`html
Roll No.---- 801
Total No. of Questions: 15]
ANNUAL EXAMINATION SYSTEM
PUNJAB BOARD CLASS 8 PUNJABI QUESTION PAPER ( HELD ON 21-2-2025)
2325
PUNJABI
(First Language)
(Morning Session)
Time allowed: 3 hours Maximum marks: 80
ਨੋਟ :
- (i) ਆਪਣੀ ਉੱਤਰ-ਪੱਤਰੀ ਦੇ ਟਾਈਟਲ ਪੰਨੇ 'ਤੇ ਵਿਸ਼ਾ-ਕੋਡ/ਪੇਪਰ-ਕੋਡ ਵਾਲੇ ਖਾਨੇ ਵਿੱਚ ਵਿਸ਼ਾ-ਕੋਡ/ਪੇਪਰ-ਕੋਡ 801 ਜ਼ਰੂਰ ਦਰਜ ਕਰੋ ਜੀ ।
- (ii) ਉੱਤਰ-ਪੱਤਰੀ ਲੈਂਦੇ ਹੀ ਇਸ ਦੇ ਪੰਨੇ ਗਿਣ ਕੇ ਦੇਖ ਲਓ ਕਿ ਇਸ ਵਿੱਚ ਟਾਈਟਲ ਸਹਿਤ 16 ਪੰਨੇ ਹਨ ਅਤੇ ਠੀਕ ਕ੍ਰਮਵਾਰ ਹਨ ।
- (iii) ਉੱਤਰ-ਪੱਤਰੀ ਵਿੱਚ ਖ਼ਾਲੀ ਪੰਨਾ/ਪੰਨੇ ਛੱਡਣ ਤੋਂ ਬਾਅਦ ਹੱਲ ਕੀਤੇ ਗਏ ਪ੍ਰਸ਼ਨ/ਪ੍ਰਸ਼ਨਾਂ ਦਾ ਮੁਲਾਂਕਣ ਨਹੀਂ ਕੀਤਾ ਜਾਵੇਗਾ ।
- (iv) ਕੋਈ ਵਾਧੂ ਸ਼ੀਟ ਨਹੀਂ ਮਿਲੇਗੀ । ਇਸ ਲਈ ਉੱਤਰ ਢੁਕਵੇਂ ਹੀ ਲਿਖੋ ਅਤੇ ਲਿਖਿਆ ਉੱਤਰ ਨਾ ਵੰਡੋ ।
- (v) 5 ਅੰਕ ਸੁੰਦਰ ਲਿਖਾਈ ਲਈ ਨਿਰਧਾਰਿਤ ਕੀਤੇ ਗਏ ਹਨ । ਪ੍ਰਸ਼ਨ ਨੰ. 1 ਸੁੰਦਰ ਲਿਖਾਈ ਲਈ ਰਾਖਵਾਂ ਹੈ ।
- (vi) ਪ੍ਰਸ਼ਨ-ਪੱਤਰ ਵਿੱਚ ਕੁੱਲ 15 ਪ੍ਰਸ਼ਨ ਹਨ ।
- (vii) ਸਾਰੇ ਪ੍ਰਸ਼ਨ ਜ਼ਰੂਰੀ ਹਨ ।
ਭਾਗ-ੳ
1. 5
ਇਹ ਪ੍ਰਸ਼ਨ ਸੁੰਦਰ ਲਿਖਾਈ ਲਈ ਰਾਖਵਾਂ ਹੈ ।
2. 5×1=5
ਪੈਰੇ ਵਿੱਚੋਂ ਸਹੀ ਵਿਕਲਪ ਚੁਣ ਕੇ ਉੱਤਰ ਦਿਓ ।
