PUNJAB BOARD CLASS 10 PUNJABI GUESS PAPER 2025

Punjabi Question Paper Structure

ਪੰਜਾਬੀ (ਲਾਜ਼ਮੀ)

ਨੋਟ:

  1. ਪ੍ਰਸ਼ਨ-ਪੱਤਰ ਦੇ ਕੁੱਲ 10 ਪ੍ਰਸ਼ਨ ਹਨ।
  2. ਸਾਰੇ ਪ੍ਰਸ਼ਨ ਲਾਜ਼ਮੀ ਹਨ।
  3. ਵਸਤੁਨਿਸ਼ਠ ਪ੍ਰਸ਼ਨ ਦੇ ਚਾਰ ਭਾਗ (ੳ), (ਅ), (ੲ) ਅਤੇ (ਸ) ਹਨ। ਹਰੇਕ ਭਾਗ ਵਿੱਚ ਪੰਜ ਪ੍ਰਸ਼ਨ ਹਨ। ਹਰੇਕ ਪ੍ਰਸ਼ਨ ਇੱਕ ਅੰਕ ਦਾ ਹੈ।
PUNJAB BOARD CLASS 10 PUNJABI A GUESS PAPER

ਵਸਤੁਨਿਸ਼ਠ ਪ੍ਰਸ਼ਨ:

ਭਾਗ (ੳ): ਇੱਕ ਜਾਂ ਦੋ ਸ਼ਬਦਾਂ ਵਿੱਚ ਉੱਤਰ ਲਿਖੋ:

  1. ‘ਸਾਂਝ’ ਕਹਾਣੀ ਦੀ ਪਾਤਰ ਬੱਢੀ ਮਾਈ ਕਿਹੜੇ ਦਿਨ ਗੁਰਦਵਾਰੇ ਤੋਂ ਮੁੜ ਰਹੀ ਸੀ?
  2. ‘ਐਵੇਂ ਨਾ ਬੁੱਤਾਂ 'ਤੇ ਡੋਲ੍ਹੀ ਜਾ ਪਾਣੀ' ਕਵਿਤਾ ਦੇ ਕਵੀ ਦਾ ਨਾਂ ਦੱਸੋ।
  3. ਝੂਮਰ ਲੋਕ-ਨਾਚ ਕਿੰਨੀਆਂ ਤਾਲਾਂ ਤਹਿਤ ਨੱਚਿਆ ਜਾਂਦਾ ਹੈ?
  4. ‘ਆਪਣੇ ਬਰਾਬਰ ਦੇ ਲੋਕਾਂ ਨਾਲ ਹੀ ਸਾਂਝ ਜਾਂ ਕਾਈਵਾਲੀ ਕਰਨ ਦੀ ਨਸੀਹਤ ਦੇਣ ਲਈ ਕਿਹੜੀ ਅਖਾਉਤ ਢੁਕਵੀਂ ਹੈ?
  5. 'ਲੁਣ-ਤੇਲ-ਲੱਲੇ' ਲੋਕ-ਖੇਡ ਹੁਣ ਕਿਸ ਖੇਡ ਵਿੱਚ ਜਾ ਸਮੋਈ ਹੈ?

ਭਾਗ (ਅ): ਬਹੁ-ਚੋਣਵੇਂ ਉੱਤਰਾਂ ਵਾਲ਼ੇ ਪ੍ਰਸ਼ਨ:

  1. ਅਖਾਉਤ ਪੂਰੀ ਕਰੋ: ਭੱਜਦਿਆਂ ਨੂੰ

    • (ੳ) ਵਾਹਣ ਬਰਾਬਰ
    • (ਅ) ਮੈਦਾਨ ਬਰਾਬਰ
    • (ੲ) ਵਾਹਣ ਇੱਕੋ-ਜਿਹੇ
    • (ਸ) ਰਾਹ ਇੱਕੋ-ਜਿਹੇ
  2. ਪੰਜਾਬ ਦੇ ਲੋਕ-ਨਾਚਾਂ ਨੂੰ ਕਿੰਨੇ ਪੱਧਰਾਂ ਉੱਪਰ ਵੰਡਿਆ ਗਿਆ ਹੈ?

