Punjab Board Class 6 Science Syllabus 2025-26
ਪੰਜਾਬ ਬੋਰਡ ਛੇਵੀਂ ਜਮਾਤ ਦਾ ਵਿਗਿਆਨ ਸਿਲੇਬਸ 2025-26
ਵਿਗਿਆਨ ਵਿਸ਼ੇ ਵਿੱਚ ਦਿਲਚਸਪੀ ਰੱਖਣ ਵਾਲੇ ਛੇਵੀਂ ਜਮਾਤ ਦੇ ਵਿਦਿਆਰਥੀਆਂ ਲਈ, ਇੱਥੇ 2025-26 ਦੇ ਪੰਜਾਬ ਬੋਰਡ ਦੇ ਸਿਲੇਬਸ ਦੀ ਇੱਕ ਸੰਖੇਪ ਜਾਣਕਾਰੀ ਦਿੱਤੀ ਗਈ ਹੈ। ਇਹ ਸਿਲੇਬਸ ਵਿਦਿਆਰਥੀਆਂ ਨੂੰ ਵਿਗਿਆਨ ਦੀਆਂ ਬੁਨਿਆਦੀ ਧਾਰਨਾਵਾਂ ਦੀ ਮਜ਼ਬੂਤ ਸਮਝ ਵਿਕਸਿਤ ਕਰਨ ਵਿੱਚ ਮਦਦ ਕਰਨ ਲਈ ਤਿਆਰ ਕੀਤਾ ਗਿਆ ਹੈ।
ਵਿਗਿਆਨ ਸਿਲੇਬਸ 2025-26 (ਛੇਵੀਂ ਜਮਾਤ)
1. ਭੋਜਨ ਦੇ ਤੱਤ :
ਭੋਜਨ ਦੇ ਤੱਤ: ਕਾਰਬੋਹਾਈਡ੍ਰੇਟਸ, ਪ੍ਰੋਟੀਨ, ਚਰਬੀ, ਖਣਿਜ ਪਦਾਰਥ, ਵਿਟਾਮਿਨ, ਮੋਟਾ ਆਹਾਰ, ਪਾਣੀ, ਸੰਤੁਲਿਤ ਅਹਾਰ, ਤਰੁਟੀ ਰੋਗ।
2. ਵਸਤੂਆਂ ਦੇ ਸਮੂਹ ਬਣਾਉਣਾ :
ਸਾਡੇ ਆਲੇ-ਦੁਆਲੇ ਦੀਆਂ ਵਸਤੂਆਂ ਪਦਾਰਥਾਂ ਦੇ ਗੁਣ: ਦਿੱਖ, ਚਮਕ, ਬਣਾਵਟ, ਘੁਲਣਸ਼ੀਲ ਜਾਂ ਅਘੁਲਣਸ਼ੀਲ, ਪਾਣੀ ਵਿਚ ਤੈਰਨਾ/ਡੁਬਣਾ, ਪਾਰਦਰਸ਼ਤਾ, ਪਾਰਦਰਸ਼ੀ, ਅਲਪ-ਪਾਰਦਰਸ਼ੀ, ਅਪਾਰਦਰਸ਼ੀ।
3. ਪਦਾਰਥਾਂ ਦਾ ਨਿਖੇੜਨ:
ਪਦਾਰਥਾਂ ਨੂੰ ਨਿਖੇੜਨ ਦੀ ਜ਼ਰੂਰਤ, ਨਿਖੇੜਨ ਦੀਆਂ ਵਿਧੀਆਂ, ਠੋਸਾਂ ਨੂੰ ਠੋਸਾਂ ਤੋਂ ਨਿਖੇੜਨਾ : ਹੱਥ ਨਾਲ ਚੁਗਣਾ, ਦਾਣੇ ਕੱਢਣਾ (ਗਹਾਈ), ਛੱਟਣਾ ਅਤੇ ਉਡਾਉਣਾ, ਛਾਣਨਾ, ਤੱਲ਼ਵਟਣ ਅਤੇ ਨਿਤਾਰਨਾ, ਫਿਲਟਰ ਕਰਨਾ, ਵਾਸ਼ਪੀਕਰਨ, ਸੰਘਣਨ, ਨਿਖੇੜਨ ਲਈ ਇੱਕ ਤੋਂ ਵੱਧ ਵਿਧੀਆਂ।
