ਪੰਜਾਬ ਬੋਰਡ 7ਵੀਂ ਜਮਾਤ ਦਾ ਸਾਇੰਸ ਸਿਲੇਬਸ 2025-26 | Punjab Board Class 7 Science Syllabus 2025-26

ਪੰਜਾਬ ਬੋਰਡ 7ਵੀਂ ਜਮਾਤ ਦਾ ਸਾਇੰਸ ਸਿਲੇਬਸ 2025-26 | Punjab Board Class 7 Science Syllabus 2025-26

ਪੰਜਾਬ ਬੋਰਡ 7ਵੀਂ ਜਮਾਤ ਦਾ ਸਾਇੰਸ ਸਿਲੇਬਸ 2025-26

ਇਹ ਪੋਸਟ ਪੰਜਾਬ ਸਕੂਲ ਸਿੱਖਿਆ ਬੋਰਡ ਦੇ 7ਵੀਂ ਜਮਾਤ ਦੇ ਵਿਗਿਆਨ ਵਿਸ਼ੇ ਦੇ 2025-26 ਸੈਸ਼ਨ ਲਈ ਸਿਲੇਬਸ ਬਾਰੇ ਹੈ। ਇੱਥੇ ਸਿਲੇਬਸ ਦੀ ਪੂਰੀ ਜਾਣਕਾਰੀ ਦਿੱਤੀ ਗਈ ਹੈ, ਜੋ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਬਹੁਤ ਲਾਭਦਾਇਕ ਹੈ।

7ਵੀਂ ਜਮਾਤ ਵਿਗਿਆਨ ਸਿਲੇਬਸ 2025-26

1. ਪੌਦਿਆਂ ਵਿੱਚ ਪੋਸ਼ਣ (Nutrition in Plants)

ਪੋਸ਼ਣ, ਸਵੈਪੋਸ਼ੀ ਪੋਸ਼ਣ, ਪ੍ਰਕਾਸ਼ ਸੰਸਲੇਸ਼ਣ, ਪ੍ਰਪੋਸ਼ੀ ਪੋਸ਼ਣ, ਪ੍ਰਜੀਵੀ ਪੌਦੇ, ਕੀਟ ਅਹਾਰੀ ਪੌਦੇ, ਮ੍ਰਿਤ ਅਹਾਰੀ ਪੌਦੇ, ਸਹਿਜੀਵੀ ਪੌਦੇ, ਮਿੱਟੀ ਵਿੱਚ ਪੋਸ਼ਕਾਂ ਦੀ ਦੁਬਾਰਾ ਪੂਰਤੀ ਕਿਵੇਂ ਹੁੰਦੀ ਹੈ।

2. ਜੰਤੂਆਂ ਵਿੱਚ ਪੋਸ਼ਣ (Nutrition in Animals)

ਸ਼ਾਕਾਹਾਰੀ, ਮਾਸਾਹਾਰੀ ਅਤੇ ਸਰਬਅਹਾਰੀ ਜੀਵ, ਭੋਜਨ ਪ੍ਰਾਪਤੀ ਦੇ ਢੰਗ, ਪੋਸ਼ਣ ਦੇ ਢੰਗ, ਮਨੁੱਖ ਵਿੱਚ ਪੋਸ਼ਣ, ਮਨੁੱਖੀ ਪਾਚਣ ਪ੍ਰਣਾਲੀ, ਘਾਹ ਖਾਣ ਵਾਲੇ ਜੰਤੂਆ ਵਿੱਚ ਪਾਚਣ, ਅਮੀਬਾ ਵਿੱਚ ਪੋਸ਼ਣ।

3. ਗਰਮੀ (Heat)

ਗਰਮ ਜਾਂ ਠੰਡਾ, ਤਾਪਮਾਨ ਨੂੰ ਮਾਪਣਾ, ਡਾਕਟਰੀ ਥਰਮਾਮੀਟਰ ਨੂੰ ਪੜਨਾ, ਲੈਬ ਥਰਮਾਮੀਟਰ, ਤਾਪ ਸੰਚਾਰ, ਗਰਮੀ ਅਤੇ ਸਰਦੀ ਵਿੱਚ ਪਹਿਨੇ ਜਾਣ ਵਾਲੇ ਕਪੜਿਆ ਦੀਆ ਕਿਸਮਾਂ, ਸਰਦੀਆ ਵਿੱਚ ਉਨ ਦੇ ਕੱਪੜੇ।

4. ਤੇਜ਼ਾਬ, ਖਾਰ ਅਤੇ ਲੂਣ (Acids, Bases and Salts)

ਤੇਜਾਬ ਅਤੇ ਖਾਰ, ਸੂਚਕ, ਸਾਡੇ ਆਲੇ ਦੁਆਲੇ ਮਿਲਦੇ ਕੁਦਰਤੀ ਸੂਚਕ, ਲਿਟਮਸ, ਹਲਦੀ, ਚਾਈਨਾ ਰੋਜ਼, ਸ਼ੰਸ਼ਲਿਸ਼ਟ ਸੂਚਕ-ਫੀਨੋਲਫਥੈਲੀਨ, ਉਦਾਸੀਨੀਕਰਨ, ਤੇਜਾਬ, ਖਾਰ ਅਤੇ ਲੂਣ ਦੀਆ ਵਿਸ਼ੇਸ਼ਤਾਵਾਂ, ਰੋਜ਼ਾਨਾ ਜਿੰਦਗੀ ਵਿੱਚ ਉਦਾਸੀਨੀਕਰਨ।

5. ਭੌਤਿਕ ਅਤੇ ਰਸਾਇਣਕ ਤਬਦੀਲੀਆਂ (Physical and Chemical Changes)

ਭੌਤਿਕ ਪਰਿਵਰਤਨ, ਰਸਾਇਣਕ ਪਰਿਵਰਤਨ, ਲੋਹੇ ਨੂੰ ਜੰਗ ਲੱਗਣਾ, ਰਵੇ ਬਣਾਉਣਾ।

6. ਜੀਵਾਂ ਵਿੱਚ ਸਾਹ ਕਿਰਿਆ (Respiration in Animals)

ਅਸੀਂ ਸਾਹ ਕਿਉਂ ਲੈਂਦੇ ਹਾਂ, ਸਾਹ ਲੈਣਾ, ਅਸੀਂ ਸਾਹ ਕਿਵੇਂ ਲੈਂਦੇ ਹਾਂ, ਸਾਹ ਕਿਰਿਆ ਦੀ ਵਿਧੀ ਹੋਰ ਜੰਤੂਆ ਵਿੱਚ ਸਾਹ ਪ੍ਰਕਿਰਿਆ, ਪਾਣੀ ਵਿੱਚ ਸਾਹ ਲੈਣਾ, ਪੌਦਿਆ ਵਿੱਚ ਸਾਹ ਕਿਰਿਆ।

7. ਜਾਨਵਰਾਂ ਅਤੇ ਪੌਦਿਆਂ ਵਿੱਚ ਆਵਾਜਾਈ (Transportation in Animals and Plants)

ਜੰਤੂਆ ਵਿੱਚ ਪਰਿਵਹਨ, ਲਹੂ ਗੇੜ ਪ੍ਰਣਾਲੀ, ਦਿਲ ਦੀ ਧੜਕਨ, ਜੰਤੂਆ ਵਿੱਚ ਮਲ-ਤਿਆਗ, ਮਨੁੱਖੀ ਮਲ ਤਿਆਗ ਪ੍ਰਣਾਲੀ, ਪੌਦਿਆ ਵਿੱਚ ਪਦਾਰਥਾਂ ਦਾ ਪਰਿਵਹਨ, ਪਰਾਸਰਣ।

8. ਪੌਦਿਆਂ ਵਿੱਚ ਪ੍ਰਜਨਨ (Reproduction in Plants)

ਪੌਦਿਆ ਵਿੱਚ ਪ੍ਰਜਣਨ ਦੇ ਢੰਗ, ਅਲਿੰਗੀ ਪ੍ਰਜਣਨ, ਕਾਇਕ ਪ੍ਰਜਣਨ, ਕਾਇਕ ਪ੍ਰਜਣਨ ਦੇ ਬਨਾਉਟੀ ਢੰਗ, ਪੌਦਿਆ ਵਿੱਚ ਲਿੰਗੀ ਪ੍ਰਜਣਨ, ਪਰਾਗਣ, ਨਿਸ਼ੇਚਨ ਕਿਰਿਆ, ਫਲ ਅਤੇ ਬੀਜ ਦਾ ਬਣਨਾ, ਬੀਜ ਦੇ ਖਿਲਰਨ ਦੀ ਲੋੜ, ਬੀਜਾਂ ਦਾ ਉੱਗਣਾ।

9. ਗਤੀ ਅਤੇ ਸਮਾਂ (Motion and Time)

ਤੇਜ ਅਤੇ ਮੰਦ ਗਤੀ, ਚਾਲ, ਚਾਲ ਦੀਆ ਇਕਾਈਆ ਇੱਕ ਸਮਾਨ ਅਤੇ ਅਸਮਾਨ ਗਤੀ, ਸਮੇਂ ਦਾ ਮਾਪ, ਸਧਾਰਨ ਪੈਂਡੂਲਮ, ਚਾਲ ਨੂੰ ਮਾਪਣਾ, ਗਤੀ ਨੂੰ ਗ੍ਰਾਫ ਨਾਲ ਦਰਸਾਉਣਾ, ਵਿਰਾਮ ਅਵਸਥਾ ਵਿੱਚ ਵਸਤੂ ਲਈ ਦੂਰੀ ਸਮਾਂ ਗ੍ਰਾਫ।

10. ਬਿਜਲੀ ਧਾਰਾ ਅਤੇ ਇਸਦੇ ਪ੍ਰਭਾਵ (Electric Current and its effects)

ਇੱਕ ਬਿਜਲਈ ਸਰਕਟ ਬਣਾਉਣਾ, ਬਿਜਲਈ ਧਾਰਾ ਦਾ ਤਾਪਨ ਪ੍ਰਭਾਵ, ਬਿਜਲਈ ਧਾਰਾ ਦਾ ਚੁੰਬਕੀ ਪ੍ਰਭਾਵ, ਬਿਜਲਈ ਚੁੰਬਕ, ਬਿਜਲਈ ਘੰਟੀ।

11. ਪ੍ਰਕਾਸ਼ (Light)

ਪ੍ਰਕਾਸ਼ ਸਿੱਧੀਆ ਰੇਖਾਵਾਂ ਵਿੱਚ ਚਲਦਾ ਹੈ, ਪ੍ਰਕਾਸ਼ ਦਾ ਪਰਾਵਰਤਨ, ਪ੍ਰਤੀਬਿੰਬ, ਸਮਤਲ ਦਰਪਣ ਦੁਆਰਾ ਬਣਾਏ ਪ੍ਰਤੀਬਿੰਬ ਦੇ ਲੱਛਣ, ਗੋਲਾਕਾਰ ਦਰਪਣਾਂ ਨਾਲ ਖੇਡਣਾ, ਗੋਲਾਕਾਰ ਦਰਪਣਾਂ ਦੇ ਉਪਯੋਗ, ਲੈਨਜਾਂ ਦੁਆਰਾ ਬਣਾਏ ਪ੍ਰਤੀਬਿੰਬ, ਲੈਂਜ ਦੇ ਉਪਯੋਗ, ਪ੍ਰਕਾਸ਼ ਦਾ ਵਰਣ ਵਿਖੇਪਣ।

12. ਜੰਗਲ: ਸਾਡੀ ਜੀਵਨ ਰੇਖਾ (Forests: Our Lifeline)

ਜੰਗਲਾਂ ਦੀ ਰੂਪ ਰੇਖਾ, ਜੰਗਲ ਇਕ ਪਰਿਸਥਿਤਿਕ ਪ੍ਰਬੰਧ ਵਜੋਂ, ਜੰਗਲਾਂ ਦੇ ਲਾਭ, ਜੰਗਲਾਂ ਨੂੰ ਖਤਰੇ, ਜੰਗਲਾਂ ਦੀ ਸੰਭਾਲ।

13. ਗੰਦੇ ਪਾਣੀ ਦੀ ਕਹਾਣੀ (Waste water story)

ਮਲ ਪ੍ਰਵਾਹ ਕੀ ਹੈ, ਜਲ ਸੋਧਣ ਇੱਕ ਮੱਹਤਵਪੂਰਨ ਯਾਤਰਾ, ਵਿਅਰਥ ਜਲ ਸੋਧਕ ਪਲਾਂਟ, ਘਰ ਵਿਵਸਥਾ ਨੂੰ ਚੰਗਾ ਬਣਾ ਕੇ ਰੱਖਣ ਦੀ ਵਿਉਂਤ, ਸਫਾਈ ਅਤੇ ਬਿਮਾਰੀਆ ਮਲ ਪ੍ਰਵਾਹ ਦੇ ਨਿਪਟਾਰੇ ਲਈ ਬਦਲਵੇਂ ਪ੍ਰਬੰਧ, ਜਨਤਕ ਥਾਵਾਂ ਤੇ ਅਰੋਗਤਾ ਪ੍ਰਬੰਧ।

SA-1 (ਕਿਰਿਆਵਾਂ ਦੀ ਸੂਚੀ)

ਪਾਠ-1 : ਪੌਦਿਆਂ ਵਿੱਚ ਪੋਸ਼ਣ

ਕਿਰਿਆ 1:

ਮ੍ਰਿਤ-ਜੀਵੀ ਪੋਸ਼ਣ ਦਾ ਅਧਿਐਨ।

ਲੋੜੀਂਦਾ ਸਮਾਨ: ਬਰੈੱਡ (ਡਬਲਰੋਟੀ), ਵਡਦਰਸ਼ੀ ਲੈਨਜ਼/ਸੂਖਮਦਰਸ਼ੀ ਆਦਿ।

ਪਾਠ-2: ਜੰਤੂਆਂ ਵਿੱਚ ਪੋਸ਼ਣ

ਕਿਰਿਆ -2:

ਸਟਾਰਚ ਨੂੰ ਚਬਾਉਣ ਦੇ ਪ੍ਰਭਾਵ ਦਾ ਅਧਿਐਨ ।

ਲੋੜੀਂਦਾ ਸਮਾਨ: ਉੱਬਲੇ ਹੋਏ ਚਾਵਲ, ਪਰਖਨਲੀਆ ਆਇਉਡੀਨ ਘੋਲ, ਡਰਾਪਰ, ਪਾਈ।

ਕਿਰਿਆ -3 :

ਵੱਖ-ਵੱਖ ਕਿਸਮਾਂ ਦੇ ਦੰਦਾਂ ਦਾ ਅਧਿਐਨ ਕਰਨਾ।

ਲੋੜੀਂਦਾ ਸਮਾਨ: ਦੰਦਾਂ ਦੀ ਵਿਵਸਥਾ ਨੂੰ ਦਰਸਾਉਂਦਾ ਮਾਡਲ, ਸਮਤਲ ਦਰਪਣ, ਸੇਬ ਜਾਂ ਰੋਟੀ ਦਾ ਟੁਕੜਾ ਆਦਿ।

ਕਿਰਿਆ 4 :

ਜੀਭ ਉੱਤੇ ਮੌਜੂਦ ਵੱਖ-2 ਸੁਆਦ ਗ੍ਰੰਥੀਆ ਦਾ ਅਧਿਐਨ ਕਰਨਾ।

ਲੋੜੀਂਦਾ ਸਮਾਨ: ਖੰਡ ਦਾ ਘੋਲ, ਲੂਣ ਦਾ ਘੋਲ, ਕਰੇਲੇ ਦਾ ਰਸ, ਨਿੰਬੂ ਦਾ ਰਸ।

ਪਾਠ-3: ਤਾਪ

ਕਿਰਿਆ 5:

ਕਲੀਨਿਕਲ ਥਰਮਾਮੀਟਰ ਦੀ ਵਰਤੋਂ ਕਰਕੇ ਤਾਪਮਾਨ ਪਤਾ ਕਰਨਾ।

ਲੋੜੀਂਦਾ ਸਮਾਨ: ਡਾਕਟਰੀ ਥਰਮਾਮੀਟਰ, ਐਵੀਸੈਪਟਿਕ ਘੋਲ।

ਕਿਰਿਆ 6 :

ਲੈਬ ਥਰਮਾਮੀਟਰ ਦੀ ਵਰਤੋਂ ਕਰਕੇ ਤਾਪਮਾਨ ਪਤਾ ਕਰਨਾ।

ਲੋੜੀਂਦਾ ਸਮਾਨ: ਇੱਕ ਲੈਬ ਥਰਮਾਮੀਟਰ, ਬੀਕਰ, ਪਾਣੀ, ਕਲੈਂਪ ਸਟੈਂਡ।

ਕਿਰਿਆ 7 :

ਰੰਗ ਵਾਲੀਆ ਵਸਤੂਆ ਵੱਧ ਤਾਪ ਸੋਖਦੀਆ ਹਨ।

ਲੋੜੀਂਦਾ ਸਮਾਨ: ਦੋ ਧਾਤ ਦੇ ਡੱਬੇ ਜਾਂ ਕੈਨ, ਕਾਲਾ ਅਤੇ ਸਫੇਦ ਪੈਂਟ, ਪਾਣੀ, ਦੋ ਥਰਮਾਮੀਟਰ, ਦੋ ਸਟੈਂਡ।

ਪਾਠ-4: ਤੇਜ਼ਾਬ, ਖਾਰ ਅਤੇ ਲੂਣ

ਕਿਰਿਆ 8 :

ਕੁਝ ਪਦਾਰਥਾਂ ਉੱਪਰ ਲਿਟਮਸ ਦਾ ਪ੍ਰਭਾਵ ਵੇਖਣਾ।

ਲੋੜੀਂਦਾ ਸਮਾਨ : ਨੀਲਾ ਅਤੇ ਲਾਲ ਲਿਟਮਸ ਪੇਪਰ, ਬੀਕਰ, ਪਰਖ ਨਲੀਆ ਟੂਟੀ ਦਾ ਪਾਣੀ, ਸਿਰਕਾ, ਨਿੰਬੂ ਦਾ ਰਸ, ਸਾਧਾਰਨ ਨਮਕ, ਬੇਕਿੰਗ ਸੋਡਾ ਅਤੇ ਮੈਗਨੀਸ਼ੀਆ ਦਾ ਦੁੱਧ

ਕਿਰਿਆ 9 :

ਉਦਾਸੀਨੀਕਰਣ ਦੀ ਪ੍ਰਕਿਰਿਆ ਨੂੰ ਸਮਝਣਾ ।

ਲੋੜੀਂਦਾ ਸਮਾਨ: ਬੀਕਰ, ਪਰਖਨਲੀਆ ਡਰਾਪਰ, ਹਾਈਡ੍ਰੋਕਲੋਰਿਕ ਐਸਿਡ, ਸੋਡੀਅਮ ਹਾਈਡੋਆਕਸਾਈਡ, ਫਿਨਾਲਫਥਲੀਨ ਆਦਿ।

ਪਾਠ-5: ਭੌਤਿਕ ਅਤੇ ਰਸਾਇਣਿਕ ਪਰਿਵਰਤਨ

ਕਿਰਿਆ 10:

ਮੈਗਨੀਸ਼ੀਅਮ ਰਿਬਨ ਦਾ ਜਲਣਾ ਇਕ ਰਸਾਇਣਿਕ ਪਰਿਵਰਤਨ ਹੈ।

ਲੋੜੀਂਦਾ ਸਮਾਨ: ਮੈਗਨੀਸ਼ੀਅਮ ਰਿਬਨ, ਰੇਗਮਾਰ, ਚਿਮਟਾ, ਬਰਨਰ, ਲਾਲ ਅਤੇ ਨੀਲਾ ਲਿਟਮਸ ਪੇਪਰ।

ਕਿਰਿਆ 11:

ਨਵੇਂ ਪਦਾਰਥ ਦੀ ਉਤਪਤੀ ਦਾ ਅਧਿਐਨ ਕਰਨਾ।

ਲੋੜੀਂਦਾ ਸਮਾਨ: ਬੀਕਰ, ਪਰਖ ਨਲੀ, ਕਾਪਰ ਸਲਫੇਟ, ਪਾਣੀ, ਹਲਕਾ ਸਲਫਿਊਰਿਕ ਐਸਿਡ, ਛੋਟੀ ਕੱਚ ਦੀ ਬੋਤਲ, ਮੇਖਾਂ ਜਾਂ ਸ਼ੇਵ ਕਰਨ ਵਾਲਾ ਬਲੇਡ।

ਕਿਰਿਆ 12:

ਗੈਸ ਦੀ ਉਤਪਤੀ ਇਕ ਰਸਾਇਣਿਕ ਪਰਿਵਰਤਨ ਹੈ।

ਲੋੜੀਂਦਾ ਸਮਾਨ: ਪਰਖ ਨਲੀਆ ਕਾਰਕ, ਨਿਕਾਸਨਲੀ, ਮਿੱਠਾ ਸੋਡਾ, ਸਿਰਕਾ, ਚੂਨੇ ਦਾ ਪਾਣੀ।

ਕਿਰਿਆ 13:

ਕਾਪਰ ਸਲਫੇਟ ਦੇ ਰਵਿਆ ਦੀ ਤਿਆਰੀ ਕਰਨਾ।

ਲੋੜੀਂਦਾ ਸਮਾਨ: ਪਾਣੀ, ਬੀਕਰ, ਬਰਨਰ, ਕੀਫ, ਫਿਲਟਰ ਪੇਪਰ, ਸਲਫਿਊਰਿਕ ਐਸਿਡ, ਪਾਣੀ, ਕਾਪਰ ਸਲਫੇਟ।

ਪਾਠ-6: ਸਜੀਵਾਂ ਵਿੱਚ ਸਾਹ ਕਿਰਿਆ

ਕਿਰਿਆ 14 :

ਸਾਹ ਲੈਣ ਦੀ ਵਿਧੀ ਨੂੰ ਸਮਝਣਾ।

ਲੋੜੀਂਦਾ ਸਮਾਨ: ਪਲਾਸਟਿਕ ਦੀ ਬੋਤਲ, 'y' ਆਕਾਰ ਦੀ ਇੱਕ ਟਿਊਬ, ਦੋ ਗੁਬਾਰੇ, ਚਾਕੂ, ਮੋਮ, ਰਬੜ ਬੈਂਡ, ਰਬੜ ਦੀ ਸ਼ੀਟ

ਪਾਠ-7: ਜਾਨਵਰਾਂ ਅਤੇ ਪੌਦਿਆਂ ਵਿੱਚ ਪਰਿਵਹਨ

ਕਿਰਿਆ 15 :

ਧਮਨੀਆ ਰਾਹੀਂ ਲਹੂ ਦੇ ਪ੍ਰਵਾਹ ਦਾ ਅਧਿਐਨ ਕਰਨਾ।

ਲੋੜੀਂਦਾ ਸਮਨ: ਸਟਾਪ ਵਾਚ।

ਕਿਰਿਆ 16 :

ਸਟੈਥੋਸਕੋਪ ਦਾ ਮਾਡਲ ਤਿਆਰ ਕਰਨਾ।

ਲੋੜੀਂਦਾ ਸਮਨ: ਵੱਖ-ਵੱਖ ਅਕਾਰ ਦੀਆ ਦੋ ਕੀਫਾਂ, ਇੱਕ ਰਬੜ ਦੀ ਨਲੀ, ਟੇਪ, ਗੁਬਾਰਾ

ਪਾਠ-8: ਪੌਦਿਆਂ ਵਿੱਚ ਪ੍ਰਜਨਨ

ਕਿਰਿਆ 17 :

ਪੱਤਿਆ ਰਾਹੀਂ ਕਾਇਕ ਪ੍ਰਜਣਨ ਦਾ ਅਧਿਐਨ ਕਰਨਾ।

ਲੌੜੀਂਦਾ ਸਮਨ: ਪੱਥਰ ਚੱਟ ਦਾ ਪੱਤਾ, ਮਿੱਟੀ ਭਰਿਆ ਗਮਲਾ, ।

ਕਿਰਿਆ 18 :

ਫੁੱਲ ਦੇ ਵੱਖ-ਵੱਖ ਭਾਗਾਂ ਦਾ ਅਧਿਐਨ ਕਰਨਾ।

ਲੋੜੀਂਦ ਸਮਨ: ਚਾਈਨਾ ਰੋਜ਼ ਦਾ ਫੁੱਲ, ਚਿਮਟੀ, ਬਲੇਡ, ਸੂਖਮਦਰਸ਼ੀ ਅਤੇ ਸੂਈ।

ਪਾਠ-9: ਗਤੀ ਅਤੇ ਸਮਾਂ

ਕਿਰਿਆ 19 :

ਇੱਕ ਸਾਧਾਰਨ ਪੈਂਡੂਲਮ ਦਾ ਆਵਰਤਕਾਲ ਮਾਪਣਾ।

ਲੋੜੀਂਦਾ ਸਮਨ: ਇੱਕ ਧਾਗਾ, ਧਾਤੂ ਦਾ ਗੋਲਾ ਅਤੇ ਵਿਰਾਮ ਕੜੀ।

ਕਿਰਿਆ 20 :

ਗੇਂਦ ਦੀ ਚਾਲ ਮਾਪਣਾ।

ਲੋੜੀਂਦਾ ਸਮਾਨ: ਇੱਕ ਗੇਂਦ, ਵਿਰਾਮ ਘੜੀ, ਮਾਪਣ ਵਾਲਾ ਫੀਤਾ, ਚਾਕ।

ਪਾਠ-10: ਬਿਜਲਈ ਧਾਰਾ ਅਤੇ ਇਸਦੇ ਪ੍ਰਭਾਵ

ਕਿਰਿਆ 21 :

ਬਿਜਲੀ ਧਾਰਾ ਦਾ ਬਲਬ ਵਿੱਚ ਤਾਪਨ ਪ੍ਰਭਾਵ।

ਲੋੜੀਂਦਾ ਸਮਨ: ਬਿਜਲਈ ਸੈੱਲ, ਬਲਬ, ਸਵਿੱਚ, ਜੋੜਕ ਤਾਰ।

ਕਿਰਿਆ 22 :

ਬਿਜਲਈ ਧਾਰਾ ਦਾ ਚੁੰਬਕੀ ਪ੍ਰਭਾਵ।

ਲੋੜੀਂਦਾ ਸਮਨ: ਬਿਜਲਈ ਤਾਰ, ਮਾਚਿਸ ਦੀ ਡੱਬੀ ਦੀ ਟਰੇ, ਚੁੰਬਕੀ ਸੂਈ, ਬਲੱਬ, ਸਵਿੱਚ, ਬਿਜਲਈ ਸੈੱਲ।

ਕਿਰਿਆ 23 :

ਬਿਜਲਈ ਚੁੰਬਕ ਬਣਾਉਣਾ।

ਲੋੜੀਂਦਾ ਸਮਨ: ਬੈਟਰੀ ਜਾਂ ਸੈੱਲ, ਲੋਹੇ ਦਾ ਕਿੱਲ (6-10 ਸਮ), ਰੋਧਿਤ ਤਾਂਬੇ ਦੀ ਤਾਰ (ਲਗਭਗ 75 ਸਮ), ਲੋਹੇ ਦੀ ਪਿੰਨ।

ਪਾਠ-11: ਪ੍ਰਕਾਸ਼

ਕਿਰਿਆ 24:

ਇਕ ਅਵਤਲ ਦਰਪਣ ਦੀ ਵਰਤੋਂ ਕਰਕੇ ਦੀਵਾਰ ਤੇ ਸੂਰਜ ਦਾ ਪ੍ਰਤੀਬਿੰਬ ਬਣਾਉਣਾ।

ਲੋੜੀਂਦਾ ਸਾਮਾਨ: ਅਵਤਲ ਦਰਪਣ, ਦੀਵਾਰ।

ਕਿਰਿਆ 25:

ਉੱਤਲ ਲੈਨਜ਼ ਦੀ ਵਰਤੋਂ ਕਰਕੇ ਕਿਸੇ ਕਾਗਜ਼ ਉੱਤੇ ਸੂਰਜ ਦਾ ਪ੍ਰਤੀਬਿੰਬ ਬਣਾਉਣਾ।

ਲੋੜੀਂਦਾ ਸਾਮਾਨ: ਇੱਕ ਉੱਤਲ ਲੈਨਜ਼ ਅਤੇ ਕਾਗਜ਼।

ਕਿਰਿਆ 26:

ਸੱਤ ਰੰਗਾਂ ਨੂੰ ਮਿਲਾ ਕੇ ਸਫੈਦ ਪ੍ਰਕਾਸ਼ ਬਣਾਉਣਾ ।

ਲੋੜੀਂਦਾ ਸਮਨ: ਗੱਤੇ ਦਾ ਇੱਕ ਟੁੱਕੜਾ, ਰੰਗਦਾਰ ਕਾਗਜ਼ ਜਾਂ ਪੈਂਟ, ਪੈਨਸਿਲ।

ਨੋਟ :- ਸਮੂਹ ਸਾਇੰਸ ਅਧਿਆਪਕਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਵਿਦਿਆਰਥੀਆਂ ਲਈ ਅਲੱਗ ਤੋਂ ਕੋਈ ਵੀ ਪ੍ਰੈਕਟੀਕਲ ਨੋਟ ਬੁੱਕ ਆਦਿ ਨਾ ਲਗਾਈ ਜਾਵੇ ਅਤੇ ਪ੍ਰੈਕਟੀਕਲ/ਕਿਰਿਆਵਾਂ ਨੂੰ ਪਾਠ-ਕ੍ਰਮ ਦੇ ਨਾਲ ਨਾਲ ਕਰਵਾਈਆਂ ਜਾਣ ਅਤੇ ਵਿਦਿਆਰਥੀਆਂ ਦੁਆਰਾ ਇਹਨਾਂ ਕਿਰਿਆਵਾਂ ਨੂੰ ਸਧਾਰਨ ਨੋਟ ਬੁੱਕ ਵਿੱਚ ਹੀ ਲਿਖ ਲਿਆ ਜਾਵੇ।

Featured post

Punjab Board Class 10th/12th Result 2025 : ਇਸ ਦਿਨ ਐਲਾਨੇ ਜਾਣਗੇ 10 ਵੀਂ ਅਤੇ 12 ਵੀਂ ਜਮਾਤ ਦੇ ਨਤੀਜੇ

 PSEB: 10ਵੀਂ ਅਤੇ 12ਵੀਂ ਜਮਾਤ ਦੇ ਨਤੀਜੇ ਮਈ ਦੇ ਪਹਿਲੇ ਹਫ਼ਤੇ ਐਲਾਨੇ ਜਾਣਗੇ - ਚੇਅਰਮੈਨ ਐਸ.ਏ.ਐਸ. ਨਗਰ, 7 ਅਪ੍ਰੈਲ ( ਜਾ...

RECENT UPDATES

Trends