ਲੋਹੜੀ ਦਾ ਤਿਉਹਾਰ ਸ਼ਹਿਰਾਂ ਵਿੱਚ ਵੀ ਗਲੀ-ਮਹੱਲੇ ਵਿੱਚ ਲੋਹੜੀ ਬਾਲ ਕੇ ਮਨਾਇਆ ਜਾਂਦਾ ਹੈ ।
ਕੁਝ ਲੋਕ ਆਪਣੇ ਘਰਾਂ ਦੇ ਵਿਹੜਿਆਂ ਵਿੱਚ ਪਰਿਵਾਰ ਦੇ ਮਿੱਤਰਾਂ-ਸਨੇਹੀਆਂ ਨੂੰ ਬੁਲਾ ਕੇ ਲੋਹੜੀ ਦਾ ਤਿਉਹਾਰ ਮਨਾਉਂਦੇ ਹਨ ।
ਸ਼ਹਿਰਾਂ ਵਿੱਚ ਲੋਹੜੀ-ਮੇਲੇ ਵੀ ਲੱਗਦੇ ਹਨ । ਉਂਞ ਵੀ ਇਹ ਤਿਉਹਾਰ ਸੱਭਿਆਚਾਰਿਕ ਮੇਲਿਆਂ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ ।
ਆਮ ਤੌਰ 'ਤੇ ਲੋਕ ਲੋਹੜੀ ਦਾ ਤਿਉਹਾਰ ਸਾਦੇ ਢੰਗ ਨਾਲ ਲੋਹੜੀ ਬਾਲ ਕੇ, ਗੁੜ ਤੇ ਰਿਓੜੀਆਂ ਵੰਡ ਕੇ ਮਨਾਉਂਦੇ ਹਨ ।
ਦਾਦਾ, ਨਾਨਾ, ਮਾਮੇ, ਮਾਸੜ, ਫੁੱਫੜ, ਚਾਚੇ, ਤਾਏ, ਸਭ ਇਸਤਰੀਆਂ ਤੇ ਬੱਚੇ ਪਰਿਵਾਰ ਦੇ ਸਨੇਹੀਆਂ ਨਾਲ ਰਲ-ਮਿਲ ਕੇ ਲੋਹੜੀ ਦੀਆਂ ਖੁਸ਼ੀਆਂ ਸਾਂਝੀਆਂ ਕਰਦੇ ਹਨ ।
ਬਲਦੀ ਹੋਈ ਲੋਹੜੀ ਦੁਆਲੇ ਗਿੱਧਾ ਤੇ ਭੰਗੜਾ ਪਾਇਆ ਜਾਂਦਾ ਹੈ । ਇਸ ਮੌਕੇ ਨਵੀਆਂ ਵਿਆਹੀਆਂ ਜੋੜੀਆਂ ਲੋਹੜੀ ਵਿੱਚ ਤਿਲ ਪਾ ਕੇ ਅਸੀਸਾਂ ਲੈਂਦੀਆਂ ਹਨ ।
3. 5×1=5
ਪੈਰੇ ਵਿੱਚੋਂ ਸਹੀ ਵਿਕਲਪ ਚੁਣ ਕੇ ਉੱਤਰ ਦਿਓ ।
ਬੱਚੇ ਨੂੰ ਬਾਹਰ ਲਿਆਂਦਾ ਗਿਆ । ਉਹ ਬੜੇ ਔਖੇ-ਔਖੇ ਸਾਹ ਲੈ ਰਿਹਾ ਸੀ । ਉਹ ਬੇਹੋਸ਼ ਹੋ ਚੁੱਕਾ ਸੀ । ਉਸ ਦੇ ਢਿੱਡ ਵਿੱਚ ਪਾਣੀ ਭਰ ਗਿਆ ਸੀ । ਬੱਚੇ ਨੂੰ ਰੈਸਟੋਰੈਂਟ ਵਾਲਿਆਂ ਵੱਲੋਂ ਸਜਾਵਟ ਲਈ ਰੱਖੇ ਹੋਏ ਇੱਕ ਮੂਧੇ ਘੜੇ ਉੱਪਰ ਪੇਟ-ਭਾਰ ਲਿਟਾਇਆ ਗਿਆ । ਬੱਚੇ ਦੇ ਮੂੰਹ ਵਿੱਚੋਂ ਪਾਣੀ ਦੀਆਂ ਘਰਾਲਾਂ ਵਹਿਣ ਲੱਗੀਆਂ । ਪੇਟ ਵਿਚਲਾ ਪਾਣੀ ਬਾਹਰ ਨਿਕਲਣ ਨਾਲ਼ ਬੱਚਾ ਹੋਸ਼ ਵਿੱਚ ਆ ਗਿਆ । ਉਸ ਨੇ ਅੱਖਾਂ ਖੋਲ੍ਹੀਆਂ ਅਤੇ ਘਾਬਰੀ ਹੋਈ ਅਵਾਜ਼ ਵਿੱਚ ਉਸ ਦੇ ਮੂੰਹੋਂ ਨਿਕਲਿਆ, "ਮੰਮੀ !" ਬੱਚੇ ਦੀ ਅਵਾਜ਼ ਸੁਣ ਕੇ ਉਸ ਦੀ ਮੰਮੀ ਅਤੇ ਬਾਕੀ ਲੋਕਾਂ ਦੇ ਚਿਹਰਿਆਂ 'ਤੇ ਇਕਦਮ ਖੁਸ਼ੀ ਦੀ ਲਹਿਰ ਦੌੜ ਗਈ । ਮਾਂ ਨੇ ਆਪਣੇ ਜਿਗਰ ਦੇ ਟੁਕੜੇ ਨੂੰ ਛਾਤੀ ਨਾਲ਼ ਲਾ ਲਿਆ ।
4. 2×1=2
ਉਪਰੋਕਤ ਪੈਰਿਆਂ ਵਿੱਚੋਂ ਕੋਈ ਦੋ ਕਿਰਿਆ ਸ਼ਬਦ ਚੁਣ ਕੇ ਲਿਖੋ ।
Answer: ਲਿਆਂਦਾ, ਬੁਲਾ, ਮਨਾਉਂਦੇ, ਲੱਗਦੇ, ਵੰਡ, ਪਾ, ਲੈਂਦੀਆਂ, ਲੈ, ਰਿਹਾ, ਹੋ, ਚੁੱਕਾ, ਭਰ, ਲਿਟਾਇਆ, ਵਹਿਣ, ਨਿਕਲਣ, ਆ, ਖੋਲ੍ਹੀਆਂ, ਨਿਕਲਿਆ, ਦੌੜ, ਲਾ (Any two from these)
5. 3×2=6
ਉਪਰੋਕਤ ਪੈਰਿਆਂ ਵਿੱਚੋਂ ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਵਿਕਲਪ ਚੁਣੋ :
6. 4×2=8
ਉਪਰੋਕਤ ਪੈਰਿਆਂ ਵਿੱਚੋਂ ਹੇਠ ਲਿਖੇ ਵਿਸਰਾਮ-ਚਿੰਨ੍ਹ ਲੱਭ ਕੇ ਲਿਖੋ:
7. 4×1=4
ਉਪਰੋਕਤ ਪੈਰਿਆਂ ਵਿੱਚੋਂ ਲਿੰਗ ਸ਼ਬਦਾਂ ਦਾ ਸਹੀ ਮਿਲਾਨ ਕਰੋ :
- ਬੱਚਾ ਬੱਚੀ
- ਮਾਂ ਪਿਓ
- ਚਾਚਾ ਚਾਚੀ
- ਫੁੱਫੜ ਭੂਆ
*Punjab Board Class 8th, 10th, and 12th Guess Paper 2025*: Your Key to Exam Success!