4. ਪੌਦਿਆਂ ਨੂੰ ਜਾਣੋ :
ਪੌਦਿਆਂ ਦੀਆਂ ਵੱਖ-ਵੱਖ ਕਿਸਮਾਂ: ਬੂਟੀ, ਝਾੜੀ, ਰੁੱਖ, ਪੌਦੇ ਦੇ ਹਿੱਸੇ, ਜੜ ਪ੍ਰਣਾਲੀ : ਮੂਸਲ ਜੜ, ਰੇਸ਼ੇਦਾਰ ਜੜ੍ਹ, ਤਣਾ ਪ੍ਰਣਾਲੀ : ਤਣਾ, ਪੱਤੇ, ਪੱਤੇ ਦੇ ਭਾਗ, ਸ਼ਿਰਾ ਵਿਨਿਆਸ, ਫੁੱਲ, ਫੁੱਲ ਦੇ ਹਿੱਸੇ।
5. ਸਰੀਰ ਵਿੱਚ ਗਤੀ:
ਮਨੁੱਖੀ ਪਿੰਜਰ : ਖੋਪੜੀ, ਰੀੜ ਦੀ ਹੱਡੀ, ਪਸਲੀ ਪਿੰਜਰ, ਭੁਜਾਵਾਂ, ਸਰੀਰ ਦੀਆਂ ਗਤੀਆਂ ਅਤੇ ਜੋੜ, ਜੋੜ ਅਤੇ ਇਸ ਦੀਆਂ ਕਿਸਮਾਂ: ਗੇਂਦ-ਗੁੱਤੀ ਜੋੜ, ਕੇਂਦਰੀ ਜੋੜ, ਕਬਜ਼ੇਦਾਰ ਜੋੜ, ਗਲਾਈਡਿੰਗ ਜੋੜ, ਮਾਸਪੇਸ਼ੀ ਪ੍ਰਣਾਲੀ, ਜੰਤੂਆਂ ਦੀ ਚਾਲ : ਗੰਡੋਏ, ਘੋਗੇ, ਕਾਕਰੋਚ, ਪੰਛੀ, ਮੱਛੀ, ਸੱਪ।
6. ਸਜੀਵ ਅਤੇ ਉਹਨਾਂ ਦਾ ਚੌਗਿਰਦਾ:
ਸਜੀਵਾਂ ਦੇ ਗੁਣ, ਆਵਾਸ ਅਤੇ ਅਨੁਕੂਲਨ, ਆਵਾਸ ਦੇ ਭਾਗ, ਆਵਾਸ ਦੀਆਂ ਕਿਸਮਾਂ, ਜੀਵਾਂ ਵਿੱਚ ਅਨੁਕੂਲਨ, ਪੌਦਿਆਂ ਵਿੱਚ ਅਨੁਕੂਲਨ, ਜੰਤੂਆਂ ਵਿੱਚ ਅਨੁਕੂਲਨ।
7. ਗਤੀ ਅਤੇ ਦੂਰੀਆਂ ਦਾ ਮਾਪਣ:
