ਵੱਡੀ ਖ਼ਬਰ: ਘਰੇਲੂ ਗੈਸ ਸਿਲੰਡਰ ਦੀ ਕੀਮਤ 'ਚ ਹੋਇਆ ਵਾਧਾ
ਨਵੀਂ ਦਿੱਲੀ 7 ਅਪ੍ਰੈਲ: ਅੱਜ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਘਰੇਲੂ ਗੈਸ ਸਿਲੰਡਰ ਦੀ ਕੀਮਤ ਵਿੱਚ 50 ਰੁਪਏ ਦਾ ਵਾਧਾ ਕਰ ਦਿੱਤਾ ਗਿਆ ਹੈ। ਪੈਟਰੋਲ ਮੰਤਰੀ ਹਰਦੀਪ ਸਿੰਘ ਪੁਰੀ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ ਹੈ।
ਇਸ ਵਾਧੇ ਤੋਂ ਬਾਅਦ ਹੁਣ ਇੱਕ ਸਿਲੰਡਰ ਖਰੀਦਣ ਲਈ 858 ਰੁਪਏ ਖਰਚ ਕਰਨੇ ਪੈਣਗੇ, ਜਦੋਂ ਕਿ ਪਹਿਲਾਂ ਇਸਦੀ ਕੀਮਤ 808 ਰੁਪਏ ਸੀ। ਇਹ ਨਵੇਂ ਭਾਅ ਅੱਜ ਸੋਮਵਾਰ, 7 ਅਪ੍ਰੈਲ ਤੋਂ ਹੀ ਲਾਗੂ ਹੋ ਗਏ ਹਨ। LIVE UPDATES HERE