ਭਾਗ-ਅ
8. 1×2=2
ਹੇਠ ਲਿਖੀਆਂ ਕਾਵਿ-ਸਤਰਾਂ ਦਾ ਭਾਵ ਸਪੱਸ਼ਟ ਕਰੋ :
(i) ਕਦੇ ਮੈਂ ਉਸ ਵਿਹੜੇ ਵੱਸਦੀ ਸਾਂ,
ਅੱਜ ਮੇਰੇ ਸੀਨੇ ਵੱਸਦਾ ਨੀ,
ਅੰਮੜੀ ਦਾ ਵਿਹੜਾ ।
Answer: ਇਨ੍ਹਾਂ ਸਤਰਾਂ ਵਿੱਚ ਕਵੀ ਆਪਣੀ ਮਾਂ ਦੇ ਵਿਹੜੇ ਨਾਲ ਜੁੜੀਆਂ ਯਾਦਾਂ ਨੂੰ ਬਿਆਨ ਕਰ ਰਿਹਾ ਹੈ। ਉਹ ਕਹਿੰਦਾ ਹੈ ਕਿ ਇੱਕ ਸਮਾਂ ਸੀ ਜਦੋਂ ਉਹ ਉਸ ਵਿਹੜੇ ਵਿੱਚ ਰਹਿੰਦਾ ਸੀ, ਪਰ ਅੱਜ ਉਹ ਵਿਹੜਾ ਸਿਰਫ਼ ਉਸਦੇ ਸੀਨੇ ਵਿੱਚ ਯਾਦਾਂ ਬਣ ਕੇ ਵੱਸਦਾ ਹੈ। ਭਾਵ, ਹੁਣ ਉਹ ਵਿਹੜਾ ਸਿਰਫ਼ ਯਾਦਾਂ ਵਿੱਚ ਹੀ ਮੌਜੂਦ ਹੈ, ਅਸਲ ਜ਼ਿੰਦਗੀ ਵਿੱਚ ਨਹੀਂ।
(ii) ਜੇ ਕਿਧਰੇ ਹਾਰਾਂ ਲੱਕ ਤੋੜਨ,
ਮਨ ਹੋ ਜਾਏ ਨਿਰਾਸ ।
ਜ਼ਿੰਦਗੀ ਜਾਣੀਂ ਘੋਲ ਲਮੇਰਾ,
ਜਿੱਤ ਵਿੱਚ ਰੱਖ ਵਿਸਵਾਸ ।
Answer: ਇਨ੍ਹਾਂ ਸਤਰਾਂ ਵਿੱਚ ਕਵੀ ਜ਼ਿੰਦਗੀ ਦੇ ਸੰਘਰਸ਼ਾਂ ਅਤੇ ਨਿਰਾਸ਼ਾ ਦੇ ਮੌਕਿਆਂ ਬਾਰੇ ਗੱਲ ਕਰ ਰਿਹਾ ਹੈ। ਉਹ ਕਹਿੰਦਾ ਹੈ ਕਿ ਜੇਕਰ ਕਦੇ ਹਾਰਾਂ ਤੇਰਾ ਹੌਸਲਾ ਤੋੜ ਦੇਣ ਅਤੇ ਤੇਰਾ ਮਨ ਨਿਰਾਸ਼ ਹੋ ਜਾਵੇ, ਤਾਂ ਵੀ ਜ਼ਿੰਦਗੀ ਨੂੰ ਇੱਕ ਲੰਮਾ ਘੋਲ ਸਮਝ ਅਤੇ ਹਮੇਸ਼ਾ ਜਿੱਤ ਵਿੱਚ ਵਿਸ਼ਵਾਸ ਰੱਖ। ਭਾਵ, ਜ਼ਿੰਦਗੀ ਵਿੱਚ ਉਤਰਾਅ-ਚੜ੍ਹਾਅ ਆਉਂਦੇ ਰਹਿੰਦੇ ਹਨ, ਪਰ ਸਾਨੂੰ ਹਮੇਸ਼ਾ ਸਕਾਰਾਤਮਕ ਰਹਿਣਾ ਚਾਹੀਦਾ ਹੈ ਅਤੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਚਾਹੀਦਾ ਹੈ।
(6)
9. 5×2=10
ਹੇਠ ਲਿਖੇ ਪ੍ਰਸ਼ਨਾਂ ਵਿੱਚੋਂ ਕੋਈ ਪੰਜ ਪ੍ਰਸ਼ਨਾਂ ਦੇ ਉੱਤਰ ਦਿਓ :
- (ੳ) ਗੁਰੂ ਅਰਜਨ ਦੇਵ ਜੀ ਦੀ ਸ਼ਾਹਕਾਰ ਰਚਨਾ ਕਿਹੜੀ ਹੈ ?