    • (ੳ) ਦੋ
    • (ਅ) ਤਿੰਨ
    • (ੲ) ਚਾਰ
    • (ਸ) ਪੰਜ
  3. ਹਰਿੰਦਰ ਅਤੇ ਗੁਰਿੰਦਰ ਨੂੰ ਕਨੇਡਾ ਵਿੱਚ ਕਿਹੜੇ ਨਾਂ ਨਾਲ਼ ਜਾਣਿਆ ਜਾਂਦਾ ਹੈ?

    • (ੳ) ਹਿੰਦੀ, ਹਿੰਦੀ
    • (ਅ) ਹਿੰਦਰ, ਗਿੰਦਰ
    • (ੲ) ਹੈਰੀ, ਗੈਰੀ
    • (ਸ) ਹਰੀ, ਗਿਰੀ
  4. 'ਆਪਣਾ ਮਨੋਰਥ ਪੂਰਾ ਹੋਣ ਪਿੱਛੋਂ ਕਿਸੇ ਨੂੰ ਨਾ ਪੁੱਛਣਾ' ਲਈ ਕਿਹੜੀ ਅਖਾਉਤ ਢੁਕਵੀਂ ਹੈ?

    • (ੳ) ਮਨ ਨੀਵੇਂ ਨਗ ਨੀਵੇਂ
    • (ਅ) ਢਿੱਡ ਭਰਿਆ ਕੰਮ ਸਰਿਆ
    • (ੲ) ਇੱਕ ਦਰ ਬੰਦ ਸੌ ਦਰ ਖੁੱਲ੍ਹਾ
    • (ਸ) ਜਾਂਦੇ ਚੋਰ ਦੀ ਲੰਗੋਟੀ ਸਹੀ
  5. ਲੰਮੀਆਂ ਨਕਲਾਂ ਦਾ ਨਿਰਦੇਸ਼ਕ ਕੌਣ ਹੁੰਦਾ ਹੈ?

    • (ੳ) ਰੰਗਾ
    • (ਅ) ਬਿਗਲਾ
    • (ੲ) ਦਰਸ਼ਕ
    • (ਸ) ਸ਼ਾਹੂਕਾਰ

ਭਾਗ (ੲ): ਹੇਠ ਲਿਖੇ ਕਥਨਾਂ ਵਿੱਚੋਂ ਦੱਸੋ ਕਿ ਕਿਹੜਾ ਕਥਨ ਸਹੀ ਹੈ ਅਤੇ ਕਿਹੜਾ ਗ਼ਲਤ:

  1. ‘ਥੋੜ੍ਹੇ ਨੁਕਸਾਨ ਤੋਂ ਬਾਅਦ ਕੁਝ ਚੰਗਾ ਹੋ ਜਾਣ ਲਈ ਠੂਠਾ ਫੁੱਟ ਕੇ ਛੰਨਾ ਮਿਲਿਆ ਅਖਾਉਤ ਬਿਲਕੁਲ ਢੁਕਵੀਂ ਹੈ।
  2. ਕਰਤਾਰ ਸਿੰਘ ਦੁੱਗਲ ਦੀ ਕਹਾਣੀ 'ਨੀਲੀ' ਤੁਹਾਡੀ ਪਾਠ-ਪੁਸਤਕ ਵਿੱਚ ਸ਼ਾਮਲ ਹੈ।
  3. ਜਰਗ ਦਾ ਮੇਲਾ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਪਿੰਡ ਜਰਗ ਵਿਖੇ ਲੱਗਦਾ ਹੈ।
  4. ‘ਮੱਖੀ' ਵੀਣੀ 'ਤੇ ਪਹਿਨਿਆ ਜਾਣ ਵਾਲ਼ਾ ਗਹਿਣਾ ਹੈ।
  5. ‘ਮੱਖੀ’ ਵੀਣੀ 'ਤੇ ਪਹਿਨਿਆ ਜਾਣ ਵਾਲ਼ਾ ਗਹਿਣਾ ਹੈ।

