BLACKOUT REHEARSAL: ਪਹਿਲਗਾਮ ਹਮਲੇ ਤੋਂ ਸਰਹੱਦੀ ਪਿੰਡਾਂ ਵਿੱਚ ਬਲੈਕ ਆਊਟ ਰਿਹਰਸਲ, ਕਿਸੇ ਵੀ ਤਰ੍ਹਾਂ ਦੀ ਲਾਈਟ ਵਰਤੋਂ ਕਰਨ ਦੀ ਪਾਬੰਦੀ
ਫਿਰੋਜ਼ਪੁਰ 4 ਮਈ 2025 ( ਜਾਬਸ ਆਫ ਟੁਡੇ)
ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦਰਮਿਆਨ ਵਧਦੇ ਤਣਾਅ ਦੇ ਮੱਦੇਨਜ਼ਰ, ਫ਼ਿਰੋਜ਼ਪੁਰ ਛਾਉਣੀ ਖੇਤਰ ਅਤੇ ਸਰਹੱਦੀ ਪਿੰਡਾਂ ਵਿੱਚ ਬਲੈਕਆਊਟ ਦਾ ਅਭਿਆਸ ਕੀਤਾ ਜਾਵੇਗਾ। ਇਹ ਬਲੈਕਆਊਟ ਅੱਜ, ਐਤਵਾਰ 4 ਮਈ ਨੂੰ ਰਾਤ 9 ਵਜੇ ਤੋਂ 9:30 ਵਜੇ ਤੱਕ ਰਹੇਗਾ।
ਇਸ ਸਬੰਧੀ ਕੈਂਟੋਨਮੈਂਟ ਬੋਰਡ ਦੇ ਅਧਿਕਾਰੀਆਂ ਨੇ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਨੂੰ ਪੱਤਰ ਲਿਖ ਕੇ ਸੂਚਿਤ ਕੀਤਾ ਹੈ। ਜਾਰੀ ਕੀਤੇ ਗਏ ਨੋਟਿਸ ਵਿੱਚ ਲੋਕਾਂ ਨੂੰ ਰਾਤ 9 ਵਜੇ ਤੋਂ 9:30 ਵਜੇ ਤੱਕ ਘਰਾਂ ਵਿੱਚ ਰਹਿਣ ਅਤੇ ਇਸ ਦੌਰਾਨ ਲਾਈਟਾਂ ਬੰਦ ਰੱਖਣ ਦੀ ਹਦਾਇਤ ਕੀਤੀ ਗਈ ਹੈ। ਇਸ ਤੋਂ ਇਲਾਵਾ ਲੋਕਾਂ ਨੂੰ ਜਨਰੇਟਰ ਅਤੇ ਇਨਵਰਟਰ ਦੀ ਵਰਤੋਂ ਨਾ ਕਰਨ ਲਈ ਵੀ ਕਿਹਾ ਗਿਆ ਹੈ। ਇਸ ਸਮੇਂ ਦੌਰਾਨ ਇੱਕ ਹੂਟਰ ਵੀ ਵੱਜੇਗਾ।
ਛਾਉਣੀ ਦੇ ਸਾਰੇ ਨਿਵਾਸੀਆਂ ਨੂੰ ਇਸ ਅਭਿਆਸ ਦੀ ਸਫਲਤਾ ਅਤੇ ਸਾਰਿਆਂ ਦੀ ਸੁਰੱਖਿਆ ਲਈ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ ਹੈ।
