟੀਆਂ ਗਈਆਂ ਤਾਰਾਂ ਨੂੰ ਦੁਬਾਰਾ ਜੁੜਵਾਕੇ ਲਾਈਟਾਂ ਚਾਲੂ ਕਰਵਾ ਦਿੱਤੀਆਂ ਜਾਣ ਜੀ ।"