- (ਅ) ਪੰਜਾਬ ਦੇ ਲੋਕ-ਨਾਚ ਕਿਹੜੇ-ਕਿਹੜੇ ਹਨ ?
- (ੲ) ਸਾਇੰਸ-ਸਿਟੀ ਕਿੱਥੇ ਸਥਿਤ ਹੈ ? ਇਸ ਦਾ ਕੁੱਲ ਖੇਤਰਫਲ ਕਿੰਨਾ ਹੈ ?
- (ਸ) ਭੈਣ-ਭਰਾ ਸੜਕ ਪਾਰ ਕਰਨ ਵਿੱਚ ਸਫਲ ਕਿਵੇਂ ਹੋਏ ?
- (ਹ) ਲਤਾ ਕਿੱਥੇ ਗਈ ਸੀ ਅਤੇ ਕਿਉਂ ?
- (ਕ) ਟੈਗੋਰ ਨੇ ਆਪਣੀਆਂ ਰਚਨਾਵਾਂ ਕਿਹੜੀ ਭਾਸ਼ਾ ਵਿੱਚ ਲਿਖੀਆਂ ?
- (ਖ) ਬਲਜੀਤ ਤੇ ਏਕਮ ਨੂੰ ਕਿਹੜੀ-ਕਿਹੜੀ ਖੇਡ ਦਾ ਸ਼ੌਕ ਸੀ ?
10. 5×2=10
ਕੋਈ ਪੰਜ ਸ਼ਬਦਾਂ/ਮੁਹਾਵਰਿਆਂ ਨੂੰ ਵਾਕਾਂ ਵਿੱਚ ਵਰਤੋਂ:
- ਪ੍ਰਦਰਸ਼ਨੀ
- ਮੁਹਾਰਤ
- ਰਫੂ ਚੱਕਰ ਹੋ ਜਾਣਾ
- ਯੋਗਦਾਨ
- ਫੁੱਲੇ ਨਾ ਸਮਾਉਣਾ
- ਸਜਾਵਟ
- ਹਰਮਨ-ਪਿਆਰਾ
- ਸਬਰ-ਸੰਤੋਖ
11. 1×1=1
ਹੇਠ ਲਿਖੇ ਵਾਕ ਵਿੱਚੋਂ ਵਿਸ਼ੇਸ਼ਣ ਲੱਭ ਕੇ ਲਿਖੋ :
ਉਸ ਕੋਲ ਪੰਜਾਹ ਰੁਪਏ ਹਨ ।
Answer: ਪੰਜਾਹ
12. 1×9=9
ਹੇਠ ਲਿਖੇ ਵਿਸ਼ਿਆਂ ਵਿੱਚੋਂ ਕਿਸੇ ਇੱਕ ਵਿਸ਼ੇ 'ਤੇ ਲੇਖ ਲਿਖੋ :
- ਦਾਜ ਦੀ ਸਮੱਸਿਆ
- ਦਿਵਾਲੀ
- ਸ੍ਰੀ ਗੁਰੂ ਨਾਨਕ ਦੇਵ ਜੀ
- ਅੱਖੀਂ ਡਿੱਠਾ ਮੇਲਾ
- ਪੰਦਰਾਂ ਅਗਸਤ
13. 1×6=6
ਸਕੂਲ ਛੱਡਣ ਦਾ ਸਰਟੀਫਿਕੇਟ ਲੈਣ ਲਈ ਬਿਨੈ-ਪੱਤਰ ਲਿਖੋ ।
ਜਾਂ
ਆਪਣੇ ਪਿੰਡ ਦੇ ਸਰਪੰਚ ਨੂੰ ਮਹੱਲੇ ਦਾ ਪ੍ਰਬੰਧ ਸੁਧਾਰਨ ਲਈ ਬਿਨੈ-ਪੱਤਰ ਲਿਖੋ ।
(7)
Possible Answers:
- ਸਰਮ
- ਰਮ
- ਵਰ
- ਮਰ
- ਲਮਕ
- ਚਰ
- ਮਿਲਣਾ
- ਕਰਮ
- ਗਰਮ
- ਰਲਾ
- ਰਸ
- ਮਲ
15. 1×3=3
ਪੜਨਾਂਵ ਤੋਂ ਕੀ ਭਾਵ ਹੈ ? ਉਦਾਹਰਨ ਸਹਿਤ ਲਿਖੋ ।
Answer:
- ਪੜਨਾਂਵ (Pronoun): ਪੜਨਾਂਵ ਉਹ ਸ਼ਬਦ ਹੁੰਦੇ ਹਨ ਜੋ ਨਾਂਵ ਦੀ ਥਾਂ 'ਤੇ ਵਰਤੇ ਜਾਂਦੇ ਹਨ। ਇਹ ਵਾਕ ਵਿੱਚ ਨਾਂਵ ਦੀ ਦੁਹਰਾਈ ਤੋਂ ਬਚਾਉਂਦੇ ਹਨ ਅਤੇ ਵਾਕ ਨੂੰ ਸੌਖਾ ਬਣਾਉਂਦੇ ਹਨ।
- ਉਦਾਹਰਨਾਂ: ਮੈਂ, ਤੂੰ, ਉਹ, ਅਸੀਂ, ਤੁਸੀਂ, ਇਹ, ਉਹ, ਕੋਈ, ਕੁੱਝ, ਆਪ, ਆਪਣਾ, ਆਦਿ।
ਜਾਂ
ਕਾਲ ਦੀ ਪਰਿਭਾਸ਼ਾ ਉਦਾਹਰਨ ਸਹਿਤ ਲਿਖੋ ।
Answer:
- ਕਾਲ (Tense): ਕਾਲ ਕਿਰਿਆ ਦਾ ਉਹ ਰੂਪ ਹੈ ਜੋ ਸਮੇਂ ਦੇ ਸੰਦਰਭ ਵਿੱਚ ਵਾਕ ਵਿੱਚ ਕੰਮ ਦੇ ਹੋਣ ਜਾਂ ਕਰਨ ਦੇ ਸਮੇਂ ਬਾਰੇ ਦੱਸਦਾ ਹੈ। ਇਹ ਦੱਸਦਾ ਹੈ ਕਿ ਕੰਮ ਵਰਤਮਾਨ ਸਮੇਂ ਵਿੱਚ ਹੋ ਰਿਹਾ ਹੈ, ਭੂਤਕਾਲ ਵਿੱਚ ਹੋ ਚੁੱਕਾ ਹੈ, ਜਾਂ ਭਵਿੱਖ ਵਿੱਚ ਹੋਵੇਗਾ।
- ਉਦਾਹਰਨਾਂ:
- ਵਰਤਮਾਨ ਕਾਲ (Present Tense): ਮੈਂ ਖਾਣਾ ਖਾਂਦਾ ਹਾਂ। (I eat food.)
- ਭੂਤਕਾਲ (Past Tense): ਮੈਂ ਖਾਣਾ ਖਾਧਾ ਸੀ। (I had eaten food.)
- ਭਵਿੱਖਤ ਕਾਲ (Future Tense): ਮੈਂ ਖਾਣਾ ਖਾਵਾਂਗਾ। (I will eat food.)
801-VIII