ਦੂਰੀਆਂ ਦੇ ਮਾਪਣ ਦੀ ਜ਼ਰੂਰਤ, ਦੂਰੀਆਂ ਦਾ ਮਾਪਣ, ਮਾਪਣ ਦੀਆਂ ਮਿਆਰੀ ਇਕਾਈਆਂ ਦੀ ਜ਼ਰੂਰਤ, ਮਾਪਣ ਦੀਆਂ ਮਿਆਰੀ ਇਕਾਈਆਂ, ਲੰਬਾਈ ਦਾ ਸਹੀ ਮਾਪਣ, ਕਿਸੇ ਵਕਰ ਰੇਖਾ ਦੀ ਲੰਬਾਈ ਮਾਪਣਾ, ਸਾਡੇ ਚਾਰੇ ਪਾਸੇ ਗਤੀਸ਼ੀਲ ਵਸਤੂਆਂ, ਗਤੀ ਦੀਆਂ ਕਿਸਮਾਂ।
8. ਪ੍ਰਕਾਸ਼, ਪਰਛਾਵੇਂ ਅਤੇ ਪਰਾਵਰਤਨ:
ਪਾਰਦਰਸ਼ੀ, ਅਪਾਰਦਰਸ਼ੀ ਅਤੇ ਅਲਪਪਾਰਦਰਸ਼ੀ ਵਸਤੂਆਂ, ਪਰਛਾਵਾਂ, ਪਿੰਨ ਹੋਲ ਕੈਮਰਾ, ਦਰਪਣ ਅਤੇ ਪਰਾਵਰਤਨ, ਨਿਯਮਿਤ ਪਰਾਵਰਤਨ, ਅਨਿਯਮਿਤ ਪਰਾਵਰਤਨ।
9. ਬਿਜਲੀ ਅਤੇ ਸਰਕਟ:
ਬਿਜਲਈ ਸੈੱਲ, ਬਿਜਲਈ ਬਲਬ, ਇੱਕ ਬਿਜਲਈ ਸੈੱਲ ਨਾਲ ਜੁੜਿਆ ਬਲਬ ਅਤੇ ਬਿਜਲਈ ਧਾਰਾ, ਬਿਜਲਈ ਸਰਕਟ, ਬਿਜਲਈ ਸਵਿੱਚ, ਬਿਜਲੀ ਚਾਲਕ ਅਤੇ ਰੋਧਕ।
10. ਚੁੰਬਕਾਂ ਰਾਹੀਂ ਮਨੋਰੰਜਨ:
ਚੁੰਬਕ ਦੀ ਖੋਜ, ਚੁੰਬਕੀ ਅਤੇ ਅਚੁੰਬਕੀ ਪਦਾਰਥ, ਧਰਤੀ ਦੀਆਂ ਭੂਗੋਲਿਕ ਦਿਸ਼ਾਵਾਂ ਪਤਾ ਕਰਨਾ, ਚੁੰਬਕੀ ਕੰਪਾਸ, ਛੜ ਚੁੰਬਕ ਦੇ ਧਰੂਵਾਂ ਦੀ ਸਥਿਤੀ, ਆਪਣਾ ਚੁੰਬਕ ਆਪ ਬਣਾਉਣਾ, ਚੁੰਬਕਾਂ ਵਿਚਕਾਰ ਆਕਰਸ਼ਣ ਅਤੇ ਅਪਕਰਸ਼ਣ, ਚੁੰਬਕਾਂ ਦਾ ਭੰਡਾਰਨ।
11. ਸਾਡੇ ਆਲੇ-ਦੁਆਲੇ ਹਵਾ:
ਹਵਾ ਕਿਸ ਤੋਂ ਬਣੀ ਹੈ, ਹਵਾ ਦੀ ਰਚਨਾ, ਆਕਸੀਜਨ, ਕਾਰਬਨ ਡਾਈਆਕਸਾਈਡ, ਨਾਈਟਰੋਜਨ, ਧੂੜ ਕਣ ਅਤੇ ਧੂੰਆਂ, ਵਾਸ਼ਪ ਕਣ, ਪਾਣੀ ਅਤੇ ਮਿੱਟੀ ਅੰਦਰ ਰਹਿਣ ਵਾਲੇ ਜੀਵ ਜੰਤੂ ਅਤੇ ਪੌਦਿਆਂ ਦੁਆਰਾ ਆਕਸੀਜਨ, ਵਾਯੂਮੰਡਲ ਵਿਚ ਗੈਸਾਂ ਦਾ ਅਦਾਨ ਪ੍ਰਦਾਨ।
