ਇਸ ਵਿਚ ਵਿਚ ਪਹਿਲੇ ਤਿੰਨ ਥਾਵਾਂ ’ਤੇ ਕੁੜੀਆਂ ਨੇ ਬਾਜ਼ੀ ਮਾਰੀ ਹੈ। ਫਰੀਦਕੋਟ ਦੀ ਅਕਸ਼ਨੂਰ ਕੌਰ ਨੇ 650 ’ਚੋਂ 650 ਨੰਬਰ ਲੈ ਸੂਬੇ ਭਰ ’ਚ ਪਹਿਲਾ ਸਥਾਨ ਹਾਸਲ ਕੀਤਾ।
ਦੂਸਰੇ ਸਥਾਨ ’ਤੇ ਸ੍ਰੀ ਮੁਕਤਸਰ ਸਾਹਿਬ ਦੀ ਰਤਿੰਦਰਦੀਪ ਕੌਰ ਰਹੀ ਤੇ ਤੀਜਾ ਸਥਾਨ ਮਾਲੇਰਕੋਟਲਾ ਦੀ ਅਰਸ਼ਦੀਪ ਕੌਰ ਨੇ ਹਾਸਲ ਕੀਤਾ। ( ਜਾਬਸ ਆਫ ਟੁਡੇ)
ਕੁੜੀਆਂ ਨੇ ਇੱਕ ਵਾਰ ਫਿਰ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 96.85% ਪਾਸ ਪ੍ਰਤੀਸ਼ਤ ਨਾਲ ਲੜਕਿਆਂ (94.50%) ਨੂੰ ਪਛਾੜ ਦਿੱਤਾ। ਸ਼ਹਿਰੀ ਖੇਤਰਾਂ ਵਿੱਚ ਪਾਸ ਪ੍ਰਤੀਸ਼ਤ 94.71% ਅਤੇ ਪੇਂਡੂ ਖੇਤਰਾਂ ਵਿੱਚ 96.09% ਰਿਹਾ, ਜੋ ਪੇਂਡੂ ਵਿਦਿਆਰਥੀਆਂ ਦੇ ਬਿਹਤਰ ਪ੍ਰਦਰਸ਼ਨ ਨੂੰ ਦਰਸਾਉਂਦਾ ਹੈ।