ਸਮੂਹ ਅਧਿਆਪਕ ਜਥੇਬੰਦੀਆਂ ਵਲੋਂ ਗੁਰਦਾਸਪੁਰ ਦੇ ਲੈਕ. ਅਸ਼ਵਨੀ ਕੁਮਾਰ ਅਤੇ ਹਿੰਦੀ ਮਿਸਟ੍ਰੈਸ ਕਿਰਨਦੀਪ ਕੌਰ ਨੂੰ ਸਸਪੇੰਡ ਕਰਨ ਦਾ ਵਿਰੋਧ ਅਤੇ ਪ੍ਰੀਖਿਆਵਾਂ ਦੇ ਬਾਈਕਾਟ ਦੀ ਚੇਤਾਵਨੀ -
ਬਟਾਲਾ 19 ਮਾਰਚ , 2025 ( ਜਾਬਸ ਆਫ ਟੁਡੇ ) ਸਮੂਹ ਅਧਿਆਪਕ ਜਥੇਬੰਦੀਆਂ ਨੇ ਗੁਰਦਾਸਪੁਰ ਵਿਖੇ ਮੀਟਿੰਗ ਕਰਕੇ ਆਗੂ ਬਲਰਾਜ ਸਿੰਘ, ਹਰਜਿੰਦਰ ਸਿੰਘ,ਸੋਮ ਸਿੰਘ, ਤਰਸੇਮ ਪਾਲ, ਸਰਬਜੀਤ ਸਿੰਘ, ਜਤਿੰਦਰ ਸਿੰਘ ਨੇ ਕਿਹਾ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਗੁਰਦਾਸਪੁਰ ਦੇ ਸੁਪਰਿੰਟੇੰਡੈਂਟ ਅਸ਼ਵਨੀ ਕੁਮਾਰ ਅਤੇ ਨਿਗਰਾਨ ਸ਼੍ਰੀਮਤੀ ਕਿਰਨਦੀਪ ਨੂੰ ਪ੍ਰੀਖਿਆ ਡਿਊਟੀ ਦੇ ਰਹੇ ਕਰਮਚਾਰੀਆਂ ਨੂੰ ਬਿਨਾਂ ਪੱਖ ਸੁਣੇ ਮੁੱਅਤਲ ਕਰਨ ਦੀ ਨਿਖੇਧੀ ਕਰਦਿਆਂ ਹੋਇਆ ਦੱਸਿਆ ਕੀ ਇਹ ਕਰਮਚਾਰੀ ਬਹੁਤ ਹੀ ਇਮਾਨਦਾਰੀ ਨਾਲ ਡਿਊਟੀ ਦੇ ਰਹੇ ਸਨ । ਉਹਨਾਂ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚੈੱਕਿੰਗ ਟੀਮ ਵਲੋਂ ਲਗਾਏ ਦੋਸ਼ ਬਿਲਕੁੱਲ ਗ਼ਲਤ ਅੱਤੇ ਬੇਬੁਨਿਆਦ ਹਨ | ਟੀਮ ਵਲੋਂ ਨਾ ਤਾਂ ਕੋਈ ਯੂ ਐਮ ਸੀ ਕੇਸ ਅੱਤੇ ਨਾ ਹੀ ਪ੍ਰੀਖਿਆ ਰੱਦ ਕਰਨ ਦੀ ਸਿਫਾਰਿਸ਼ ਕੀਤੀ ਪਰ ਸੁਪਰਿੰਟੇੰਡੈਂਟ ਅਤੇ ਨਿਗਰਾਨ ਨੂੰ ਸਸ੍ਪੇੰਡ ਕਰਨਾ ਬਿਲਕੁੱਲ ਬੇਤੁੱਕਾ ਅੱਤੇ ਤਰਕਹੀਨ ਜਾਪਦਾ ਹੈ |
ਅਧਿਆਪਕ ਜਥੇਬੰਦੀਆਂ ਵਿੱਚ ਬਹੁਤ ਰੋਸ਼ ਹੈ ਅੱਜ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਗੁਰਦਾਸਪੁਰ ਨੂੰ ਮੰਗ ਪੱਤਰ ਦਿੱਤਾ ਗਿਆ ਅਤੇ ਮੰਗ ਕੀਤੀ ਗਈ ਕਿ ਮੁਅੱਤਲ ਕੀਤੇ ਕਰਮਚਾਰੀਆਂ ਨੂੰ ਤੁਰੰਤ ਬਹਾਲ ਨਾ ਕੀਤਾ ਗਿਆ ਤਾਂ ਜਥੇਬੰਦੀਆਂ ਸੰਘਰਸ਼ ਕਰਨ ਲਈ ਮਜਬੂਰ ਹੋਣਗੀਆਂ ਜਿਸ ਦੀ ਜਿੰਮੇਵਾਰੀ ਸਿੱਖਿਆ ਵਿਭਾਗ ਅਤੇ ਜਿਲਾ ਪ੍ਰਸ਼ਾਸ਼ਨ ਦੀ ਹੋਵੇਗੀ।
ਇਸ ਮੌਕੇ ਤੇ ਉਪਕਾਰ ਸਿੰਘ ,ਯੋਧ ਸਿੰਘ , ਰਜਿੰਦਰ ਕੁਮਾਰ , ਸੁਨੀਲ ਕੁਮਾਰ , ਜਤਿੰਦਰ ਸਿੰਘ , ਸਰਬਜੀਤ ਸਿੰਘ ਪਰਦੀਪ ਸਿੰਘ ਬਲਵਿੰਦਰ ਸਿੰਘ ਮਨਮੋਹਨ ਰਾਏ ਅਜੇ ਕੁਮਾਰ ਪੰਕਜ ਸ਼ਰਮਾ ਪ੍ਰਵੀਨ ਕੁਮਾਰ ਮਨਜੀਤ ਸਿੰਘ ਸ਼ਸ਼ੀ ਕੁਮਾਰ ਮਨੋਹਰ ਲਾਲ ਆਦਿ ਹਾਜ਼ਰ ਸਨ।