ਕਿਰਿਆਵਾਂ
ਕਿਰਿਆ 1:
ਭੋਜਨ ਪਦਾਰਥਾਂ ਵਿੱਚ ਸਟਾਰਚ ਦੀ ਮੌਜੂਦਗੀ ਦੀ ਪਰਖ ਕਰਨਾ।
ਲੋੜੀਂਦਾ ਸਮਾਨ : ਕੱਚੇ ਆਲੂ, ਚਾਵਲ, ਆਟਾ, ਆਇਓਡੀਨ ਦਾ ਘੋਲ, ਡਰਾਪਰ, ਪਰਖ ਨਲੀ।
ਕਿਰਿਆ 2:
ਭੋਜਨ ਪਦਾਰਥਾਂ ਵਿੱਚ ਪ੍ਰੋਟੀਨ ਦੀ ਮੌਜੂਦਗੀ ਦੀ ਪਰਖ ਕਰਨਾ
ਲੋੜੀਂਦਾ ਸਮਾਨ: ਦੁੱਧ, ਮੂੰਗੀ ਦੀ ਦਾਲ, ਸੋਇਆਬੀਨ, ਕਾਪਰ ਸਲਫੇਟ, ਕਾਸਟਿਕ ਸੋਡਾ, ਪਰਖਨਲੀ, ਡਰਾਪਰ, ਬੀਕਰ।
ਕਿਰਿਆ 3:
ਭੋਜਨ ਪਦਾਰਥਾਂ ਵਿੱਚ ਚਰਬੀ ਦੀ ਮੌਜੂਦਗੀ ਦੀ ਪਰਖ ਕਰਨਾ
ਲੋੜੀਂਦਾ ਸਮਾਨ: ਮੂੰਗਫਲੀ, ਕਾਜੂ, ਨਾਰੀਅਲ, ਕਾਗਜ਼ ਦਾ ਟੁਕੜਾ।
ਕਿਰਿਆ 4 :
ਘੁਲਣਸ਼ੀਲ ਅਤੇ ਅਘੁਲਣਸ਼ੀਲ ਪਦਾਰਥਾਂ ਦਾ ਅਧਿਐਨ ਕਰਨਾ।
ਲੋੜੀਂਦਾ ਸਮਾਨ: ਬੀਕਰ, ਚਮਚ, ਪਾਣੀ, ਨਮਕ, ਰੇਤ, ਚੀਨੀ, ਚਾਕ ਪਾਉਡਰ, ਲੱਕੜ ਦਾ ਬੁਰਾਦਾ, ਸਿਰਕਾ, ਨਿੰਬੂ ਦਾ ਰਸ, ਸਰੋਂ ਦਾ ਤੇਲ, ਨਾਰੀਅਲ ਤੇਲ।
ਕਿਰਿਆ 5:
ਤੱਲਛੱਟਣ ਅਤੇ ਨਿਤਾਰਨ ਦਾ ਅਧਿਐਨ ਕਰਨਾ।
ਲੋੜੀਂਦਾ ਸਮਾਨ: ਦੋ ਬੀਕਰ, ਰੇਤ, ਪਾਣੀ, ਘੋਲਣ ਵਾਲੀ ਛੜ।
ਕਿਰਿਆ 6:
ਛਾਣਨ ਵਿਧੀ ਦਾ ਅਧਿਐਨ ਕਰਨਾ
ਲੋੜੀਂਦਾ ਸਮਾਨ: ਛਾਣਨੀ, ਆਟਾ, ਪਲੇਟ
ਕਿਰਿਆ 7:
ਫਿਲਟਰ ਪੇਪਰ ਦੀ ਸਹਾਇਤਾ ਨਾਲ ਪਾਣੀ ਨੂੰ ਮਿੱਟੀ ਅਤੇ ਰੇਤ ਦੇ ਮਿਸ਼ਰਨ ਤੋਂ ਵੱਖ ਕਰਨਾ
