Black Out : ਇਸ ਜ਼ਿਲ੍ਹੇ ਵਿੱਚ ਰਾਤ 9 ਵੱਜੇ ਤੌਂ ਸਵੇਰੇ 5 ਵਜ਼ੇ ਤੱਕ ਬਲੈਕ ਆਊਟ

 Black Out : ਇਸ ਜ਼ਿਲ੍ਹੇ ਵਿੱਚ ਰਾਤ 9 ਵੱਜੇ ਤੌਂ ਸਵੇਰੇ 5 ਵਜ਼ੇ ਤੱਕ ਬਲੈਕ ਆਊਟ 

ਗੁਰਦਾਸਪੁਰ 8 ਮਈ 2025 ( ਜਾਬਸ ਆਫ ਟੁਡੇ) 

ਹਿੰਦ-ਪਾਕ ਬਾਰਡਰ ਤੇ ਸੰਵੇਦਨਸ਼ੀਲ ਮਾਹੌਲ ਹੋਣ ਕਰਕੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਿਵਲ ਡਿਫੈਂਸ ਐਕਟ 1968 ਅਧੀਨ ਅਪਾਤਕਲੀਨ ਸਥਿਤੀ ਨਾਲ ਨਜਿੱਠਣ ਲਈ ਮਿਤੀ 08.05.2025 ਤੋਂ ਲਗਾਤਾਰ ਅਗਲੇ ਹੁਕਮਾਂ ਤੱਕ ਰਾਤ 9.00 ਵਜੇ ਤੋਂ ਅਗਲੇ ਦਿਨ ਸਵੇਰੇ 5.00 ਵਜੇ ਤੱਕ ਜਿਲ੍ਹਾ ਗੁਰਦਾਸਪੁਰ ਅੰਦਰ ਪੂਰਨ ਤੌਰ ਤੇ "ਬਲੈਕ ਆਊਟ" ਰਹੇਗਾ । ਇਹ ਹੁਕਮ ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਜਾਰੀ ਕੀਤੇ ਗਏ ਹਨ।



ਕੇਂਦਰੀ ਜੇਲ੍ਹ ਗੁਰਦਾਸਪੁਰ ਅਤੇ ਹਸਪਤਾਲਾਂ ਵਿੱਚ ਇਹ ਹੁਕਮ ਲਾਗੂ ਨਹੀ ਹੋਵੇਗਾ, ਪਰ ਇਹ ਵਿਭਾਗ ਕੇਂਦਰੀ ਜੇਲ੍ਹ ਗੁਰਦਾਸਪੁਰ ਅਤੇ ਹਸਪਤਾਲਾਂ ਦੀਆਂ ਖਿੜਕੀਆਂ ਰੋਜਾਨਾ ਰਾਤ 9.00 ਵਜੇ ਤੋਂ ਅਗਲੇ ਦਿਨ ਸਵੇਰੇ 5.00 ਤੱਕ ਬੰਦ ਰੱਖਣ ਦੇ ਨਾਲ ਨਾਲ ਉਹਨਾਂ ਨੂੰ ਚੰਗੀ ਤਰ੍ਹਾਂ ਕਵਰ ਕਰਨਾ ਯਕੀਨੀ ਬਣਾਉਣਗੇ ਤਾਂ ਜੋ ਰੋਸ਼ਨੀ ਦੀ ਕੋਈ ਕਿਰਨ ਬਾਹਰ ਨਾ ਆ ਸਕੇ।

💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends