ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵੱਖ ਵੱਖ ਸਰਟੀਫਿਕੇਟਾਂ ਦੀਆਂ ਫੀਸਾਂ ਵਿੱਚ ਵਾਧਾ
ਚੰਡੀਗੜ੍ਹ 16 ਅਪ੍ਰੈਲ 2025 ( ਜਾਬਸ ਆਫ ਟੁਡੇ) ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅਕਾਦਮਿਕ ਸਾਲ 2025-26 ਲਈ ਵੱਖ-ਵੱਖ ਸਰਟੀਫਿਕੇਟਾਂ ਦੀ ਫੀਸਾਂ ਜਾਰੀ ਕਰ ਦਿੱਤੀਆਂ ਹਨ। ਬੋਰਡ ਵੱਲੋਂ 25-03-2025 ਨੂੰ ਹੋਈ ਮੀਟਿੰਗ ਦੇ ਮੱਦ 10(1) ਰਾਹੀਂ ਪਾਸ ਕੀਤੇ ਗਏ ਮਤੇ ਅਨੁਸਾਰ ਇਹ ਫੈਸਲਾ ਲਿਆ ਗਿਆ ਹੈ। ਇਸ ਦੇ ਨਾਲ ਹੀ ਵਿੱਤੀ ਸਾਲ 2024-25 ਦੇ ਸੋਧੇ ਅਨੁਮਾਨਤ ਬਜਟ ਨੂੰ ਵੀ ਕਮੇਟੀ ਦੀ ਸਿਫਾਰਸ਼ 'ਤੇ ਪ੍ਰਵਾਨਗੀ ਦਿੱਤੀ ਗਈ ਹੈ।
ਸਰਟੀਫਿਕੇਟ ਵੈਰੀਫਿਕੇਸ਼ਨ ਲਈ ਨਿਰਧਾਰਿਤ ਫੀਸਾਂ
ਲੜੀ ਨੰ: | ਸਰਟੀਫਿਕੇਟ ਦੀ ਕਿਸਮ | ਨਿਰਧਾਰਿਤ ਫੀਸ (ਰੁਪਏ) |
---|---|---|
1 | ਸੈਕਿੰਡ ਕਾਪੀ ਸਰਟੀਫਿਕੇਟ ਦੀ ਫੀਸ | 900 |
2 | ਵੈਰੀਫਿਕੇਸ਼ਨ ਸਰਟੀਫਿਕੇਟ ਦੀ ਫੀਸ | 900 |
3 | ਮਾਈਗ੍ਰੇਸ਼ਨ ਸਰਟੀਫਿਕੇਟ ਦੀ ਫੀਸ | 600 |
4 | ਟ੍ਰਾੰਸਕ੍ਰਿਪਟ ਦੀ ਫੀਸ ( pbjobsoftoday) | 900 |
5 | ਟ੍ਰਾੰਸਕ੍ਰਿਪਟ ਦੀ ਫੀਸ (WES) | 6000 |
6 | ਸਰਟੀਫਿਕੇਟ ਦੇ ਰਿਕਾਰਡ ਵਿੱਚ ਸੋਧ ਦੀ ਵੈਰੀਫਿਕੇਸ਼ਨ (ਪੂਰੀ ਗਲਤੀ) | 1300 |