ਲੋੜੀਂਦਾ ਸਮਾਨ: ਬੀਕਰ, ਰੇਤ, ਮਿੱਟੀ, ਫਿਲਟਰ ਪੇਪਰ, ਕੀਫ, ਪਾਣੀ, ਸਟੈਂਡ, ਛੜ।
ਕਿਰਿਆ 8:
ਵਾਸ਼ਪੀਕਰਨ ਕਿਰਿਆ ਦਾ ਅਧਿਐਨ ਕਰਨਾ।
ਲੋੜੀਂਦਾ ਸਮਾਨ: ਨਮਕ, ਪਾਣੀ, ਬੀਕਰ, ਤਿਪਾਹੀ ਸਟੈਂਡ, ਜਾਲੀ, ਸਪਿਰਿਟ ਲੈਂਪ, ਕੱਚ ਦੀ ਛੜ, ਚਾਇਨਾ ਡਿਸ਼
ਕਿਰਿਆ 9:
ਬੂਟੇ, ਝਾੜੀ ਅਤੇ ਰੁੱਖ ਨੂੰ ਜਾਨਣਾ।
ਲੋੜੀਂਦਾ ਸਮਾਨ: ਵੱਖ-ਵੱਖ ਪੋਦਿਆਂ ਦੇ ਤਣੇ ਅਤੇ ਟਾਹਣੀਆਂ।
ਕਿਰਿਆ 10:
ਮੂਸਲ ਜੜ੍ਹਾਂ ਅਤੇ ਰੇਸ਼ੇਦਾਰ ਜੜ੍ਹਾਂ ਦਾ ਅਧਿਐਨ ਕਰਨਾ।
ਲੋੜੀਂਦੇ ਸਮਾਨ: ਘਾਹ, ਮੂਲੀ, ਗਾਜਰ, ਕਣਕ ਜਾਂ ਕੋਈ ਮੌਸਮੀ ਝਾੜੀ।
ਕਿਰਿਆ 11 :
ਪੋਦਿਆਂ ਵਿੱਚ ਸੰਵਹਿਨ ਕਿਰਿਆ ਦਾ ਅਧਿਐਨ।
ਲੋੜੀਂਦਾ ਸਮਾਨ : ਇੱਕ ਕੱਚ ਦਾ ਗਿਲਾਸ, ਤਣਾ, ਪਾਣੀ, ਲਾਲ ਸਿਆਹੀ, ਬੂਟੀ ਅਤੇ ਬਲੇਡ।
ਕਿਰਿਆ 12:
ਪੱਤੇ ਦੀ ਬਣਤਰ ਨੂੰ ਸਮਝਣਾ।
ਲੋੜੀਂਦਾ ਸਮਾਨ: ਪੱਤਾ, ਕਾਗਜ ਦਾ ਟੁੱਕੜਾ ਅਤੇ ਪੈਨਸਿਲ।
ਕਿਰਿਆ 13:
ਵਾਸ਼ਪ ਉਤਸਰਜਨ ਨੂੰ ਸਮਝਣਾ।
ਲੋੜੀਂਦਾ ਸਮਾਨ: ਪੌਦਾ, ਪੌਲੀਥੀਨ ਦੇ ਦੋ ਪਾਰਦਰਸ਼ੀ ਲਿਫਾਫੇ ਅਤੇ ਧਾਗਾ।
ਕਿਰਿਆ 14:
ਗੇਂਦ-ਗੁੱਤੀ ਜੋੜ ਦਾ ਮਾਡਲ ਬਣਾਉਣਾ।
ਲੋੜੀਂਦਾ ਸਮਾਨ: ਦੋ ਪਲਾਸਟਿਕ ਦੀਆਂ ਅਲੱਗ-ਅਲੱਗ ਅਕਾਰ ਦੀਆਂ ਗੇਂਦਾਂ, ਪੈਨਸਿਲਾਂ, ਕਟਰ।
ਕਿਰਿਆ 15:
ਕਬਜ਼ੇਦਾਰ ਜੋੜ ਦਾ ਮਾਡਲ ਬਣਾਉਣਾ।
ਲੋੜੀਂਦਾ ਸਮਾਨ: ਦੋ ਅਲੱਗ-ਅਲੱਗ ਅਕਾਰ ਦੇ ਗੱਤੇ ਜਾਂ ਪਲਾਸਟਿਕ ਦੇ ਪਾਇਪ, ਪੈਂਨਸਿਲ, ਕਟਰ।
ਕਿਰਿਆ 16:
ਵਕਰ ਰੇਖਾ ਦੀ ਲੰਬਾਈ ਮਾਪਣਾ।
ਲੋੜੀਂਦਾ ਸਮਾਨ : ਧਾਗਾ, ਮੀਟਰ ਪੈਮਾਨਾ, ਚਾਰਟ ਪੇਪਰ, ਪੈਂਸਿਲ।
ਕਿਰਿਆ 17:
ਪਾਰਦਰਸ਼ੀ, ਅਪਾਰਦਰਸ਼ੀ ਅਤੇ ਅਲਪ-ਪਾਰਦਰਸ਼ੀ ਵਸਤੂਆਂ ਦਾ ਅਧਿਐਨ ਕਰਨਾ।
ਲੋੜੀਂਦਾ ਸਮਾਨ: ਕਾਗਜ਼ ਦੀ ਇੱਕ ਸ਼ੀਟ, ਬਲਬ, ਖਾਣ ਵਾਲਾ ਤੇਲ ਜਾਂ ਮੱਖਣ, ਕੱਚ ਦਾ ਬਰਤਨ ਅਤੇ ਟਾਰਚ।
ਕਿਰਿਆ 18 :
ਪ੍ਰਕਾਸ਼ ਹਮੇਸ਼ਾ ਸਰਲ ਰੇਖਾ ਵਿੱਚ ਚਲਦਾ ਹੈ ਅਤੇ ਪ੍ਰਛਾਵੇਂ ਦਾ ਬਣਨਾ।
ਲੋੜੀਂਦਾ ਸਮਾਨ: ਪਾਈਪ ਦੇ ਦੋ ਛੋਟੇ ਟੁਕੜੇ (ਇੱਕ ਸਿੱਧਾ ਤੇ ਇੱਕ ਮੁੜਿਆ ਹੋਇਆ), ਮੋਮਬੱਤੀ, ਮਾਚਿਸ, ਟਾਰਚ, ਪਰਦਾ।
ਕਿਰਿਆ 19:
ਸੂਈ ਛੇਕ ਕਮਰੇ ਦੁਆਰਾ ਪ੍ਰਤੀਬਿੰਬ ਬਣਾਉਣਾ।
ਲੋੜੀਂਦਾ ਸਮਾਨ: ਗੱਤਾ ਜਾਂ ਮੋਟਾ ਚਾਰਟ, ਕਾਲਾ ਪੇਪਰ, ਬਟਰ ਪੇਪਰ।
ਕਿਰਿਆ 20:
ਸਮਤਲ ਦਰਪਣ ਤੋਂ ਪ੍ਰਕਾਸ਼ ਦਾ ਪਰਾਵਰਤਨ।
ਲੋੜੀਂਦਾ ਸਮਾਨ: ਕੰਘੀ, ਸਮਤਲ ਦਰਪਣ, ਕਾਗ਼ਜ਼ ਦੀ ਰੰਗੀਨ ਸ਼ੀਟ, ਟਾਰਚ, ਇੱਕ ਗੱਤੇ ਦੀ ਸ਼ੀਟ।
ਕਿਰਿਆ 21 :
ਬਿਜਲੀ ਸੈੱਲ ਨਾਲ ਬੱਲਬ ਨੂੰ ਜੋੜਨਾ।
ਲੋੜੀਂਦਾ ਸਮਾਨ: ਬਿਜਲੀ ਸੈੱਲ, ਜੋੜਕ ਤਾਰਾਂ, ਬੱਲਬ।
ਕਿਰਿਆ 22 :
ਟਾਰਚ ਤਿਆਰ ਕਰਨਾ।
ਲੋੜੀਂਦਾ ਸਮਾਨ: ਬਲਬ, ਜੋੜਕ ਤਾਰ, ਰਬੜ ਬੈਂਡ, ਟੇਪ।
ਕਿਰਿਆ 23 :
ਬਿਜਲੀ ਸਵਿੱਚ ਬਣਾਉਣਾ।
ਲੋੜੀਂਦਾ ਸਮਾਨ: ਦੋ ਡਰਾਇੰਗ ਪਿੰਨਾਂ, ਇੱਕ ਬਕਸੂਆ, ਗੱਤੇ ਦਾ ਟੁਕੜਾ, ਲੱਕੜ ਦਾ ਬੋਰਡ, ਬਿਜਲੀ ਬਲਬ, ਬਿਜਲੀ ਸੈੱਲ, ਜੋੜਕ ਤਾਰਾਂ, ਰਬੜ ਬੈਂਡ ਜਾਂ ਟੇਪ।
ਕਿਰਿਆ 24:
ਚਾਲਕ ਅਤੇ ਰੋਧਕ ਦੀ ਜਾਂਚ ਕਰਨਾ।
ਲੋੜੀਂਦਾ ਸਮਾਨ: ਬਿਜਲਈ ਬਲਬ, ਜੋੜਕ ਤਾਰਾਂ, ਵੱਖਵੱਖ ਪ੍ਰਕਾਰ ਦੇ ਪਦਾਰਥ ਜਿਵੇਂ ਸਿੱਕੇ-, ਕਾਰਕ, ਰਬੜ, ਕੱਚ, ਚਾਬੀਆਂ, ਪਿੰਨ, ਪਲਾਸਟਿਕ ਦਾ ਸਕੇਲ, ਲੱਕੜੀ ਦਾ ਗੁਟਕਾ, ਐਲੂਮੀਨਿਅਮ ਦੀ ਪੱਤੀ, ਮੋਮਬੱਤੀ, ਸਿਲਾਈ ਮਸ਼ੀਨ ਦੀ ਸੂਈ, ਕਾਗਜ਼ ਅਤੇ ਪੈਂਨਸਿਲ ਦਾ ਸਿੱਕਾ।
ਕਿਰਿਆ 25:
ਚੁੰਬਕ ਦੇ ਪ੍ਰਭਾਵ ਕਾਰਣ ਹਵਾ ਵਿੱਚ ਲਟਕਿਆ ਪੇਪਰ ਕਲਿੱਪ।
ਲੋੜੀਂਦਾ ਸਮਾਨ : ਪਲਾਸਟਿਕ ਦਾ ਗਿਲਾਸ, ਧਾਗਾ, ਛੱੜ ਚੁੰਬਕ, ਸਟੈਂਡ, ਪੇਪਰ ਕਲਿੱਪ, ਕਾਗਜ਼।
ਕਿਰਿਆ 26 :
ਚੁੰਬਕ ਨੂੰ ਲੋਹੇ ਦੇ ਬੁਰਾਦੇ ਅਤੇ ਮਿੱਟੀ ਵਿੱਚ ਫੇਰ ਕੇ ਚੰਬਕੀ ਧਰੁਵਾਂ ਦਾ ਪਤਾ ਲਗਾਉਣਾ।
ਲੋੜੀਂਦਾ ਸਮਾਨ: ਲੋਹੇ ਦਾ ਬੁਰਾਦਾ, ਛੜ ਚੁੰਬਕ, ਵੱਖਵੱਖ ਸਥਾਨਾਂ ਦੀ ਮਿੱਟੀ।-
ਕਿਰਿਆ 27 :
ਸੁਤੰਤਰਤਾ ਪੂਰਵਕ ਲਟਕਦਾ ਚੁੰਬਕ ਹਮੇਸ਼ਾ ਇੱਕ ਹੀ ਦਿਸ਼ਾ ਵਿੱਚ ਠਹਿਰਦਾ ਹੈ।