ਭਾਗ (ਸ): ਖ਼ਾਲੀ ਥਾਂਵਾਂ ਭਰੋ:

  1. _____ ਦੀ ਖੁੱਲ੍ਹ ਕੇ ਵਰਤੋਂ ਕਰ ਰਹੀ ਹੈ।

  2. _____ ਅੱਥਰੂ, ਹਿੱਕਾਂ ਦੇ ਵਿੱਚ ਆਹਾਂ। ਅੱਖਾਂ ਦੇ ਵਿੱਚ _____।

  3. 1 ਨਵੰਬਰ, 1966 ਨੂੰ _____ 'ਤੇ ਪੰਜਾਬ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਦਿੱਤਾ ਗਿਆ।

  4. ਵਾਹ ਪਿਆ ਜਾਣੀਏ ਜਾਂ _____ ਪਿਆ ਜਾਣੀਏ।

  5. ਹੋ ਗਿਆ ਕੁਵੇਲ਼ਾ ਮੈਨੂੰ ਢਲ ਗਈਆਂ _____ ਢੀ।

ਭਾਗ 2

1. ਲੱਲ੍ਹਿਆਂ ਦੀ ਖੇਡ ਲਈ ਕਿਹੜੀ ਸਮਗਰੀ ਦੀ ਲੋੜ ਪੈਂਦੀ ਸੀ?

2. ਉੱਪਰ ਦਿੱਤਾ ਗਿਆ ਪੈਰਾ ਕਿਸ ਲੇਖ ਨਾਲ ਸੰਬੰਧਿਤ ਹੈ ਅਤੇ ਇਸ ਦਾ ਲੇਖਕ ਕੌਣ ਹੈ?

3. ਦਾਈ ਵਾਲ਼ੇ ਦਾ ਛੁਟਕਾਰਾ ਕਿਵੇਂ ਹੁੰਦਾ ਹੈ?

ਭਾਗ 3

  • (ੳ) ਪੰਜਾਬੀ ਸੱਭਿਆਚਾਰ ਦੇ ਮੁੱਖ ਲੱਛਣ ਕੀ ਹਨ?

  • (ਅ) ‘ਪੰਜਾਬ ਦੀਆਂ ਲੋਕ-ਖੇਡਾਂ' ਦੇ ਆਧਾਰ 'ਤੇ ਸਿੱਧ ਕਰੋ ਕਿ ਖੇਡਣਾ ਮਨੁੱਖ ਦੀ ਮੂਲ ਪ੍ਰਵਿਰਤੀ ਹੈ।

  • (ਟ) ਪੁਰਾਤਨ ਸਮੇਂ ਵਿੱਚ ਪਿੰਡਵਾਸੀ ਆਪਣੇ ਪਿੰਡ ਦੇ ਲੋਕ-ਖਿਡਾਰੀਆਂ ਅਤੇ ਪਹਿਲਵਾਨਾਂ ਨੂੰ ਕਿਵੇਂ ਨਿਵਾਜਦੇ ਸਨ?

  • (ਸ) ਪੰਜਾਬ ਵਿੱਚ ਤਿਥਾਂ ਨਾਲ਼ ਸੰਬੰਧਿਤ ਕਿਹੜੇ-ਕਿਹੜੇ ਤਿਉਹਾਰ ਮਨਾਏ ਜਾਂਦੇ ਹਨ?

  • (ਜ) ਪੇਸ਼ਕਾਰੀ ਪੱਖੋਂ ਨਕਲਾਂ ਦੀਆਂ ਕਿਹੜੀਆਂ-ਕਿਹੜੀਆਂ ਕਿਸਮਾਂ ਹਨ?

  • (ਕ) ਮੇਲਿਆਂ ਦਾ ਕਿਸੇ ਜਾਤੀ ਲਈ ਕੀ ਮਹੱਤਵ ਹੁੰਦਾ ਹੈ?

ਭਾਗ 4

1. ਤੁਸੀਂ ਪੜ੍ਹੇ-ਲਿਖੇ ਨੌਜਵਾਨ ਹੋ। ਆਪਣੀ ਯੋਗਤਾ ਤੇ ਸਮਰੱਥਾ ਦੱਸਦੇ ਹੋਏ, ਕਿਸੇ ਨਜ਼ਦੀਕੀ ਬੈਂਕ ਤੋਂ ਸ੍ਵੈ-ਰੁਜ਼ਗਾਰ ਚਲਾਉਣ ਲਈ 2000 ਕਰਜ਼ਾ ਲੈਣ ਵਾਸਤੇ ਸ਼ਾਖਾ-ਪਬੰਧਕ ਨੂੰ ਪੱਤਰ ਲਿਖੋ।

2. ਤੁਹਾਡਾ ਕਾਰੋਬਾਰ ਸ਼ੇਅਰ-ਬਜ਼ਾਰ ਨਾਲ਼ ਜੁੜਿਆ ਹੋਇਆ ਹੈ ਅਤੇ ਕਾਰੋਬਾਰ ਲਈ ਤੁਹਾਨੂੰ ਰੋਜ਼ਾਨਾ ਮੋਬਾਈਲ ਦੀ ਵਰਤੋਂ ਕਰਨੀ ਪੈ ਰਹੀ ਹੈ ਪਰ ਤੁਸੀਂ ਭਾਰਤ ਸੰਚਾਰ ਨਿਗਮ ਲਿਮਟਿਡ ਦੀ ਨੈੱਟਵਰਕ ਸੇਵਾ ਕਰਕੇ ਦਿੱਕਤ ਮਹਿਸੂਸ ਕਰ ਰਹੇ ਹੋ। ਹਾਲਾਤ ਤੋਂ ਜਾਣੂ ਕਰਵਾਉਂਦੇ ਹੋਏ ਆਪਣੇ ਇਲਾਕੇ ਦੇ ਸੰਬੰਧਿਤ ਅਧਿਕਾਰੀ ਨੂੰ ਪੱਤਰ ਲਿਖ ਕੇ ਇਸ ਪਾਸੇ ਸੁਧਾਰ ਕਰਨ ਲਈ ਆਖੋ।

ਭਾਗ 5

1. ਹੇਠ ਲਿਖੇ ਪੈਰੇ ਦੀ ਸੰਖੇਪ ਰਚਨਾ ਕਰੋ ਅਤੇ ਢੁਕਵਾਂ ਸਿਰਲੇਖ ਵੀ ਲਿਖੋ:

ਆਮ ਜ਼ਿੰਦਗੀ ਵਿੱਚ ਵੀ ਵੇਖਿਆ ਜਾਵੇ ਤਾਂ ਕਈ ਆਦਮੀ ਬੜੇ ਸਾਊ ਕਿਸਮ ਦੇ ਹੁੰਦੇ ਹਨ, ਇਹ ਚੰਗੀ ਪਰਵਰਸ਼ ਦਾ ਨਤੀਜਾ ਹੈ। ਪਰ ਕਈਆਂ ਦੀ ਤਬੀਅਤ ਪੂਰੀ ਚੰਗਿਆੜਿਆਂ ਵਰਗੀ ਹੁੰਦੀ ਹੈ, ਉਹਨਾਂ ਦਾ ਬਚਪਨ ਜ਼ਰੂਰ ਕੁਝ ਤਰੁੱਟੀਆਂ ਜਾਂ ਹੀਣ-ਭਾਵਨਾਵਾਂ qred ਦਾ ਸ਼ਿਕਾਰ ਹੋਵੇਗਾ। ਸਿਆਣਿਆਂ ਦਾ ਕਥਨ ਹੈ. "ਜਿਸ ਨੇ ਬਚਪਨ ਵਿੱਚ ਭੁੱਖ ਵੇਖੀ ਹੋਵੇ ਉਸ ਦੀ ਨੀਅਤ ਸਾਰੀ ਉਮਰ ਹੀ ਨਹੀਂ ਰੱਜਦੀ” ਇਸੇ ਤਰ੍ਹਾਂ ਜੋ ਬਚਪਨ ਪਿਆਰ-ਵਿਹੂਣਾ ਹੁੰਦਾ ਹੈ ਉਹ ਸਾਰੀ ਉਮਰ ਸਮਾਜ ਨੂੰ ਗ਼ੁੱਸੇ ਅਤੇ ਨਿਰਾਸ਼ਾ ਬਿਨਾਂ ਹੋਰ ਕੁਝ ਨਹੀਂ ਦੇ ਸਕਦਾ। ਇਸੇ ਕਰਕੇ ਸਿਆਣਿਆਂ ਨੇ ਸਮਾਜ ਦੀ ਰਚਨਾ ਕੀਤੀ ਸਮਾਜ ਨੇ ਪਰਿਵਾਰ ਦੀ, ਘਰ ਦੀ ਜੋ ਸਕੂਨ ਦਾ ਦੂਸਰਾ ਨਾਂ ਹੈ। ਖ਼ਾਸ ਕਰ ਪਰਿਵਾਰ ਅਤੇ ਮਾਂ-ਬਾਪ ਦੀ ਜ਼ੁੰਮੇਵਾਰੀ ਸਭ ਤੋਂ ਵੱਡੀ ਹੁੰਦੀ ਹੈ। ਉਹਨਾਂ ਦੀ ਸਿਆਣਪ ਅਤੇ ਜੀਵਨ-ਸ਼ੈਲੀ ਬੱਚੇ ਨੂੰ ਸਰਬ-ਕਲਾ ਸੰਪੂਰਨ ਬਣਾਉਂਦੀ ਹੈ। ਥੋੜ੍ਹੀ ਜਿਹੀ ਲਾਪਰਵਾਹੀ ਬੱਚੇ 'ਚ ਸਾਰੀ ਉਮਰ ਲਈ ਹੀਣ-ਭਾਵਨਾ ਭਰ ਦੇਂਦੀ ਹੈ, ਇਹੀ ਲਾਪਰਵਾਹੀ ਬੱਚੇ ਨੂੰ ਬੁਰੀ ਸੰਗਤ ਵੱਲ ਵੀ ਧੱਕ ਦਿੰਦੀ ਹੈ। ਇਸ ਵਿੱਚ ਮਾਂ ਦੀ ਜ਼ੁੰਮੇਵਾਰੀ ਸਭ ਤੋਂ ਜ਼ਿਆਦਾ ਹੁੰਦੀ ਹੈ ਹਾਲਾਂਕਿ ਬਾਕੀ ਪਰਿਵਾਰ ਦਾ ਕੋਈ ਮੈਂਬਰ ਵੀ ਮਾਫ਼ੀ ਦਾ ਹੱਕਦਾਰ ਨਹੀਂ ਹੁੰਦਾ। ਦੁਨੀਆ ਦੇ ਇਤਿਹਾਸ ਵਿੱਚ ਜਿੰਨੇ ਵੀ ਮਹਾਨ ਪੁਰਸ਼ ਹੋਏ ਹਨ ਜਾਂ ਜਿੰਨੇ ਵੀ ਮਾੜੀ (ਖਲਨਾਇਕ) ਕਿਸਮ ਦੇ ਆਦਮੀ ਹੋਏ ਹਨ, ਉਹਨਾਂ ਬਾਰੇ ਪੂਰੀ ਜਾਣਕਾਰੀ ਇਕੱਠੀ ਕੀਤੀ ਜਾਵੇ ਤਾਂ ਇਹ ਤੱਥ ਪ੍ਰਮੁੱਖ ਤੌਰ 'ਤੇ ਸਾਹਮਣੇ ਆਉਂਦੇ ਹਨ ਕਿ ਉਹਨਾਂ ਦੇ ਚੰਗੇ ਜਾਂ ਮਾੜੇ ਬਣਨ ਵਿੱਚ ਉਹਨਾਂ ਦੇ ਮਾਂ-ਬਾਪ, ਪਰਿਵਾਰ ਅਤੇ ਸੰਗਤ ਦਾ ਹੀ ਹੱਥ ਹੁੰਦਾ ਹੈ।

Punjabi Questions

Section 6

6. ਹੇਠ ਲਿਖੇ ਸ਼ਬਦ-ਸਮੂਹਾਂ ਵਿੱਚੋਂ ਕਿਸੇ ਇੱਕ ਸ਼ਬਦ-ਸਮੂਹ ਨੂੰ ਸ਼ਬਦ-ਕੋਸ਼ ਤਰਤੀਬ ਅਨੁਸਾਰ ਲਿਖੋ: 6×1/2=3

  1. ਵਰਜ਼ਸ਼
  2. ਗੀ
  3. ਰਗੜ
  4. ਵਕਾਲਤ
  5. ਯਮਰਾਜ
  6. ਖ਼ੈਰਖ਼ਾਹ
  7. ਵਕਤਾ
  8. ਲਸ਼ਕਰ
  9. ਯੋਗਤਾ
  10. ਰੜਕਣਾ
  11. ਵਹੁਟੀ
  12. ਵਿਰਾਨ

Section 7

7. ਹੇਠ ਲਿਖੇ ਵਾਕਾਂ ਵਿੱਚੋਂ ਕਿਸੇ ਪੰਜ ਵਾਕਾਂ ਦਾ ਬੈਕਟ ਵਿੱਚ ਦਿੱਤੇ ਨਿਰਦੇਸ਼ ਅਨੁਸਾਰ ਵਾਕ-ਵਟਾਂਦਰਾ ਕਰੋ: 5×1=5

  1. (ੲ) ਭਲੇ ਲੋਕ ਸਭ ਦਾ ਭਲਾ ਸੋਚਦੇ ਹਨ। (ਨਾਂਹ-ਵਾਚਕ ਵਾਕ)
  2. (ਕ) ਬੂਟਿਆਂ ਨੂੰ ਮਾਲੀ ਦੁਆਰਾ ਪਾਣੀ ਦਿੱਤਾ ਗਿਆ। (ਕਰਤਰੀਵਾਚਕ ਵਾਕ)
  3. (ਖ) ਉਹ ਅਮੀਰ ਹੈ ਪਰ ਬਹੁਤ ਕੰਜੂਸ ਹੈ। (ਸਧਾਰਨ ਵਾਕ)
  4. (ਗ) ਬਲਜੀਤ ਨੇ ਚਾਹ ਪੀਤੀ। (ਕਰਮਣੀਵਾਚਕ ਵਾਕ)
  5. (ਙ) ਬੱਚੇ ਸਭ ਨੂੰ ਪਿਆਰੇ ਲੱਗਦੇ ਹਨ। (ਪ੍ਰਸ਼ਨ-ਵਾਚਕ ਵਾਕ)
  6. (ਸ) ਮੇਰੀ ਇੱਛਾ ਹੈ ਕਿ ਮੈਂ ਅਮੀਰ ਹੋਵਾਂ। (ਵਿਸਮੈ-ਵਾਚਕ ਵਾਕ)
  7. (ਅ) ਮਿਹਨਤ ਕਰਨ ਵਾਲ਼ੇ ਵਿਦਿਆਰਥੀਆਂ ਨੂੰ ਹਮੇਸ਼ਾਂ ਸਫਲਤਾ ਮਿਲ਼ਦੀ ਹੈ। (ਮਿਸ਼ਰਿਤ ਵਾਕ)
  8. (ੳ) ਅੱਗੇ ਵਧ ਕੇ ਵੈਰੀ ਦੇ ਦੰਦ ਖੱਟੇ ਕਰੋ। (ਸੰਜੁਗਤ ਵਾਕ)

Section 8

8. ਹੇਠ ਲਿਖੀਆਂ ਅਖਾਉਤਾਂ ਵਿੱਚੋਂ ਕਿਸੇ ਪੰਜ ਨੂੰ ਵਾਕਾਂ ਵਿੱਚ ਵਰਤੋਂ ਜਾਂ ਉਹਨਾਂ ਦੀ ਵਰਤੋਂ ਦੀਆਂ ਸਥਿਤੀਆਂ ਦੱਸੋ: 5×2=10

  1. (ੲ) ਤੌੜੀ ਉੱਬਲੇਗੀ ਤਾਂ ਆਪਣੇ ਹੀ ਕੰਢੇ ਸਾੜੇਗੀ
  2. (ਙ) ਭੱਜਦਿਆਂ ਨੂੰ ਵਾਹਣ ਇੱਕੋ-ਜਿਹੇ
  3. (ਗ) ਘਰ ਦਾ ਜੋਗੀ ਜੋਗੜਾ ਬਾਹਰ ਦਾ ਜੋਗੀ ਸਿੱਧ
  4. (ਖ) ਵਾਦੜੀਆਂ-ਸਜਾਦੜੀਆਂ ਨਿਭਣ ਸਿਰਾਂ ਦੇ ਨਾਲ਼
  5. (ਕ) ਢਿੱਡ ਭਰਿਆ ਕੰਮ ਸਰਿਆ
  6. (ਸ) ਘਰ ਦਾ ਜੋਗੀ ਜੋਗੜਾ ਬਾਹਰ ਦਾ ਜੋਗੀ ਸਿੱਧ
  7. (ਅ) ਕੋਹ ਨਾ ਚੱਲੀ ਬਾਬਾ ਤਿਹਾਈ
  8. (ੳ) ਇੱਕ ਚੁੱਪ ਤੇ ਸੌ ਸੁੱਖ

Section 9

9. ਕਿਸੇ ਇੱਕ ਕਵਿਤਾ ਦਾ ਕੇਂਦਰੀ ਭਾਵ ਲਿਖੋ: 5 ਅੰਕ

  1. (ੳ) ਪੁਰਾਣੇ ਪੰਜਾਬ ਨੂੰ ਅਵਾਜ਼ਾਂ (ਪ੍ਰੋ. ਪੂਰਨ ਸਿੰਘ)
  2. (ੲ) ਮੇਰਾ ਬਚਪਨ (ਹਰਿਭਜਨ ਸਿੰਘ)
  3. (ਅ) ਵਾਰਸ ਸ਼ਾਹ (ਅੰਮ੍ਰਿਤਾ ਪ੍ਰੀਤਮ)

Section 10

10. ਕਿਸੇ ਇੱਕ ਕਹਾਣੀ ਦਾ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ: 7 ਅੰਕ

  1. (ੳ) ਨੀਲੀ (ਕਰਤਾਰ ਸਿੰਘ ਦੁੱਗਲ)
  2. (ਅ) ਮਾੜਾ ਬੰਦਾ (ਪ੍ਰੇਮ ਪ੍ਰਕਾਸ਼)

Featured post

Punjab Board Class 8 Result 2025 Link : Check Your Result soon

Punjab Board Class 8 Result 2025 – Check PSEB 8th Result Online @ pseb.ac.in Punjab Board 8th Class Result 2025 – Important Da...

RECENT UPDATES

Trends