ਲੋੜੀਂਦਾ ਸਮਾਨ : ਇੱਕ ਛੜ ਚੁੰਬਕ, ਧਾਗਾ, ਸਟੈਂਡ।
ਕਿਰਿਆ 28 :
ਸੂਈ ਨੂੰ ਚੁੰਬਕ ਬਣਾਕੇ ਕੰਪਾਸ ਤਿਆਰ ਕਰਨਾ
ਲੋੜੀਂਦਾ ਸਮਾਨ : ਲੋਹੇ ਦੀ ਸੂਈ, ਲੋਹੇ ਦਾ ਆਇਤਾਕਾਰ ਟੁਕੜਾ, ਬਲੇਡ, ਛੜ ਚੁੰਬਕ।
ਕਿਰਿਆ 29:
ਫਿਰਕੀ ਬਣਾਉਣਾ।
ਲੋੜੀਂਦਾ ਸਮਾਨ: ਕਾਗਜ ਦੇ ਟੁਕੜੇ, ਗੁੰਦ, ਡੰਡੀ, ਪਿੰਨਾਂ ਤੇ ਕੈਂਚੀ
ਕਿਰਿਆ 30:
ਮਿੱਟੀ ਵਿੱਚ ਹਵਾ ਮੌਜੂਦ ਹੁੰਦੀ ਹੈ।
ਲੋੜੀਂਦਾ ਸਮਾਨ : ਗਮਲਾ, ਮਿੱਟੀ ਤੇ ਪਾਣੀ
ਕਿਰਿਆ 31:
ਆਕਸੀਜਨ ਗੈਸ ਬਲਣ ਵਿੱਚ ਸਹਾਇਤਾ ਕਰਦੀ ਹੈ
ਲੋੜੀਂਦਾ ਸਮਾਨ : ਦੋ ਮੋਮਬਤੀਆਂ, ਦੋ ਘੱਟ ਡੂੰਘੇ ਬਰਤਨ, ਵੱਖ-ਵੱਖ ਅਕਾਰ ਦੇ ਦੋ ਗਿਲਾਸ, ਮਾਚਿਸ, ਪਾਣੀ
ਕਿਰਿਆ 32:
ਹਵਾ ਵਿੱਚ ਜਲ ਵਾਸ਼ਪਾਂ ਦੀ ਮੌਜੂਦਗੀ ਦਾ ਅਧਿਐਨ ਕਰਨਾ।
ਲੋੜੀਂਦਾ ਸਮਾਨ : ਗਲਾਸ, ਬਰਫ ਦੇ ਟੁਕੜੇ।
ਨੋਟ :ਸਮੂਹ ਸਾਇੰਸ ਅਧਿਆਪਕਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਵਿਦਿਆਰਥੀਆਂ ਲਈ ਅਲੱਗ ਤੋਂ ਕੋਈ ਵੀ ਪ੍ਰੈਕਟੀਕਲ ਨੋਟ ਬੁੱਕ ਆਦਿ ਨਾ ਲਗਾਈ ਜਾਵੇ ਅਤੇ ਪ੍ਰੈਕਟੀਕਲ/ਕਿਰਿਆਵਾਂ ਨੂੰ ਪਾਠ-ਕ੍ਰਮ ਦੇ ਨਾਲ-ਨਾਲ ਕਰਵਾਈਆਂ ਜਾਣ ਅਤੇ ਵਿਦਿਆਰਥੀਆਂ ਦੁਆਰਾ ਇਹਨਾਂ ਕਿਰਿਆਵਾਂ ਨੂੰ ਸਧਾਰਨ ਨੋਟ ਬੁੱਕ ਵਿੱਚ ਹੀ ਲਿਖ ਲਿਆ ਜਾਵੇ।